ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਸਿੰਗਾਪੁਰ ਏਅਰਲਾਇੰਸ ਦੀ ਵਜੀਫਾ ਯੋਜਨਾ
ਨਵੀਂ ਦਿੱਲੀ(ਭਾਸ਼ਾ), ਸੋਮਵਾਰ, 24 ਮਾਰਚ 2008   ( 13:11 IST )
ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਨੇ ਕੇਂਦਰੀ ਮਾਧਮਿਕ ਸਿੱਖਿਆ ਬੋਰਡ(ਸੀਬੀਐਸਈ)ਦੇ ਵਿਦਿਆਰਥੀਆਂ ਲਈ ਗ੍ਰੈਜੂਏਟ ਪੱਧਰੀ ਵਜੀਫਾ ਯੋਜਨਾ ਪੇਸ਼ ਕੀਤੀ ਹੈ.

ਸੀਬੀਐਸਈ ਵੱਲੋਂ ਜਾਰੀ ਬਿਆਨ ਮੁਤਾਬਕ ਯੂਨੀਵਰਸਿਟੀ ਨੇ ਸੀਬੀਐਸਈ ਦੇ 45 ਹੋਨਹਾਰ ਵਿਦਿਆਰਥੀਆਂ ਲਈ ਸਿੰਗਾਪੁਰ ਏਅਰਲਾਇੰਸ ਦੇ ਸਹਿਯੋਗ ਨਾਲ ਨੈਪਚਿਉਨ ਓਰੀਐਂਟ ਲਾਇੰਸ ਵਜ਼ੀਫਾ ਯੋਜਨਾ ਪੇਸ਼ ਕੀਤੀ ਹੈ.ਇਹ ਵਜ਼ੀਫਾ ਉਹਨਾਂ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ ਜਿੰਨ੍ਹਾਂ ਨੇ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕੀਤੀ ਹੋਵੇ.

ਇਸ ਯੋਜਨਾ ਵਿਚ ਉਹਨਾਂ ਦੀ ਟਿਊਸ਼ਨ ਅਤੇ ਹੋਰ ਜਰੂਰੀ ਖਰਚਿਆਂ ਤੋਂ ਅਲਾਵਾ ਰਹਿਣ ਅਤੇ ਖਾਣ ਪੀਣ ਦੀ ਸੁਵਿਧਾ ਦੇ ਨਾਲ 6 ਹਜਾਰ ਡਾਲਰ ਦਾ ਸਲਾਨਾ ਭੱਤਾ ਸ਼ਾਮਲ ਹੈ.ਇਹ ਵਜ਼ੀਫਾ ਇੰਜਨੀਅਰਿੰਗ, ਕੰਪਿਉਟਰ ਅਤੇ ਵਿਗਿਆਨ ਵਿਸ਼ੇ ਦੇ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ.

ਬਿਆਨ ਮੁਤਾਬਕ ਐਨਯੂਐਸ ਵਜ਼ੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਿੰਗਾਪੁਰ ਵਿਚ ਕਿਸੇ ਰਜਿਸਟਰਡ ਕੰਪਨੀ ਨਾਲ ਘੱਟ ਤੋਂ ਘੱਟ 6 ਸਾਲ ਕੰਮ ਕਰਨਾ ਪਵੇਗਾ ਜਿਸ ਨਾਲ ਉਹ ਸਿੰਗਾਪੁਰ ਦੀ ਅਰਥ ਵਿਵਸਥਾ ਵਿਚ ਆਪਨਾ ਯੋਗਦਾਨ ਦੇ ਸਕੇ.

ਵਜ਼ੀਫੇ ਲਈ ਟੀਓਈਐਫਐਲ, ਆਈਈਐਲਟੀਐਸ ਸੈਟ-1 ਅਤੇ ਸੈਟ-2 ਦੀ ਲੋੜ ਨਹੀਂ ਹੋਵੇਗੀ.ਬਿਨੈ ਪੱਤਰ ਹਾਸਲ ਕਰਨ ਦੀ ਆਖਰੀ ਮਿਤਿ 28 ਮਾਰਚ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸੈਂਸੈਕਸ 'ਚ ਸੁਧਾਰ,149 ਅੰਕਾਂ ਦਾ ਵਾਧਾ ਦਰਜ
ਬੰਗਾਲ ਸਰਕਾਰ ਦਾ ਜਟ੍ਰੋਫਾ ਦੇ ਵਿਕਾਸ ਲਈ ਪ੍ਰੋਗਰਾਮ
ਬ੍ਰਾਉਨ,ਸਾਰਕੋਜੀ ਕਰਨਗੇ ਅਪੀਲ
ਰੇਲਵੇ ਲਗਾਵੇਗਾ ਨੋਟ ਗਿਨਣ ਵਾਲੀ ਮਸ਼ੀਨ
ਸੈਲਾਨੀਆਂ ਗਿਣਤੀ 'ਚ ਵਾਧਾ
ਹਵਾਈ ਅੱਡਾ ਵਰਕਰਾਂ ਦੀ ਹੜਤਾਲ 10 ਨੂੰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...