ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਆਤਮਾ ਦਾ ਆਤੰਕ : 1920
- ਸਮੇਂ ਤਾਮਰਕਰ
ਨਿਰਮਾਤਾ : ਸੁਰਿੰਦਰ ਸ਼ਰਮਾ, ਭਾਗਵਤੀ ਗਬਰਾਨੀ, ਅਮਿਤਾ ਬਿਸ਼ਨੋਈ
ਨਿਰਦੇਸ਼ਕ : ਵਿਕਰਮ ਭੱਟ
ਗੀਤ : ਸਮੀਰ
ਸੰਗੀਤ ਅਦਨਾਨ ਸਾਮੀ
ਕਲਾਕਾਰ : ਰਜਨੀਸ਼ ਦੁੱਗਲ, ਅਦਾ ਸ਼ਰਮਾ, ਰਾਜ ਜੁਤਸ਼ੀ, ਅੰਜੋਰੀ ਅਲਘ.

ਨਿਰਦੇਸ਼ਕ ਵਿਕਰਮ ਭੱਟ ਦੀਆਂ ਪਿਛਲੀਆਂ ਕੁੱਝ ਫਿਲਮਾਂ ਬੌਕਸ ਆਫਿਸ ਉੱਤੇ ਅਸਫਲ ਹੋਈਆਂ ਹਨ. ਸਫ਼ਲ ਹੋਣ ਦੇ ਲਈ ਵਿਕਰਮ ਇੱਕ ਵਾਰ ਫਿਰ 'ਰਾਜ' ਵੱਲ ਪਰਤੇ ਅਤੇ ਉਸਨੂੰ ਆਧਾਰ ਬਣਾਕੇ ਉਹਨਾਂ ਨੇ '1920' ਨਾਮਕ ਡਰਾਉਣੀ ਫਿਲਮ ਬਣਾਈ ਹੈ. ਭੂਤ ਪ੍ਰੇਤ ਵਾਲੀ ਫਿਲਮ ਵੇਖਦੇ ਸਮੇਂ ਦਰਸ਼ਕ ਚਾਹੁੰਦੇ ਹਨ ਕਿ ਉਹਨਾਂ ਨੂੰ ਡਰ ਲੱਗੇ. ਵਿਕਰਮ ਦੀ ਇਸ ਫਿਲਮ
ਵਿੱਚ ਕੁੱਝ ਦ੍ਰਿਸ਼ ਹਨ ਜੋ ਕਿ ਦਰਸ਼ਕਾਂ ਨੂੰ ਥੋੜ੍ਹਾ ਬਹੁਤ ਡਰਾਉਂਦੇ ਹਨ.

ਕਹਾਣੀ : 1920 ਦਾ ਵੇਲਾ ਹੈ. ਅਰਜੁਨ (ਰਜਨੀਸ਼ ਦੁੱਗਲ) ਅਤੇ ਲੀਜਾ (ਅਦਾ ਸ਼ਰਮਾ) ਪਰਿਵਾਰ ਦੇ ਵਿਰੁੱਧ ਜਾਕੇ ਵਿਆਹ ਕਰਦੇ ਹਨ. ਵਿਆਹ ਦੇ ਤੁਰੰਤ ਬਾਅਦ ਅਰਜੁਨ ਨੂੰ ਇੱਕ ਹਵੇਲੀ ਢਾਹਕੇ ਹੋਟਲ ਬਣਾਉਣ ਦਾ ਕੰਮ ਮਿਲਦਾ ਹੈ. ਸੁੰਨਸਾਨ ਸਥਾਨ ਉੱਤੇ ਸਥਿਤ ਇਸ ਹਵੇਲੀ ਵਿੱਚ ਜਾਕੇ ਉਹ ਰਹਿੰਦੇ ਹਨ. ਇਸ ਹਵੇਲੀ ਵਿੱਚ ਇੱਕ ਆਤਮਾ ਰਹਿੰਦੀ ਹੈ ਜੋ ਕਿ ਨਹੀਂ ਚਾਹੁੰਦੀ ਕਿ ਉਸਦੀ ਹਵੇਲੀ ਨੂੰ ਸੁੱਟਿਆ ਜਾਵੇ. ਲੀਜਾ ਦੇ ਨਾਲ ਉਸ ਹਵੇਲੀ ਵਿੱਚ ਅਜੀਬੋਗਰੀਬ ਘਟਨਾਵਾਂ ਵਾਪਰਣ ਲੱਗਦੀਆਂ ਹਨ. ਉਸਦੇ ਅੰਦਰ ਆਤਮਾ ਪ੍ਰਵੇਸ਼ ਕਰ ਜਾਂਦੀ ਹੈ. ਉਹ ਆਤਮਾ ਉਸਨੂੰ ਆਪਣੇ ਨਾਲ ਲੈਕੇ ਜਾਣਾ ਚਾਹੁੰਦੀ ਹੈ. ਆਤਮਾ ਦਾ ਮਕਸਦ ਕੀ ਹੈ? ਉਹ ਲੀਜਾ ਦੇ ਅੰਦਰ ਕਿਉਂ ਪ੍ਰਵੇਸ਼ ਕਰਦੀ ਹੈ? ਇਸਦੇ ਤਾਰ ਲੀਜਾ ਦੇ ਅਤੀਤ ਨਾਲ ਜੁੜ੍ਹੇ ਹਨ ਅਤੇ ਇਹ ਫਿਲਮ ਦਾ ਅਹਿਮ ਅਤੇ ਰਹੱਸਮਈ ਮੌੜ ਹੈ.

