|
| ਅਤੇ ਮੈਂ ਟੁੱਟੇ ਮਨ ਨਾਲ ਮੁੰਬਈ ਪਰਤ ਆਈ | | - ਆਤਮਕਥਾ (ਹੰਸਾ ਬਾਡਕਰ) |
| ਬੁੱਧਵਾਰ, 18 ਅਪ੍ਰੈਲ 2007 |
|
ਸ਼੍ਰੀ ਜਗਨਨਾਥ ਬੰਦਰਕਰ ਨਾਲ ਮੇਰਾ ਵਿਆਹ 6 ਸਤੰਬਰ 1936 ਵਿਚ ਮੁੰਬਈ ਵਿਚ ਹੋਇਆ । ਸਾਡਾ ਵਿਵਾਹਿਕ ਜੀਵਨ ਸਦਾ ਤਣਾਅ ਵਿਚ ਰਿਹਾ । ਫਿਲਮਾਂ ਵਿਚ ਅਭਿਨੈ ਕਰਨ ਤੋਂ ਮੈਨੂੰ ਕਾਫੀ ਕਮਾਈ ਹੋ ਰਹੀ ਸੀ,ਕਿੰਤੂ ਨਾ ਤਾਂ ਮਾਨਸਿਕ ਸੁਖ ਸੀ ਅਤੇ ਨਾ ਹੀ ਪਰਿਵਾਰਕ ਸੁਖ । ਮੈਂ ਪਰੇਸ਼ਾਨ ਹੋ ਉੱਠੀ । ਸ਼੍ਰੀ ਬੰਦਰਕਰ ਨੇ ਮੇਰੇ ਤੇ ਰੋਕਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ।
ਇਸ ਵਿਚ ਕੋਲਹਾਪੁਰ ਵਿਚ ਮੇਰੀ ਸ਼੍ਰੀ ਜੋਸ਼ੀ ਨਾਲ ਜਾਣ ਪਹਿਚਾਣ ਹੋਈ । ਮੁੰਬਈ ਵਿਚ ਅਕਸਰ ਉਸ ਨਾਲ ਮਿਲਦੀ ਰਹਿੰਦੀ । ਇਹ ਦੋਸਤੀ ਵੱਧਦੀ ਚੱਲੀ ਗਈ । ਇਕ ਦਿਨ ਕਿਸੇ ਗੱਲ ਨੂੰ ਲੈ ਕੇ ਬੰਦਰਕਰ ਨਾਲ ਮੇਰਾ ਭਾਰੀ ਝਗੜਾ ਹੋ ਗਿਆ । ਗੁੱਸੇ ਨਾਲ ਲੈਸ ਮੈਂ ਸ਼੍ਰੀ ਜੋਸ਼ੀ ਦੇ ਘਰ ਚਲੀ ਗਈ ।
ਸ਼ਾਮ ਨੂੰ ਅਸੀਂ ਦੋਨਾਂ ਨੇ ਮਿਲਕੇ ਨਸ਼ਾ ਕੀਤਾ । ਨਸ਼ੇ ਵਿਚ ਮੈਂ ਬਿਨ੍ਹਾ ਹੋਸ਼ ਹੋ ਗਈ । ਇੰਨਾ ਜ਼ਿਆਦਾ ਨਸ਼ਾ ਮੈਂ ਪਹਿਲਾਂ ਕਦੇ ਨਹੀਂ ਕੀਤਾ ਸੀ । ਰਾਤ ਨੂੰ ਸ਼੍ਰੀ ਜੋਸ਼ੀ ਦੇ ਮਕਾਨ ਤੇ ਇਕ ਦਰੀ ਤੇ ਮੈਂ ਸੌਂ ਗਈ । ਸਵੇਰੇ ਉੱਠ ਕੇ ਜਦੋਂ ਖਿਆਲ ਆਇਆ ਕਿ ਹੁਣ ਮੈਂ ਘਰ ਕਿਵੇਂ ਜਾਊਂਗੀ ? ਅਨਿਸਚਿਤਤਾ ਦੀ ਸਥਿਤੀ ਵਿਚ ਉਸ ਸਵੇਰ ਵੀ ਮੈਂ ਅਤੇ ਜੋਸ਼ੀ ਨੇ ਸ਼ਰਾਬ ਪੀਤੀ । ਦੋ-ਚਾਰ ਦਿਨ ਇਸੇ ਤਰ੍ਹਾਂ ਬੀਤ ਗਏ । ਹੁਣ ਘਰ ਪਰਤਨ ਦਾ ਸਵਾਲ ਹੀ ਨਹੀ ਸੀ । ਸ੍ਰੀ ਜੋਸ਼ੀ ਮੈਨੂੰ ਪੁਣੇ ਲੈ ਆਏ । ਇਕ ਹੋਟਲ ਵਿਚ ਅਸੀਂ ਠਹਿਰੇ । ਉਨ੍ਹਾਂ ਦਿਨਾਂ ਵਿਚ ਮੇਰੀ ਅਕਲ ਨੂੰ ਜਿਵੇਂ ਲਕਵ ਮਾਰ ਗਿਆ ਸੀ । ਸ੍ਰੀ ਜੋਸ਼ੀ ਜੋ ਕਹਿੰਦੇ ਮੈਂ ਉਂਝ ਹੀ ਕਰਦੀ । ਪੂਣੇ ਤੋਂ ਅਸੀਂ ਬੈਂਗਲੌਰ ਪਹੁੰਚੇ । ਸ਼ਰਾਬ ਪੀਣਾ ਅਤੇ ਘੁੰਮਣਾ ਬਸ ਇਹੀ ਚਲ ਰਿਹਾ ਸੀ ।
ਬੈਂਗਲੌਰ ਤੋਂ ਅਸੀਂ ਦੋਨੋਂ ਮਰਾਠਵਾੜਾ ਆ ਗਏ । ਸ਼੍ਰੀ ਜੋਸ਼ੀ ਉਥੇ ਤੋਂ ਮੈਨੂੰ ਇਕ ਪਿੰਡ ਲੈ ਗਏ । ਉਥੇ ਸ਼੍ਰੀ ਜੋਸ਼ੀ ਦੀ ਮਾਤਾ ਜੀ ਅਤੇ ਉਨ੍ਹਾਂ ਦੀ (ਜੋਸ਼ੀ ਜੀ ਦੀਆਂ) ਦੋ ਪਤਨੀਆਂ ਰਹਿੰਦੀਆਂ ਸੀ । ਬਾਲ- ਬੱਚੇ ਵੀ ਸਨ । ਇਸ ਤੇ ਵੀ ਮੈਂ ਜੋਸ਼ੀ ਦੇ ਕੋਲ ਕੋਈ ਹੈਰਾਨੀ ਵਾਲੀ ਗੱਲ ਵਿਅਕਤ ਨਹੀਂ ਕੀਤੀ । ਤਿੰਨ ਸਾਲਾਂ ਤੱਕ ਉਸ ਪਿੰਡ ਵਿਚ ਮੈਂ ਜੋਸ਼ੀ ਜੀ ਦੇ ਨਾਲ ਹੀ ਰਹੀ । ਇਹ ਇਹ ਸਾਲ ਮੇਰੀ ਜੀਵਨ ਦਾ ਸੰਘਣੇ ਹਨੇਰੇ ਦਾ ਅਧਿਆਏ ਸੀ । ਦੋ ਸੋਤਨਾਂ ਦੇ ਵਿਚ ਫਸ ਗਈ । ਉਹ ਮੇਰੇ ਤੋਂ ਸਫਾਈ ਕਰਵਾਉਂਦੀ,ਬਰਤਨ ਮੰਜਵਾਉਂਦੀ ਆਦਿ । ਕੁੱਝ ਦਿਨਾਂ ਬਾਅਦ ਮੈਂ ਪਰੇਸ਼ਾਨ ਹੋ ਉੱਠੀ ।
