ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਕਹਾਣੀ ਚੰਗੀ, ਕਲਾਕਾਰ ਚੌਣ ਬੁਰੀ 'ਕਿਡਨੈਪ'
- ਕੁਲਵੰਤ ਹੈਪੀ
ਨਿਰਮਾਤਾ : ਸ਼੍ਰੀ ਅਸ਼ਟਵਿਨਾਇਕ ਸਿਨੇ ਵਿਜਨ ਲਿਮਟਡ
ਨਿਰਦੇਸ਼ਕ : ਸੰਜੇ ਗੜ੍ਹਵੀ
ਗੀਤ : ਮਯੂਰ ਪੁਰੀ
ਸੰਗੀਤ : ਪ੍ਰੀਤਮ ਚੱਕਰਵਰਤੀ
ਕਲਾਕਾਰ : ਸੰਜੇ ਦੱਤ, ਇਰਮਾਨ ਖ਼ਾਨ, ਮਿਨੀਸ਼ਾ ਲਾਂਬਾ, ਵਿੱਦਿਆ ਮਾਲਵਦੇ, ਰਾਹੁਲ ਦੇਵ.
ਫਿਲਮ ਨਿਰਦੇਸ਼ਕ ਸੰਜੇ ਗੜ੍ਹਵੀ ਦੀ 'ਤੇਰੇ ਲਿਏ' 'ਮੇਰੇ ਯਾਰ ਕੀ ਸ਼ਾਦੀ, 'ਧੂਮ' ਅਤੇ 'ਧੂਮ-2' ਦੇ ਬਾਅਦ ਇਹ ਪੰਜਵੀਂ ਫਿਲਮ ਹੈ. ਧੂਮ ਅਤੇ ਧੂਮ 2 ਦੀ ਤਰ੍ਹਾਂ ਸੰਜੇ ਦੀ ਕਿਡਨੈਪ ਵਿੱਚ ਵੀ ਹੀਰੋ ਦੌੜਦਾ ਹੈ ਅਤੇ ਫਿਲਮ ਦਾ ਖਲਨਾਇਕ ਸ਼ਕਤੀਸ਼ਾਲੀ ਹੈ. ਉਹਨਾਂ ਦੀ ਇਸ ਫਿਲਮ ਦੀ ਕਹਾਣੀ ਜ਼ੋਰਦਾਰ ਹੈ, ਪਰੰਤੂ ਕੁੱਝ ਕਮੀਆਂ ਕਰਕੇ ਇਹ ਫਿਲਮ ਧੂਮ ਅਤੇ ਧੂਮ 2 ਦੀ ਸਫ਼ਲਤਾ ਸ਼ਾਇਦ ਹੀ ਦੁਹਰਾ ਪਾਵੇ.

ਫਿਲਮ ਦੀ ਕਹਾਣੀ ਇੱਕ ਅਨਾਥ ਅਤੇ ਪੜ੍ਹੇ ਲਿਖੇ ਨੌਜਵਾਨ ਕਬੀਰ ਸ਼ਰਮਾ (ਇਮਰਾਨ ਖ਼ਾਨ) ਅਤੇ ਇੱਕ ਅਰਬਪਤੀ ਵਿਕਰਾਂਤ ਰਾਣੇ (ਸੰਜੇ ਦੱਤ) ਦੇ ਦਰਮਿਆਨ ਦੁਸ਼ਮਣੀ ਦੇ ਆਲੇ ਦੁਆਲੇ ਘੁੰਮਦੀ ਹੈ. ਫਿਲਮ ਵਿੱਚ ਕਬੀਰ ਨਾਮਕ ਅਨਾਥ ਨੌਜਵਾਨ ਆਪਣੇ ਨਾਲ ਹੋਈ ਵਧੀਕੀ ਦਾ ਬਦਲਾ ਲੈਣ ਦੇ ਲਈ ਵਿਕਰਾਂਤ ਰਾਣੇ ਦੀ ਪੁੱਤਰੀ ਸੋਨੀਆ (ਮਿਨੀਸ਼ਾ ਲਾਂਬਾ) ਨੂੰ ਅਗਵਾ ਕਰ ਲੈਂਦਾ ਹੈ. ਇਸਦੇ ਬਾਅਦ ਕਬੀਰ ਵਿਕਰਾਂਤ ਰਾਣੇ ਨੂੰ ਕੁੱਝ ਕੰਮ ਕਹਿੰਦਾ ਹੈ, ਜਿਵੇਂ ਜਿਵੇਂ ਵਿਕਰਾਂਤ ਰਾਣੇ ਉਹ ਕੰਮ ਕਰਦਾ ਜਾਂਦਾ ਹੈ, ਉਹ ਉਸ ਟਿਕਾਣੇ ਦੇ ਕਰੀਬ ਪਹੁੰਚ ਜਾਂਦਾ ਹੈ, ਜਿੱਥੇ ਉਸਦੀ ਧੀ ਨੂੰ ਉਸ ਨੌਜਵਾਨ ਦੁਆਰਾ ਬੰਦੀ ਬਣਾਕੇ ਰੱਖਿਆ ਗਿਆ ਹੈ. ਫਿਰ ਵੀ ਵਿਕਰਾਂਤ ਰਾਣੇ ਆਪਣੀ ਧੀ ਤੱਕ ਨਹੀਂ ਪੁੱਜ ਪਾਉਂਦਾ, ਅੰਤ ਦੇ ਵਿੱਚ ਕਬੀਰ ਅਤੇ ਵਿਕਰਾਂਤ ਰਾਣੇ ਆਹਮਣੇ ਸਾਹਮਣੇ ਹੁੰਦੇ ਹਨ. ਇਸ ਮੌਕੇ ਉੱਤੇ ਵਿਕਰਾਂਤ ਨੂੰ ਕਬੀਰ ਅਹਿਸਾਸ ਕਰਵਾਉਂਦਾ ਹੈ ਕਿ ਉਸਦੇ ਪੈਸੇ ਨੇ ਉਸਦੀ ਜਿੰਦਗੀ ਦੇ ਵਿੱਚ ਕਿਸ ਤਰ੍ਹਾਂ ਜ਼ਹਿਰ ਭਰ ਦਿੱਤਾ ਹੈ. ਇਸ ਮੌਕੇ ਵਿਕਰਾਂਤ ਰਾਣੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ. ਫਿਲਮ ਦੇ ਅੰਤ ਵਿੱਚ ਵਿਕਰਾਂਤ ਰਾਣੇ ਅਤੇ ਉਸਦੀ ਤਲਾਕਸ਼ੁਦਾ ਪਤਨੀ ਦੇ ਵਿੱਚ ਰਾਜੀਨਾਮਾ ਹੋ ਜਾਂਦਾ ਹੈ ਅਤੇ ਕਬੀਰ ਬੁਰਾਈ ਦਾ ਰਾਹ ਛੱਡਕੇ ਇੱਕ ਸਾਫ਼ਟਵੇਅਰ ਕੰਪਨੀ ਦੇ ਵਿੱਚ ਕੰਮ ਕਰਨ ਲੱਗ ਪੈਂਦਾ ਹੈ.

ਨਿਰਦੇਸ਼ਨ : ਫਿਲਮ ਵੇਖਕੇ ਲੱਗਦਾ ਹੈ ਕਿ ਸੰਜੇ ਗੜ੍ਹਵੀ ਇਹ ਫਿਲਮ ਬਣਾਉਂਦੇ ਲਈ ਕਾਫੀ ਉਤਾਵਲੇ ਸਨ. ਇਸ ਲਈ ਉਹਨਾਂ ਨੇ ਕਲਾਕਾਰ ਦੀ ਚੌਣ ਕਰਦੇ ਵੇਲੇ ਥੋੜ੍ਹਾ ਜਿਹਾ ਵੀ ਨਹੀਂ ਸੋਚਿਆ ਕਿ ਇਹ ਸਾਰੇ ਕਲਾਕਾਰ ਉਹਨਾਂ ਦੀ ਕਹਾਣੀ ਦੇ ਅਨੁਕੂਲ ਹਨ ਜਾਂ ਨਹੀਂ, ਫਿਲਮ ਦੇ ਵਿੱਚ ਨਾਇਕਾ ਦੀ ਮਾਂ ਉਸਦੀ ਹਮ ਉਮਰ ਹੈ. ਫਿਲਮ ਦੇ ਵਿੱਚ ਅਗਵਾ ਹੋਣ ਵਾਲੀ ਕੁੜੀ ਦੀ ਉਮਰ ਬਹੁਤ ਘੱਟ ਦੱਸਦੀ ਜਾਂਦੀ ਹੈ, ਜਦਕਿ ਮਨੀਸ਼ਾ ਲਾਂਬਾ ਕਾਫੀ ਵੱਡੀ ਹੈ. ਇਸਦੇ ਇਲਾਵਾ ਨਿਰਦੇਸ਼ਕ ਨੇ ਹੋਰ ਬਹੁਤ ਵੱਡੀ ਭੁੱਲ ਕਰ ਦਿੱਤੀ, ਇਹਨਾਂ ਨੂੰ ਇੱਕ ਵਾਰ ਹੀਰੋਇਨ ਬੋਤਲ ਮਾਰਕੇ ਜਖ਼ਮੀ ਕਰ ਦਿੰਦੀ ਹੈ, ਪਰੰਤੂ ਹੀਰੋ ਦੇ ਖੂਨ ਜਿਸਮ 'ਚੋਂ ਖੂਨ ਨਿਕਲਣਾ ਬਿਨ੍ਹਾਂ ਕਿਸੇ ਮਲ੍ਹਮ ਪੱਟੀ ਦੇ ਬੰਦ ਹੋ ਜਾਂਦਾ ਹੈ. ਨਿਰਦੇਸ਼ਕ ਦੀ ਇੱਕ ਗੱਲ ਤਾਂ ਮੰਨੀ ਹੋਵੇਗੀ ਕਿ ਉਸਨੇ ਅੰਤਿਮ ਵਿੱਚ ਕਬੀਰ ਨੂੰ ਮਾਰ ਵਾਲਾ ਸ਼ੀਨ ਅਤੇ ਉਸ ਤੋਂ ਪਹਿਲਾਂ ਕਬੀਰ ਅਤੇ ਵਿਕਰਾਂਤ ਰਾਣੇ ਦੀ ਦੌੜ ਵਾਲਾ ਸ਼ੀਨ ਬਹੁਤ ਵਧੀਆ ਢੰਗ ਨਾਲ ਸੰਪੂਰਨ ਕੀਤਾ ਹੈ.

ਅਭਿਨੈ : ਫਿਲਮ ਵੇਖਕੇ ਲੱਗਦਾ ਹੈ ਕਿ ਪਿਛਲੀ ਫਿਲਮ 'ਜਾਨੇ ਤੂ ਯਾ ਜਾਨੇ ਨਾ' ਦੇ ਵਿੱਚ ਚਾਕਲੇਟੀ ਹੀਰੋ ਦੀ ਭੂਮਿਕਾ ਨਿਭਾਉਣ ਵਾਲੇ ਇਮਰਾਨ ਖ਼ਾਨ ਨੇ ਕਿਡਨੈਪਰ ਦਾ ਰੋਲ ਅਦਾ ਕਰਨ ਦੇ ਲਈ ਖੂਬ ਮਿਹਨਤ ਕੀਤੀ ਹੈ. ਮਿਨੀਸ਼ਾ ਲਾਂਬਾ ਨੇ ਖੂਬ ਅੰਗ ਪ੍ਰਦਰਸ਼ਨ ਕੀਤਾ, ਕਿਉਂਕਿ ਉਸਦੇ ਕੋਲ ਅਭਿਨੈ ਕਰਨ ਦੇ ਲਈ ਕੁੱਝ ਹੈ ਨਹੀਂ ਸੀ, ਫਿਲਮ ਤਾਂ ਸਾਰੀ ਸੰਜੇ ਦੱਤ ਅਤੇ ਇਮਰਾਨ ਖ਼ਾਨ ਦੇ ਵਿਚਕਾਰ ਚੱਲ ਰਹੀ ਦੁਸ਼ਮਣੀ ਨੂੰ ਲੈਕੇ ਬਣਾਈ ਹੈ. ਇਸਦੇ ਇਲਾਵਾ ਸਮਝ ਨਹੀਂ ਆਉਂਦੀ ਕਿ ਵਿੱਦਿਆ ਨੇ ਇਸ ਫਿਲਮ ਵਿੱਚ ਮਾਂ ਦਾ ਰੋਲ ਕਿਸ ਤਰ੍ਹਾਂ ਸਵੀਕਾਰ ਕਰ ਲਿਆ, ਮਿਨੀਸ਼ਾ ਲਾਂਬਾ ਧੀ ਘੱਟ ਹਮ ਉਮਰ ਸਹੇਲੀ ਜਿਆਦਾ ਲੱਗਦੀ ਹੈ. ਸੰਜੇ ਦੱਤ ਬਹੁਤ ਵਧੀਆ ਕਲਾਕਾਰ ਹਨ, ਪਰੰਤੂ ਫਿਲਮ ਦੇ ਵਿੱਚ ਉਹ ਅਰਬਪਤੀ ਘੱਟ ਮੁੰਨਾਭਾਈ ਜਿਆਦਾ ਲੱਗਦੇ ਹਨ.

