|
| ਦਿਲ ਤੋਂ ਸਾਵਧਾਨ |
ਥੋੜੀ- ਜਿਹੀ ਸਾਵਧਾਨੀ ਤੇ ਖਾਣਪਾਨ ਵਿਚ ਥੋੜਾ- ਜਿਹਾ ਬਦਲਾਅ ਸਾਨੂੰ ਹਿਰਦੇ ਰੋਗਾਂ ਨਾਲ ਬਚਾ ਸਕਦੇ ਹਨ । ਇਸ ਦਿਸ਼ਾ ਵਿਚ ਕੁਦਰਤ ਤੁਹਾਡੀ ਸਭ ਤੋਂ ਵੱਡੀ ਦੋਸਤ ਬਣਕੇ ਸਾਥ ਦਿੰਦੀ ਹੈ । ਕਿਵੇਂ ? ਆਉ ਜਾਣੀਏ । ਕੁਦਰਤੀ ਭੋਜਨ ਨਾਲ ਦੂਰ ਰੱਖੇ ਦਿਲ ਦਾ ਦੌਰਾ
ਖੂਨ ਨਾਲੀਆਂ ਵਿਚ ਕਿਸੇ ਵੀ ਪ੍ਰਕਾਰ ਤੋਂ ਆਈ ਰੁਕਾਵਟ ਦੇ ਕਾਰਣ ਦਿਲ ਦਾ ਦੌਰਾ ਪੈਂਦਾ ਹੈ ਅਤੇ ਕਦੇ- ਕਦੇ ਇਹ ਰੁਕਾਵਟ ਮ੍ਰਿਤਕ ਦਾ ਕਾਰਣ ਵੀ ਬਣ ਜਾਂਦੀ ਹੈ । ਅੱਜ ਅਨੇਕ ਤਰ੍ਹਾਂ ਦੇ ਦਿਲ ਦੇ ਰੋਗਾਂ ਨੇ ਮਨੁੱਖ ਨੂੰ ਘੇਰ ਰੱਖਿਆ ਹੈ । ਇਕੱਲੇ ਭਾਰਤ ਵਿਚ ਹੀ ਕਰੀਬਨ 7 ਕਰੋੜ 50 ਹਜ਼ਾਰ ਲੋਕ ਦਿਲ ਦੇ ਰੋਗਾਂ ਨਾਲ ਪੀੜ੍ਹਤ ਹਨ । ਅਜਿਹਾ ਸਮੇਂ ਵਿਚ ਪ੍ਰਕ੍ਰਿਤਕ ਚਿਕਿਤਸਕਾਂ ਦਾ ਚਿੰਤਨ ਹੈ ਕਿ ਜੇ ਅਸੀਂ ਆਪਣੇ ਅਹਾਰ- ਵਿਹਾਰ 'ਤੇ ਧਿਆਨ ਦੇਈਏ ਤਾਂ ਇਸ ਰੋਗ ਨਾਲ ਬਹੁਤ ਹੱਦ ਤੱਕ ਬਚਿਆ ਜਾ ਸਕਦਾ ਹੈ ।
ਦਿਲ ਦੇ ਰੋਗਾਂ ਤੋਂ ਬਚਾਅ
* ਪ੍ਰਤਿਦਿਨ ਤਾਂਬੇ ਦੇ ਬਰਤਨ ਵਿਚ ਰੱਖਿਆ ਪਾਣੀ ਪੀਉ ।
* ਭੋਜਣ ਬਣਾਉਂਦੇ ਸਮੇਂ ਬਸਾ ਦੀ ਮਾਤਰਾ ਘੱਟ ਹੋਵੇ, ਬਨਸਪਰੀ ਤੇਲਾਂ ਦਾ ਪ੍ਰਯੋਗ ਕਰੋ, ਜਿਸ ਵਿਚ ਲਿਨੋਲਿਕ ਜ਼ਿਆਦਾ ਮਾਤਰਾ ਵਿਚ ਹੋਵੇ, ਜਿਵੇਂ ਸੂਰਜਮੁੱਖੀ ਦਾ ਤੇਲ ਮੂੰਗਫਲੀ ਦਾ ਤੇਲ, ਕਿਉਂਕਿ ਲਿਨੋਲਿਕ ਅਮਲ ਖੂਨ ਦਾ ਥਕਾ ਨਹੀਂ ਬਨਣ ਦਿੰਦਾ ਅਤੇ ਬਸਾ ਦੇ ਜਮ੍ਹਾ ਨੂੰ ਰੋਕਦਾ ਹੈ । ਭੋਜਣ ਵਿਚ ਚੋਕਰ ਯੁਕਤ ਆਟੇ ਦੀ ਰੋਟੀ,ਪ੍ਰਚੂਰ ਮਾਤਰਾ ਵਿਚ ਹਰੀ ਸਬਜ਼ੀਆਂ ਦ ਪ੍ਰਯੋਗ ਕਰੋ । ਇਸ ਦੇ ਪ੍ਰਯੋਗ ਨਾਲ ਸਰੀਰ ਨੂੰ ਐਂਟੀ ਆਕਸੀਡੇਂਟ,ਵਿਟਾਮਿਨ ਤੇ ਖਣਿਜ ਲਵਣ ਪ੍ਰਾਪਤ ਹੁੰਦੇ ਹਨ ।
* ਹਰਰੋਜ਼ ਯੋਗ ਵਿਸ਼ੇਸ ਦੀ ਦੇਖਰੇਖ ਵਿਚ ਜਾਂ ਉਚਿਤ ਮਾਰਗ ਦਰਸ਼ਨ ਵਿਚ ਕਾਡਰੀਆ ਐਕਸਰਸਾਈਜ਼,ਆਸਣ,ਧਿਆਨ ਆਦਿ ਕੁੱਝ ਵੀ 15-20 ਮਿੰਟ ਕਰੋ। ਸਰੀਰ ਦਾ ਵਜ਼ਨ ਬਰਾਬਰ ਰੱਖੋ, ਸ਼ਰਾਬ,ਸਿਗਰੇਟ,ਪਾਣ ਮਸਾਲਾ ਆਦਿ ਦਾ ਪ੍ਰਯੋਗ ਨਾ ਕਰੋ ।
* ਫਾਸਟ ਫੂਡ,ਜੰਕ ਫੂਡ ਤੇ ਮਿਠਿਆਈਆਂ ਦਾ ਸੇਵਨ ਘੱਟ ਤੋਂ ਘੱਟ ਜਾਂ ਬਿਲਕੁ ਲ ਨਾ ਕਰੋ । ਕਬਜ਼ ਨਾ ਹੋਣ ਦਿਉ. ਇਸ ਦੇ ਲਈ ਮੌਸਮ ਦੇ ਤਾਜ਼ੇ ਫਲ ਤੇ ਉਬਲੀ ਸਬਜ਼ੀ ਖਾਉ । ਤਣਾਅ,ਚਿੰਤਾ ਤੇ ਅਵਸਾਦ ਨੂੰ ਸਥਾਨ ਨਾ ਦਿਉ । ਪੋਜੀਟਿਵ ਸੋਚ ਰੱਖੋ । ਨਮਕ,ਸ਼ੱਕਰ ਦਾ ਸੇਵਨ ਘੱਟ ਕਰੋ । ਤਿੰਨ ਐਸ ਸਾਲਟ (ਨਮਕ),ਸ਼ੂਗਰ ਤੇ ਸਪਾਈਸੀਫੂਡ ਨੂੰ ਜੀਵਨ ਸ਼ੈਲੀ ਤੋਂ ਦੂਰ ਰਖੋ । ਹਰਰੋਜ਼ 6-7 ਘੰਟੇ ਗਹਿਰੀ ਨੀਂਦ ਜਰੂਰਤ ਲਉ । ਕੁਦਰਤੀ ਜੀਵਨਸ਼ੈਲੀ ਅਪਣਾਉਂ,ਖੁਲ੍ਹਕਰ ਹੱਸੇ ।
ਖੁਰਾਕ ਵਿਸ਼ੇਸ
ਭੋਜਨ ਵਿਚ ਅਜਿਹੀ ਵਸਤੂਆਂ ਹਨ,ਜਿਨ੍ਹਾਂ ਨੂੰ ਹਰ ਰੋਜ਼ ਪ੍ਰਯੋਗ ਕਰਕੇ ਦਿਲ ਦੇ ਰੋਗ ਅਤੇ ਹਾਟਾਟੈਕ ਤੋਂ ਬਚਿਆ ਜਾ ਸਕਦਾ ਹੈ । ਇਹ ਹੈ -