ਮੈਨੂੰ ਆਪਣੇ ਬਚਿਆਂ ਦੀ ਯਾਦ ਸਤਾਉਣ ਲੱਗੀ । ਤੇ ਗੁਨਾਹ ਮੈਂ ਆਪ ਕੀਤਾ ਸੀ । ਸ਼੍ਰੀ ਜੋਸ਼ੀ ਦਾ ਮਕਾਨ ਪਿੰਡ ਤੋਂ ਦੂਰ ਜੰਗਲ ਵਿਚ ਸੀ । ਉਥੇ ਹੀ ਨਦੀ ਸੀ । ਇਸ ਕਾਰਣ ਬਾਹਰੀ ਦੁਨੀਆਂ ਤੋਂ ਸੰਪਰਕ ਤੋਂ ਸੰਪਰਕ ਦਾ ਕੋਈ ਮੌਕਾ ਹੀ ਨਹੀਂ ਮਿਲ ਰਿਹਾ ਸੀ । ਇਕ ਤਰ੍ਹਾਂ ਨਾਲ ਮੈਂ ਕੈਦ ਹੋ ਚੁੱਕੀ ਸੀ । ਆਪਣੀ ਘਰ ਵਾਪਸੀ ਦੇ ਲਈ ਮੈਂ ਉਤਾਵਲੀ ਹੋ ਉੱਠੀ । ਵਾਪਸ ਜਾਵਾਂ ਤਾਂ ਕਿਸ ਤਰ੍ਹਾਂ ਜਾਵਾਂ । ਸ਼੍ਰੀ ਜੋਸ਼ੀ ਦੀ ਕੇਰੇ ਤੇ ਸਖਤ ਨਿਗਾਹ ਸੀ । ਘਰ ਦੇ ਬਾਹਰ ਉਹ ਮੈਨੂੰ ਨਿਕਲਣ ਨਹੀਂ ਦਿੰਦੇ ਸਨ । ਸ਼੍ਰੀ ਬੰਦਰਕਰ ਨੂੰ ਪੱਤਰ ਭੇਜਣਾ ਚਾਹੁੰਦੀ ਸੀ । ਤੇ ਡਾਕ ਟਿਕਟ ਦੇ ਪੈਸੇ ਵੀ ਮੇਰੇ ਕੋਲ ਨਹੀਂ ਸੀ ।
ਇਕ ਸ਼ਾਮ ਮੈਂ ਸਾਹਸ ਕੀਤਾ ਅਤੇ ਮਕਾਨ ਦੇ ਫਾਟਕ 'ਤੇ ਪਹੁੰਚ ਗਈ , ਤਦ ਸ਼੍ਰੀ ਜੋਸ਼ੀ ਨੇ ਮੈਨੂੰ ਦੇਖ ਲਿਆ । ਉਹ ਭੱਜ ਆਏ ਅਤੇ ਜਲਦੀ ਲੱਕੜੀ ਲੈ ਕੇ ਉਨ੍ਹਾ ਨੇ ਮੇਰੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ । ਖੂਬ ਕੁੱਟਿਆ । ਆਖਿਰ ਕਾਰ ਦੋਨਾਂ ਸੌਤਨਾਂ ਨੇ ਉਸ ਅਮਾਨੁਸ਼ਤਾ ਨਾਲ ਮੇਰਾ ਬਚਾਅ ਕੀਤਾ । ਹੁਣ ਮੇਰੇ ਤੇ ਨਿਗਰਾਣੀ ਸਖਤ ਹੋ ਗਈ ।
ਜੋਸ਼ੀ ਜੀ ਦੇ ਮਕਾਨ ਤੇ ਅਟਾਲਾ ਖਰੀਦਣ ਵਾਲੀਆਂ ਕੁੱਝ ਔਰਤਾਂ ਆਉਂਦੀਆਂ ਸੀ । ਉਨ੍ਹਾਂ ਨੇ ਮੇਰੇ ਨਾਲ ਜਾਣ ਪਹਿਚਾਣ ਵਧਾਉਣੀ ਸ਼ੁਰੂ ਕਰ ਦਿੱਤੀ ਅਤੇ ਮੈਂ ਬੇਨਤੀ ਕੀਤੀ ਕਿ ਉਹ ਚੁੱਪਚਾਪ ਮੈਨੂੰ ਇਕ ਡਾਕ ਲਿਫਾਫਾ ਲਿਆ ਕੇ ਦੇਣ । ਚਿੱਠੀ ਲਿਖਕੇ ਮੈ ਉਨ੍ਹਾਂ ਔਰਤਾਂ ਨੂੰ ਡਾਕ ਦੇ ਡੱਬੇ ਵਿਚ ਪਾਉਣ ਲਈ ਦੇ ਦਿੱਤੀ ।
