ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਦੇਵ ਡੀ : ਜਰਾ ਹੱਟਕੇ
ਨਿਰਮਾਤਾ : ਰੋਨੀ ਸਕਰੂਵਾਲਾ
ਨਿਰਦੇਸ਼ਕ : ਅਨੁਰਾਗ ਕਸ਼ਅਪ
ਸੰਗੀਤ : ਅਮਿਤ ਤ੍ਰਿਵੇਦੀ
ਕਲਾਕਾਰ : ਅਭੈ ਦਿਓਲ, ਕਲਿਕ ਕੋਏਚੀਲਨ, ਮਾਹੀ ਗਿੱਲ, ਪਰਖ਼ ਮਦਾਨ

ਪੁਰਾਣੀ ਕਹਾਣੀ ਜਾਂ ਫਿਲਮ ਨੂੰ ਆਪਣੇ ਅੰਦਾਜ ਵਿੱਚ ਪੇਸ਼ ਕਰਨ ਦਾ ਅੱਜਕੱਲ੍ਹ ਰਿਵਾਜ ਜਿਹਾ ਚੱਲ ਪਿਆ ਹੈ. ਯਸ਼ਰਾਜ ਬੈਨਰ ਦੀ 'ਟਸ਼ਨ', ਰਾਮਗੋਪਾਲ ਵਰਮਾ ਦੀ 'ਆਗ', ਰਮੇਸ਼ ਸਿੱਪੀ ਦੀ 'ਚਾਂਦਨੀ ਚੌਂਕ ਟੂ ਚਾਈਨਾ' ਦੇ ਬਾਅਦ ਹੁਣ ਦੇਵ ਡੀ ਇਸ ਕਤਾਰ ਵਿੱਚ ਆਕੇ ਜੁੜ੍ਹ ਗਈ ਹੈ. ਸ਼ੋਅਲੇ ਨੂੰ ਰਾਮੂ ਨੇ ਆਪਣੇ ਹਿਸਾਬ ਨਾਲ ਪੇਸ਼ ਕੀਤਾ ਸੀ, ਤਾਂ ਸ਼ਰਤਚੰਦਰ ਦੇ ਨਾਵਲ 'ਦੇਵਦਾਸ' ਨੂੰ ਅਨੁਰਾਗ ਕਸ਼ਅਪ ਨੇ ਆਪਣੇ ਨਜ਼ਰੀਏ ਨਾਲ ਪੇਸ਼ ਕੀਤਾ ਹੈ. ਵੇਲੇ ਅਤੇ ਕਿਰਦਾਰਾਂ ਦੀ ਸੋਚ ਵਿੱਚ ਉਹਨਾਂ ਨੇ ਬਦਲਾਅ ਕਰ ਦਿੱਤੇ ਹਨ. ਕੱਲ੍ਹ ਤੱਕ ਦਾ ਦੇਵਦਾਸ ਆਧੁਨਿਕ ਯੁੱਗ ਵਿੱਚ 'ਦੇਵ ਡੀ' ਹੋ ਗਿਆ.

ਕਹਾਣੀ : ਦੇਵ (ਅਭੈ ਦਿਓਲ) ਲੰਡਨ ਵਿਖੇ ਰਹਿੰਦਾ ਹੈ ਅਤੇ ਉਹ ਆਪਣੀ ਪ੍ਰੇਮਿਕਾ ਪਾਰੋ (ਮਾਹੀ ਗਿੱਲ) ਨੂੰ ਆਪਣਾ ਨੰਗਾ ਫੋਟੋ ਭੇਜਣ ਦੇ ਲਈ ਕਹਿੰਦਾ ਹੈ. ਦੇਵ ਦੀ ਇਹ ਇੱਛਾ ਪਾਰੋ ਪੂਰੀ ਕਰ ਦਿੰਦੀ ਹੈ. ਜਦੋਂ ਦੇਵ ਵਿਦੇਸ਼ ਤੋਂ ਘਰ ਪਰਤਦਾ ਹੈ ਤਾਂ ਉਸਦੀ ਪਾਰੋ ਖੇਤਾਂ ਵਿੱਚ ਗੱਦਾ ਲੈਕੇ ਪਹੁੰਚ ਜਾਂਦੀ ਹੈ ਅਤੇ ਸੈਕਸ ਕਰਨ ਦੇ ਲਈ ਦੇਵ ਨੂੰ ਪੇਸ਼ਕਸ਼ ਕਰਦੀ ਹੈ. ਇਸ ਦੌਰਾਨ ਦੇਵ ਅਤੇ ਪਾਰੋ ਦੇ ਰਿਸ਼ਤਿਆਂ ਵਿੱਚ ਉਹਨਾਂ ਦੀ ਈਰਖ਼ਾ ਕਾਰਣ ਦਰਾਰ ਪੈ ਜਾਂਦੀ ਹੈ. ਜਿਸਦੇ ਚੱਲਦੇ ਪਾਰੋ ਹੋਰ ਕਿਤੇ ਵਿਆਹ ਕਰ ਲੈਂਦੀ ਹੈ ਅਤੇ ਦੇਵ ਸਿਗਰਟ, ਸਮੋਕ ਅਤੇ ਸ਼ਰਾਬ ਦੇ ਨਸ਼ੇ ਵਿੱਚ ਡੁੱਬ ਜਾਂਦਾ ਹੈ. ਇਸ ਦੌਰਾਨ ਉਸਦੀ ਜਿੰਦਗੀ ਵਿੱਚ ਪ੍ਰਵੇਸ਼ ਕਰਦੀ ਹੈ ਚੰਦਾ (ਕਲਿਕ ਕੋਏਚੀਲਨ) ਜੋ ਹਾਈ ਪ੍ਰੋਫਾਇਲ ਕਾਲ ਗਰਲ ਹੈ. ਚੰਦਾ ਦਿਨ ਵੇਲੇ ਕਾਲਜ ਜਾਂਦੀ ਹੈ ਅਤੇ ਰਾਤ ਨੂੰ ਲੋਕਾਂ ਦੇ ਬਿਸਤਰ ਗਰਮ ਕਰਦੀ ਹੈ. ਇਹਨਾਂ ਕਿਰਦਾਰਾਂ ਦੇ ਵਿੱਚ ਤਾਣਾ ਬਾਣਾ ਬੁਣਦੀ ਫਿਲਮ ਸਮਾਪਤ ਹੋ ਜਾਂਦੀ ਹੈ.

ਨਿਰਦੇਸ਼ਨ : ਅਨੁਰਾਗ ਕਸ਼ਅਪ ਨੇ ਅੱਜ ਦੇ ਦੇਵਦਾਸ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ, ਪਰੰਤੂ ਫਿਲਮ ਦੇ ਵਿੱਚ ਉਤਾਰ ਚੜ੍ਹਾਅ ਵੀ ਬਹੁਤ ਹੈ. ਅਨੁਰਾਗ ਕਸ਼ਅਪ ਨੇ ਕੁੱਝ ਸ਼ੀਨ ਅਜਿਹੇ ਫਿਲਮਾਏ ਹਨ, ਜਿਹਨਾਂ ਨੇ ਹਿੰਦੀ ਇੰਡਸਟਰੀ ਦੀਆਂ ਸੀਮਾਵਾਂ ਨੂੰ ਲੰਘਿਆ ਹੈ. ਨਿਰਦੇਸ਼ਕ ਨੇ ਆਪਣੇ ਕਲਾਕਾਰਾਂ ਤੋਂ ਚੰਗਾ ਕੰਮ ਲਿਆ ਹੈ.

ਅਭਿਨੈ : ਫਿਲਮ ਵਿੱਚ ਪਾਰੋ ਦਾ ਕਿਰਦਾਰ ਅਦਾ ਕਰਨ ਵਾਲੀ ਮਾਹੀ ਗਿੱਲ ਸਭ ਉੱਤੇ ਭਾਰੀ ਪੈਂਦੀ ਹੈ. ਉਹਨਾਂ ਨੇ ਬੋਲਡ ਸ਼ੀਨ ਬੜੇ ਹੀ ਆਤਮਵਿਸ਼ਵਾਸ ਨਾਲ ਅਦਾ ਕੀਤੇ. ਅਭੈ ਦਿਓਲ ਨੇ ਹਰ ਵਾਰ ਦੀ ਤਰ੍ਹਾਂ ਜੋਰਦਾਰ ਅਭਿਨੈ ਕੀਤਾ ਹੈ. ਇਸ ਫਿਲਮ ਵਿੱਚ ਕਲਿਕ ਇੱਕ ਕਮਜੋਰ ਕੜ੍ਹੀ ਹੈ.

