|
| ਸਮੁੰਦਰੀ ਜਹਾਜ਼ ਸੇਵਾਵਾਂ ਸ਼ੁਰੂ ਕਰੇਗੀ ਪਵਨਹੰਸ |
| ਨਵੀਂ ਦਿੱਲੀ (ਭਾਸ਼ਾ), ਐਤਵਾਰ, 20 ਅਪ੍ਰੈਲ 2008 ( 15:54 IST ) | |
ਦੇਸ਼ ਦੇ ਦੀਪਾਂ ਅਤੇ ਸਦੂਰ ਖੇਤਰਾਂ ਦੀ ਯਾਤਰਾ ਕਰਨ ਲਈ ਸਮੁੰਦਰੀ ਜਹਾਜ਼ ਅਤੇ ਹੈਲੀਕਾਪਟਰ ਜਲਦ ਹੀ ਯਾਤਰਾ ਦੇ ਮੁੱਖ ਸਾਧਨ ਬਣ ਜਾਣਗੇ.ਪਵਨ ਹੰਸ ਹੈਲੀਕਾਪਟਰਜ਼ ਲਿਮਟੇਡ ਨੇ ਇਨ੍ਹਾਂ ਖੇਤਰਾਂ ਲਈ ਸਮੁੰਦਰੀ ਜਹਾਜ਼ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ.
ਸਰਵਜਨਕ ਖੇਤਰ ਦੀ ਕੰਪਨੀ ਨੇ ਹਾਲ ਹੀ 'ਚ ਇਸ ਯੋਜਨਾ ਦੇ ਸਬੰਧ 'ਚ ਇੱਕ ਸਲਾਹਕਾਰ ਦੀ ਨਿਯੁਕਤੀ ਕੀਤੀ ਹੈ ਅਤੇ ਅਗਲੇ ਦਸ ਸਾਲਾਂ ਲਈ ਇੱਕ ਕਾਰੋਬਾਰੀ ਰਣਨੀਤੀ ਤਿਆਰ ਕੀਤੀ ਹੈ,ਜਿਸ ਵਿੱਚ ਵਿੱਤੀ ਅਤੇ ਮਾਨਵ ਸੰਸਾਧਨ ਦੀਆਂ ਜਰੂਰਤਾਂ ਅਤੇ ਵਿਸਤਾਰ ਲਈ ਵਿੱਤੀ ਪੋਸ਼ਣ ਆਦਿ ਸ਼ਾਮਲ ਹੈ.
ਕੰਪਨੀ ਦੇ ਅਧਿਕਾਰਕ ਸੂਤਰਾਂ ਮੁਤਾਬਕ ਸਰਕਾਰ ਅੰਡੇਮਾਨ ਦੀਪਾਂ 'ਚ ਸੰਚਾਲਨ ਲਈ ਦੋ ਹੈਲੀਕਾਪਟਰ ਅਤੇ ਦੋ ਜਹਾਜ਼ ਖਰੀਦਣ ਦੀ ਯੋਜਨਾ ਬਣਾ ਰਹੀ ਸੀ.ਇੱਥੇ ਵਰਨਣਯੋਗ ਹੈ ਕਿ ਇਨ੍ਹਾਂ ਦੀਪਾਂ 'ਤੇ ਪਵਨ ਹੰਸ ਪਹਿਲਾਂ ਤੋਂ ਹੀ ਦੋ ਹੈਲੀਕਾਪਟਰਾਂ ਦਾ ਸੰਚਾਲਨ ਕਰ ਰਹੀ ਹੈ.
ਆਪਣੀ ਯੋਜਨਾ ਤਹਿਤ ਪਵਨ ਹੰਸ ਲਕਸ਼ਦੀਪ 'ਚ ਸਮੁੰਦਰੀ ਜਹਾਜ਼ ਸੇਵਾਵਾਂ ਦੇ ਵਿਕੱਲਪ 'ਤੇ ਵਿਚਾਰ ਕਰ ਰਹੀ ਹੈ.ਕੰਪਨੀ ਦੇ ਅੰਡੇਮਾਨ ਅਤੇ ਨਿਕੋਬਾਰ ਦੀਪਸਮੂਹਾਂ ਨੂੰ ਆਪਸ 'ਚ ਜੋੜਨ ਨੇ ਅੰਡੇਮਾਨ ਅਤੇ ਨਿਕੋਬਾਰ ਦੀਪਸਮੂਹਾਂ ਨੂੰ ਆਪਸ 'ਚ ਜੋੜਨ ਲਈ ਹੈਲੀਕਾਪਟਰ ਸੇਵਾ ਸ਼ੁਰੂ ਕੀਤੀ ਹੈ.
ਹਾਲ ਹੀ 'ਚ ਸਰਕਾਰ ਦੁਆਰਾ ਸਮੁੰਦਰੀ ਜਹਾਜ਼ ਲਈ ਐਫ਼ਡੀਆਈ ਨਿਯਮ ਉਦਾਰ ਕੀਤੇ ਜਾਣ ਨਾਲ ਪਵਨ ਹੰਸ ਲਕਸ਼ਦੀਪ 'ਚ ਸਮੁੰਦਰੀ ਜਹਾਜ਼ ਸੇਵਾਵਾਂ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੀ ਹੈ.ਇਸ ਦੇ ਲਈ ਕੰਪਨੀ ਸਥਾਨਕ ਪ੍ਰਸ਼ਾਸਨ ਤੋਂ ਵੀ ਸਲਾਹ ਲੈ ਰਹੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਦੇਸ਼ ਦੇ ਸਰਵ ਸ਼੍ਰੇਸ਼ਠ ਸੱਜੇ ਹੱਥ ਦੇ ਆਫ ਬ੍ਰੇਕ ਸਪਿੰਨਰ ਅਤੇ ਭਾਰਤੀ ਕ੍ਰਿਕਟ ਟੀਮ ਦੇ ਉੱਭਰਦੇ ਅਤੇ ਵਿਵਾਦਾਂ ਤੋਂ ਹਾਲ ਹੀ ਵਿਚ ... |
| |
|
|
|
|
 | | PR |
| | |
| |
|
|
|
|
|
| ਵਪਾਰ ਖਬਰਾਂ - ਜਪਾਨ ਦੀ ਕਾਰ ਕੰਪਨੀ ਟੋਆਇਟਾ ਮੋਟਰ ਕਾਰਪ ਭਾਰਤ 'ਚ ਅਪਣਾ ਦੂਸਰਾ ਕਾਰਖਾਨਾ ਸਥਾਪਤ ਕਰੇਗੀ.ਕੰਪਨੀ ਇਸ ਵਿੱਚ 35 ਕਰੋੜ ਅਮਰੀਕੀ ਡਾਲਰ ਜਾਂ ਲੱਗਭਗ 1400 ਕਰੋੜ ਰੁੱਪਏ ਨਿਵੇਸ਼ |
| |
|
|
|
|
|
|
|