ਪੱਤਰ ਮੈਂ ਮੇਰੇ ਪਹਿਲਾਂ ਵਾਲੇ ਪਤੀ ਸ਼੍ਰੀ ਬੰਦਰਕਰ ਨੂੰ ਲਿਖਿਆ ਸੀ । ਮੈਂ ਕਿਹੜੀਆਂ ਹਾਲਾਤਾਂ ਵਿਚ ਹਾਂ , ਇਸਦੀ ਜਾਣਕਾਰੀ ਦਿੰਦੇ ਹੋਏ ਮੈਂ ਉਨ੍ਹਾਂ ਨੂੰ ਲਿਖਿਆ ਕਿ ਇਥੇ ਆਉਂਦੇ ਸਮੇਂ ਮੇਰੀਆਂ ਸਾੜੀਆਂ ਵੀ ਲਿਆਉਣਾ । ਕੁੱਝ ਦਿਨਾਂ ਬਾਅਦ ਸ੍ਰ੍ਹੀ ਬੰਦਰਕਰ ਪੁਲਿਸ ਲੈ ਕੇ ਜੋਸ਼ੀ ਦੇ ਮਕਾਨ ਤੇ ਪਹੁੰਚੇ । ਸ਼੍ਰੀ ਬੰਦਰਕਰ ਬਾਹਰ ਹੀ ਖੜੇ ਰਹੇ ਅਤੇ ਪੁਲਿਸ ਦੇ ਅੰਦਰ ਆਉਂਦੇ ਹੀ ਘਰ ਵਿਚ ਰੋਣਾ - ਪਿੱਟਣਾ ਸ਼ੁਰੂ ਹੋ ਗਿਆ ।
ਮੈਂ ਉਨ੍ਹਾਂ ਲੋਕਾਂ ਨੂੰ ਸਮਝਾਇਆ ਕਿ ਸ਼੍ਰੀ ਜੋਸ਼ੀ ਦੇ ਖਿਲਾਫ ਮੈਂ ਪੁਲਿਸ 'ਚ ਸ਼ਿਕਾਇਤ ਨਹੀਂ ਕਰਾਂਗੀ । ਸ਼੍ਰੀ ਬੰਦਰਕਰ ਨੇ ਮੇਰੇ ਵੱਲ ਦੇਖਿਆ ਤੱਕ ਨਹੀਂ । ਇਨ੍ਹਾਂ ਤਿੰਨ ਸਾਲਾਂ ਵਿਚ ਮੇਰੀ ਸ਼ਰੀਰਕ ਸਥਿਤੀ ਜਰਜਰ ਹੋ ਚੁੱਕੀ ਸੀ ।
ਨਜ਼ਦੀਕ ਦੇ ਹੀ ਇਕ ਵੱਡੇ ਪਿੰਡ ਵਿਚ ਅਸੀਂ ਪਹੁੰਚੇ । ਉਥੇ ਮੈਜਿਸਟ੍ਰੇਟ ਦੇ ਸਾਹਮਣੇ ਮੈਨੂੰ ਬਿਆਨ ਦੇਣ ਦੇ ਲਈ ਪੁਲਿਸ ਨੇ ਕਿਹਾ । ਮੈਜਿਸਟ੍ਰੇਟ ਦੇ ਨਿਵਾਸ ਦੇ ਸਾਹਮਣੇ ਹੀ ਇਕ ਕਮਰੇ ਵਿਚ ਉਸਦਾ ਦਫਤਰ ਸੀ । ਉਹ ਬੁੱਢਾ ਸੀ ਅਤੇ ਸ਼ਾਲੀਨ ਲੱਗ ਰਿਹਾ ਸੀ ।
ਸ਼੍ਰੀ ਬੰਦਰਕਰ ਨੇ ਮੈਜਿਸਟ੍ਰੇਟ ਨੂੰ ਕਿਹਾ ਕਿ ਮੈਂ ਕਿਸੇ ਦੀ ਸ਼ਿਕਾਇਤ ਨਹੀਂ ਕਰਨੀ ਹੈ । ਮੈਂ ਆਪਣੀ ਪਤਨੀ ਨੂੰ ਵਾਪਸ ਘਰ ਲੈ ਜਾਣਾ ਚਾਹੁੰਦਾ ਹਾਂ । ਮੈਜਿਸਟ੍ਰੇਟ ਨੇ ਉਨ੍ਹਾਂ ਨੂੰ ਕੁੱਝ ਕਾਗਜਾਤ ਲਿਆਉਣ ਬਾਹਰ ਭੇਜ ਦਿੱਤਾ । ਸ਼੍ਰੀ ਬੰਦਰਕਰ ਦੇ ਬਾਹਰ ਜਾਂਦੇ ਹੀ ਉਸ ਬੁੱਢੇ ਮੈਜਿਸਟ੍ਰੇਟ ਨੇ ਜਵਾਨ ਦਾ ਕਾਗਜ ਹੱਥ ਵਿਚ ਉਠਾਇਆ ਅਤੇ ਮੈਨੂੰ ਕਿਹਾ ਅੰਦਰ ਚਲ ਨਹੀਂ ਤਾਂ ਇਹ ਕਾਗਜ਼ ਫਾੜਦਾ ਹਾਂ ।
