ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਸਾਹਿਤ ਖੇਤਰ ਕਥਾ-ਸਾਗਰ
ਇਸ਼ਾਰਾ
- ਨੀਤਾ ਸ੍ਰੀਵਾਸਤਵ
ਲੇਖਕ ਪਰਿਚੇ - ਹਿੰਦੀ ਦੀ ਪ੍ਰਮੁੱਖ ਲੇਖਿਕਾ. ਨਈ ਦੁਨੀਆ ਵਿੱਚ ਨਿਯਮਿਤ ਤੌਰ ਤੇ ਤੁਹਾਡੀਆਂ ਕਹਾਣੀਆਂ ਪ੍ਰਕਾਸ਼ਿਤ ਹੁੰਦੀਆਂ ਹਨ. ਨਾਲ ਹੀ ਵਿਭਿੰਨ ਪੱਤਰ - ਪਤ੍ਰਿਕਾਵਾਂ ਵਿੱਚ ਵੀ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਹਨ . ਸੰਪ੍ਰਤੀ ਇੰਦੌਰ ਵਿੱਚ


ਮੈਂ ਗਲਤ ਸਮੇਂ ਤੇ ਪਹੁੰਚੀ ਸੀ,ਉਹ ਵਿਅਸਤ ਸੀ.ਕਈ ਚੀਜਾਂ ਨੂੰ ਉਠਾ ਕੇ ਅਲਮਾਰੀ-ਟਰੰਕ ਵਿੱਚ ਕਰ ਰਹੀ ਸੀ,ਨਾਲ ਹੀ ਫਰਿਜ ਦੀ ਚਾਬੀ ਵੀ ਲੱਭ ਰਹੀ ਸੀ.ਸਾਰੇ ਘਰ ਵਿੱਚ ਉਥਲ ਪੁਥਲ ਮੱਚੀ ਹੋਈ ਸੀ.

ਪਤਾ ਲੱਗਿਆ ਕਿ ਸੱਸ-ਸਹੁਰਾ ਆ ਰਹੇ ਹਨ,ਪੂਰੇ ਮਹੀਨੇ ਲਈ...ਉਸੇ ਦੀ ਤਿਆਰੀ ਵਿੱਚ ਲੱਗੀ ਹਾਂ.ਉਹਨਾਂ ਦੇ ਆਉਣ ਤੇ ਤਾਂ ਦੋਨਾਂ ਦੀ ਖਾਤਿਰਦਾਰੀ ਅਤੇ ਚੌਂਕੀਦਾਰੀ ਵਿੱਚ ਦਿਨ-ਰਾਤ ਜੁਟਣਾ ਪਵੇਗਾ...ਤੁਸੀਂ ਤਾਂ ਗਵਾਂਡ ਵਿੱਚ ਹੀ ਰਹਿੰਦੀ ਹੋ... ਖੁਦ ਦੇਖ ਲੈਣਾ.

ਵੈਸੇ ਤੁਹਾਡੇ ਤੋਂ ਪਹਿਲਾਂ ਸਾਡੇ ਗਵਾਂਡ ਵਿੱਚ ਪ੍ਰਭਾਤੀ ਰਹਿੰਦੀ ਸੀ ਨਾ... ਉਹ ਤਾਂ ਮੈਨੂੰ ਪੂਰੇ ਮੁਹੱਲੇ ਵਿੱਚ ਬਦਨਾਮ ਕਰਕੇ ਗਈ ਹੈ ਕਿ ਮੈਂ ਸੱਸ-ਸਹੁਰੇ ਨੂੰ ਕੈਂਦੀਆਂ ਵਾਂਗ ਰੱਖਦੀ ਹਾਂ.ਰੋਜ ਮੇਰੀ ਸੱਸ ਨੂੰ ਬੁਲਾ ਕੇ ਲੈ ਜਾਂਦੀ ਸੀ ਅਤੇ ਘਰ ਦੀਆਂ ਗੱਲਾਂ ਪੁੱਛਦੀ ਸੀ.ਚੰਗਾ ਹੋਇਆ ਉਹ ਇੱਥੋਂ ਚਲੀ ਗਈ.

