|
| ਬੀਬੀਸੀ ਦੇਵੇਗਾ ਅਲਜਜੀਰਾ ਨੂੰ ਚੁਣੌਤੀ |
| ਲੰਦਨ(ਭਾਸ਼ਾ), ਸੋਮਵਾਰ, 10 ਮਾਰਚ 2008 ( 10:41 IST ) | |
ਮੱਧ ਪੂਰਬੀ ਏਸ਼ੀਆਈ ਬਜਾਰ ਵਿਚ ਦੂਜੀ ਵਾਰ ਦਾਖਲ ਹੋਣ ਦੀ ਕੋਸ਼ਿਸ਼ ਦਰਮਿਆਨ ਬ੍ਰਿਟਿਸ਼ ਬ੍ਰਾਡ ਕਾਸਟਿੰਗ ਕਾਰਪੋਰੇਸ਼ਨ(ਬੀਬੀਸੀ) ਕੱਲ੍ਹ ਤੋਂ ਅਰਬੀ ਭਾਸ਼ਾ ਦਾ ਕੇਬਲ ਅਤੇ ਸੈਟੇਲਾਇਟ ਟੀਵੀ ਚੈਨਲ ਸ਼ੁਰੂ ਕਰੇਗਾ.
ਗਿਆਰਾਂ ਵਰ੍ਹੇ ਪਹਿਲਾਂ ਅਰਬੀ ਟੀਵੀ ਦੀ ਇਹ ਸੇਵਾ ਸ਼ੁਰੂ ਕਰਨ ਦੀ ਬੀਬੀਸੀ ਦੀ ਪਹਿਲੀ ਕੋਸ਼ਿਸ਼ ਮੱਧ ਪੂਰਬੀ ਬਜਾਰ ਵਿਚ ਚੈਨਲ ਦੇ ਸੰਪਾਦਕੀ ਅਤੇ ਸਊਦੀ ਸਮਰਥਕਾਂ ਵਿਚਕਾਰ ਮਤਭੇਦ ਪੈਦਾ ਹੋਣ ਨਾਲ ਨਾਕਾਮ ਹੋ ਗਈ ਸੀ.
ਬੀਬੀਸੀ ਦੀ ਇਹ ਪਹਿਲੀ ਅੰਤਰ ਰਾਸ਼ਟਰੀ ਟੀਵੀ ਸੇਵਾ ਹੈ ਜਿਸ ਨੂੰ ਜਨਤਕ ਸਹਿਯੋਗ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ.ਇਸ ਚੈਨਲ ਨੂੰ ਉਸ ਖੇਤਰ ਦੇ ਮੁੱਢਲੇ ਚੈਨਲਾਂ ਕਵਾਤਰ ਵਿਖੇ ਸਥਿੱਤ ਅਲ ਜਜੀਰਾ ਅਤੇ ਸਊਦੀ ਅਰਬ ਦੇ ਅਲ ਅਰਬੀਆ ਨਾਲ ਮੁਕਾਬਲੇਬਾਜੀ ਦਾ ਸਾਹਮਣਾ ਕਰਨਾ ਪਵੇਗਾ.
ਅਲ ਅਰਬੀਆ ਚੈਨਲ ਨੇ ਹਾਲ ਹੀ ਵਿਚ ਆਪਣੀ ਪੰਜਵੀਂ ਵਰ੍ਹੇ ਗੰਢ ਮਨਾਈ ਹੈ.ਸੁਰੂਆਤ ਵਿਚ ਇਸ ਚੈਨਲ ਦਾ ਪ੍ਰਸਾਰਨ ਹਰ ਰੋਜ਼ 12 ਘੰਟੇ ਹੋਵੇਗਾ ਅਤੇ ਬੀਬੀਸੀ ਦੀ ਇਸ ਸੇਵਾ ਨੂੰ ਸ਼ੁਰੂ ਕਰਨ ਵਿਚ ਮੁੱਢਲਾ ਖਰਚਾ 3.77 ਕਰੋੜ ਅਮਰੀਕੀ ਡਾਲਰ ਤੱਕ ਦਾ ਖਰਚਾ ਆਵੇਗਾ.
ਬੀਬੀਸੀ ਦਾ ਟੀਚਾ ਮੱਧ ਪੂਰਬੀ ਖੇਤਰ ਵਿਚ ਤਿੰਨ ਮਾਧਿਅਮਾਂ ਟੀਵੀ, ਰੇਡਿਉ ਅਤੇ ਆਨਲਾਇਨ ਪ੍ਰਦਾਨ ਕਰਨ ਵਾਲੀ ਇਕਲੌਤੀ ਸੇਵਾ ਬਨਣ ਦਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|