* ਪਿਆਜ਼ - ਇਸਦਾ ਪ੍ਰਯੋਗ ਸਲਾਦ ਦੇ ਰੂਪ ਵਿਚ ਕਰੋ। ਇਸਦੇ ਪ੍ਰਯੋਗ ਤੋਂ ਖੂਨ ਦਾ ਪ੍ਰਵਾਹ ਠੀਕ ਰਹਿੰਦਾ ਹੈ । ਕਮਜ਼ੋਰ ਦਿਲ ਹੋਣ ਤੇ ਜਿਨ੍ਹਾ ਨੂੰ ਘਬਰਾਹਟ ਹੁੰਦੀ ਹੈ ਜਾਂ ਦਿਲ ਦੀ ਧੜਕਨ ਵੱਧ ਜਾਂਦੀ ਹੈ ਉਸਦੇ ਲਈ ਪਿਆਜ਼ ਬਹੁਤ ਹੀ ਲਾਭਦਾਇਕ ਹੈ ।
* ਟਮਾਟਰ - ਇਸ ਵਿਚ ਵਿਟਾਮਿਨ ਸੀ, ਬੀਟਾਕੇਰੋਟੀਨ , ਲਾਈਕੋਪੀਨ,ਵਿਟਾਮਿਨ ਏ ਤੇ ਪੋਟੇਸ਼ਿਅਮ ਪ੍ਰਚੂਰ ਮਾਤਰਾ ਵਿਚ ਪਾਇਆ ਜਾਂਦਾ ਹੈ । ਤਾਜ਼ੀ ਲੌਕੀ ਦਾ ਰਸ ਕੱਢ ਕੇ ਪੁਦੀਨਾ ਪੱਤੀ- 4 ਤੇ ਤੁਲਸੀ ਦੇ 2 ਪੱਤੇ ਪਾ ਕੇ ਦਿਨ ਵਿੱਚ ਦੋ ਵਾਰ ਪੀਣੇ ਚਾਹੀਦੇ ਹਨ ।
* ਲਸਨ - ਭੋਜਣ ਵਿਚ ਇਸਦਾ ਪ੍ਰਯੋਗ ਕਰੋ । ਖਾਲੀ ਪੇਟ ਸਵੇਰ ਦੇ ਸਮੇਂ ਦੋ ਕਲੀਆਂ ਪਾਣੀ ਦੇ ਨਾਲ ਵੀ ਨਿਕਲਣ ਨਾਲ ਫਾਇਦਾ ਮਿਲਦਾ ਹੈ ।
* ਗਾਜਰ- ਵਧੀ ਹੋਈ ਧੜਕਨ ਨੂੰ ਘੱਟ ਕਰਨ ਦੇ ਲਈ ਗਾਜਰ ਬਹੁਤ ਹੀ ਲਾਭਦਾਇਕ ਹੈ । ਗਾਜਰ ਦਾ ਰਸ ਪਿਉ,ਸ਼ਬਜ਼ੀ ਖਾਉ ਤੇ ਸਲਾਦ ਦੇ ਰੂਪ ਵਿਚ ਪ੍ਰਯੋਗ ਕਰੋ ।
* ਨੀਂਬੂ - ਦਿਨ ਵਿਚ ਦੋ-ਤਿੰਨ ਵਾਰ ਸ਼ਹਿਦ ਵਿਚ ਨੀਂਬੂ ਦਾ ਰਸ ਪਾ ਕੇ ਪੀਉ ।
* ਸ਼ਹਿਦ - ਇਹ ਇਕ ਅਜਿਹਾ ਪਦਾਰਥ ਹੈ ਜੋ ਖੂਨ ਵਿਚ ਤੀਬਰਤਾ ਨਾਲ ਮਿਲ ਕੇ ਸਰੀਰ ਨੂੰ ਉਰਜ਼ਾ ਦਿੰਦਾ ਹੈ । ਦਿਲ ਨੂੰ ਸ਼ਕਤੀ ਮਿਲਦੀ ਹੈ । ਥੋੜੀ - ਜਿਹੀ ਘਬਰਾਹਟ ਹੋਣ 'ਤੇ ਨੀਂਬੂ- ਸ਼ਹਿਦ ਲੈਣ ਨਾਲ ਕੁੱਝ ਹੀ ਦੇਰ ਵਿਚ ਆਰਾਮ ਹੋ ਜਾਦਾਂ ਹੈ ।
