ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਕਸ਼ਮੀਰ ਘਾਟੀ 'ਚ ਹੋਣਗੇ 9 ਰੇਲਵੇ ਸਟੇਸ਼ਨ
ਜੰਮੂ(ਭਾਸ਼ਾ), ਵੀਰਵਾਰ, 3 ਅਪ੍ਰੈਲ 2008   ( 14:34 IST )
ਇਹਨਾਂ ਗਰਮੀਆਂ ਵਿਚ ਕਸ਼ਮੀਰ ਘਾਟੀ ਵਿਚ ਚੱਲਣ ਵਾਲੀਆਂ ਰੇਲਗੱਡੀਆਂ ਦੇ ਮੱਦੇਨਜ਼ਰ ਰੇਲਵੇ ਨੇ ਖੇਤਰ ਵਿਚ 9 ਰੇਲਵੇ ਸਟੇਸ਼ਨ ਤਿਆਰ ਕਰਨ ਦੀ ਯੋਜਨਾ ਬਣਾਈ ਹੈ.ਉੱਤਰ ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ ਅਨੰਤਨਾਗ, ਬੈਜਪੁਰਾ, ਪਾਂਪੋਰ, ਕਾਕਾਪੁਰਾ, ਅਵੰਤੀਪੁਰਾ, ਰਾਜਵੋਸੇਰ, ਸ਼੍ਰੀਨਗਰ, ਬੜਗਾਮ ਅਤੇ ਬਾਰਾਮੂਲਾ ਦੇ ਰੇਲਵੇ ਸਟੇਸ਼ਨ ਵਿਕਸਿਤ ਹੋਣਗੇ.

ਇਹਨਾਂ ਵਿਚੋਂ ਕੁੱਝ ਸਟੇਸ਼ਨ ਤਾਂ ਪਹਿਲਾਂ ਹੀ ਤਿਆਰ ਹਨ ਜਦੋਂ ਕਿ ਕੁੱਝ ਉਸਾਰੀ ਅਧੀਨ ਹਨ.ਕਰੀਬ 15 ਡੱਬੇ, ਤਿੰਨ ਇੰਜਣ ਅਤੇ ਪੱਟੜੀ ਦੀ ਮੁਰੰਮਤ ਕਰਨ ਵਾਲੀ ਗੱਡੀ ਕਸ਼ਮੀਰ ਘਾਟੀ ਵਿਚ ਪਹਿਲਾਂ ਹੀ ਭੇਜੇ ਜਾ ਚੁੱਕੇ ਹਨ.

ਪ੍ਰਯੋਗ ਵਜੋਂ ਉਦਘਾਟਨ ਰੇਲਗੱਡੀ ਨੂੰ ਫਰਵਰੀ ਵਿਚ ਚਲਾਇਆ ਗਿਆ ਸੀ.ਇਹ ਮੱਧ ਬੜਗਾਮ ਜਿਲ੍ਹੇ ਦੇ ਰੇਲਵੇ ਸਟੇਸ਼ਨ ਤੋਂ ਪੁਲਵਾਮਾ ਜਿਲ੍ਹੇ ਦੇ ਪੰਜਗਾਮ ਰੇਲਵੇ ਸਟੇਸ਼ਨ ਤੱਕ ਚਲਾਈ ਗਈ ਸੀ.

ਇਸ ਪਰੀਯੋਜਨਾ ਨੂੰ ਦੋ ਦੌਰਾਂ ਵਿਚ ਪੂਰਾ ਕੀਤਾ ਜਾਵੇਗਾ.ਪਹਿਲੇ ਦੌਰ ਵਿਚ ਦੱਖਣੀ ਕਸ਼ਮੀਰ ਦੇ ਅਨੰਤਨਾਗ ਜਿਲ੍ਹੇ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜਿਲ੍ਹੇ ਨਾਲ ਜੋੜਿਆ ਜਾਵੇਗਾ ਅਤੇ ਦੂਜੇ ਦੌਰ ਵਿਚ ਘਾਟੀ ਨਾਲ ਦੇਸ਼ ਦੇ ਬਾਕੀ ਹਿੱਸੇ ਨੂੰ ਜੋੜਿਆ ਜਾਵੇਗਾ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਿਜ਼ਰਵ ਬੈਂਕ ਨੇ ਦਿੱਤੀ ਹਿਦਾਇਤ
ਸੈਂਸੈਕਸ 'ਚ ਤੇਜ਼ੀ
ਸੈਂਸੈਕਸ 'ਚ 488 ਅੰਕ ਦੀ ਤੇਜ਼ੀ
ਆਰਆਈਈਐਲ 80 ਕਰੋੜ ਦਾ ਕਾਰੋਬਰ ਦਰਜ
ਗੋਦਰੇਜ ਕੋਮੋਡਿਟੀ ਨੂੰ ਮਿਲੀ ਮੰਜੂਰੀ
ਜੀਸੀਪੀਐਲ ਦਾ ਕਿਨਕੀ 'ਤੇ ਕਬਜ਼ਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...