|
| ਸੈਲਾਨੀਆਂ ਗਿਣਤੀ 'ਚ ਵਾਧਾ |
| ਨਵੀਂ ਦਿੱਲੀ(ਭਾਸ਼ਾ), ਸੋਮਵਾਰ, 24 ਮਾਰਚ 2008 ( 11:11 IST ) | |
ਦੇਸ਼ ਦੀ ਅਰਥ ਵਿਵਸਥਾ ਵਿਚ ਮਹਤੱਵ ਪੂਰਨ ਭੂਮਿਕਾ ਨਿਭਾਉਣ ਵਾਲੇ ਸੈਰ ਸਪਾਟਾ ਖੇਤਰ ਵਿਚ ਬਹੁਤ ਵਿਸਥਾਰ ਹੋ ਰਿਹਾ ਹੈ ਅਤੇ ਮੌਜੂਦਾ ਵਰ੍ਹੇ ਦੌਰਾਨ ਪਹਿਲੇ ਮਹੀਨੇ ਜਨਵਰੀ ਵਿਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿਚ ਜਨਵਰੀ 2007 ਮੁਕਾਬਲੇ 10 ਫੀਸਦੀ ਦਾ ਵਾਧਾ ਹੋਇਆ.
ਸੈਰ ਸਪਾਟਾ ਅਤੇ ਸੰਸਕ੍ਰਿਤੀ ਮੰਤਰਾਲੇ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ.ਉਹਨਾਂ ਦੱਸਿਆ ਕਿ ਸਾਲ 2006 ਵਿਚ ਸੰਸਾਰਕ ਸੈਲਾਨੀ ਆਗਮਨ ਪਿਛੋਕੜ ਵਿਚਕਾਰ ਭਾਰਤ ਦਾ ਹਿੱਸਾ ਕਰੀਬ ਅੱਧਾ ਫੀਸਦੀ ਰਿਹਾ ਜਦੋਂ ਕਿ ਵਿਦੇਸ਼ੀ ਮੁੱਦਰਾ ਕਮਾਈ ਦੇ ਲਿਹਾਜ ਨਾਲ ਇਹ ਹਿੱਸਾ 1.21 ਫੀਸਦੀ ਸੀ.
ਉਹਨਾਂ ਦੱਸਿਆ ਕਿ ਸਾਲ 2006 ਵਿਚ 44.50 ਲੱਖ ਵਿਦੇਸ਼ੀ ਸੈਲਾਨੀ ਭਾਰਤ ਆਏ ਜਦੋਂ ਕਿ ਸਾਲ 2005 ਵਿਚ ਇਹ ਗਿਣਤੀ 39.2 ਲੱਖ ਅਤੇ ਸਾਲ 2004 ਵਿਚ 34.6 ਲੱਖ ਸੀ.ਸੰਸਾਰਕ ਸੈਲਾਨੀ ਬਜਾਰ ਵਿਚ ਭਾਰਤ ਦੀ ਹਿੱਸੇਦਾਰੀ ਸਿਰਫ 0.5 ਫੀਸਦੀ ਹੈ ਪਰ ਇਸ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ.
ਸਾਲ 2003 ਵਿਚ ਜਿੱਥੇ ਸੈਰ ਸਪਾਟਾ ਖੇਤਰ ਤੋਂ 4.4 ਅਰਬ ਡਾਲਰ ਦੀ ਆਮਦਨੀ ਹੋਈ ਸੀ ਉੱਥੇ ਸਾਲ 2007 ਵਿਚ ਇਹ ਅੰਕੜਾ ਵੱਧ ਕੇ 11.9 ਅਰਬ ਡਾਲਰ ਤੱਕ ਪੁੱਜ ਗਿਆ.
ਸੂਤਰਾਂ ਮੁਤਾਬਕ ਘਰੇਲੂ ਸੈਰ ਸਪਾਟੇ ਵਿਚ ਵੀ ਵਾਧਾ ਹੋਇਆ ਹੈ.ਉਹਨਾਂ ਦੱਸਿਆ ਕਿ ਸਾਲ 2007 ਵਿਚ 68.87 ਲੱਖ ਸ਼ਰਧਾਲੂਆਂ ਨੇ ਵੈਸ਼ਨੋ ਦੇਵੀ ਮੰਦਰ ਦੇ ਦਰਸ਼ਨ ਕੀਤੇ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|