ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਲੱਕ ਬਾਈ ਚਾਂਸ - ਹਾਲ-ਏ-ਬੌਲੀਵੁੱਡ
ਨਿਰਮਾਤਾ : ਰਿਤੇਸ਼ ਸ਼ਿਧਵਾਨੀ, ਫਰਹਾਨ ਅਖ਼ਤਰ
ਨਿਰਦੇਸ਼ਕ : ਜੋਆ ਅਖ਼ਤਰ
ਸੰਗੀਤ : ਸੰਕਰ ਅਹਿਸਾਨ ਲੁਆਏ
ਕਲਾਕਾਰ : ਫਰਹਾਨ ਅਖ਼ਤਰ, ਕੋਂਕਣਾ ਸੈਨ ਸ਼ਰਮਾ, ਈਸ਼ਾ ਸ਼੍ਰਾਵਣੀ, ਡਿੰਪਲ ਕਪਾੜੀਆ, ਰਿਸ਼ੀ ਕਪੂਰ, ਜੂਹੀ ਚਾਵਲਾ, ਸੰਜੇ ਕਪੂਰ, ਰਿਤਿਕ ਰੋਸ਼ਨ.

Luck By Chance
PR
ਿਲਮਾਂ ਦੇ ਰਾਹੀਂ ਪੋਲ ਖੋਲ੍ਹਣ ਦਾ ਕੰਮ ਮਧੁਰ ਭੰਡਾਰਕਰ ਕਰਦੇ ਹਨ. ਅਜਿਹਾ ਹੀ ਕੁੱਝ ਕੀਤਾ ਹੈ ਜਾਵੇਦ ਅਖ਼ਤਰ ਦੀ ਧੀ ਜੋਆ ਅਖ਼ਤਰ ਨੇ ਆਪਣੀ ਫਿਲਮ 'ਲੱਕ ਬਾਏ ਚਾਂਸ' ਦੇ ਰਾਹੀਂ. ਉਹਨਾਂ ਦੇ ਨਿਸ਼ਾਨੇ ਉੱਤੇ ਹਿੰਦੀ ਫਿਲਮ ਇੰਡਸਟਰੀ ਹੈ. ਬਾਹਰੀ ਚਮਕ ਦੇ ਨਾਲ ਹੈਰਤ ਵਿੱਚ ਪਾਉਣ ਵਾਲੀ ਇਸ ਦੁਨੀਆ ਦੇ ਅੰਦਰ ਵੀ ਉਸ ਤਰ੍ਹਾਂ ਦੀ ਈਰਖਾ, ਰਾਜਨੀਤੀ ਅਤੇ ਗਲਾ ਕੱਟ ਪ੍ਰਤੀਯੋਗਿਤਾ ਹੈ, ਜਿਹੋ ਜਿਹੀ ਹੋਰ ਖੇਤਰਾਂ ਵਿੱਚ ਹੁੰਦੀ ਹੈ.


