|
| ਐਮਪੀ 'ਚ 744 ਸਿੰਜਾਈ ਯੋਜਨਾਵਾਂ ਉਸਾਰੀ ਅਧੀਨ |
| ਭੋਪਾਲ(ਭਾਸ਼ਾ), ਬੁੱਧਵਾਰ, 2 ਅਪ੍ਰੈਲ 2008 ( 11:05 IST ) | |
ਮੱਧ ਪ੍ਰਦੇਸ਼ ਵਿਚ ਵਰਤਮਾਨ ਵਿਚ ਜਲ ਸੰਸਾਧਨ ਵਿਭਾਗ ਅਧੀਨ 11031 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਅਧੀਨ 744 ਯੋਜਨਾਵਾਂ ਵਿਚ ਹੁਣ ਤੱਕ 6400 ਕਰੋੜ ਰੁਪਏ ਦਾ ਖਰਚਾ ਕੀਤਾ ਜਾ ਚੁੱਕਾ ਹੈ.
ਅਧਿਕਾਰਕ ਜਾਣਕਾਰੀ ਮੁਤਾਬਕ ਇਸ ਵਰ੍ਹੇ ਸਤੰਬਰ ਮਹੀਨੇ ਦੇ ਆਖਰ ਤੱਕ ਲਗਭੱਗ ਦੋ ਲੱਖ ਹੈਕਟੇਅਰ ਖੇਤਰ ਵਿਚ ਵਾਧੂ ਸਿੰਜਾਈ ਦਾ ਟੀਚਾ ਪ੍ਰਾਪਤ ਕਰਨ ਲਈ ਕੋਸ਼ਿਸ਼ ਜਾਰੀ ਹੈ.
ਇਹ ਟੀਚਾ ਇਹਨਾਂ ਉਸਾਰੀ ਅਧੀਨ ਯੋਜਨਾਵਾਂ ਵਿਚ ਸ਼ਾਮਲ 7 ਵੱਡੀਆਂ, 4 ਮੱਧਮ ਅਤੇ 464 ਛੋਟੀਆਂ ਸਿੰਜਾਈ ਯੋਜਨਾਵਾਂ ਰਾਹੀਂ ਪ੍ਰਾਪਤ ਕੀਤਾ ਜਾਵੇਗਾ.
ਰਾਜ ਵਿਚ ਕੁੱਲ 16 ਵੱਡੀਆਂ ਯੋਜਨਾਵਾਂ ਵਿਚੋਂ 6 ਯੋਜਨਾਵਾਂ ਆਧੁਨਿਕੀ ਕਰਨ ਦੀਆਂ ਹਨ.ਬਾਕੀ 10 ਯੋਜਨਾਵਾਂ ਵਿਚੋਂ ਬਾਣ ਸਾਗਰ ਪਰੀਯੋਜਨਾ ਅਧੀਨ ਨਹਿਰਾਂ ਦਾ ਕੰਮ ਜੂਨ 2009 ਤੱਕ ਪੂਰੀ ਕੀਤੇ ਜਾਣ ਦਾ ਪ੍ਰਸਤਾਵ ਹੈ.
ਬਰਿਆਰਪੁਰ ਖੱਬੀ ਨਹਿਰ ਪਰੀਯੋਜਨਾ, ਮਾਹੀ ਪਰੀਯੋਜਨਾ ਅਤੇ ਰਾਜੀਵ ਸਾਗਰ-ਬਾਵਥੜੀ ਪਰੀਯੋਜਨਾ ਦੀ ਉਸਾਰੀ ਵੀ ਜੂਨ 2009 ਤੱਕ ਪੂਰੀ ਕਰਨ ਦਾ ਪ੍ਰਸਤਾਵ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|