ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਸਾਹਿਤ ਖੇਤਰ ਕਵਿਤਾਵਾਂ
ਕੱਬਡੀ ਦਾ ਮੈਦਾਨ
- ਕੁਲਵੰਤ ਹੈਪੀ
ਵੀਰਵਾਰ, 27 ਦਿਸੰਬਰ 2007   ( 11:30 IST )
ਖੁੱਲ੍ਹਾ ਮੈਦਾਨ
ਚਾਰ ਚੁਫ਼ੇਰੇ ਰੱਸੀਆਂ ਦੀ ਵਾੜ
ਪਿੱਛੇ ਬੈਠੇ ਕੁੱਝ ਨੌਜਵਾਨ
ਕੁੱਝ ਬਜ਼ੁਰਗ ਸਿਆਣੇ ਬੰਦੇ

ਵਿੱਚ ਮੈਦਾਨ ਕੱਬਡੀ ਪੈਂਦੀ
ਵੇਖਣ ਆਏ ਲੋਕੀਂ
ਛੱਡ ਆਪਣੇ ਕੰਮ ਧੰਦੇ

ਸਰੂ ਜਿਹਾ ਕੱਦ, ਬੋਤਲ ਵਰਗੀਆਂ ਪਿੰਝਣੀਆਂ
ਲਾਲ ਨਿੱਕਰ ਖੱਟੀਆਂ ਧਾਰੀਆਂ
ਮੁੰਡਿਆ ਚੱਲਿਆ ਰੇਡ ਤੇ
ਆਵਾਜ਼ ਸਪੀਕਰ 'ਚੋਂ ਆਉਂਦੀਏ

ਵੇਖੋ ਉੱਧਰ ਕਿਵੇਂ
ਸਟੋਪਰ ਪੱਟਾਂ ਤੇ ਹੱਥ ਪਏ ਮਾਰਦੇ ਨੇ
ਜਦੋਂ ਕੁੰਡੀਆਂ ਦੇ ਸਿੰਗ ਫੱਸਦੇ
ਖੇਡ ਉਦੋਂ ਮਨਾਂ ਨੂੰ ਭਾਉਂਦੀਏ

ਥੱਪੋਥੱਪੜੀ ਹੁੰਦੇ ਸਟੋਪਰ ਅਤੇ ਰੇਡਰ ਜਦੋਂ
ਲੋਕੀਂ ਤਾੜੀਆਂ ਵੇਖ ਪਏ ਵਜਾਉਂਦੇ ਨੇ

ਰੇਡਰ ਕਹੇ ਫੜ ਮੈਨੂੰ
ਸਟੋਪਰ ਕਹੇ ਜਾਣ ਨਹੀਂ ਦੇਣਾ
ਦੋਨੋਂ ਆਪਣੇ ਆਪਣੇ ਪੈਂਤਰੇ ਪਏ ਲੜ੍ਹਾਉਂਦੇ ਨੇ
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇਸ਼ਕ ਦੀ ਨਗਰੀ
ਮਤਲਬੀ ਯਾਰ
ਬਦੱਲਾਂ ਠਾਣੀ
ਗਜ਼ਲ
'ਪੰਜਾਬ'
ਤੇਰੀ ਨਫ਼ਰਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace