|
| ਆਤੰਕੀ ਤਸਵੀਰ 'ਬਲੈਕ ਐਂਡ ਵ੍ਹਾਈਟ' | |
ਨਿਰਮਾਤਾ-ਨਿਰਦੇਸ਼ਕ : ਸੁਭਾਸ਼ ਘਈ ਸੰਗੀਤ : ਸੁਖਵਿੰਦਰ ਸਿੰਘ ਕਲਾਕਾਰ : ਅਨੁਰਾਗ ਸਿਨਹਾ, ਅਨਿਲ ਕਪੂਰ, ਸ਼ੈਫਾਲੀ ਸ਼ਾਹ, ਹਬੀਬ ਤਨਵੀਰ, ਆਦਿਤੀ ਸ਼ਰਮਾ
ਅੱਤਵਾਦ ਇੱਕ ਅੰਤਰ ਰਾਸ਼ਟਰੀ ਸਮੱਸਿਆ ਹੈ ਅਤੇ ਇਸ ਵਿਸ਼ੇ ਉੱਪਰ ਅਨੇਕਾਂ ਫਿਲਮਾਂ ਬਣ ਚੁੱਕੀਆਂ ਹਨ.ਸੁਭਾਸ਼ ਘਈ ਨੇ ਇਸੇ ਵਿਸ਼ੇ ਦੀ ਚੌਣ ਕੀਤੀ ਹੈ ਕਿੰਤੂ ਬਜਾਏ ਅੱਤਵਾਦ ਦੇ ਉਹਨਾਂ ਨੇ ਅੱਤਵਾਦੀ ਦੀ ਮਾਨਸਿਕ ਹਾਲਤ ਦਾ ਵਰਨਣ ਕੀਤਾ ਹੈ. ਲਾਰਜਰ ਦੈਨ ਲਾਇਫ ਦਾ ਸਿਨੇਮਾ ਬਨਾਉਣ ਵਾਲੇ ਘਈ ਨੇ ਇਸ ਵਾਰ ਹਕੀਕਤ ਦੇ ਨੇੜ੍ਹੇ ਜਾਣ ਦੀ ਕੋਸ਼ਿਸ਼ ਕੀਤੀ ਹੈ.
ਕਹਾਣੀ : ਦਿੱਲੀ ਦੇ ਚਾਂਦਨੀ ਚੌਕ ਵਿਚ ਰਹਿਣ ਵਾਲੇ ਪ੍ਰੋਫੈਸਰ ਰਾਜਨ ਮਾਥੁਰ (ਅਨਿਲ ਕਪੂਰ) ਦੀ ਮੁਲਾਕਾਤ ਨੁਮੈਰ ਕਾਜ਼ੀ (ਅਨੁਰਾਗ ਸਿਨਹਾ) ਨਾਮੀ ਵਿਅਕਤੀ ਦੇ ਨਾਲ ਹੁੰਦੀ ਹੈ. ਨੁਮੈਰ ਖੁਦ ਨੂੰ ਗੁਜਰਾਤ ਦੰਗਿਆਂ ਦਾ ਸ਼ਿਕਾਰ ਦੱਸਦਾ ਹੈ ਅਤੇ ਰਾਜਨ ਦੀ ਹਮਦਰਦੀ ਹਾਸਲ ਕਰਦਾ ਹੈ.
ਨੁਮੈਰ ਨੂੰ ਰਾਜਨ ਦੇ ਘਰ ਵਿਚ ਰਹਿਣ ਲਈ ਦੇ ਲਈ ਜਗ੍ਹਾ ਮਿਲ ਜਾਂਦੀ ਹੈ. ਨੁਮੈਰ ਅਸਲ ਵਿਚ ਇੱਕ ਅੱਤਵਾਦੀ ਹੈ ਅਤੇ ਦਿੱਲੀ ਵਿਚ 15 ਅਗਸਤ ਦੇ ਪ੍ਰੋਗਰਾਮ ਵਿਚ ਬੰਬ ਧਮਾਕਾ ਕਰਨ ਦੇ ਲਈ ਆਇਆ ਹੈ.
