|
| ਜ਼ਬਰਦਸਤ ਹੈ 'ਏ ਵੇਡਨੇਸਡੇ' |
ਨਿਰਮਾਤਾ : ਰੋਨੀ ਸਕਰੂਵਾਲਾ, ਅੰਜੁਮ ਰਿਜਵੀ, ਸ਼ੀਤਲ ਭਾਟੀਆ. ਨਿਰਦੇਸ਼ਕ : ਨੀਰਜ ਪਾਂਡੇ ਕਲਾਕਾਰ : ਨਸੀਰੁਦੀਨ ਸ਼ਾਹ, ਅਨੁਪਮ ਖੇਰ, ਜਿੰਮੀ ਸ਼ੇਰਗਿੱਲ, ਦੀਪਲ ਸ਼ਾਅ, ਆਮਿਰ ਬਸ਼ੀਰ, ਚੇਤਨ ਪੰਡਿਤ
'ਏ ਵੇਡਨੇਸਡੇ' ਆਤੰਕਵਾਦ ਦੀ ਪਿੱਠਭੂਮੀ ਉੱਤੇ ਬਣੀ ਇੱਕ ਐਕਸ਼ਨ ਫਿਲਮ ਹੈ. ਇਹ ਫਿਲਮ ਅਸਲੀਅਤ ਦੇ ਕਰੀਬ ਹੈ ਅਤੇ ਇਸ ਵਿੱਚ ਪੁਲਿਸ ਦੀਆਂ ਖ਼ੂਬੀਆਂ ਅਤੇ ਆਮ ਆਦਮੀ ਦੀ ਤਾਕਤ ਦਾ ਚੰਗਾ ਚਿੱਤਰਣ ਕੀਤਾ ਗਿਆ ਹੈ.
ਕਹਾਣੀ : ਮੁੰਬਈ ਪੁਲਿਸ ਕਮਿਸ਼ਨਰ ਪ੍ਰਕਾਸ਼ ਰਾਠੌੜ ਦੇ ਕੋਲ ਇੱਕ ਅਣਜਾਣ ਆਦਮੀ ਦਾ ਫੋਨ ਆਉਂਦਾ ਹੈ. ਉਹ ਚਾਰ ਖ਼ਤਰਨਾਕ ਆਤੰਕਵਾਦੀਆਂ ਨੂੰ ਰਿਹਾਅ ਕਰਨ ਦੀ ਮੰਗ ਕਰਦਾ ਹੈ. ਉਸਨੇ ਮੁੰਬਈ ਦੇ ਪ੍ਰਮੁੱਖ ਸਥਾਨਾਂ ਉੱਤੇ ਬੰਬ ਲਗਾ ਦਿੱਤੇ ਹਨ, ਜੇਕਰ ਉਸਦੀ ਸ਼ਰਤ ਨਹੀਂ ਮੰਨੀ ਗਈ ਤਾਂ ਉਹ ਬੰਬ ਧਮਾਕਿਆਂ ਦੇ ਰਾਹੀਂ ਕਈ ਲੋਕਾਂ ਦੀ ਜਾਨ ਲੈਣ ਦੀ ਧਮਕੀ ਦਿੰਦਾ ਹੈ. ਇਸ ਕੰਮ ਲਈ ਪੁਲਿਸ ਨੂੰ ਕੇਵਲ ਚਾਰ ਘੰਟਿਆਂ ਦਾ ਸਮਾਂ ਮਿਲਦਾ ਹੈ. ਜਦੋਂ ਇੱਕ ਬੰਬ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਵਾਲੇ ਪੁਲਿਸ ਦਫ਼ਤਰ ਵਿੱਚ ਮਿਲਦਾ ਹੈ, ਤਦ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੀ ਹੈ. ਫੋਨ ਕਰਨ ਵਾਲੇ ਉਸ ਅਣਜਾਣ ਵਿਅਕਤੀ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਵਿੱਚ ਪੁਲਿਸ ਜੁੱਟ ਜਾਂਦੀ ਹੈ, ਪਰੰਤੂ ਉਹਨਾਂ ਦੇ ਕੋਲ ਸਮਾਂ ਬਹੁਤ ਘੱਟ ਹੈ. ਉਸ ਆਦਮੀ ਤੱਕ ਪਹੁੰਚਣ ਦੇ ਲਈ ਪੁਲਿਸ ਜੋ ਜੋ ਪਾਪੜ ਵੇਲਦੀ ਹੈ, ਉਸਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ.
