ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਵਨ ਟੂ ਥ੍ਰੀ:ਲੱਛਮੀ ਨਾਰਾਇਣ ਦੇ ਭੁਲੇਖੇ
- ਸਮੇਂ ਤਾਮਰਕਰ
ਐਤਵਾਰ, 30 ਮਾਰਚ 2008   ( 15:46 IST )
ਨਿਰਮਾਤਾ : ਕੁਮਾਰ ਮੰਗਤ - ਸੁਨੀਲ ਲੁੱਲਾ
ਨਿਰਦੇਸ਼ਕ : ਅਸ਼ਵਨੀ ਧੀਨ
ਸੰਗੀਤ : ਰਾਘਵ
ਕਲਾਕਾਰ : ਤੁਸ਼ਾਰ ਕਪੂਰ, ਸੁਨੀਲ ਸ਼ੈਟੀ, ਪਰੇਸ਼ ਰਾਵਲ, ਈਸ਼ਾ ਦਿਉਲ, ਸਮੀਰਾ ਰੈਡੀ, ਨੀਤੂ ਚੰਦਰਾ

ਇਹਨੀਂ ਦਿਨੀਂ ਕਾਮੇਡੀ ਫਿਲਮਾਂ ਦਾ ਦੌਰ ਚੱਲ ਰਿਹਾ ਹੈ ਅਤੇ 'ਵਨ ਟੂ ਥ੍ਰੀ' ਨੂੰ ਧਮਾਲ, ਢੋਲ, ਗੋਲਮਾਲ, ਵੈਲਕਮ ਜਿਹੀਆਂ ਫਿਲਮਾਂ ਦੀ ਲੜ੍ਹੀ ਵਿਚ ਰੱਖਿਆ ਜਾ ਸਕਦਾ ਹੈ, ਜਿੰਨ੍ਹਾਂ ਨੂੰ ਵੇਖਦੇ ਵੇਲ੍ਹੇ ਦਿਮਾਗ ਘਰ ਰੱਖ ਕੇ ਆਉਣਾ ਪੈਂਦਾ ਹੈ. ਇੱਕ ਲਾਈਨ ਦੇ ਮਜ਼ਾਕਿਆ ਡਾਇਲਾਗ ਰਾਹੀਂ 'ਵਨ ਟੂ ਥ੍ਰੀ' ਵਿਚ ਹਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ.

ਕਹਾਣੀ:
ਲੱਛਮੀ ਨਾਰਾਇਣ ਇੱਕ (ਤੁਸ਼ਾਰ ਕਪੂਰ) ਇੱਕ-ਦੋ ਹੱਤਿਆਵਾਂ ਕਰਕੇ ਅੰਡਰਵਰਲਡ ਵਿਚ ਸਥਾਪਿਤ ਹੋਣਾ ਚਾਹੁੰਦਾ ਹੈ. ਉਸ ਨੂੰ ਇੱਕ ਸੁਪਾਰੀ ਮਿਲਦੀ ਹੈ ਅਤੇ ਉਹ ਪਾਂਡੀ ਸਥਿਤ ਬਲੂ ਡਾਇਮੰਡ ਹੋਟਲ ਵਿਚ ਰੁੱਕਦਾ ਹੈ. ਲੱਛਮੀ ਨਾਰਾਇਣ ਦੋ (ਸੁਨੀਲ ਸ਼ੇੱਟੀ) ਆਪਣੇ ਲਈ ਇੱਕ ਕਾਰ ਡੀਲ ਫਾਈਨਲ ਕਰਾਉਣ ਲਈ ਉਸੇ ਹੋਟਲ ਵਿਚ ਆ ਕੇ ਰੁੱਕਦਾ ਹੈ.ਲੱਛਮੀ ਨਾਰਾਇਣ ਤਿੰਨ (ਪਰੇਸ਼ ਰਾਵਲ) ਅੰਡਰਗਾਰਮੈਂਟਸ ਦੀ ਡਿਜ਼ਾਈਨ ਵੇਖਣ ਲਈ ਇਸ ਸ਼ਹਿਰ ਵਿਚ ਆਇਆ ਹੈ ਅਤੇ ਉਹ ਵੀ ਇਸੇ ਹੋਟਲ ਨੂੰ ਆਪਣਾ ਠਿਕਾਣਾ ਬਣਾਉਂਦਾ ਹੈ. ਤਿੰਨ੍ਹਾਂ ਨੂੰ ਇੱਕ-ਇੱਕ ਚਿੱਠੀ ਮਿਲਦੀ ਹੈ, ਜੋ ਗਲਤੀ ਨਾਲ ਬਦਲ ਜਾਂਦੀ ਹੈ. ਤਿੰਨ੍ਹਾਂ ਨੇ ਜਿੰਨ੍ਹਾਂ ਲੋਕਾਂ ਨਾਲ ਮਿਲਣਾ ਸੀ, ਉਹਨਾਂ ਦੀ ਥਾਂ ਉਹ ਦੂਜੇ ਲੋਕਾਂ ਨੂੰ ਮਿਲਦੇ ਹਨ ਅਤੇ ਹਾਸੇ ਦੀ ਸਥਿਤੀ ਬਣਦੀ ਹੈ.ਇਹ ਕਿਵੇਂ ਠੀਕ ਹੁੰਦੀ ਹੈ ਇਹ ਫਿਲਮ ਦੇ ਕਲਾਈਮੈਕਸ ਵਿਚ ਵਿਖਾਇਆ ਗਿਆ ਹੈ.

