ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
'ਗੁਲਾਲ' ਨਹੀਂ ਪੈਸੇ ਦੀ ਬਰਬਾਦੀ
ਬੈਨਰ : ਜੀ ਲਾਈਮ ਲਾਈਟ
ਨਿਰਦੇਸ਼ਕ : ਅਨੁਰਾਗ ਕਸ਼ਅਪ
ਕਲਾਕਾਰ : ਕੇਕੇ ਮੈਨਨ, ਅੱਦਿਤਿਆ ਸ਼੍ਰੀਵਾਸਤਵ, ਦੀਪਕ ਡੋਬਰੀਅਲ, ਜੇਸੀ ਰੰਧਾਵਾ, ਮਾਹੀ ਗਿੱਲ, ਪਿਊਸ਼ ਮਿਸ਼ਰਾ.

'ਗੁਲਾਲ' ਦੀ ਕਹਾਣੀ ਅਨੁਰਾਗ ਕਸ਼ਅਪ ਨੇ ਅੱਠ ਵਰ੍ਹੇ ਪਹਿਲਾਂ ਲਿਖੀ ਸੀ. ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਬੇਹੱਦ ਦੁੱਖੀ ਸਨ ਅਤੇ ਕਹਾਣੀ ਦੇ ਰਾਹੀਂ ਉਹਨਾਂ ਨੇ ਆਪਣਾ ਗੁੱਸਾ ਕੱਢਿਆ ਸੀ. ਇਹ ਗੱਲ ਹੋਰ ਹੈ ਕਿ ਇਸ ਫਿਲਮ ਦੇ ਲਈ ਉਹਨਾਂ ਨੂੰ ਕੋਈ ਨਿਰਮਾਤਾ ਨਹੀਂ ਮਿਲਿਆ ਅਤੇ ਇਸ ਦੌਰਾਨ ਉਹਨਾਂ ਨੇ ਕੁੱਝ ਹੋਰ ਫਿਲਮਾਂ ਬਣਾ ਸੁੱਟੀਆਂ.

ਗੁਲਾਲ ਵਿੱਚ ਕਈ ਕਹਾਣੀਆਂ ਹਨ, ਜਿਹਨਾਂ ਨੂੰ ਬਹੁਤ ਸਾਰੇ ਕਿਰਦਾਰਾਂ ਦੁਆਰਾ ਪੇਸ਼ ਕੀਤਾ ਗਿਆ ਹੈ. ਵਿੱਦਿਆਰਥੀ ਰਾਜਨੀਤੀ, ਰਾਜਪੂਤਾਂ ਦੇ ਅਲੱਗ ਰਾਜ ਦੀ ਮੰਗ, ਨਾਜਾਇਜ ਔਲਾਦ ਦਾ ਗੁੱਸਾ, ਪ੍ਰੇਮ ਕਹਾਣੀ, ਨੌਜਵਾਨ ਦੇ ਗੁੱਸੇ ਦਾ ਗਲਤ ਇਸਤੇਮਾਲ ਜਿਹੇ ਮੁੱਦਿਆਂ ਨੂੰ ਉਹਨਾਂ ਨੇ ਫਿਲਮ ਵਿੱਚ ਵਿਖਾਇਆ ਹੈ. ਫਿਲਮ ਦਾ ਪ੍ਰਸਤੂਤੀਕਰਨ ਅਨੁਰਾਗ ਨੇ ਹਕੀਕਤ ਦੇ ਕਰੀਬ ਰੱਖਿਆ ਹੈ, ਇਸ ਵਜ੍ਹਾ ਨਾਲ ਫਿਲਮ ਦੇ ਕਿਰਦਾਰ ਗਾਲੀਆਂ ਨਾਲ ਭਰੀ ਭਾਸ਼ਾ ਦਾ ਇਸਤੇਮਾਲ ਕਰਦੇ ਹਨ.