ਹੋਰ ਪੱਖ : ਫਿਲਮ ਦਾ ਸੰਗੀਤ ਪੱਖ ਬਹੁਤ ਮਜਬੂਤ ਹੈ. ਇੱਕ ਦਰਜਨ ਤੋਂ ਵੀ ਜਿਆਦਾ ਗੀਤਾਂ ਦੇ ਰਾਹੀਂ ਫਿਲਮ ਦੀ ਕਹਾਣੀ ਨੂੰ ਅੱਗੇ ਵਧਾਇਆ ਗਿਆ ਹੈ. ਸੰਗੀਤਕਾਰ ਅਮਿਤ ਤ੍ਰਿਵੇਦੀ ਨੇ ਜ਼ੋਰਦਾਰ ਸੰਗੀਤ ਦਿੱਤਾ ਹੈ. ਇਮੋਸ਼ਨਲ ਅੱਤਿਆਚਾਰ, ਸਾਲੀ ਖੁਸ਼ੀ ਅਤੇ ਨਯਨ ਤਰਸੇ ਵਰਗੇ ਗੀਤ ਬੇਹੱਦ ਪਿਆਰੇ ਹਨ. ਫਿਲਮ ਦੇ ਵਿੱਚ ਸ਼ੂਟਿੰਗ ਲੋਕੇਸ਼ਨ ਵੀ ਬੇਹੱਦ ਸੁੰਦਰ ਲਏ ਹਨ.

ਕੁੱਲ ਮਿਲਾਕੇ 'ਦੇਵ ਡੀ' ਦੇਵਦਾਸ ਨੂੰ ਵੱਡੇ ਪਰਦੇ ਉੱਤੇ ਪੇਸ਼ ਨਵੇਂ ਢੰਗ ਨਾਲ ਪੇਸ਼ ਕਰਦੀ ਹੈ. ਫਿਲਮ ਦਾ ਮਿਜਾਜ ਬੋਲਡ ਰੱਖਿਆ ਗਿਆ ਹੈ, ਇਸ ਲਈ ਪਰੰਪਰਾਗਤ ਸਿਨੇਮਾ ਨੂੰ ਪਸੰਦ ਕਰਨ ਵਾਲੇ ਦਰਸ਼ਕਾਂ ਨੂੰ ਇਹ ਫਿਲਮ ਸ਼ਾਇਦ ਹੀ ਪਸੰਦ ਆਏ. ਜੋ ਕੁੱਝ ਹੱਟਕੇ ਚਾਹੁੰਦੇ ਹਨ, ਉਹਨਾਂ ਨੂੰ ਫਿਲਮ ਪਸੰਦ ਆ ਸਕਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਲੱਕ ਬਾਈ ਚਾਂਸ - ਹਾਲ-ਏ-ਬੌਲੀਵੁੱਡ
ਵੇਖਣ ਲਾਇਕ 'ਸਲੱਮਡੌਗ ਕਰੋੜਪਤੀ'
ਚਾਂਦਨੀ ਚੌਂਕ ਟੂ ਚਾਈਨਾ
ਬੈਡ ਲੱਕ ਗੋਵਿੰਦ : ਬੈਡ ਲੱਕ
ਦਮਦਾਰ ਹੈ 'ਗਜਨੀ'
ਸੱਚੀ 'ਰੱਬ ਨੇ ਬਨਾ ਦੀ ਜੋੜੀ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਹਰਮਨ ਦੀ 'ਵਿਕਟਰੀ'
ਕ੍ਰਿਕਟ ਉੱਤੇ ਆਧਾਰਿਤ ਇੱਕ ਹੋਰ ਫਿਲਮ ਵੇਖਣ ਦੇ ਲਈ ਤਿਆਰ ਹੋ ਜਾਵੋ. ਕਿਉਂਕਿ ਨਿਰਦੇਸ਼ਕ....
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਯੂਟੀਵੀ ਸਾਫ਼ਟਵੇਅਰ ਕਮਿਉਨੀਕੇਸ਼ਨ ਨੂੰ 31 ਦਸੰਬਰ 08 ਨੂੰ ਸਮਾਪਤ ਤਿਮਾਹੀ 'ਚ 29.90 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ,ਜੋ ਪਿੱਛਲੇ ਸਾਲ ਦੀ ਇਸੇ ਤਿਮਾਹੀ ਤੋਂ 29.55 ਪ੍ਰਤਿਸ਼ਤ ਜ਼ਿਆਦਾ ਹੈ।
ਅੱਗੇ ਪੜ੍ਹੋ|ਹੋਰ ਵੀ...