|
| ਬ੍ਰਾਉਨ,ਸਾਰਕੋਜੀ ਕਰਨਗੇ ਅਪੀਲ |
| ਲੰਦਨ(ਭਾਸ਼ਾ), ਸੋਮਵਾਰ, 24 ਮਾਰਚ 2008 ( 11:14 IST ) | |
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਅਤੇ ਫ੍ਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਾਰਕੋਜੀ ਇਸ ਹਫਤੇ ਲੰਦਨ ਵਾਰਤਾ ਦੌਰਾਨ ਵਿੱਤੀ ਬਜਾਰਾਂ ਵਿਚ ਹੋਰ ਜਿਆਦਾ ਸੁਧਾਰ ਲਿਆਉਣ ਦੀ ਅਪੀਲ ਕਰਨਗੇ.
ਬ੍ਰਾਉਨ ਦੇ ਦਫਤਰ ਵੱਲੋਂ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰਕੋਜੀ ਦੀ ਬ੍ਰਿਟੇਨ ਯਾਤਰਾ ਦੇ ਦੂਜੇ ਦਿਨ ਵੀਰਵਾਰ ਨੂੰ ਦੋਵਾਂ ਵਿਚਕਾਰ ਇੱਕ ਬੈਠਕ ਨਿਰਧਾਰਤ ਕੀਤੀ ਗਈ ਹੈ.
ਇਹ ਅੰਤਰ ਰਾਸ਼ਟਰੀ ਮੁੱਦਰਾ ਕੋਸ਼ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਜਿਹੇ ਅੰਤਰ ਰਾਸ਼ਟਰੀ ਸੰਸਥਾਨਾਂ ਵਿਚ ਸੁਧਾਰ ਲਿਆਉਣ ਉੱਪਰ ਕੇਂਦ੍ਰਿਤ ਰਹੇਗੀ.
ਬਿਆਨ ਮੁਤਾਬਕ ਬ੍ਰਾਉਨ ਅਤੇ ਸਾਰਕੋਜੀ 'ਕਰਜਾ ਵਾਪਸ ਨਹੀਂ ਮਿਲੇਗਾ', ਇਹ ਮੰਨ ਕੇ ਖਤਮ ਕੀਤੀ ਗਈ ਰਕਮ ਨੂੰ ਫੌਰਨ ਜਨਤਕ ਰੂਪ ਨਾਲ ਜਾਰੀ ਕਰਨ ਦਾ ਮੁੱਦਾ ਚੁੱਕਣਗੇ.
ਇਸ ਤੋਂ ਅਲਾਵਾ ਅਗਲੇ ਹਫਤੇ ਅਮਰੀਕੀ ਬੈਂਕ ਬੀਅਰ ਸਟੇਨਰਸ ਦੇ ਪਤਨ, ਉਸ ਨਾਲ ਬਜਾਰ ਦੀ ਸਥਿੱਰਤਾ ਅਤੇ ਸਕਿਉਰੀਟੀਆਂ ਦੇ ਮੁਲੰਕਣ ਉੱਪਰ ਪੈਣ ਵਾਲੇ ਪ੍ਰਭਾਵ ਅਤੇ ਅਨਐਲਾਣੇ ਕਰਜ਼ੇ ਦੀ ਗੱਲ ਚੁੱਕੀ ਜਾਵੇਗੀ.
ਬ੍ਰਾਉਨ ਅਤੇ ਸਾਰਕੋਜੀ ਇਸ ਮੁੱਦੇ ਉੱਪਰ ਚਿੰਤਤ ਹਨ ਕਿ ਕਦੀ ਨਾ ਵਾਪਸ ਕੀਤੇ ਜਾਣ ਵਾਲੇ ਬੈਂਕਾਂ ਦੇ ਕਰਜ਼ੇ ਦੀ ਅਨਿਸ਼ਚਤਤਾ ਦਾ ਪ੍ਰਭਾਵ ਵਿੱਤੀ ਬਜਾਰ ਦੀ ਭਰੋਸੇਯੋਗਤਾ ਉੱਪਰ ਪੈ ਰਿਹਾ ਹੈ.
ਇਸ ਵਿਚਕਾਰ ਬਜਾਰ ਦੇ ਉਤਾਰ ਚੜ੍ਹਾਅ ਕਾਰਣ ਜਨਵਰੀ ਵਿਚ ਫ੍ਰਾਂਸ ਦੇ ਸੋਸਾਯਟੇ ਜਨਰੇਲੇ ਨੂੰ 50 ਅਰਬ ਯੂਰੋ ਦੇ ਗੈਰ ਅਧਿਕਾਰਤ ਕਰਾਰ ਕਾਰਣ 4.9 ਅਰਬ ਯੂਰੋ ਦਾ ਨੁਕਸਾਨ ਹੋਇਆ ਸੀ.(ਏਪੀ)
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|