ਪੰਦ੍ਹਰਾਂ ਅਗਸਤ ਵਿਚ ਪੰਦ੍ਹਰਾਂ ਦਿਨ ਬਾਕੀ ਹਨ. ਨੁਮੈਰ ਦੇ ਕਹਿਣ ਉੱਤੇ ਪ੍ਰੋਫੈਸਰ ਮਾਥੁਰ ਉਸ ਦੇ ਲਈ ਪੰਦ੍ਹਰਾਂ ਅਗਸਤ ਦੇ ਦਿਨ ਹੋਣ ਵਾਲੇ ਪ੍ਰੋਗਰਾਮ ਦਾ ਪ੍ਰਵੇਸ਼ ਪੱਤਰ ਲਿਆਉਂਦਾ ਹੈ.
ਪੰਦ੍ਹਰਾਂ ਦਿਨਾਂ ਤੱਕ ਨੁਮੈਰ ਚਾਂਦਨੀ ਚੌਕ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਕਾਰ ਰਹਿੰਦਾ ਹੈ. ਅੱਤਵਾਦੀ ਨੁਮੈਰ ਉੱਪਰ ਇਹਨਾਂ ਲੋਕਾਂ ਦਾ ਆਪਸੀ ਪਿਆਰ ਵੇਖਕੇ ਡੂੰਘਾ ਪ੍ਰਭਾਵ ਪੈਂਦਾ ਹੈ. ਇੱਕ ਘਟਨਾ ਅਜਿਹੀ ਵਾਪਰਦੀ ਹੈ ਕਿ ਉਸਦੀ ਵਿਚਾਰਧਾਰਾ ਪ੍ਰਭਾਵਿਤ ਹੁੰਦੀ ਹੈ.
ਪੰਦ੍ਹਰਾਂ ਅਗਸਤ ਦੇ ਪ੍ਰੋਗਰਾਮ ਵਿਚ ਉਹ ਧਮਾਕਾ ਕਰਨ ਲਈ ਜਾਂਦਾ ਹੈ ਕਿੰਤੂ ਉਹ ਆਪਣੀ ਯੋਜਨਾ ਨੂੰ ਅਮਲੀ ਰੂਪ ਨਹੀਂ ਦੇ ਪਾਉਂਦਾ. ਪੁਲਿਸ ਨੂੰ ਉਸਦੀ ਹਕੀਕਤ ਦੀ ਭਿਣਕ ਲੱਗ ਜਾਂਦੀ ਹੈ ਅਤੇ ਉਹ ਉੱਥੋਂ ਭੱਜ ਜਾਂਦਾ ਹੈ.
ਪ੍ਰੋਫੈਸਰ ਰਾਜਨ ਮਾਥੁਰ ਉਸਨੂੰ ਪੁਲਿਸ ਦੀ ਗੋਲੀਬਾਰੀ ਤੋਂ ਬਚਾਉਂਦਾ ਹੈ. ਆਪਣੇ ਦੇਸ਼ ਜਾਕੇ ਨੁਮੈਰ ਈਮੇਲ ਕਰਦਾ ਹੈ ਅਤੇ ਪ੍ਰੋਫੈਸਰ ਕਾਰਣ ਹੀ ਉਸ ਨੂੰ ਦੁਨੀਆਂ ਵਿਚ ਕਾਲੇ ਅਤੇ ਸਫੈਦ ਤੋਂ ਇਲਾਵਾ ਹੋਰ ਵੀ ਰੰਗ ਵੀ ਵਿਖਾਈ ਦਿੰਦੇ ਹਨ.
ਨਿਰਦੇਸ਼ਨ : ਸੁਭਾਸ਼ ਘਈ ਨੇ ਨਿਰਦੇਸ਼ਨ ਦੇ ਨਾਲ-ਨਾਲ ਪਟਕਥਾ ਲਿਖਣ ਵਿਚ ਵੀ ਸਹਿਯੋਗ ਦਿੱਤਾ ਹੈ. ਉਹਨਾਂ ਕੋਸ਼ਿਸ਼ ਤਾਂ ਹਕੀਕਤ ਅਧਾਰਤ ਫਿਲਮ ਬਨਾਉਣ ਦੀ ਕੀਤੀ ਹੈ ਪਰੰਤੂ ਇਤਨੇ ਸਾਰੇ ਸੰਜੋਗ ਵਿਖਾਏ ਹਨ ਕਿ ਪੂਰਾ ਡਰਾਮਾ ਫਿਲਮੀ ਲੱਗਦਾ ਹੈ. ਉਹ ਗੰਭੀਰ ਫਿਲਮ ਦੇ ਨਾਲ-ਨਾਲ ਫਿਲਮ ਨੂੰ ਮਨੋਰੰਜਕ ਬਨਾਉਣ ਦਾ ਮੋਹ ਵੀ ਨਹੀਂ ਤਿਆਗ ਸਕੇ. ਪਟਕਥਾ ਦੀਆਂ ਖਾਮੀਆਂ ਦੇ ਬਾਵਜੂਦ ਉਹ ਨਿਰਦੇਸ਼ਕ ਵਜੋਂ ਪ੍ਰਭਾਵਿਤ ਕਰਦੇ ਹਨ.
