|
| ਕਬੀਰ ਅਤੇ ਅਫਸਰ | |
ਤੀ ਲਾਲ ਦਾ ਵਿਅੰਗ-ਸੰਗ੍ਰਹਿ 'ਕਬੀਰ ਅਤੇ ਅਫਸਰ' ਪੜ੍ਹਦੇ ਸਮੇਂ ਪਾਠਕ ਉਸਦੇ ਪ੍ਰਸੰਗਾਂ ਵਿਚ ਆਪਣੇ ਆਪ ਨੂੰ ਕਿਤੇ ਨਾ ਕਿਤੇ ਮਹਿਸੂਸ ਕਰਦਾ ਜਾਦਾਂ ਹੈ । ਫਿਰ ਉਹ ਨਿਬੰਧ 'ਇਕ ਆਦਮੀ ਦਾ ਹਲਫਨਾਮਾ' ਹੋਵੇ ਜਾਂ 'ਨਵੇਂ ਪੰਜਤੰਤਰ ਨਾਲ ਚਾਰ ਪ੍ਰਸੰਗ', 'ਝੂਠ ਬੋਲੇ ਤਾਂ ਕੋਆ ਕਾਟੇ' ਹੋਵੇ ਜਾਂ 'ਅਨੇਕਤਾ ਵਿਚ ਏਕਤਾ'। ਇਨ੍ਹਾਂ ਸਾਰਿਆਂ ਦੀ ਭੂਮਿਕਾ ਆਮ ਆਦਮੀਆਂ ਤੋਂ ਉਠਾਈ ਹੋਈ ਹੈ ।
ਲੇਖਕ ਨੇ ਰਾਜਨੀਤਿਕ,ਭ੍ਰਿਸ਼ਟਾਚਾਰ,ਮੀਡੀਆ,ਬੈਂਕ,ਪ੍ਰਸ਼ਾਸਨ ਸਾਰੇ ਵਿਭਾਗਾਂ ਦੀਆਂ ਕਾਰਜਕਾਰੀ ਪ੍ਰਣਾਲੀਆਂ ਤੇ ਪ੍ਰਹਾਰ ਕੀਤੇ ਹਨ । 'ਕਬੀਰ ਅਤੇ ਅਫਸਰ' ਨਾਮਕ ਵਿਅੰਗ ਵਿਚ ਸਰਕਾਰੀ ਢਾਂਚੇ ਦਾ ਹੂ-ਬ- ਹੂ ਚਿਤਰਨ ਕੀਤਾ ਹੈ ।
ਆਏ ਦਿਨ ਬਣਨ ਵਾਲੀਆਂ ਜਾਂਚ ਸਮਤੀਆਂ ਤੇ ਵੀ ਵਿਅੰਗ ਹੈ । ਇਸ ਵਿਚ ਕਬੀਰਦਾਸ ਦੀ ਛੇਵੀਂ ਜਨਮਸ਼ਤਾਬਦੀ ਦੇ ਸਰਕਾਰੀ ਪੋਸਟਰ ਤੇ ਮਿਰਜ਼ਾ ਗਾਲਿਬ ਦੀ ਤਸਵੀਰ ਛੱਪ ਜਾਣ ਦਾ ਵੀ ਜ਼ਿਕਰ ਕੀਤਾ ਗਿਆ ਹੈ । ਇਸ ਗਲਤੀ ਦੇ ਬਾਅਦ ਸਾਹਿਬ ਅਤੇ ਉਸਦਾ ਵਿਸਥਾਰ ਪੜ੍ਹਕੇ ਹਾਸੀ ਆਉਂਦੀ ਹੈ ।
'ਸਰ, ਜਾਂਚ ਰਪਟ ਤਾਂ ਮੈਂ ਇਥੇ ਬੈਠੇ- ਬੈਠੇ ਲਿਖ ਦੂੰਗਾ । ਉਹ ਇੰਨ੍ਹੀ ਲੰਬੀ ਅਤੇ ਕੰਪਲੈਕਸ ਹੋਵੇਗੀ ਕਿ ਕੋਈ ਉਸ ਨੂੰ ਪੜ੍ਹਨ ਦਾ ਹੌਂਸਲਾ ਨਹੀਂ ਕਰ ਸਕਦਾ ਅਤੇ ਪੜ੍ਹ ਵੀ ਲਵੇ ਤਾਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦਾ । ਇਹ ਸਾਰਾ ਕੁੱਝ ਮੇਰੇ ਤੇ ਛੱਡ ਕੇ ਬੱਸ ਤੁਸੀਂ ਤਾਂ ਟੂਰ ਤੇ ਜਾਉ।' ਸਮਤੀ ਬਣੀ, ਰਿਪੋਰਟ ਪੇਸ਼ ਹੋਈ। ਹੋਣਾ ਉਹੀ ਸੀ,ਜੋ ਦੇਸ਼ ਵਿਚ ਜਾਂਚ ਸਮਿਤੀਆਂ ਦੇ ਨਾਲ ਹੁੰਦਾ ਹੈ ।
