|
| ਹਲਕੀ ਭੂਰੀਆਂ ਅੱਖਾਂ ਦਾ ਜਾਦੂ |
ਆਪਣੇ ਦਫਤਰ ਦੇ ਕਮਰੇ ਵਿਚ ਬੈਠਾ ਮੈਂ ਹਮੇਸ਼ਾ ਦੀ ਤਰ੍ਹਾਂ ਕੰਮ ਵਿਚ ਰੁੱਝਿਆ ਸੀ । ਮੈਨੂੰ ਖੁਨਕਦੀ ਹਾਸੀ ਸੁਣਾਈ ਦਿੱਤੀ,ਇਹ ਹਾਸੀ ਪਹਿਲਾਂ ਤਾਂ ਇਸ ਦਫਤਰ ਵਿਚ ਕਦੇ ਵੀ ਇਹ ਸੁਣਾਈ ਨਹੀਂ ਦਿੱਤੀ ? ਆਖਿਰ ਕਿਸਦੀ ਹਾਸੀ ਹੈ ਇਹ, ਛਨਕਦੇ ਘੁੰਗਰੂਆਂ ਵਰਗੀ ? ਮੈਂ ਆਪਣੇ ਆਪਨੂੰ ਰੋਕ ਨਹੀਂ ਸਕਿਆ ਅਤੇ ਕੈਬਿਨ ਖੋਲਕੇ ਬਾਹਰ ਝਾਂਕਣ 'ਤੇ ਮਜ਼ਬੂਰ ਹੋ ਗਿਆ ।
ਦੇਖਿਆ ਤਾਂ ਕੈਬਿਨ ਦੇ ਸਾਮਣੇ ਇਕ ਡੈਸਕ ਛੱਡ ਕੇ ਹੀ ਉਹ ਬੈਠੀ ਸੀ, ਹਲਕੀ ਭੂਰੀ ਵੱਡੀਆਂ-ਵੱਡੀਆਂ ਅੱਖਾਂ,ਗੋਰਾ ਰੰਗ,ਚਿਹਰੇ ਤੇ ਬੱਚਿਆਂ ਵਰਗਾ ਭੋਲਾ ਪਨ । ਉਹ ਫੋਨ 'ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਜਦੋਂ ਮੈਂ ਉਸ ਨੂੰ ਦੇਖਿਆ ਤਾਂ ਮੈਨੂੰ ਦੇਖਕੇ ਉਹ ਸਹਿਮ ਗਈ। ਉਹ ਨਵੀਂ-ਨਵੀਂ ਨਿਯੁਕਤ ਹੋਈ ਸੀ,ਫਿਰ ਕਿਸੇ ਨਾ ਕਿਸੇ ਕੰਮ ਨੂੰ ਲੈ ਕੇ ਗੱਲਾਂ ਹੁੰਦੀਆਂ ਰਹੀਆਂ । ਇਕ ਦਿਨ ਸ਼ਾਮ ਨੂੰ ਜਾਂਦੇ- ਜਾਂਦੇ ਉਸਦਾ ਸਕੂਟਰ ਖਰਾਬ ਹੋ ਗਿਆ, ਮੈਂ ਵੀ ਨਿਕਲ ਹੀ ਰਿਹਾ ਸੀ ।
ਮੈਂ ਮਦਦ ਕਰਨ ਦੀ ਬਹੁਤ ਕੋਸ਼ਿਸ ਕੀਤੀ ਪਰ ਸਕੂਟਰ ਨੇ ਚਾਲੂ ਹੋਣਾ ਗਵਾਰਾ ਨਹੀਂ ਕੀਤਾ । ਮੈਂ ਉਸ ਨੂੰ ਲਿਫਟ ਦਾ ਪ੍ਰਸਤਾਵ ਦਿੱਤਾ ਅਤੇ ਉਹ ਮੰਨ ਗਈ। ਮੈਂ ਉਸ ਨੂੰ ਲੈ ਕੇ ਉਡ ਚੱਲਿਆ। ਬਸ ਉਸ ਦਿਨ ਦੇ ਬਾਅਦ ਤੋਂ ਸਾਡੀ ਦੋਸਤੀ ਨੇ ਉਡਾਨ ਭਰਨੀ ਸ਼ੁਰੂ ਕਰ ਦਿੱਤੀ। ਮੁਲਾਕਾਤ ਸ਼ੁਰੂ ਹੋਈ ਅਤੇ ਫਿਰ ਪਿਆਰ ਦਾ ਇਜ਼ਹਾਰ ਹੋਇਆ। 21 ਫਰਵਰੀ 1994 ਦਾ ਉਹ ਦਿਨ ਮੈਨੂੰ ਯਾਦ ਹੈ ਜਦੋਂ ਅਸੀਂ ਦੋਨਾਂ ਨੇ ਪਵਿੱਤਰ ਅਗਨੀ ਦੇ ਫੇਰੇ ਲਏ।