ਨਿਰਦੇਸ਼ਨ : ਇਸ ਛੋਟੀ ਜਿਹੀ ਕਹਾਣੀ ਉੱਤੇ ਨਿਰਦੇਸ਼ਕ ਨੀਰਜ ਪਾਂਡੇ ਨੇ ਬਿਹਤਰੀਨ ਫਿਲਮ ਬਣਾਈ ਹੈ. ਫੋਨ ਕਰਨ ਵਾਲੇ ਆਦਮੀ ਨੂੰ ਉਹਨਾ ਨੇ ਸ਼ੁਰੂ ਤੋਂ ਹੀ ਵਿਖਾ ਦਿੱਤਾ ਹੈ ਅਤੇ ਉਸ ਤੱਕ ਪਹੁੰਚਣ ਦੀ ਪੁਲਿਸ ਦੀ ਕੋਸ਼ਿਸ਼ ਨੂੰ ਉਹਨਾਂ ਨੇ ਐਕਸ਼ਨ ਅੰਦਾਜ ਵਿੱਚ ਪੇਸ਼ ਕੀਤਾ ਹੈ. ਫਿਲਮ ਨੱਚਣਾ, ਗਾਉਣਾ ਅਤੇ ਕਾਮੇਡੀ ਤੋਂ ਰਹਿਤ ਹੋਣ ਦੇ ਬਾਵਜੂਦ ਵੀ ਦਰਸ਼ਕਾਂ ਨੂੰ ਹਿਲਣ ਨਹੀਂ ਦਿੰਦੀ ਹੈ. ਅੰਤ ਵਿੱਚ ਜਦੋਂ ਉਸ ਆਦਮੀ ਦਾ ਭੇਦ ਖੁੱਲ੍ਹਦਾ ਹੈ ਤਾਂ ਫਿਲਮ ਇੱਕ ਅਲੱਗ ਰਾਹ ਉੱਤੇ ਚੱਲਦੇ ਹੋਏ ਆਮ ਆਦਮੀ ਦੀ ਤਾਕਤ ਨੂੰ ਬਿਆਨ ਕਰਦੀ ਹੈ. ਨੀਰਜ ਨੇ ਇੱਕ ਵੇਲੇ ਕਈ ਘਟਨਾਵਾਂ ਨੂੰ ਪੇਸ਼ ਕੀਤਾ ਹੈ. ਆਮ ਆਦਮੀ, ਪੁਲਿਸ ਦੀ ਮਜਬੂਰੀ ਅਤੇ ਉੱਜਲੀ ਇਮੇਜ, ਮੀਡੀਆ ਦੀ ਭੂਮਿਕਾ ਆਤੰਕਵਾਦ ਨੂੰ ਖ਼ਤਮ ਕਰਨ ਵਰਗੇ ਕਈ ਸਵਾਲ ਨੀਰਜ ਨੇ ਇਸ ਫਿਲਮ ਦੇ ਰਾਹੀਂ ਉਠਾਏ ਹਨ.
ਅਭਿਨੈ : ਨਿਰਦੇਸ਼ਕ ਨੀਰਜ ਪਾਂਡੇ ਭਾਗਸ਼ਾਲੀ ਹਨ ਜੋ ਉਹਨਾਂ ਨੂੰ ਆਪਣੀ ਪਹਿਲੀ ਫਿਲਮ ਵਿੱਚ ਹੀ ਅਨੁਪਮ ਖੇਰ ਅਤੇ ਨਸੀਰੁਦੀਨ ਸ਼ਾਹ ਵਰਗੇ ਕਲਾਕਾਰਾਂ ਨੂੰ ਨਿਰਦੇਸ਼ਿਤ ਕਰਨ ਦਾ ਮੌਕਾ ਮਿਲਿਆ. ਨਸੀਰ ਅਤੇ ਅਨੁਪਮ ਦਾ ਅਭਿਨੈ ਬੇਜੋੜ ਹੈ. ਉਹਨਾਂ ਨੇ ਆਪਣੇ ਕਿਰਦਾਰਾਂ ਵਿੱਚ ਡੁੱਬਕੇ ਅਭਿਨੈ ਕੀਤਾ ਹੈ. ਜਿੰਮੀ ਸ਼ੇਰਗਿੱਲ, ਆਮਿਰ ਬਸ਼ੀਰ ਅਤੇ ਚੇਤਨ ਪੰਡਿਤ ਦਾ ਅਭਿਨੈ ਵੀ ਚੰਗਾ ਹੈ. ਦੀਪਲ ਸ਼ਾਅ ਨਿਰਾਸ਼ ਕਰਦੀ ਹੈ.