ਕਹਾਣੀ : ਸੋਨਾ (ਕੋਂਕਣਾ ਸੈਨ ਸ਼ਰਮਾ) ਦਾ ਸਪਨਾ ਪ੍ਰਸਿੱਧ ਅਭਿਨੇਤਰੀ ਬਣਨ ਦਾ ਹੈ, ਪਰੰਤੂ ਮੌਕੇ ਦੀ ਕਮੀ ਕਾਰਣ ਉਸਨੂੰ ਛੋਟੀਆਂ ਛੋਟੀਆਂ ਭੂਮਿਕਾਵਾਂ ਕਰਕੇ ਗੁਜਾਰਾ ਕਰਨਾ ਪੈਂਦਾ ਹੈ. ਵਿਕਰਮ (ਫਰਹਾਨ ਅਖ਼ਤਰ) ਵੀ ਫਿਲਮਾਂ ਵਿੱਚ ਕਿਸਮਤ ਆਜਮਾ ਰਿਹਾ ਹੈ. ਕਦੋਂ ਕੀ ਕਰਨਾ ਹੈ, ਉਹ ਚੰਗੀ ਤਰ੍ਹਾਂ ਜਾਣਦਾ ਹੈ. ਸੰਘਰਸ਼ ਦੀ ਰਾਹ ਉੱਤੇ ਵਿਕਰਮ ਅਤੇ ਸੋਨਾ ਦੀ ਮੁਲਾਕਾਤ ਹੁੰਦੀ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗਦੇ ਹਨ. ਰੌਲੀ (ਰਿਸ਼ੀ ਕਪੂਰ) ਸਫ਼ਲ ਨਿਰਮਾਤਾ ਹੈ ਅਤੇ ਵੱਡੇ ਸਿਤਾਰਿਆਂ ਦੇ ਨਾਲ ਫਿਲਮ ਬਣਾਉਣਾ ਪਸੰਦ ਕਰਦਾ ਹੈ. ਨਿੱਕੀ (ਈਸ਼ਾ ਸ਼੍ਰਾਵਣੀ) ਨੂੰ ਲੈਕੇ ਉਹ ਇੱਕ ਫਿਲਮ ਬਣਾ ਰਿਹਾ ਹੈ, ਜਿਸ ਵਿੱਚ ਸੁਪਰ ਸਟਾਰ ਜਫ਼ਰ ਖਾਨ (ਰਿਤਿਕ ਰੋਸ਼ਨ) ਨਾਇਕ ਹੈ. ਨਿੱਕੀ ਦੀ ਮਾਂ ਨੀਨਾ (ਡਿੰਪਲ) 80 ਦੇ ਦਹਾਕੇ ਦੀ ਸੁਪਰਸਟਾਰ ਰਹਿ ਚੁੱਕੀ ਹੈ. ਕਿਸਮਤ ਆਪਣੀ ਭੂਮਿਕਾ ਨਿਭਾਉਂਦੀ ਹੈ ਅਤੇ ਸਥਿਤੀ ਕੁੱਝ ਅਜਿਹੀ ਬਣਦੀ ਹੈ ਕਿ ਵਿਕਰਮ ਦਾ ਨਸੀਬਾ ਜਾਗ ਉੱਠਦਾ ਹੈ. ਫਿਲਮ ਵਿੱਚ ਜਫ਼ਰ ਖਾਨ ਦੀ ਜਗ੍ਹਾ ਵਿਕਰਮ ਨੂੰ ਲੈ ਲਿਆ ਜਾਂਦਾ ਹੈ. ਅੱਗੇ ਵੱਧਣ ਦੇ ਲਈ ਉਹ ਸੋਨਾ ਨੂੰ ਵੀ ਖੋਹਣ ਦੇਣ ਤੋਂ ਪਿੱਛੇ ਨਹੀਂ ਹੱਟਦਾ, ਜਿਸਨੇ ਸੰਘਰਸ਼ ਦੇ ਦਿਨਾਂ ਵਿੱਚ ਉਸਦਾ ਸਾਥ ਦਿੱਤਾ ਸੀ.

ਨਿਰਦੇਸ਼ਨ ; ਪਹਿਲੀ ਫਿਲਮ ਵਿੱਚ ਜੋਆ ਦਾ ਨਿਰਦੇਸ਼ਨ ਇਤਨਾ ਵਧੀਆ ਹੈ ਕਿ ਉਹ ਕਈ ਅਨੁਭਵੀ ਫਿਲਮ ਨਿਰਦੇਸ਼ਕਾਂ ਨੂੰ ਪਿੱਛੇ ਛੱਡ ਦਿੰਦੀ ਹੈ. ਹਰ ਕਿਰਦਾਰ ਦੇ ਰਾਹੀਂ ਉਹਨਾਂ ਨੇ ਬੌਲੀਵੁੱਡ ਵਿੱਚ ਫੈਲੀਆਂ ਬੁਰਾਈਆਂ ਨੂੰ ਪਰਦੇ ਉੱਤੇ ਪੇਸ਼ ਕੀਤਾ ਹੈ. ਕੁੱਝ ਦ੍ਰਿਸ਼ਾਂ ਵਿੱਚ ਉਹਨਾਂ ਨੇ ਆਪਣੀ ਅਮਿੱਟ ਛਾਪ ਛੱਡੀ ਹੈ. ਫਿਲਮ ਦੀ ਲੰਮਾਈ ਉੱਤੇ ਕੰਟਰੋਲ ਨਹੀਂ ਰੱਖ ਪਾਈ. ਵਰਨਾ ਫਿਲਮ ਹੋਰ ਪ੍ਰਭਾਵਸ਼ਾਲੀ ਹੁੰਦੀ.