ਤੁਸੀਂ ਖੁਦ ਹੀ ਦੇਖੋਗੇ ਮੇਰੇ ਵਰਗੀ ਸੇਵਾ ਕੋਈ ਬਹੂ ਨਹੀਂ ਕਰਦੀ ਹੋਵੇਗੀ.ਪਰ ਮੇਰੇ ਕਰਮਾਂ ਜਸ ਹੈ ਹੀ ਨਹੀਂ...ਮੈਂ ਬੁਰੀ ਦੀ ਬੁਰੀ.ਇਹ ਦਸੱਦੇ ਹੋਏ ਉਹ ਲਗਾਤਾਰ ਫਰਿਜ ਦੀ ਚਾਬੀ ਲੱਭ ਰਹੀ ਸੀ..ਖੈਰ ਤੁਹਾਡੇ ਆ ਜਾਣ ਨਾਲ ਮੇਰੀ ਉਹ ਟੈਂਸ਼ਨ ਤਾਂ ਦੂਰ ਹੋ ਗਈ.ਤੁਹਾਡੇ ਕੋਲ ਮੇਰੀ ਸੱਸ ਨਾਲ ਬੈਠਕ ਜਮਾਉਣ ਦੀ ਫੁਰਸਤ ਕਿੱਥੇ...ਕਹਿਕੇ ਉਹ ਚੁੱਪ ਹੋ ਗਈ.
ਅਸਲ ਵਿੱਚ ਉਸਦਾ ਇਸ਼ਾਰਾ ਇਹ ਸੀ ਕਿ ਗਵਾਂਡੀ ਹੋਣ ਦੇ ਬਾਵਯੂਦ ਮੈਂ ਉਸਦੀ ਸੱਸ ਨਾਲ ਜਾਣ ਪਹਿਚਾਣ ਨਾ ਵਧਾਵਾਂ.

ਹੱਦ ਹੋ ਗਈ... ਇਸ਼ਾਰਿਆਂ ਨਾਲ ਹੀ ਆਪਣਾ ਰਸਤਾ ਸਾਫ ਕਰ ਲਿਆ.ਮੈਨੂੰ ਵੀ ਜਵਾਬ ਦੇਣਾ ਪਿਆ- ਫੁਰਸਤ...? ਮੇਰੇ ਕੋਲ ਹੀ ਕੀ ਕਿਸੇ ਕੋਲ ਵੀ ਨਹੀਂ ਹੈ.ਤੁਹਾਨੂੰ ਹੀ ਦੇਖੋ.. ਸੱਸ-ਸਹੁਰੇ ਦੇ ਸਵਾਗਤ ਦੀ ਤਿਆਰੀ ਵਿੱਚ ਕਿੰਨੇ ਰੁੱਝੇ ਹੋਏ ਹੋ..ਢੇਰ ਸਾਰਾ ਕੰਮ ਹੈ..ਦਬਾਉਣਾ-ਛੁਪਾਉਣਾ-ਸਮੇਟਣਾ ਅਤੇ ਉਸ ਤੋਂ ਵੀ ਵੱਡਾ ਕੰਮ ਫਰਿਜ ਦੀ ਚਾਬੀ ਲੱਭਣਾ.ਆਖਰ ਸੱਸ-ਸਹੁਰਾ ਆ ਰਹੇ ਹਨ ਫਰਿਜ ਨੂੰ ਜਿੰਦਾ ਲਗਾ ਕੇ ਰੱਖਣਾ ਜਰੂਰੀ ਹੈ ਨਾ... ਕਹਿ ਕੇ ਮੈਂ ਚੁੱਪ ਕਰ ਗਈ.ਉਸਦੇ ਇਸ਼ਾਰੇ ਦਾ ਜਵਾਬ ਇਸ਼ਾਰੇ ਨਾਲ ਦੇ ਕੇ ਮੈਂ ਸਿੱਧ ਕਰ ਦਿੱਤਾ ਕਿ ਉਹ ਕਿੰਨੇ ਪਾਣੀ ਵਿੱਚ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਬੇਟੀਆਂ
ਸ਼ੁੱਕਰ ਹੈ ....
ਬੇਟੀ ਦਾ ਪ੍ਰਸ਼ਨ ?
ਸਟਾਈਲ
ਮਨੋਰੰਜਨ
ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਸਮਤੇ ਲੰਦਨ- ਸੱਚੇ ਪਿਆਰ ਦੀ ਜਿੱਤ
ਸੱਚੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਧੱਕੇਸ਼ਾਹੀ ਦੀ ਨਹੀਂ ਬਲਕਿ ਧੀਰਜ ਅਤੇ ਵਿਸ਼ਵਾਸ ਦੀ ਜਰੂਰਤ ਹੁੰਦੀ ਹੈ...
ਰੇਡ-ਦ ਡਾਰਕ ਸਾਈਡ
'ਹਨੀਮੂਨ ਟਰੈਵਲਸ' ਇੱਕ ਵਧੀਆ ਸਫਰ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਰਾਜ ਬੱਬਰ ਦੀ ਬੇਟੀ ਜੂਹੀ ਬੱਬਰ ਦਾ ਫਿਲਮੀ ਕੈਰੀਅਰ...
ਅੱਗੇ ਪੜ੍ਹੋ|ਹੋਰ ਵੀ...
Marketplace