|
| ਇਰਾਕ 'ਚ ਖੂਨੀ ਸੰਘਰਸ਼,54 ਹਲਾਕ |
| ਬਗਦਾਦ(ਭਾਸ਼ਾ), 24 ਮਾਰਚ 2008 ( 08:49 IST ) | |
ਇਰਾਕ ਵਿਚ ਹਮਲਿਆਂ ਦੇ ਹੜ੍ਹ ਵਿਚ 54 ਲੋਕ ਹਲਾਕ ਹੋ ਗਏ ਅਤੇ ਬਾਗੀਆਂ ਨੇ ਬਗਦਾਦ ਦੇ ਸਖਤ ਸੁਰੱਖਿਆ ਵਾਲੇ ਗ੍ਰੀਨ ਜੋਨ ਵਿਚ ਮੋਰਟਾਰ ਨਾਲ ਹਮਲਾ ਕੀਤਾ ਜਿਸ ਨਾਲ ਅਮਰੀਕੀ ਦੂਤ ਘਰ ਦੇ ਕਰਮਚਾਰੀਆਂ ਨੂੰ ਬੰਕਰਾਂ ਵਿਚ ਲੁਕਣਾ ਪਿਆ.
ਸੱਭ ਤੋਂ ਜ਼ਬਰਦਸਤ ਹਮਲਾ ਮੁੱਖ ਉੱਤਰੀ ਸ਼ਹਿਰ ਮੋਸੁਲ ਵਿਚ ਹੋਇਆ ਜਿੱਥੇ ਇੱਕ ਆਤਮਘਾਤੀ ਹਮਲਾਵਰ ਵਿਸਫੋਟਕਾਂ ਨਾਲ ਭਰੇ ਟ੍ਰੱਕ ਨਾਲ ਇਰਾਕੀ ਸੈਨਾ ਦੇ ਕੈਂਪ ਵਿਚ ਜਾ ਵੜਿਆ ਅਤੇ ਧਮਾਕਾ ਕਰ ਦਿੱਤਾ.ਇਸ ਧਮਾਕੇ ਵਿਚ 12 ਫੌਜੀ ਹਲਾਕ ਹੋ ਗਏ ਜਦੋਂ ਕਿ ਦਰਜਨਾਂ ਹੋਰ ਹਲਾਕ ਹੋ ਗਏ.
ਮੇਜਰ ਮੁਹੰਮਦ ਅਹਿਮਦ ਨੇ ਏਪੀ ਨੂੰ ਇਹ ਜਾਣਕਾਰੀ ਦਿੱਤੀ.
ਇੱਕ ਹੋਰ ਘਟਨਾ ਵਿਚ ਦੱਖਣੀ ਬਗਦਾਦ ਵਿਚ ਖੁੱਲੀ ਕਾਰ ਵਿਚ ਸਵਾਰ ਕਈ ਹਥਿਆਰ ਬੰਦ ਲੋਕਾਂ ਨੇ ਭੀੜ ਭਰੇ ਬਗਦਾਦ ਦੇ ਬਜਾਰ ਵਿਚ ਗੋਲੀਬਾਰੀ ਕੀਤੀ ਜਿਸ ਨਾਲ 7 ਲੋਕ ਹਲਾਕ ਹੋ ਗਏ ਅਤੇ 16 ਹੋਰ ਜ਼ਖਮੀ ਹੋ ਗਏ.
ਇਬਨ ਨਫੀਸ ਹਸਪਤਾਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ.ਤੀਜੇ ਹਮਲੇ ਵਿਚ ਪੂਰਬੀ ਬਗਦਾਦ ਦੇ ਅਲ ਕਮਾਲਿਆਹ ਵਿਚ ਸ਼ੀਆ ਬਹੁ ਗਿਣਤੀ ਇਲਾਕੇ ਦੀਆਂ ਇਮਾਰਤਾਂ ਵਿਚ ਰਾਕੇਟ ਨਾਲ ਕੀਤੇ ਗਏ ਹਮਲੇ ਵਿਚ ਘੱਟ ਤੋਂ ਘੱਟ ਪੰਜ ਲੋਕ ਹਲਾਕ ਹੋ ਗਏ ਜਦੋਂ ਕਿ ਅੱਠ ਹੋਰ ਜ਼ਖਮੀ ਹੋ ਗਏ.
ਬਗਦਾਦ ਦੇ ਸ਼ੀਆ ਬਹੁਗਿਣਤੀ ਵਾਲੇ ਇਲਾਕੇ ਬਹੁਲ ਅਲ ਸ਼ੁਆਲਾ ਨੇੜ੍ਹੇ ਇੱਕ ਕਾਰ ਬੰਬ ਧਮਾਕੇ ਵਿਚ ਪੰਜ ਲੋਕ ਹਲਾਕ ਹੋ ਗਏ ਅਤੇ ਅੱਠ ਹੋਰ ਜ਼ਖਮੀ ਹੋ ਗਏ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|