ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਖਬਰਾਂ ਵਪਾਰ ਖਬਰਾਂ
ਭਾਰਤ ਵੱਲੋਂ 9 ਫੀਸਦੀ ਵਿਕਾਸ ਦਰ ਹਾਸਲ:ਪੀਐਮ
ਨਵੀਂ ਦਿੱਲੀ(ਭਾਸ਼ਾ), 15 ਮਾਰਚ 2008   ( 15:23 IST )
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਇੱਥੇ ਕਿਹਾ ਕਿ ਵਰਤਮਾਨ ਵਿਸ਼ਵ ਵਿਚ ਗਿਆਨ ਦੀ ਮਹਤੱਵ ਪੂਰਨ ਭੂਮਿਕਾ ਹੈ ਅਤੇ ਇਸ ਦੀ ਉਚਿਤ ਵਰਤੋਂ ਕਰਕੇ ਭਾਰਤ ਨੇ ਬੀਤੇ ਚਾਰ ਵਰ੍ਹਿਆਂ ਵਿਚ 9 ਫੀਸਦੀ ਵਿਕਾਸ ਦਰ ਹਾਸਲ ਕੀਤੀ ਹੈ.

ਵਾਰਾਣਸੀ ਦੇ ਦੋ ਦਿਨਾ ਦੌਰੇ ਉੱਪਰ ਇੱਥੇ ਆਏ ਮਨਮੋਹਨ ਨੇ ਕਿਹਾ ਕਿ ਅਜਾਦ ਭਾਰਤ ਵਿਚ ਇਹ ਵਿਕਾਸ ਦਰ ਪਹਿਲੀ ਵਾਰ ਹਾਸਲ ਕੀਤੀ ਗਈ ਹੈ.

ਉਹਨਾਂ ਕਿਹਾ ਕਿ ਸਾਡੀਆਂ ਯੂਨੀਵਰਸਿਟੀਆਂ ਲਈ ਇਹ ਵੱਡੀ ਚੁਣੌਤੀ ਹੈ ਕਿ ਅਜਿਹੇ ਨੌਜਵਾਨ ਤਿਆਰ ਕੀਤੇ ਜਾਣ ਜਿੰਨ੍ਹਾਂ ਵਿਚ ਕਿਸੇ ਖੇਤਰ ਦੀ ਵਿਸ਼ੇਸ਼ ਮੁਹਾਰਤ ਦੇ ਨਾਲ ਹੀ ਵਿਸ਼ੇਸ਼ ਗਿਆਨ ਵੀ ਹੋਵੇ.

ਪ੍ਰਧਾਨ ਮੰਤਰੀ ਨੇ ਸਿੱਖਿਆ ਖੇਤਰ ਵਿਚ ਆਪਣੀ ਸਰਕਾਰੀ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਕਿਹਾ ਕਿ 11ਵੀਂ ਪੰਜ ਸਾਲਾ ਯੋਜਨਾ ਉੱਪਰ ਹੋਣ ਵਾਲੇ ਖਰਚ ਨੂੰ ਪੰਜ ਗੁਣਾ ਕਰ ਦਿੱਤਾ ਗਿਆ ਹੈ.

ਇਸਦੇ ਚੱਲਦਿਆਂ ਭਾਰਤ ਨੇ ਵਿਸ਼ਵ ਵਿਚ ਆਪਣੇ ਮਾਣ ਵਿਚ ਬਹੁਤ ਵਾਧਾ ਕੀਤਾ ਹੈ.

ਮਨਮੋਹਨ ਨੇ ਕਿਹਾ ਕਿ ਦੇਸ਼ ਵਿਚ ਇੰਨ੍ਹਾਂ ਕੁੱਝ ਹੋਣ ਦੇ ਬਾਵਜੂਦ ਸਿੱਖਿਆ ਦੇ ਖੇਤਰ ਵਿਚ ਹੋਰ ਵੀ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ ਕਿਉਂ ਜੋ ਇੱਕ ਸੱਚਾਈ ਇਹ ਵੀ ਹੈ ਕਿ ਸਾਡੇ ਦੇਸ਼ ਵਿਚ ਉੱਚ ਸਿੱਖਿਆ ਹਾਸਲ ਕਰਨ ਦੀ ਉਮਰ ਵਾਲੇ ਨੌਜਵਾਨਾਂ ਵਿਚੋਂ ਕੇਵਲ 10 ਫੀਸਦੀ ਨੌਜਵਾਨ ਹੀ ਕਾਲਜ ਜਾਂਦੇ ਹਨ ਜਦੋਂ ਕਿ ਵਿਕਸਿਤ ਦੇਸ਼ਾਂ ਵਿਚ ਇਹ ਪੱਧਰ 40 ਤੋਂ 50 ਫੀਸਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਐਨਐਮਪੀ ਤੋਂ ਮਿਲੇਗੀ ਹੱਲਾਸ਼ੇਰੀ:ਰੈਡੀ
ਜੀਈ ਅਤੇ ਯੂਰੇਕਾ ਦਾ ਗਠਜੋੜ
ਸੱਭ ਮਾਇਆ ਹੈ:ਮੁਕੇਸ਼ ਅੰਬਾਨੀ
ਇਰਾਨ ਬਣਾਵੇਗਾ ਨਿਕਾਰਾਗੁਆ 'ਚ ਬੰਨ੍ਹ
ਮੈਂਡਲਸਨ ਛੱਡਣਗੇ ਅਹੁਦਾ
ਐੱਚਐਂਡਬੀ ਕਰੇਗੀ ਸਥਾਪਿਤ ਵੇਅਰਹਾਊਸ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...