ਮੈਂ ਘਬਰਾ ਗਈ । ਉਹ ਮੈਨੂੰ ਅੰਦਰ ਲੈ ਗਿਆ । ਦਰਵਾਜ਼ਾ ਉਸਨੇ ਅੰਦਰ ਤੋਂ ਬੰਦ ਕਰ ਲਿਆ । ਨਜ਼ਦੀਕ ਵਾਲੇ ਕਮਰੇ ਵਿਚ ਉਸਦੀ ਪਤਨੀ ਤੇ ਬੱਚੇ ਸੀ । ਉਸ ਨਰਾਧਮ ਦੇ ਸਾਹਮਣੇ ਮੈਨੂੰ ਚਿਲਾਉਣ ਵਿਚ ਵੀ ਡਰ ਲੱਗ ਰਿਹਾ ਸੀ । ਬਲਾਤਕਾਰ ਕੀ ਹੁੰਦਾ ਹੈ ? ਇਹ ਉਸ ਦਿਨ ਮੈਨੂੰ ਪਤਾ ਚਲਿਆ । ਕੁੱਝ ਸਮੇਂ ਬਾਅਦ ਸ਼੍ਰੀ ਬੰਦਰਕਰ ਜਦੋਂ ਵਾਪਸ ਪਰਤਿਆ ਤਦ ਮੈਜਿਸਟ੍ਰੇਟ ਦੇ ਸਾਹਮਣੇ ਬੈਂਚ 'ਤੇ ਸਿਰ ਫੜ ਕੇ ਬੈਠੀ ਸੀ । ਭਰਿਆ ਮਨ,ਉਦਾਸ ਅਤੇ ਬੇਸਹਾਰਾ । ਅੰਦਰ ਹੀ ਅੰਦਰ ਮੈਂ ਤੜਪ ਰਹੀ ਸੀ । ਕਿਸੇ ਨਾਲ ਕੁੱਝ ਕਹਿਣ ਦੀ ਗੁੰਜਾਇਸ਼ ਹੀ ਬਚੀ ਨਹੀਂ ਸੀ । ਬੈਲ ਗੱਡੀ ਵਿਚ ਬੈਠ ਕੇ ਆਉਂਦੇ ਸਮੇਂ ਮੈਂ ਸੌਚ ਰਹੀ ਸੀ,ਪਿਛਲੀਆਂ ਗਲਤੀਆਂ ਵਿਸਾਰਕੇ ਮੈਂ ਹੁਣ ਨਵੀਂ ਜਿੰਦਗੀ ਸ਼ੁਰੂ ਕਰੂੰਗੀ । ਅਤੇ ਉਸ ਬੁੱਢੇ ਮੈਜਿਸਟ੍ਰੇਟ ਨੇ ਮੈਨੂੰ ਫਿਰ ਤੋਂ ਛਿੰਨ-ਭਿੰਨ ਕਰ ਸੁੱਟਿਆ । ਮੇਰੀਆਂ ਉਮੀਦਾਂ ਨੂੰ ਰਾਖ ਬਣਾ ਦਿੱਤਾ । ਨਿਰਾਸ਼ ,ਹਤਾਸ਼ ਟੁੱਟੇ ਮਨ ਨਾਲ ਮੈਂ ਮੁੰਬਈ ਵਾਪਸ ਆਈ ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
 | | PR |
| | |
| |
|
|
|
|
|
|
|
|
|
|
|