'ਭੁਗਤਾਨ ਚੇਕ ਦੇ ਭੁਗਤਾਨ ਨੂੰ' ਵਿਚ ਬੈਂਕਾਂ ਦੀ ਕਾਰਜਪ੍ਰਣਾਲੀ ਨੂੰ ਵੀ ਨਹੀ ਬਖਸ਼ਿਆ ਹੈ । ' ਕਲਿਆਣਕਾਰੀ ਰਾਜ ਦਾ ਸੱਚ ' ਵਿੱਚ ਅੱਜਕਲ ਦੇ ਜਨ ਨਾਇਕਾਂ ਦੇ ਦੋਗਲੇ ਵਿਚਾਰਾਂ ਨੂੰ ਇਕ ਕਾਮੇਡੀ ਹਿੱਸਾ ਦੇ ਕੇ ਰੋਚਕ ਢੰਗਾਂ ਨਾਲ ਪ੍ਰਸਤੁਤ ਕੀਤਾ ਹੈ ।
'ਅੰਕਲ ਨੂੰ ਹੰਮਪਟੀ ਡੰਮਪਟੀ ਸੁਣਾਉ' ਪਾਠਕ ਨੂੰ ਗੁਦਗੁਦਾਉਂਦਾ ਹੈ,ਤਾਂ 'ਗੋਬਰ ਦਾ ਗੁੜ' ਹੋ ਜਾਣਾ,ਪਾਠਕ ਨੂੰ ਸੋਚਣ 'ਤੇ ਮਜ਼ਬੂਰ ਕਰ ਦਿੰਦਾ ਹੈ । ਕਿ ਕਿਸ ਤਰ੍ਹਾਂ ਨਾਲ ਅਸੀਂ ਵਿਦੇਸ਼ੀ ਵਿਚਾਰਧਾਰਾ ਨਾਲ ਗ੍ਰਸਿਤ ਹੁੰਦੇ ਜਾ ਰਹੇ ਹਾਂ । ਲੇਖਕ ਨੇ ਸਮਾਜ ਨੂੰ ਇਕ ਸੰਪੂਰਣ ਇਕਾਈ ਦੇ ਰੂਪ ਵਿਚ ਦੇਖਿਆ ਹੈ, ਜਿੱਥੇ ਦਫਤਰ ਹੈ,ਘਰ ਹੈ,ਤੀਜ਼-ਤਿਉਹਾਰ ਹੈ,ਰਾਜਨੀਤਿ ਹੈ ਅਤੇ ਇਸ ਭੰਵਰ ਵਿਚ ਪਿਸਦਾ ਹੋਇਆ ਆਮ ਆਦਮੀ ਹੈ ।
ਲੇਖਕ ਨੇ ਸਾਰੇ ਪਹਿਲੂਆਂ ਨੂੰ ਸਮੇਟਨ ਦੀ ਕੋਸ਼ਿਸ ਕੀਤੀ ਹੈ । ਸੰਗ੍ਰਹਿ ਪੜਨ ਤੇ ਪੁਨਰਬਿਰਤੀ ਦਾ ਆਵਾਸ ਹੋਣ ਲੱਗਦਾ ਹੈ । ਲੇਖਕ ਅੱਜ ਭਲੇ ਹੀ ਸਥਾਪਿਤ ਵਿਅੰਗਕਾਰ ਨਾ ਹੋਵੇ,ਲੇਕਿਨ ਉਸਦੇ ਲੇਖਨ ਵਿਚ ਵਿਸ਼ੇ ਦੀ ਪਕੜ ਹੈ, ਜੋ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦਰਸਾਉਂਦੀ ਹੈ ।
ਪੁਸਤਕ : ਕਬੀਰ ਅਤੇ ਅਫਸਰ ਲੇਖਕ : ਸ਼ਾਂਤੀ ਲਾਲ ਜੈਨ ਪ੍ਰਕਾਸ਼ਕ : ਰਾਮਕ੍ਰਿਸ਼ਨ ਪ੍ਰਕਾਸ਼ਨ,ਤਿਲਕ ਪਥ ਚੌਂਕ, ਵਿਦਿਸ਼ਾ ਮੁੱਲ: 95 ਰੁਪਏ ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
 | | PR |
| | |
| |
|
|
|
|
|
|
|
|
|
|
|