* ਅਰਜੁਨ ਦੀ ਛਾਲ - ਇਹ ਔਸ਼ਧੀ ਦਿਲ ਰੋਗ ਵਿਚ ਬਹੁਤ ਹੀ ਉਪਯੋਗੀ ਹੈ । ਇਸ ਦਾ ਪਾਊਡਰ ਅੱਧਾ ਚਮਚ ਇਕ ਕੱਪ ਪਾਣੀ ਵਿਚ ਉਬਾਲ ਕੇ ਅੱਧਾ ਰਹਿ ਜਾਵੇ ਤਦ ਪੀ ਲਉ । ਦਿਲ ਦੀ ਸੂਜਨ,ਧੜਕਨ ਵਿਚ ਤੀਬਰਤਾ , ਧਮਣੀਆਂ ਵਿਚ ਰੁਕਾਵਟ ਆਦਿ ਸਮੱਸਿਆ ਇਸ ਤੋਂ ਦੂਰ ਹੁੰਦੀ ਹੈ ।
* ਮੌਸਮੀ ਦਾ ਰਸ ਕੋਲੇਸਟ੍ਰਾਲ ਨੂੰ ਘੱਟ ਕਰਨ ਦੇ ਨਾਲ ਇਸ ਵਿਚ ਸ਼ਾਮਿਲ ਗੰਦਗੀ ਨੂੰ ਵੀ ਸਾਫ ਕਰਦਾ ਹੈ ।
* ਅਨਾਰ - ਹਰਰੋਜ਼ ਇਕ ਅਨਾਰ ਖਾਣ ਨਾਲ ਜਾਂ ਅਨਾਰ ਦਾ ਰਸ ਲੈਣ ਨਾਲ ਦਿਲ ਰੋਗ ਵਿਚ ਫਾਇਦਾ ਹੁੰਦਾ ਹੈ ।
* ਅਦਰਕ - ਸੀਨੇ ਵਿਚ ਜਕੜਨ ਜਾਂ ਸਾਂਹ ਲੈਣ ਵਿਚ ਭਾਰੀਪਨ ਮਹਿਸੂਸ ਹੋਣ 'ਤੇ ਅਦਰਕ ਦਾ ਰਸ ਸ਼ਹਿਦ ਦੇ ਨਾਲ ਕਰਨ ਨਾਲ ਅਰਾਮ ਮਿਲਦਾ ਹੈ ।
ਖਾਨਪਾਨ ਵਿਚ ਸਾਵਧਾਨੀ ਰੱਖਣ ਦੇ ਲਈ ਦਿਲ ਰੋਗ ਹੋਣ ਤੇ ਕ ਕੁਦਰਤੀ ਇਲਾਜ ਵਰਗੇ - ਵਿਗਿਆਨਕ ਮਾਲਿਸ਼,ਲੋਕਲ ਭਾਪ, ਛਾਤੀ ਦੀ ਲਪੇਟ,ਐਨੀਮਾ,ਸੂਰਜ ਸਨਾਨ, ਹਲਕਾ ਭਾਪ, ਸ਼ਨਾਨ ਆਦਿ ਚਿਕਿਤਸਾਲਯ ਵਿਚ ਲੈ ਸਕਦੇ ਹਨ । ਯੋਗਿਕ ਇਲਾਜ ਤੇ ਅਨੁਲੋਮ - ਵਿਲੋਮ, ਕਸਰਤ ਕਰ ਲਉ । ਹਾਂ,ਲੇਕਿਨ ਕਿਸੇ ਵੀ ਪਰਿਵਰਤਨ ਜਾਂ ਸ਼ੈਲੀ ਨੂੰ ਅਪਨਾਉਣ ਬਾਅਦ ਆਪਣੀ ਪੂਰੀ ਜਾਂਚ ਕਰਵਾ ਲਉ ਤੇ ਸਹੀ ਮਾਰਗ ਦਰਸ਼ਕ ਵਿਚ ਹੀ ਕੋਈ ਵੀ ਕਦਮ ਉਠਾਉ ।
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
|
|
|
|
|
|
|
|
|
|
|