ਨਿਰਦੇਸ਼ਨ:
ਅਸ਼ਵਨੀ ਧੀਰ ਨੇ ਸਾਰਾ ਧਿਆਨ ਡਾਇਲਾਗਾਂ 'ਤੇ ਲਗਾਇਆ ਹੈ ਅਤੇ ਪਟਕਥਾ ਅਤੇ ਕਹਾਣੀ ਦੇ ਮਾਮਲੇ ਵਿਚ ਲਾਪਰਵਾਹੀ ਵਰਤੀ ਹੈ.ਡਾਇਲਾਗਾਂ ਨੂੰ ਮਸਾਲੇਦਾਰ ਬਣਾਉਣ ਲਈ ਉਹਨਾਂ ਨੇ ਫੂਹੜ ਦ੍ਰਿਸ਼ਾਂ ਨੂੰ ਵੀ ਰਚਿਆ.ਪਰੇਸ਼ ਰਾਵਲ ਦੇ ਚਰਿੱਤਰ ਨੂੰ ਲੈ ਕੇ ਉਹਨਾਂ ਅੰਡਰਗਾਰਮੈਂਟਸ ਦੇ ਬਹਾਨੇ ਕਈ ਡਾਇਲਾਗ ਅਤੇ ਦ੍ਰਿਸ਼ ਰਚੇ.ਫਿਲਮ ਉਹਨਾਂ ਨੇ ਜਰੂਰਤ ਤੋਂ ਜਿਆਦਾ ਲੰਮੀ ਬਣਾ ਦਿੱਤੀ ਹੈ ਅਤੇ ਇਸ ਕਾਰਨ ਕਈ ਵਾਰੀ ਫਿਲਮ ਬੋਰ ਜਾਪਦੀ ਹੈ, ਪਰ ਇੱਕ ਨਿਰਦੇਸ਼ਕ ਦੇ ਰੂਪ ਵਿਚ ਉਹਨਾਂ ਵਿਚ ਸੰਭਾਵਨਾਵਾਂ ਹਨ.