ਨਿਰਦੇਸ਼ਕ : ਵਿਕਰਮ ਭੱਟ ਦੀ ਕਹਾਣੀ ਵਿੱਚ ਕੋਈ ਨਵੀਂ ਗੱਲ ਨਹੀਂ ਹੈ. ਸੈਂਕੜੇ ਫਿਲਮਾਂ ਇਸ ਤਰ੍ਹਾਂ ਦੀ ਕਹਾਣੀ ਉੱਤੇ ਅਸੀਂ ਪਹਿਲਾਂ ਵੀ ਵੇਖ ਚੁੱਕੇ ਹਾਂ, ਪਰੰਤੂ ਜੋ ਗੱਲ ਫਿਲਮ ਨੂੰ ਬਿਹਤਰ ਬਣਾਉਂਦੀ ਹੈ ਉਹ ਹੈ ਇਸਦਾ ਪ੍ਰਸਤੂਤੀਕਰਨ. ਕਹਾਣੀ ਕਮਜ਼ੋਰ ਹੋਣ ਦੇ ਬਾਅਦ ਵਿਕਰਮ ਨੇ ਜ਼ੋਰਦਾਰ ਨਿਰਦੇਸ਼ਨ ਕੀਤਾ ਹੈ. ਦਰਸ਼ਕਾਂ ਨੂੰ ਡਰਾਉਣਾ ਵਿਕਰਮ ਦਾ ਮਕਸਦ ਹੈ ਅਤੇ ਉਹਨਾਂ ਨੇ ਇਸ ਤਰ੍ਹਾਂ ਦੇ ਕਈ ਸ਼ੀਨ ਫਿਲਮਾਏ ਹਨ, ਜੋ ਦਰਸ਼ਕਾਂ ਨੂੰ ਡਰਾਉਂਦੇ ਹਨ.

ਅਭਿਨੈ : ਫਿਲਮ ਵਿੱਚ ਜਿਆਦਾ ਕਲਾਕਾਰ ਨਹੀਂ ਹਨ. ਕਹਾਣੀ ਨਵੋਦਿਤ ਕਲਾਕਾਰ ਰਜਨੀਸ਼ ਦੁੱਗਲ ਅਤੇ ਅਦਾ ਸ਼ਰਮਾ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ ਹੈ. ਰਜਨੀਸ਼ ਨੂੰ ਦ੍ਰਿਸ਼ ਦੇ ਮੁਤਾਬਿਕ ਚਿਹਰੇ ਉੱਤੇ ਹਾਵ ਭਾਵ ਲਿਆਉਣੇ ਸਿਖਣੇ ਹੋਣਗੇ.
ਪੂਰੀ ਫਿਲਮ ਵਿੱਚ ਉਹਨਾਂ ਦਾ ਅਭਿਨੈ ਇੱਕ ਵਰਗਾ ਹੈ. ਅਦਾ ਸ਼ਰਮਾ ਦਾ ਅਭਿਨੈ ਰਜਨੀਸ਼ ਦੇ ਮੁਕਾਬਲੇ ਬਿਹਤਰ ਹੈ. ਜਦੋਂ ਉਹਨਾਂ ਦੇ ਸ਼ਰੀਰ ਵਿੱਚ ਆਤਮਾ ਪ੍ਰਵੇਸ਼ ਹੋ ਜਾਂਦਾ ਹੈ ਤਾਂ ਉਹਨਾਂ ਨੇ ਵੱਡੀਆਂ ਵੱਡੀਆਂ ਅੱਖਾਂ ਨਾਲ ਖ਼ੂਬ ਡਰਾਇਆ ਹੈ. ਅੰਜੋਰੀ ਅਲਘ ਨੇ ਆਪਣੀ ਹਾਜਰੀ ਦਰਜ ਕਰਵਾਈ ਹੈ. ਰਾਜ ਜੁਤਸ਼ੀ ਨੇ ਵੀ ਪਾਦਰੀ ਦੇ ਰੋਲ ਨੂੰ ਸਾਰਥਕ ਕੀਤਾ ਹੈ. ਰਾਖੀ ਸਾਵੰਤ ਆਈਟਮ ਸੌਂਗ ਵਿੱਚ ਪ੍ਰਭਾਵਿਤ ਨਹੀਂ ਕਰਦੀ ਹੈ.