ਵਿਆਹ-ਬੰਧਨ ਨੇ ਸਾਡੇ ਪ੍ਰੇਮ ਨੂੰ ਮਜ਼ਬੂਤੀ ਦਿੱਤੀ। ਮੈਂ ਆਪਣੇ ਆਪਨੂੰ ਇਸ ਦੁਨੀਆਂ ਦਾ ਸਭ ਤੋਂ ਭਾਗਸ਼ਾਲੀ ਪੁਰਸ਼ ਮੰਨ ਰਿਹਾ ਸੀ ਅਤੇ ਬਾਅਦ ਵਿਚ ਵੀ ਇਹੀ ਹੋਇਆ। ਉਸਨੇ ਮੇਰੇ 'ਤੇ ਆਪਣੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰ ਦਿੱਤੀਆ ਅਤੇ ਬਦਲੇ ਵਿਚ ਮੈਂ ਉਸ ਨੂੰ ਕਦੇ ਦੁੱਖ ਨਾ ਦੇਣ ਦਾ ਵਾਅਦਾ ਕੀਤਾ । ਅੱਜ ਇੰਨੇ ਸਾਲ ਬੀਤ ਗਏ ਲੇਕਿਨ ਸਾਡਾ ਪਿਆਰ ਅੱਜੇ ਵੀ ਉਹੀ ਹੈ, ਉਹੋ ਜਿਹਾ ਹੀ ਜਿਹੜਾ ਸਾਲਾਂ ਪਹਿਲਾਂ ਹੋਇਆ ਸੀ।
ਕੁੱਝ ਸਮੇਂ ਤੋਂ ਮੈਂ ਕੰਮ ਵਿਚ ਬਹੁਤ ਰੁੱਝ ਗਿਆ ਅਤੇ ਸਮਾਂ ਨਹੀਂ ਕੱਢ ਸਕਿਆ। ਉਸਨੇ ਮੈਨੂੰ ਕੁੱਝ ਵੀ ਨਹੀਂ ਕਿਹਾ,ਕਦੇ ਕੋਈ ਸ਼ਿਕਾਇਤ ਨਹੀਂ ਕੀਤੀ। ਫਿਰ ਵੀ ਮੈਂ ਉਸ ਦੇ ਮਨ ਦੇ ਭਾਵਾਂ ਨੂੰ ਜਾਣ ਗਿਆ। ਉਹ ਕੁੱਝ ਉਦਾਸ ਰਹਿਣ ਲੱਗੀ ਸੀ। ਮੈਂ ਦਫਤਰ ਤੋਂ ਅੱਠ ਦਿਨ ਦੀ ਛੁਟੀ ਦੇ ਲਈ ਬੇਨਤੀ ਕੀਤੀ ਅਤੇ ਕੇਰਲਾ ਦਾ ਟੂਰ ਬੁੱਕ ਕਰਵਾਇਆ । ਕੇਰਲਾ ਦੀ ਹਰੀ-ਭਰੀ ਖੁਬਸੂਰਤੀ ਉਸਨੂੰ ਬੇਹੱਦ ਭਾਉਂਦੀ ਸੀ , ਇਹ ਮੈਨੂੰ ਪਤਾ ਸੀ।
ਦੋ ਦਿਨ ਪਹਿਲਾਂ ਜਦੋਂ ਮੈਂ ਉਸਨੂੰ ਗੱਲ ਸੁਣਾਈ ਤਾਂ ਉਹ ਖੁਸ਼ੀ ਨਾਲ ਉੱਛਲ ਪਈ। ਇਸ ਯਾਤਰਾ 'ਤੇ ਚਲ ਪਈ ਟ੍ਰੇਨ ਵਿਚ ਖਿੜਕੀ ਦੇ ਨੇੜੇ ਬੈਠ ਕੇ ਜਦੋਂ ਬਾਹਰ ਦਾ ਨਜ਼ਾਰਾ ਦੇਖ ਰਹੀ ਸੀ ਤਾਂ ਮੈਂ ਉਸ ਨੂੰ ਦੇਖ ਰਿਹਾ ਸੀ। ਮੈਂ ਦੇਖਿਆ ਉਸਦੀ ਵੱਡੀਆਂ - ਵੱਡੀਆਂ ਅੱਖਾਂ ਵਿਚ ਬੱਚਿਆਂ ਦੀ ਸੀ ਚਮਕ ਫਿਰ ਤੋਂ ਜ਼ਿੰਦਾ ਹੋ ਉੱਠੀ ਹੈ
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
 | | PR |
| | |
| |
|
|
|
|
|
|
|
|
|
|
|