ਅਦਾਕਾਰੀ:
ਤੁਸ਼ਾਰ ਕਪੂਰ ਦੇ ਚੇਹਰੇ ਤੇ ਇੱਕੋ ਜਿਹੇ ਭਾਵ ਰਹਿੰਦੇ ਹਨ ਅਤੇ ਉਹਨਾਂ ਤੋਂ ਐਕਟਿੰਗ ਦੀ ਆਸ ਕਰਨਾ ਬੇਕਾਰ ਹੈ. ਈਸ਼ਾ ਦਿਉਲ ਨੇ ਆਪਣਾ ਕੰਮ ਅਨਮਣੇ ਤਰੀਕੇ ਤੋਂ ਕੀਤਾ ਹੈ. ਸੁਨੀਲ ਸ਼ੈਟੀ ਠੀਕ-ਠਾਕ ਰਹੇ. ਪਰੇਸ਼ ਰਾਵਲ ਲਈ ਅਜਿਹੀ ਭੂਮਿਕਾ ਨਿਭਾਉਣਾ ਕਾਫੀ ਸੌਖਾ ਹੈ. ਉਹ ਫਿਲਮ ਵਿਚ ਕਾਫੀ ਦੁਬਲੇ ਨਜਰ ਆਏ. ਸਮੀਰਾ ਰੈਡੀ ਲਈ ਜਿਆਦਾ ਸਕੋਪ ਨਹੀਂ ਸੀ. ਨੀਤੂ ਚੰਦਰਾ ਨੇ ਪੂਰੇ ਆਤਮਵਿਸ਼ਵਾਸ ਨਾਲ ਅਦਾਕਾਰੀ ਕੀਤੀ ਅਤੇ ਇਸ ਫਿਲਮ ਦੇ ਬਾਅਦ ਹੋ ਸਕਦਾ ਹੈ ਕਿ ਉਹਨਾਂ ਨੂੰ ਕੁੱਝ ਫਿਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲੇ. ਮੁਕੇਸ਼ ਤਿਵਾਰੀ, ਸੰਜੇ ਮਿਸ਼ਰਾ ਅਤੇ ਮਨੋਜ ਪਾਹਵਾ ਨੇ ਆਪਣਾ ਕੰਮ ਠੀਕ ਤਰੀਕੇ ਨਾਲ ਕੀਤਾ ਹੈ.

ਹੋਰਨਾਂ ਪੱਖ:
ਫਿਲਮ ਦਾ ਸੰਗੀਤ ਘਟੀਆ ਹੈ.ਇੱਕ ਵੀ ਗੀਤ ਸੁਨਣ ਲਾਇਕ ਨਹੀਂ ਹੈ.ਕੋਰੀਉਗ੍ਰਾਫੀ,ਕੈਮਰਾ ਵਰਕ ਠੀਕ ਹੈ. ਸੰਪਾਦਨ ਢਿੱਲਾ ਹੈ.ਫਿਲਮ ਨੂੰ ਅੱਧਾ ਘੰਟਾ ਛੋਟਾ ਕੀਤਾ ਜਾਣਾ ਚਾਹੀਦਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਆਤੰਕੀ ਤਸਵੀਰ 'ਬਲੈਕ ਐਂਡ ਵ੍ਹਾਈਟ'
ਸ਼ਾਨਦਾਰ ਹੈ 'ਜੋਧਾ ਅਕਬਰ'
ਹੱਸਾਉਣ ਵਾਲਾ 'ਮਿਥਯਾ'
ਰਾਮਾ ਰਾਮਾ ਬਕਵਾਸ ਡਰਾਮਾ
ਫਨੀ 'ਸੰਡੇ'
'ਬੰਬੇ ਟੂ ਬੈਂਕਾਕ' ਦੀ ਬੁਰੀ ਯਾਤਰਾ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ.....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਯੂ, ਮੀ ਔਰ ਹਮ
ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ....
ਪਾਗਲਾਂ ਦੀ ਦਸਤਾਨ 'ਕ੍ਰੇਜੀ 4'
ਇਨਸਾਨਾਂ 'ਚ ਸ਼ੈਤਾਨ 'ਬਲੈਕ ਐਂਡ ਵ੍ਹਾਈਟ'
ਖਬਰਾਂ
ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ..
ਅੱਗੇ ਪੜ੍ਹੋ|ਹੋਰ ਵੀ...