ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਚੀਨ ਅਮਰੀਕਾ ਦਾ ਆਰਥਿਕ ਮੁਕਾਬਲੇਬਾਜ਼:ਓਬਾਮਾ
ਵਾਸ਼ਿੰਗਟਨ(ਭਾਸ਼ਾ), ਸ਼ਨਿਵਾਰ, 22 ਮਾਰਚ 2008   ( 13:17 IST )
ਅਮਰੀਕੀ ਰਾਸ਼ਟਰਾਪਤੀ ਅਹੁਦੇ ਦੀ ਉਮੀਦਵਾਰੀ ਦੇ ਡੈਮੋਕ੍ਰੇਟਿਕ ਦਾਅਵੇਦਾਰ ਸੀਨੇਟਰ ਬਰਾਕ ਓਬਾਮਾ ਨੇ ਚੀਨ ਨੂੰ ਆਪਣਾ ਆਰਥਿਕ ਮੁਕਾਬਲੇਬਾਜ਼ ਕਰਾਰ ਦਿੱਤਾ ਹੈ.ਉਹਨਾਂ ਕਿਹਾ ਕਿ ਚੀਨ ਅਮਰੀਕਾ ਦਾ ਦੁਸ਼ਮਣ ਨਹੀਂ ਹੈ ਪਰ ਅਮਰੀਕਾ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਸੰਕਲਪਬੱਧ ਹੈ ਅਤੇ ਉਹ ਤਿੱਬਤ ਵਿਚ ਵੱਧ ਰਹੀ ਹਿੰਸਾ ਨੂੰ ਰੋਕਣਾ ਚਾਹੁੰਦਾ ਹੈ.

ਓਬਾਮਾ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅਮਰੀਕੀ ਅਤੇ ਚੀਨੀ ਸਰਕਾਰ ਵਿਚਕਾਰ ਤਿੱਬਤ ਇੱਕ ਸਮੱਸਿਆ ਹੈ ਅਤੇ ਅਸੀਂ ਇਹ ਯਕੀਨੀ ਬਨਾਉਣਾ ਚਾਹੁੰਦੇ ਹਾਂ ਕਿ ਚੀਨ ਵਿਚ ਹਿੰਸਾ ਹੋਰ ਨਾ ਵਧੇ.

ਉਹਨਾਂ ਕਿਹਾ ਕਿ ਭਾਂਵੇਂ ਗੱਲ ਤਿੱਬਤ ਦੀਆਂ ਪਰੀਸਥਿੱਤੀਆਂ ਦੀ ਹੋਵੇ ਜਾਂ ਫਿਰ ਦਾਰਫੁਰ ਨਰਸੰਹਾਰ ਚਲਾਉਣ ਵਾਲੀ ਸੁਡਾਨ ਸਰਕਾਰ ਨੂੰ ਦਿੱਤਾ ਜਾ ਰਿਹਾ ਉਹਨਾਂ ਦਾ ਸਮਰਥਨ.ਅਸੀਂ ਚੁੱਪ ਨਹੀਂ ਬੈਠ ਸਕਦੇ.

ਓਬਾਮਾ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਇਹ ਜਾਣਦੇ ਹਨ ਕਿ ਉਹ ਕਈ ਖੇਤਰਾਂ ਵਿਚ ਸਹਿਯੋਗੀ ਬਨਣ ਜਾ ਰਹੇ ਹਨ.ਇਸ ਦੇ ਬਾਅਦ ਵੀ ਅਸੀਂ ਇਹਨਾਂ ਮੁੱਦਿਆਂ ਨੂੰ ਦ੍ਰਿੜ੍ਹਤਾ ਨਾਲ ਪੇਸ਼ ਕਰਨਾ ਹੈ.

ਉਹਨਾਂ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਅਹੁਦੇ ਉੱਪਰ ਨਿਯੁਕਤ ਹੁੰਦੇ ਹਨ ਤਾਂ ਉਹ ਦੋਵੇਂ ਦੇਸ਼ਾਂ ਵਿਚਕਾਰ ਸੰਬੰਧਾਂ ਨੂੰ ਸਮਾਨ ਅੰਤਰ ਦਿਸ਼ਾ ਵਿਚ ਅੱਗੇ ਵਧਾਉਣਾ ਚਾਹੁਣਗੇ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਰਾਜਸਥਾਨ 'ਚ ਇੱਕ ਹਜ਼ਾਰ ਖੇਤਰ 'ਚ ਸੇਜ ਪ੍ਰਸਤਾਵਤ
ਯਾਮਾਹਾ ਪੇਸ਼ ਕਰੇਗੀ ਨਵਾਂ ਪਿਸਟਨ
ਨੈਟਜੈਟਸ ਦੀ ਨਜ਼ਰ ਭਾਰਤੀ ਯਾਤਰੀਆਂ 'ਤੇ
ਇੰਡੀਅਨ ਬੈਂਕ ਵੱਲੋਂ 1000 ਕਰੋੜ ਦਾ ਵਿੱਦਿਅਕ ਕਰਜ਼ਾ
ਨੋਕੀਆ ਸੀਮੰਸ ਦਾ ਏਸੀਐਮਈ ਨਾਲ ਗਠਜੋੜ
ਟਾਟਾ-ਫੋਰਡ ਕਰਾਰ 10 ਦਿਨਾਂ 'ਚ ਹੋਣ ਦੀ ਆਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...