ਹੋਰ ਪੱਖ : ਸੰਜੇ ਚੌਧਰੀ ਦਾ ਬੈਕਗ੍ਰਾਉਂਡ ਸੰਗੀਤ ਵਧੀਆ ਹੈ. ਨਾਰਾਇਣ ਸਿੰਘ ਦਾ ਸੰਪਾਦਨ ਧਾਰਦਾਰ ਹੈ ਅਤੇ ਉਹਨਾਂ ਨੇ ਸ਼ਾਟਸ ਨੂੰ ਕਈ ਛੋਟੇ ਛੋਟੇ ਹਿੱਸਿਆ ਵਿੱਚ ਵੰਡਿਆ ਹੈ.
ਫਿਲਮ ਦੇ ਸੰਵਾਦ ਆਮ ਜਿੰਦਗੀ ਵਿੱਚ ਬੋਲੇ ਜਾਣ ਵਾਲੇ ਹਨ. ਫਿਲਮ ਤਕਨੀਕੀ ਪੱਖ ਤੋਂ ਮਜ਼ਬੂਤ ਹੈ. 'ਏ ਵੇਡਨੇਸਡੇ' ਵਰਗੀ ਫਿਲਮ ਇਸ ਗੱਲ ਦੀ ਮਿਸਾਲ ਹੈ ਕਿ ਬਿਨ੍ਹਾਂ ਸਟਾਰ, ਨੱਚਣ ਗਾਉਣ ਦੇ ਵੀ ਇੱਕ ਜ਼ੋਰਦਾਰ ਫਿਲਮ ਬਣਾਈ ਜਾ ਸਕਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਸ਼ੁੱਕਰ ਸੁੰਦਰਤਾ ਦਾ ਪ੍ਰਤੀਕ ਹੈ ਤਾਂ ਮੱਲਿਕਾ ਦੀ ਸੁੰਦਰਤਾ ਨੂੰ ਸ਼ਨੀ ਨੇ ਹੋਰ ਪ੍ਰਭਾਵੀ.. |
| |
|
|
|
|
 | | AP |
| | | ਬੇਬੱਸ ਪਿਤਾ ਦੀ ਕਹਾਣੀ 'ਕਿਡਨੈਪ' | | ਸੋਨੀਆ (ਮਿਨਿਸ਼ਾ ਲਾਂਬਾ) ਜਦੋਂ ਦਸ ਸਾਲ ਦੀ ਸੀ, ਤਦ ਉਸਦੀ ਮੰਮੀ (ਵਿੱਦਿਆ ਮਾਲਵਦੇ) ਅਤੇ ਪਾਪਾ ਵਿਕਰਾਂਤ ( ਸੰਜੇ ਦੱਤ) ਵਿੱਚ ਤਲਾਕ ਹੋ ਗਿਆ ਸੀ. ਸੋਨੀਆ ਹੁਣ 17 ਸਾਲਾਂ ਦੀ ਹੋ ਚੁੱਕੀ ਹੈ ਅਤੇ ਆਪਣੀ ਮਾਂ ਅਤੇ ਨਾਨੀ ਨਾਲ ਰਹਿੰਦੀ |
|
| |
|
|
|
|
|
| ਵਪਾਰ ਖਬਰਾਂ - ਫੋਰਡ ਮੋਟਰ ਕੰਪਨੀ ਨੇ ਕਿਹਾ ਹੈ ਕਿ ਉਹ ਆਪਣੀ ਵਿੱਤੀ ਇਕਾਈ ਦੇ ਕਰਜ਼ੇ ਦੇ ਭੁਗਤਾਨ ਲਈ 50 ਕਰੋੜ ਅਮਰੀਕੀ ਡਾਲਰ ਦੀ ਕੀਮਤ ਦੇ ਸ਼ੇਅਰ ਵੇਚੇਗੀ.ਮਿਸ਼ੀਗਨ ਵਿਖੇ ਸਥਿੱਤ ਵਾਹਨ ਨਿਰਮਾਤਾ |
| |
|
|
|
|
|
|
|