|
| ਭਾਰਤ 'ਚ ਯਾਹੂ, ਗੂਗਲ ਦੀ ਭਰਤੀ ਜ਼ਾਰੀ |
| ਨਿਊਯਾਰਕ(ਭਾਸ਼ਾ), ਬੁੱਧਵਾਰ, 20 ਮਈ 2009 ( 16:02 IST ) | |
ਮਾਇਕ੍ਰੋਸਾਫਟ, ਯਾਹੂ ਅਤੇ ਗੂਗਲ ਜਿਹੀਆਂ ਕੌਮਾਂਤਰੀ ਕੰਪਨੀਆਂ ਆਰਥਿਕ ਸੰਕਟ ਨਾਲ ਨਜਿੱਠਣ ਲਈ ਭਾਂਵੇ ਸੰਸਾਰਕ ਪੱਧਰ ਉੱਪਰ ਨੌਕਰੀਆਂ ਵਿਚ ਕਟੌਤੀ ਕਰ ਰਹੀਆਂ ਹਨ ਪਰ ਭਾਰਤ ਵਿਚ ਇਹਨਾਂ ਦੀ ਯੋਜਨਾ ਪੇਸ਼ਵਰਾਂ ਨੂੰ ਨਿਯੁਕਤ ਕਰਨ ਦੀ ਹੈ.
ਇਹ ਦਿਲਚਸਪ ਹੈ ਕਿ ਇਹ ਕੰਪਨੀਆਂ ਭਾਰਤ ਵਿਚ ਵੀ ਨੌਕਰੀਆਂ ਵਿਚ ਕਟੌਤੀ ਕਰ ਰਹੀਆਂ ਹਨ ਪਰ ਭਾਰਤ ਵਿਚ ਇਹਨਾਂ ਦੀ ਯੋਜਨਾ ਨਵੀਂ ਨਿਯੁਕਤੀ ਕਰਨ ਦੀ ਹੈ.
ਉਦਾਹਰਨ ਵਜੋਂ ਸਾਫਟਵੇਅਰ ਕੰਪਨੀ ਮਾਇਕ੍ਰੋਸਾਫਟ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਭਾਰਤੀ ਅਰਥ ਵਿਵਸਥਾ ਦੀ ਵਾਧਾ ਦਰ ਨੂੰ ਵੇਖਦੇ ਹੋਏ ਦੇਸ਼ ਵਿਚ ਰੁਜ਼ਗਾਰਾਂ ਦੀ ਸਿਰਜਨਾਂ ਕਰੇਗੀ.
ਇਹ ਐਲਾਣ ਮਾਇਕ੍ਰੋਸਾਫਟ ਦੇ ਸੀਈਓ ਸਟੀਵ ਬਾਮਰ ਨੇ ਅਜਿਹੇ ਵੇਲ੍ਹੇ ਕੀਤਾ ਜਦੋਂ ਕੰਪਨੀ ਦੁਨੀਆ ਭਰ ਵਿਚ 5 ਹਜ਼ਾਰ ਨੌਕਰੀਆਂ ਖਤਮ ਕਰ ਰਹੀ ਹੈ ਜਿੰਨ੍ਹਾਂ ਵਿਚੋਂ 55 ਕਾਮੇ ਭਾਰਤ ਦੇ ਵੀ ਸ਼ਾਮਲ ਹਨ.
ਕੁੱਝ ਮਹੀਨੇ ਪਹਿਲਾਂ ਸਰਚ ਇੰਜਣ ਗੂਗਲ ਨੇ ਵੀ ਦੁਨੀਆ ਭਰ ਵਿਚ ਵਿੱਕਰੀ ਅਤੇ ਮਾਰਕਿਟਿੰਗ ਵਿਭਾਗਾਂ ਵਿਚ 200 ਨੌਕਰੀਆਂ ਖਤਮ ਕਰਨ ਦਾ ਐਲਾਣ ਕੀਤਾ ਸੀ.
ਹਾਲਾਂਕਿ ਕੰਪਨੀ ਭਾਰਤ ਵਿਚ ਇੰਜਨੀਅਰਿੰਗ, ਪਰਿਚਾਲਨ ਵਿੱਤੀ ਅਤੇ ਸਾਫਟਵੇਅਰ ਇੰਜਨੀਅਰਿੰਗ ਸਮੇਤ ਵੱਖ-ਵੱਖ ਅਹੁਦਿਆਂ ਉੱਪਰ ਲਗਭੱਗ 20 ਲੋਕਾਂ ਨੂੰ ਨਿਯੁਕਤ ਕਰ ਰਹੀ ਹੈ.
ਇਸੇ ਤਰ੍ਹਾਂ ਇੰਟਰਨੈਟ ਕੰਪਨੀ ਯਾਹੂ ਵੀ ਲਾਗਤ ਕਟੌਤੀ ਦੀ ਦਿਸ਼ਾ ਵਿਚ ਸੰਸਾਰ ਭਰ ਵਿਚ ਨੌਕਰੀਆਂ ਘਟਾ ਰਹੀ ਹੈ ਪਰ ਕੰਪਨੀ ਨੇ ਭਾਰਤ ਵਿਚ 100 ਤੋਂ ਵੱਧ ਅਹੁਦਿਆਂ ਦੀ ਨਿਯੁਕਤੀ ਲਈ ਇਸ਼ਤਿਹਾਰ ਦਿੱਤਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ...... |
| |
|
|
|
|
 | | AP |
| | | ਖਲਬਲੀ-ਫਨ ਅਨਲਿਮਿਟੇਡ | | 'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ |
|
| |
|
|
|
|
|
| ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ |
| |
|
|
|
|
|
|