ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਅੰਤਰਰਾਸ਼ਟਰੀ
ਜੋਲੀ-ਪਿੱਟ ਵੱਲੋਂ ਲੱਖਾਂ ਡਾਲਰ ਦਾਨ
ਲਾਸ ਐਂਜਲਸ(ਭਾਸ਼ਾ), ਸ਼ਨਿਵਾਰ, 22 ਮਾਰਚ 2008   ( 13:14 IST )
ਐਜਲਿਨਾ ਜੋਲੀ ਅਤੇ ਬ੍ਰੈਡ ਪਿਟ ਨੇ ਸਾਲ 2006 ਵਿਚ 80 ਲੱਖ ਡਾਲਰ ਤੋਂ ਵੀ ਵੱਧ ਰਕਮ ਦਾਨ ਵਿਚ ਦਿੱਤੀ.ਫੌਕਸ ਨਿਊਜ਼ ਨੇ ਵੈਬਸਾਇਟ ਉੱਪਰ ਕੱਲ੍ਹ ਜਾਰੀ ਆਪਣੀ ਰਿਪੋਰਟ ਵਿਚ ਕਿਹਾ ਕਿ ਦੋ ਵਰ੍ਹੇ ਪਹਿਲਾਂ ਮਨੁੱਖੀ ਕਾਰਜਾਂ ਲਈ ਸਥਾਪਤ ਜੋਲੀ-ਪਿਟ ਫਾਉਂਡੇਸ਼ਨ ਲਈ ਦੋਵਾਂ ਨੇ 40 ਲੱਖ ਡਾਲਰ ਤੋਂ ਵੀ ਵੱਧ ਦਾ ਦਾਨ ਦਿੱਤਾ ਹੈ.

ਸੰਘੀ ਕਰ ਵਿਭਾਗ ਦੇ ਰਿਕਾਰਡ ਮੁਤਾਬਕ ਸਾਲ 2006 ਵਿਚ ਫਾਉਂਡੇਸ਼ਨ ਨੇ 24 ਲੱਖ ਡਾਲਰ ਦਾ ਦਾਨ ਦਿੱਤਾ.ਇਸ ਵਿਚ ਦੋ ਡਾਕਟਰਾਂ ਅਤੇ ਗਲੋਬਲ ਐਡਸ ਅਲਾਇੰਸ ਨੂੰ ਦਿੱਤੀ ਗਈ ਦੱਸ ਲੱਖ ਡਾਲਰ ਦੀ ਰਕਮ ਸ਼ਾਮਲ ਹੈ.ਦੋਵਾਂ ਨੇ ਨਾਮੀਬੀਆ ਦੇ ਰੈਡ ਕ੍ਰਾਸ ਐਕਸ਼ਨ ਪ੍ਰੋਗਰਾਮ ਨੂੰ 1 ਲੱਖ 37 ਹਜਾਰ 935 ਡਾਲਰ ਦਾ ਨਕਦ ਉਪਹਾਰ ਦਿੱਤਾ ਸੀ.

ਨਾਮੀਬੀਆ ਵਿਚ ਹੀ ਜੋਲੀ ਅਤੇ ਪਿੱਟ ਦੀ ਧੀ ਸ਼ਿਲੋਹ ਦਾ ਜਨਮ ਹੋਇਆ ਸੀ.ਪਾਕਿਸਤਾਨ ਵਿਚ ਅੱਤਵਾਦੀਆਂ ਵੱਲੋਂ ਹਲਾਕ ਕੀਤੇ ਗਏ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਡੈਨੀਅਲ ਪਰਲ ਦੇ ਸਨਮਾਨ ਵਿਚ ਬਣੇ ਟ੍ਰਸਟ ਡੈਨੀਅਲ ਪਰਲ ਫਾਉਂਡੇਸ਼ਨ ਨੂੰ ਵੀ ਦੋਵਾਂ ਨੇ ਇੱਕ ਲੱਖ ਡਾਲਰ ਦਾ ਦਾਨ ਦਿੱਤਾ.

ਜੋਲੀ ਨੇ ਬੀਤੇ ਵਰ੍ਹੇ ਬਣੀ ਫਿਲਮ ਮਾਇਟੀ ਹਾਰਟ ਵਿਚ ਪਰਲ ਦੀ ਪਤਨੀ ਮਾਰੀਆਨੇ ਦਾ ਕਿਰਦਾਰ ਅਦਾ ਕੀਤਾ ਹੈ.ਦੋਵਾਂ ਨੇ ਲਾਸ ਐਂਜਲਸ ਦੇ ਕਲਾ ਬਾਗ ਨੂੰ 20 ਹਜ਼ਾਰ ਡਾਲਰ ਦਿੱਤੇ.ਜੋਲੀ ਨੇ ਦੋ ਅਨਾਥ ਆਸ਼ਰਮਾਂ ਦਾ ਵੀ ਦੌਰਾ ਕੀਤਾ ਅਤੇ ਹਰੇਕ ਨੂੰ 5 ਹਜ਼ਾਰ ਡਾਲਰ ਦਾਨ ਵਿਚ ਦਿੱਤੇ.

ਸਾਲ 2005 ਵਿਚ ਫਿਲਮ ਮਿਸਟਰ ਐਂਡ ਮਿਸੇਸ ਸਮਰਥ ਦੀ ਸ਼ੂਟਿੰਗ ਦੌਰਾਨ ਮਿਲੇ ਜੋਲੀ ਅਤੇ ਪਿਟ ਦੂਜੇ ਬੱਚੇ ਮਾਂਪੇ ਬਨਣ ਵਾਲੇ ਹਨ.(ਏਪੀ)
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਧਾਰਮਿਕ ਹਿੰਸਾ ਮਗਰੋਂ ਪਾਕਿ 'ਚ ਕਰਫਿਊ
ਅਮਰੀਕਾ 'ਚ ਤੁਫਾਨੀ ਬਾਰਿਸ਼,ਨਦੀਆਂ 'ਚ ਉਫਾਨ
ਦਲਾਈ ਖਿਲਾਫ ਆਰੋਪਾਂ ਦੀ ਹੋਵੇ ਜਾਂਚ:ਪੈਲੋਸੀ
ਮੁਖਰਜੀ ਮਿਲਣਗੇ ਬੁਸ਼ ਨੂੰ
ਸਾਰਕੋਜੀ ਦਾ ਇਰਾਨ 'ਤੇ ਆਰੋਪ
ਤਿੱਬਤ ਸਥਿੱਤੀ ਵਿਸ਼ਵ ਅੰਤਰਆਤਮਾ ਲਈ ਚੁਣੌਤੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...