ਕਲਾਕਾਰੀ : ਨੁਮੈਰ ਕਾਜ਼ੀ ਦੀ ਭੂਮਿਕਾ ਨਵੇਂ ਕਲਾਕਾਰ ਅਨੁਰਾਗ ਸਿਨਹਾ ਨੇ ਨਿਭਾਈ ਹੈ. ਅਨੁਰਾਗ ਨੇ ਇੱਕ ਅੱਤਵਾਦੀ ਦੀ ਭੂਮਿਕਾ ਨੂੰ ਵਧੀਆ ਤਰੀਕੇ ਨਾਲ ਪਰਦੇ ਉੱਪਰ ਪੇਸ਼ ਕੀਤਾ ਹੈ ਅਤੇ ਉਸ ਵਿਚ ਇੱਕ ਵਧੀਆ ਕਲਾਕਾਰ ਹੋਣ ਦੀ ਸੰਭਾਵਨਾ ਵਿਖਾਈ ਦਿੱਤੀ ਹੈ. ਅਨਿਲ ਕਪੂਰ ਦਾ ਰੋਲ ਵਧੀਆ ਹੈ ਕਿੰਤੂ ਉਹ ਪ੍ਰੋਫੈਸਰ ਨਹੀਂ ਲੱਗਦੇ. ਇਸਦੇ ਇਲਾਵਾ ਸ਼ੈਫਾਲੀ ਸ਼ਾਹ ਵੀ ਫਿਲਮ ਵਿਚ ਪ੍ਰਭਾਵਿਤ ਕਰਦੀ ਹੈ. ਹਬੀਬ ਤਨਵੀਰ ਦਾ ਚਰਿੱਤਰ ਸੁਖਾਵਾਂ ਜਾਪਦਾ ਹੈ.
ਹੋਰ ਪੱਖ : ਸੁਖਵਿੰਦਰ ਦਾ ਸੰਗੀਤ ਫਿਲਮ ਦੇ ਮੂਡ ਮੁਤਾਬਕ ਹੈ. ਇਬ੍ਰਾਹਿਮ ਅਸ਼ਕ ਵੱਲੋਂ ਲਿਖੇ ਗੀਤ ਅਰਥ ਪੂਰਨ ਹਨ. ਘੱਟ ਬਜਟ ਦੀ ਫਿਲਮ ਹੋਣ ਦੇ ਬਾਵਜੂਦ ਫਿਲਮ ਦਾ ਤਕਨੀਕੀ ਪੱਖ ਸ਼ਾਨਦਾਰ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਸਿਤਾਰਿਆਂ ਦੇ ਸਿਤਾਰੇ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ 8-12-1927 ਨੂੰ ਸਰਦਾਰ..... |
| |
|
|
|
|
 | | PR |
| | | ਯੂ, ਮੀ ਔਰ ਹਮ | | ਅਜੈ ਦੇਵਗਨ ਦੀ ਅਦਾਕਾਰੀ ਤਾਂ ਜੱਗ ਜ਼ਾਹਿਰ ਹੈ. 'ਯੂ, ਮੀ ਔਰ ਹਮ' ਦੇ ਰਾਹੀਂ ਅਸੀਂ ਨਿਰਦੇਸ਼ਕੀ.... |
|
| |
|
|
|
|
|
| ਵਪਾਰ ਖਬਰਾਂ - ਮਹਿੰਗੀ ਨੂੰ ਕੰਟਰੋਲ ਵਿੱਚ ਰੱਖਣ ਦੇ ਮਕਸਦ ਨਾਲ ਵਿੱਤ ਮੰਤਰੀ ਪੀ ਚਿਦੰਬਰਮ.. |
| |
|
|
|
|
|
|
|