ਕੁੱਲ ਮਿਲਾਕੇ ਆਖਿਆ ਜਾਵੇ ਤਾਂ ਫਿਲਮ ਦੀ ਕਹਾਣੀ ਬਹੁਤ ਵਧੀਆ ਸੀ, ਪਰੰਤੂ ਕਲਾਕਾਰਾਂ ਦੀ ਚੌਣ ਵਿੱਚ ਸੰਜੇ ਗੜ੍ਹਵੀ ਮਾਰ ਖਾ ਗਿਆ, ਫਿਰ ਉਹਨਾਂ ਦੀ ਇਹ ਫਿਲਮ ਇੱਕ ਵਾਰ ਵੇਖਣ ਵਿੱਚ ਕੋਈ ਬੁਰਾ ਨਹੀਂ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਰੀ ਪੁੱਤਰ ਪੈਸੇ ਦੀ ਬਰਬਾਦੀ
ਸ਼ਿਆਮ ਬੇਨੇਗਲ ਦਾ ‘ਸੱਜਨਪੁਰ’
ਆਤਮਾ ਦਾ ਆਤੰਕ : 1920
ਜ਼ਬਰਦਸਤ ਹੈ 'ਏ ਵੇਡਨੇਸਡੇ'
'ਰੌਕ ਔਨ' ਇਟ੍ਸ ਰੌਕਿੰਗ
ਨਿਰਾਸ਼ ਕਰਦਾ ਹੈ 'ਚਮਕੂ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਵੈਲਕਮ ਟੂ ਸੱਜਨਪੁਰ
ਮਹਾਦੇਵ (ਸ਼੍ਰੇਅਸ ਤਲਪਦੇ) ਦੀ ਇੱਛਾ ਨਾਵਲਕਾਰ ਬਣਨ ਦੀ ਹੈ, ਪਰੰਤੂ ਉਹ ਆਪਣੇ ਜੂਨ ਗੁਜਾਰੇ ਦੇ ਲਈ ਪਿੰਡ ਸੱਜਨਪੁਰ ਦੇ ਪੋਸਟ ਆਫਿਸ ਦੇ ਕੋਲ ਬੈਠਕੇ ਲੋਕਾਂ ਦੇ ਪੱਤਰ ਲਿਖਣ ਪੜ੍ਹਣ ਦਾ ਕੰਮ ਕਰਦਾ ਹੈ ਅਤੇ ਉਹ ਇਸ ਵਿੱਚ ਹੀ ਖੁਸ਼ ਹੈ. ਸੱਜਣਪੁਰ ਵਿੱਚ ਪੜ੍ਹੇ ਲਿਖੇ
ਭੂਤ ਪ੍ਰੇਤ ਆਧਾਰਿਤ '1920'
ਬੇਬੱਸ ਪਿਤਾ ਦੀ ਕਹਾਣੀ 'ਕਿਡਨੈਪ'
ਖਬਰਾਂ
ਵਪਾਰ ਖਬਰਾਂ - ਫੋਰਡ ਮੋਟਰ ਕੰਪਨੀ ਨੇ ਕਿਹਾ ਹੈ ਕਿ ਉਹ ਆਪਣੀ ਵਿੱਤੀ ਇਕਾਈ ਦੇ ਕਰਜ਼ੇ.....
ਅੱਗੇ ਪੜ੍ਹੋ|ਹੋਰ ਵੀ...