ਕਹਾਣੀ ਦਾ ਮੁੱਖ ਕਿਰਦਾਰ ਹੈ ਦਿਲੀਪ (ਰਾਜ ਸਿੰਘ ਚੌਧਰੀ), ਜੋ ਇੱਕ ਸਿੱਧਾ ਸਾਦਾ ਨੌਜਵਾਨ ਹੈ ਅਤੇ ਕਾਲਜ ਵਿੱਚ ਅੱਗੇ ਦੀ ਪੜ੍ਹਾਈ ਕਰਨ ਲਈ ਆਇਆ ਹੈ. ਉਹ ਰਾਂਸਾ ( ਅਭਿਮਨੂੰ ਸਿੰਘ) ਦੇ ਨਾਲ ਰਹਿੰਦਾ ਹੈ, ਜੋ ਮਸਤਮੌਲਾ ਅਤੇ ਬੇਖੌਫ ਇਨਸਾਨ ਹੈ. ਬਨਾ (ਕੇਕੇ ਮੈਨਨ) ਰਾਜਪੂਤਾਂ ਦੇ ਅਲੱਗ ਰਾਜ ਲਈ ਧਨ ਅਤੇ ਨੌਜਵਾਨਾਂ ਨੂੰ ਇੱਕਠਾ ਕਰਦਾ ਹੈ. ਵਿੱਦਿਆਰਥੀ ਰਾਜਨੀਤੀ ਵਿੱਚ ਉਸਦੀ ਰੁੱਚੀ ਹੈ ਕਿਉਂਕਿ ਨੌਜਵਾਨਾਂ ਦੇ ਮੱਧਮ ਤੋਂ ਉਹ ਧਨ ਜੁਟਾਉਂਦਾ ਹੈ. ਰਾਂਸਾ ਨੂੰ ਉਹ ਆਪਣੀ ਪਾਰਟੀ ਰਾਜਪੂਤਾਨਾ ਤੋਂ ਜਨਰਲ ਸਕੱਤਰ ਦੀ ਚੋਣ ਲੜ੍ਹਾਉਂਦਾ ਹੈ, ਪਰੰਤੂ ਪਰਿਵਾਰਕ ਦੁਸ਼ਮਣੀ ਦੇ ਚੱਲਦੇ ਚੋਣ ਤੋਂ ਪਹਿਲਾਂ ਰਾਂਸਾ ਦਾ ਕਤਲ ਹੋ ਜਾਂਦਾ ਹੈ. ਐਨਵਕਤ ਉੱਤੇ ਦਲੀਪ ਨੂੰ ਚੋਣ ਲੜ੍ਹਾ ਦਿੱਤੀ ਜਾਂਦੀ ਹੈ ਅਤੇ ਉਹ ਚੋਣ ਵਿੱਚ ਕਿਰਨ ਨੂੰ ਹਰਾ ਦਿੰਦਾ ਹੈ. ਆਪਣੀ ਹਾਰ ਤੋਂ ਦੁੱਖੀ ਕਿਰਨ ਅਤੇ ਉਸਦਾ ਭਰਾ ਕਰਨ ਕਿਸੇ ਵੀ ਤਰ੍ਹਾਂ ਨਾਲ ਜਨਰਲ ਸਕੱਤਰ ਦਾ ਅਹੁਦਾ ਪਾਉਣਾ ਚਾਹੁੰਦਾ ਹੈ, ਇਸ ਲਈ ਉਹ ਦਲੀਪ ਨੂੰ ਕਿਰਨ ਆਪਣੇ ਪਿਆਰ ਦੇ ਜਾਲ ਵਿੱਚ ਫੱਸਾਉਂਦੀ ਹੈ. ਜਨਰਲ ਸਕੱਤਰ ਬਣਨ ਦੇ ਬਾਵਜੂਦ ਦਲੀਪ ਬਨਾ ਦੀ ਕੇਵਲ ਕਠਪੁਤਲੀ ਬਣਕੇ ਰਹਿ ਜਾਂਦਾ ਹੈ. ਉਹ ਵਿਦਰੋਹ ਕਰਦਾ ਹੈ ਅਤੇ ਉਸਨੂੰ ਬਨਾ ਦੀ ਅਸਲੀਅਤ ਮਾਲੂਮ ਪੈਂਦੀ ਹੈ. ਤਾਕਤ ਹਿੰਸਾ ਫਰੇਬ ਲਾਲਚ ਸਾਜਿਸ਼ ਬੇਵਫ਼ਾਈ ਅਤੇ ਨਫ਼ਰਤ ਦਾ ਦਲੀਪ ਸ਼ਿਕਾਰ ਬਣ ਜਾਂਦਾ ਹੈ.