ਹੋਰ ਪੱਖ : ਪਹਿਲੀ ਗੱਲ ਤਾਂ ਇਹ ਕਿ ਡਰਾਉਣੀ ਫਿਲਮਾਂ ਵਿੱਚ ਸੰਗੀਤ ਹੋਣਾ ਹੀ ਨਹੀਂ ਚਾਹੀਦਾ. ਕਾਰੋਬਾਰਿਕ ਮਜਬੂਰੀ ਦੇ ਤਹਿਤ ਇਸ ਫਿਲਮ ਵਿੱਚ ਕੁੱਝ ਗੀਤ ਹਨ. ਵੱਡੇ ਨਾਮ ਹੋਣ ਦੇ ਬਾਵਜੂਦ ਸੰਗੀਤ ਠੀਕ ਠਾਕ ਹੈ. ਫਿਲਮ ਵਿੱਚ ਸਪੈਸ਼ਲ ਇਫੈਕਟਸ ਦਾ ਚੰਗਾ ਪ੍ਰਯੋਗ ਹੈ ਅਤੇ ਉਹਨਾਂ ਵਿੱਚ ਬਨਾਵਟੀਪਨ ਨਹੀਂ ਹੈ. ਪ੍ਰਵੀਨ ਭੱਟ ਨੇ ਬਿਹਤਰੀਨ ਕੈਮਰਾਵਰਕ ਵਿਖਾਇਆ ਹੈ. ਯਾਰਕਸ਼ਾਇਰ ਦੀ ਸੁੰਦਰਤਾ ਨੂੰ ਉਹਨਾਂ ਨੇ ਖ਼ੂਬਸੂਰਤੀ ਦੇ ਨਾਲ ਕੈਮਰੇ ਵਿੱਚ ਕੈਦ ਕੀਤਾ ਹੈ.

ਕੁੱਲ ਮਿਲਾਕੇ 1920 ਕਹਾਣੀ ਵਿੱਚ ਨਵਾਂਪਨ ਨਹੀਂ ਹੋਣ ਦੇ ਬਾਵਜੂਦ ਦਰਸ਼ਕਾਂ ਨੂੰ ਕੁੱਝ ਹੱਦ ਤੱਕ ਡਰਾਉਂਦੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜ਼ਬਰਦਸਤ ਹੈ 'ਏ ਵੇਡਨੇਸਡੇ'
'ਰੌਕ ਔਨ' ਇਟ੍ਸ ਰੌਕਿੰਗ
ਨਿਰਾਸ਼ ਕਰਦਾ ਹੈ 'ਚਮਕੂ'
ਡਰਾਉਂਦੀ ਨਹੀਂ ਹੈ 'ਫੂੰਕ'
'ਬਚਨਾ ਏ ਹਸੀਨੋਂ' ਕੱਚੀ ਪੱਕੀ
ਜੋਰਦਾਰ ਹੈ 'ਸਿੰਘ ਇਜ ਕਿੰਗ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ..
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਵੈਲਕਮ ਟੂ ਸੱਜਨਪੁਰ
ਮਹਾਦੇਵ (ਸ਼੍ਰੇਅਸ ਤਲਪਦੇ) ਦੀ ਇੱਛਾ ਨਾਵਲਕਾਰ ਬਣਨ ਦੀ ਹੈ, ਪਰੰਤੂ ਉਹ ਆਪਣੇ ਜੂਨ ਗੁਜਾਰੇ ਦੇ ਲਈ ਪਿੰਡ ਸੱਜਨਪੁਰ ਦੇ ਪੋਸਟ ਆਫਿਸ ਦੇ ਕੋਲ ਬੈਠਕੇ ਲੋਕਾਂ ਦੇ ਪੱਤਰ ਲਿਖਣ ਪੜ੍ਹਣ ਦਾ ਕੰਮ ਕਰਦਾ ਹੈ ਅਤੇ ਉਹ ਇਸ ਵਿੱਚ ਹੀ ਖੁਸ਼ ਹੈ. ਸੱਜਣਪੁਰ ਵਿੱਚ ਪੜ੍ਹੇ ਲਿਖੇ
ਭੂਤ ਪ੍ਰੇਤ ਆਧਾਰਿਤ '1920'
ਬੇਬੱਸ ਪਿਤਾ ਦੀ ਕਹਾਣੀ 'ਕਿਡਨੈਪ'
ਖਬਰਾਂ
ਵਪਾਰ ਖਬਰਾਂ - ਫੋਰਡ ਮੋਟਰ ਕੰਪਨੀ ਨੇ ਕਿਹਾ ਹੈ ਕਿ ਉਹ ਆਪਣੀ ਵਿੱਤੀ ਇਕਾਈ ਦੇ ਕਰਜ਼ੇ.....
ਅੱਗੇ ਪੜ੍ਹੋ|ਹੋਰ ਵੀ...