ਅਭਿਨੈ : ਫਿਲਮ ਦੇ ਸਾਰੇ ਕਲਾਕਾਰਾਂ ਦਾ ਅਭਿਨੈ ਬਿਹਤਰੀਨ ਹੈ. ਵਿਸ਼ੇਸ਼ ਭੂਮਿਕਾ ਵਿੱਚ ਰਿਤਿਕ ਰੋਸ਼ਨ ਪ੍ਰਭਾਵਿਤ ਕਰਦੇ ਹਨ. ਕਰਨ ਜੌਹਰ ਦੇ ਨਾਲ ਵਾਲੇ ਦ੍ਰਿਸ਼ ਵਿੱਚ ਕੇਵਲ ਚਿਹਰੇ ਦੇ ਰਾਹੀਂ ਉਹਨਾਂ ਨੇ ਉਹ ਕੰਮ ਕੀਤਾ ਹੈ, ਜੋ ਸੰਵਾਦ ਵੀ ਨਹੀਂ ਕਰ ਪਾਉਂਦੇ ਹਨ. ਰਿਸ਼ੀ ਕਪੂਰ ਨੇ ਬਹੁਤ ਦਿਨਾਂ ਬਾਅਦ ਬਿਹਤਰੀਨ ਅਭਿਨੈ ਕੀਤਾ ਹੈ. ਕੋਂਕਣਾ ਸੈਨ ਹਮੇਸ਼ਾ ਦੀ ਤਰ੍ਹਾਂ ਬਿਹਤਰੀਨ ਹੈ ਅਤੇ ਫਰਹਾਨ ਅਖ਼ਤਰ ਨੇ ਉਹਨਾਂ ਦਾ ਖੂਬ ਸਾਥ ਨਿਭਾਇਆ ਹੈ. ਡਿੰਪਲ, ਈਸ਼ਾ, ਜੂਹੀ, ਸੰਜੇ ਕਪੂਰ ਨੇ ਵੀ ਵਧੀਆ ਕੰਮ ਕੀਤਾ ਹੈ.

ਹੋਰ ਪੱਖ : ਫਿਲਮ ਦਾ ਸੰਗੀਤ ਸ਼ੰਕਰ ਅਹਿਸਾਨ ਲੁਆਏ ਦੇ ਨਾਮ ਦੇ ਅਨੁਰੂਪ ਨਹੀਂ ਹੈ. ਚੰਗਾ ਸੰਗੀਤ ਨਹੀਂ ਹੋਣ ਦੇ ਕਾਰਣ ਗੀਤ ਮਨੋਰੰਜਨ 'ਚ ਰੁਕਾਵਟ ਪੈਦਾ ਕਰਦੇ ਹਨ.

ਕੁੱਲ ਮਿਲਾਕੇ 'ਲੱਕ ਬਾਏ ਚਾਂਸ' ਉਹਨਾਂ ਲੋਕਾਂ ਨੂੰ ਜਿਆਦਾ ਪਸੰਦ ਆਵੇਗੀ, ਜੋ ਬੌਲੀਵੁੱਡ ਨੂੰ ਨਜਦੀਕ ਤੋਂ ਜਾਣਦੇ ਹਨ ਜਾਂ ਉਸਦਾ ਹਿੱਸਾ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਵੇਖਣ ਲਾਇਕ 'ਸਲੱਮਡੌਗ ਕਰੋੜਪਤੀ'
ਚਾਂਦਨੀ ਚੌਂਕ ਟੂ ਚਾਈਨਾ
ਬੈਡ ਲੱਕ ਗੋਵਿੰਦ : ਬੈਡ ਲੱਕ
ਦਮਦਾਰ ਹੈ 'ਗਜਨੀ'
ਸੱਚੀ 'ਰੱਬ ਨੇ ਬਨਾ ਦੀ ਜੋੜੀ'
ਰੋਮਾਂਚ ਨਾਲ ਭਰੀ 'ਮਹਾਰਥੀ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਅੱਲਾ ਰੱਖਾ ਰਹਿਮਾਨ 'ਗੋਲਡਨ ਗਲੋਬ' ਪੁਰਸਕਾਰ ਨੂੰ ਲੈ ਕੇ ਮੁੜ੍ਹ ਤੋਂ ਚਰਚਾ ਵਿਚ ਹਨ.ਰਹਿਮਾਨ......
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਹਰਮਨ ਦੀ 'ਵਿਕਟਰੀ'
ਕ੍ਰਿਕਟ ਉੱਤੇ ਆਧਾਰਿਤ ਇੱਕ ਹੋਰ ਫਿਲਮ ਵੇਖਣ ਦੇ ਲਈ ਤਿਆਰ ਹੋ ਜਾਵੋ. ਕਿਉਂਕਿ ਨਿਰਦੇਸ਼ਕ....
ਗੁਮਨਾਮ : ਦੀ ਮਿਸਟ੍ਰੀ
ਖਲਬਲੀ-ਫਨ ਅਨਲਿਮਿਟੇਡ
ਖਬਰਾਂ
ਵਪਾਰ ਖਬਰਾਂ - ਯੂਟੀਵੀ ਸਾਫ਼ਟਵੇਅਰ ਕਮਿਉਨੀਕੇਸ਼ਨ ਨੂੰ 31 ਦਸੰਬਰ 08 ਨੂੰ ਸਮਾਪਤ ਤਿਮਾਹੀ 'ਚ 29.90 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ,ਜੋ ਪਿੱਛਲੇ ਸਾਲ ਦੀ ਇਸੇ ਤਿਮਾਹੀ ਤੋਂ 29.55 ਪ੍ਰਤਿਸ਼ਤ ਜ਼ਿਆਦਾ ਹੈ।
ਅੱਗੇ ਪੜ੍ਹੋ|ਹੋਰ ਵੀ...