ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸ਼ੇਅਰ ਵੇਚੇਗੀ ਫੋਰਡ ਮੋਟਰਸ
ਨਿਊਯਾਰਕ(ਭਾਸ਼ਾ), ਸ਼ਨਿਵਾਰ, 16 ਅਗਸਤ 2008   ( 16:43 IST )
ਫੋਰਡ ਮੋਟਰ ਕੰਪਨੀ ਨੇ ਕਿਹਾ ਹੈ ਕਿ ਉਹ ਆਪਣੀ ਵਿੱਤੀ ਇਕਾਈ ਦੇ ਕਰਜ਼ੇ ਦੇ ਭੁਗਤਾਨ ਲਈ 50 ਕਰੋੜ ਅਮਰੀਕੀ ਡਾਲਰ ਦੀ ਕੀਮਤ ਦੇ ਸ਼ੇਅਰ ਵੇਚੇਗੀ.

ਮਿਸ਼ੀਗਨ ਵਿਖੇ ਸਥਿੱਤ ਵਾਹਨ ਨਿਰਮਾਤਾ ਕੰਪਨੀ ਨੇ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮੀਸ਼ਨ(ਐਸਈਸੀ) ਨੂੰ ਜਾਣਕਾਰੀ ਦਿੱਤੀ ਕਿ ਉਹ ਸਮੇਂ-ਸਮੇਂ ਸਿਰ ਸ਼ੇਅਰਾਂ ਦੀ ਵਿੱਕਰੀ ਕਰੇਗੀ ਅਤੇ ਵਿੱਕਰੀ ਤੋਂ ਪ੍ਰਾਪਤ ਰਾਸ਼ੀ ਦੀ ਵਰਤੋਂ ਖੁੱਲੇ ਬਜਾਰ ਜਾਂ ਨਿੱਜੀ ਕਰਾਰ ਰਾਹੀਂ ਫੋਰਡ ਮੋਟਰ ਕ੍ਰੈਡਿਟ ਐਲਐਲਸੀ ਦੇ ਬਕਾਇਆ ਕਰਜ਼ਿਆਂ ਦੇ ਭੁਗਤਾਨ ਲਈ ਖਰਚ ਕਰੇਗੀ.

ਜਿਕਰਯੋਗ ਹੈ ਕਿ ਵਰਤੇ ਗਏ ਵਾਹਨਾਂ ਦੀ ਕੀਮਤ ਵਿਚ ਆਈ ਗਿਰਾਵਟ ਦੇ ਮੱਦੇਨਜ਼ਰ ਫੋਰਡ ਮੋਟਰ ਕ੍ਰੈਡਿਟ ਨੂੰ ਹਾਲ ਦੇ ਦਿਨਾਂ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ.ਕੰਪਨੀ ਵੱਲੋਂ ਐਸਈਸੀ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਗਿਆ ਕਿ 29 ਜੁਲਾਈ ਨੂੰ ਉਸ ਕੋਲ ਲਗਭੱਗ 2.19 ਅਰਬ ਡਾਲਰ ਦੇ ਆਮ ਸ਼ੇਅਰ ਬਾਕੀ ਸਨ.

ਫੋਰਡ ਦੇ ਸ਼ੇਅਰਾਂ ਵ੍ਕਿਹ ਬੀਤੇ ਵਰ੍ਹੇ ਲਗਭੱਗ 24 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ.ਕੰਪਨੀ ਨੇ ਦੱਸਿਆ ਕਿ ਗੋਲਡਮੈਨ ਸੈਕਸ ਐਂਡ ਕੰਪਨੀ ਸ਼ੇਅਰਾਂ ਦੀ ਵਿੱਕਰੀ ਦੀ ਦੇਖ ਰੇਖ ਕਰੇਗੀ.ਫੋਰਡ ਦੇ ਸ਼ੇਅਰ ਸ਼ੁੱਕਰਵਾਰ ਨੂੰ ਇੱਕ ਸੈਂਟ ਵੱਧ ਕੇ 5.11 ਅਮਰੀਕੀ ਡਾਲਰ ਪ੍ਰਤੀ ਸ਼ੇਅਰ 'ਤੇ ਬੰਦ ਹੋਏ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਮੁਲਾਜਮਾਂ ਦੀ ਸੰਖਿਆ ਵਧਾਵੇਗੀ ਡੀ ਲਿੰਕ
ਮੁੱਢਲੇ ਕਾਰੋਬਾਰ 'ਚ ਰੁਪੱਈਆ ਡਿੱਗਿਆ
ਵਿਆਜ ਦਰਾਂ ਉੱਚਤਮ ਪੱਧਰ 'ਤੇ : ਐੱਸਬੀਆਈ
ਸੋਨੇ ਦੀ ਕੀਮਤ ਘਟੀ
ਐਨਏਸੀਆਈਐਲ ਨੇ ਕੀਤਾ ਕਰਾਰ
ਸ਼ੇਅਰ ਮੁੜ ਖਰੀਦ ਕਰੇਗੀ ਐਫਡੀਸੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਅਗਲੀ ਅਤੇ ਪਗਲੀ
ਕਬੀਰ (ਰਣਵੀਰ ਸ਼ੌਰੀ) ਬੇਹੱਦ ਬੋਰ ਇਨਸਾਨ ਹੈ. ਦਸ ਵਰ੍ਹਿਆਂ ਉਸਦੀ ਇੱਛਾ ਹੈ ਕਿ ਉਸਦੀ...
ਮਿ.ਭੱਟੀ ਆਨ ਛੁੱਟੀ
ਭਾਗਸ਼ਾਲੀ ਕੁੜੀ 'ਗੁੱਡਲਕ'
ਖਬਰਾਂ
ਵਪਾਰ ਖਬਰਾਂ - ਗੂਗਲ ਦੇ ਲਈ ਇਸ ਤੋਂ ਵੱਡੀ ਚੁਨੌਤੀ ਹੋਰ ਕੀ ਹੋਵੇਗੀ ਕਿ ਇਸਦੇ ਕੁੱਝ ਸਾਬਕਾ ਮੁਲਾਜਮਾਂ ਨੇ ਨਵਾਂ ਸਰਚ ਇੰਜਨ ਸ਼ੁਰੂ ਕਰ ਦਿੱਤਾ ਹੋਵੇ, ਜਿਸਦਾ ਨਾਮ ਕਿਊਈਲ ਹੈ. ਇਹਨਾਂ ਕਰਮਚਾਰੀਆਂ ਵਿੱਚ ਅੰਨਾ ਪੈਟਰਸਨ ਸ਼ਾਮਲ ਹਨ, ਜਿਹਨਾਂ
ਅੱਗੇ ਪੜ੍ਹੋ|ਹੋਰ ਵੀ...