'ਗੁਲਾਲ' ਦੀ ਬਿਹਤਰੀਨ ਸ਼ੁਰੂਆਤ ਤੋਂ ਜੋ ਉਮੀਦ ਬੱਝਦੀ ਹੈ, ਉਹ ਅੰਤ ਵਿੱਚ ਪੂਰੀ ਨਹੀਂ ਹੋ ਪਾਉਂਦੀ. ਨਵਾਂ ਕਿਰਦਾਰ ਕਹਾਣੀ ਨਾਲ ਜੁੜ੍ਹਦੇ ਜਾਂਦੇ ਹਨ ਅਤੇ ਉਸਦਾ ਵਿਸਥਾਰ ਹੁੰਦਾ ਹੈ, ਪਰੰਤੂ ਮੱਧ ਅੰਤਰ ਦੇ ਬਾਅਦ ਫਿਲਮ ਅਨੁਰਾਗ ਕਸ਼ਅਪ ਦੇ ਹੱਥ 'ਚੋਂ ਨਿਕਲ ਜਾਂਦੀ ਹੈ. ਲੇਖਕ ਦੇ ਰੂਪ ਵਿੱਚ ਉਹ ਕਹਾਣੀ ਨੂੰ ਠੀਕ ਢੰਗ ਨਾਲ ਸਮੇਟ ਨਹੀਂ ਪਾਏ. ਰਾਜਨੀਤੀ ਨੂੰ ਲੈਕੇ ਸ਼ੁਰੂ ਕੀਤੀ ਗਈ ਗੱਲ ਪ੍ਰੇਮ ਕਹਾਣੀ ਉੱਤੇ ਖ਼ਤਮ ਹੁੰਦੀ ਹੈ. ਕਈ ਮੁੱਦਿਆਂ ਅਤੇ ਚਰਿੱਤਰਾਂ ਨੂੰ ਅਧੂਰਾ ਛੱਡ ਦਿੱਤਾ ਗਿਆ ਹੈ. ਲੇਖਕ ਦੀ ਬਜਾਏ ਅਨੁਰਾਗ ਨਿਰਦੇਸ਼ਕ ਦੇ ਰੂਪ ਵਿੱਚ ਜਿਆਦਾ ਪ੍ਰਭਾਵਿਤ ਕਰਦੇ ਹਨ. ਅਭਿਨੈ ਦੀ ਦ੍ਰਿਸ਼ਟੀ ਤੋਂ ਸਾਰੇ ਕਲਾਕਾਰ ਇੱਕ ਤੋਂ ਵੱਧਕੇ ਇੱਕ ਹਨ. ਕੇਕੇ ਮੈਨਨ, ਰਾਜ ਸਿੰਘ ਚੌਧਰੀ, ਅਭਿਮਨੂੰ, ਪੰਕਜ ਝਾਅ, ਦੀਪਕ ਡੋਬਰੀਆਲ, ਪਿਊਸ਼ ਮਿਸ਼ਰਾ ਅਤੇ ਆਇਸ਼ਾ ਮੋਹਨ ਨੇ ਆਪਣੇ ਕਿਰਦਾਰਾਂ ਨੂੰ ਜੀਵਤ ਕੀਤਾ ਹੈ. ਜੇਸੀ ਰੰਧਾਵਾ ਨੂੰ ਜਿਆਦਾ ਮੌਕਾ ਨਹੀਂ ਮਿਲਿਆ ਹੈ.

ਜੇਕਰ ਤੁਹਾਨੂੰ ਅਨੁਰਾਗ ਕਸ਼ਅਪ ਦੀ ਡਾਰਕ ਫਿਲਮਾਂ ਪਸੰਦ ਹਨ, ਤਾਂ 'ਗੁਲਾਲ' ਤੁਹਾਨੂੰ ਚੰਗੀ ਲੱਗੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਡਰ ਦਾ ਨਵਾਂ ਪਤਾ : 13 ਬੀ
ਭਾਰਤ ਦੀ ਬੋਲਦੀ ਤਸਵੀਰ 'ਦਿੱਲੀ 6'
ਦੋ ਯਾਰਾਂ ਦੀ ਕਹਾਣੀ 'ਬਿੱਲੂ'
ਦੇਵ ਡੀ : ਜਰਾ ਹੱਟਕੇ
ਲੱਕ ਬਾਈ ਚਾਂਸ - ਹਾਲ-ਏ-ਬੌਲੀਵੁੱਡ
ਵੇਖਣ ਲਾਇਕ 'ਸਲੱਮਡੌਗ ਕਰੋੜਪਤੀ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਖਲਬਲੀ-ਫਨ ਅਨਲਿਮਿਟੇਡ
'ਫੂੰਕ' ਵਰਗੀ ਫਿਲਮ ਬਣਾਉਣ ਦੇ ਬਾਅਦ ਫਿਲਮ ਨਿਰਮਾਤਾ ਆਜਮ ਖਾਨ ਹੁਣ 'ਖਲਬਲੀ-ਫਨ ਅਨਲਿਮਟੇਡ' ਨਾਮਕ ਫਿਲਮ ਲੈਕੇ ਆ ਰਹੇ ਹਨ. ਜਿਵੇਂ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਇੱਕ ਕਾਮੇਡੀ ਫਿਲਮ ਹੈ. ਇਸ ਫਿਲਮ ਵਿੱਚ ਢੇਰ
ਹਾਰਨ ਓਕੇ ਪਲੀਜ
ਗੁਮਨਾਮ : ਦੀ ਮਿਸਟ੍ਰੀ
ਖਬਰਾਂ
ਵਪਾਰ ਖਬਰਾਂ - ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ
ਅੱਗੇ ਪੜ੍ਹੋ|ਹੋਰ ਵੀ...