|
| ਸ਼ਾਨਦਾਰ ਹੈ 'ਜੋਧਾ ਅਕਬਰ' |
ਨਿਰਮਾਤਾ : ਆਸ਼ੁਤੋਸ਼ ਗੋਵਾਰੀਕਰ, ਰੋਨੀ ਸਕਰੂਵਾਲਾ ਨਿਰਦੇਸ਼ਕ : ਆਸ਼ੁਤੋਸ਼ ਗੋਵਾਰੀਕਰ ਸੰਗੀਤ : ਏ ਆਰ ਰਹਿਮਾਨ ਕਲਾਕਾਰ : ਰਿਤਿਕ ਰੋਸ਼ਨ ਐਸ਼ਵਰਿਆ ਰਾਏ, ਸੋਨੂੰ ਸੂਦ ਜੋਧਾ ਅਕਬਰ ਦੀ ਕਹਾਣੀ 16ਵੀਂ ਸਦੀ ਦੀ ਹੈ ਅਤੇ ਇਸਨੂੰ ਆਸ਼ੁਤੋਸ਼ ਨੇ ਪਰਦੇ ਉੱਤੇ ਪੇਸ਼ ਕੀਤਾ ਹੈ. ਲੰਮੀ ਮਿਆਦ ਦੀ ਫਿਲਮ ਬਣਾਉਣਾ ਆਸ਼ੁਤੋਸ਼ ਦੀ ਖਾਸੀਅਤ ਹੈ ਅਤੇ 'ਜੋਧਾ ਅਕਬਰ' ਦੀ ਕਹਾਣੀ ਨੂੰ ਵੀ ਉਹਨਾਂ ਨੇ ਖੂਬ ਫੈਲਾਅ ਦਿੱਤਾ ਹੈ. 'ਜੋਧਾ ਅਕਬਰ' ਇਤਨੀ ਚੰਗੀ ਫਿਲਮ ਨਹੀਂ ਹੈ ਕਿ ਜਿਸਨੂੰ 'ਕਲਾਸਿਕ' ਦਾ ਦਰਜਾ ਦਿੱਤਾ ਜਾਵੇ ਅਤੇ ਨਾਹੀਂ ਇਤਨੀ ਖ਼ਰਾਬ ਹੈ ਕਿ ਇੱਕ ਵਾਰ ਵੀ ਵੇਖਿਆ ਨਾ ਜਾ ਸਕੇ. ਆਸ਼ੁਤੋਸ਼ ਨੇ ਆਪਣੇ ਵੱਲੋਂ ਫਿਲਮ ਨੂੰ ਉੱਤਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ. ਫਿਲਮ ਨੂੰ ਸ਼ਾਨਦਾਰ ਸੁੰਦਰ ਸਵਰੂਪ ਦੇਣ ਵਿੱਚ ਉਹ ਕਾਮਯਾਬ ਰਹੇ ਹਨ.
ਕਹਾਣੀ : ਆਮੇਰ ਦੇ ਰਾਜਾ ਭਾਰਮਲ (ਕੁਲਭੂਸ਼ਨ ਖਰਬੰਦਾ) ਰਾਜਨੀਤਕ ਸਥਿਤੀਆਂ ਅਤੇ ਆਪਣੀ ਜਨਤਾ ਦੀ ਰੱਖਿਆ ਦੇ ਲਈ ਮੁਗਲਾਂ ਨਾਲ ਦੋਸਤੀ ਕਰਨ ਦਾ ਫੈਸਲਾ ਲੈਂਦੇ ਹਨ. ਮੁਗਲਾਂ ਦੇ ਨਾਲ ਸਬੰਧ ਮਜਬੂਤ ਕਰਨ ਦੇ ਲਈ ਉਹ ਆਪਣੀ ਪੁੱਤਰੀ ਜੋਧਾ (ਐਸ਼ਵਰਿਆ) ਦਾ ਵਿਆਹ ਮੁਗਲ ਸਮਰਾਟ ਅਕਬਰ (ਰਿਤਿਕ ਰੋਸ਼ਨ) ਦੇ ਨਾਲ ਕਰਨ ਦਾ ਫੈਸਲਾ ਕਰਦੇ ਹਨ. ਅਕਬਰ ਦੇ ਸਾਹਮਣੇ ਜੋਧਾ ਦੋ ਸ਼ਰਤਾਂ ਰੱਖਦੀ ਹੈ, ਜਿਨ੍ਹਾਂ ਨੂੰ ਅਕਬਰ ਕਬੂਲ ਕਰ ਲੈਂਦਾ ਹੈ ਅਤੇ ਦੋਵਾਂ ਦਾ ਨਿਕਾਹ ਹੋ ਜਾਂਦਾ ਹੈ. ਹਿੰਦੂ ਲੜਕੀ ਦੇ ਨਾਲ ਵਿਆਹ ਕਰਨ ਉੱਤੇ ਅਕਬਰ ਨੂੰ ਕੱਟੜਪੰਥੀਆਂ ਦਾ ਵਿਰੋਧ ਝੱਲਣਾ ਪੈਂਦਾ ਹੈ. ਜੋਧਾ ਇਸ ਸ਼ਾਦੀ ਦੇ ਲਈ ਤਨ ਅਤੇ ਮਨ ਨਾਲ ਤਿਆਰ ਨਹੀਂ ਸੀ, ਇਸ ਲਈ ਉਹ ਅਕਬਰ ਨੂੰ ਕੋਲ ਨਹੀਂ ਆਉਣ ਦਿੰਦੀ ਹੈ. ਉਹ ਉਸਨੂੰ ਆਪਣਾ ਦਿਲ ਜਿੱਤਣ ਦੀ ਗੱਲ ਕਹਿੰਦੀ ਹੈ. ਅਕਬਰ ਉਸਦਾ ਦਿਲ ਵੀ ਜਿੱਤਦਾ ਹੈ ਅਤੇ ਆਪਣੀ ਨਿਆਪ੍ਰਿਅਤਾ ਅਤੇ ਯੋਗ ਅਗਵਾਈ ਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਵੀ ਆਪਣਾ ਸਥਾਨ ਬਣਾਉਂਦਾ ਹੈ.
ਨਿਰਦੇਸ਼ਨ : ਆਸ਼ੁਤੋਸ਼ ਗੋਵਾਰੀਕਰ ਦਾ ਸਾਰਾ ਧਿਆਨ ਫਿਲਮ ਨੂੰ ਸ਼ਾਨਦਾਰ ਬਣਾਉਣ ਉੱਤੇ ਰਿਹਾ ਹੈ. ਉਹਨਾਂ ਨੇ ਪਟਕਥਾ ਉੱਤੇ ਥੋੜ੍ਹੀ ਘੱਟ ਮਿਹਨਤ ਕੀਤੀ ਹੈ. ਪ੍ਰੇਮ ਕਹਾਣੀ ਵਿੱਚ ਉਹ ਤੱਤ ਗਾਇਬ ਸੀ ਜੋ ਲੋਕਾਂ ਦੇ ਦਿਲਾਂ ਨੂੰ ਛੋਹਦਾ ਹੈ. ਆਸ਼ੁਤੋਸ਼ ਨੇ ਤਕਨੀਸ਼ਿਅਨਾਂ ਦੀ ਚੰਗੀ ਟੀਮ ਇਕੱਠੀ ਕੀਤੀ ਅਤੇ ਉਹਨਾਂ ਕੋਲੋਂ ਬੇਹਤਰੀਨ ਕੰਮ ਕਰਵਾਇਆ.
ਅਭਿਨੈ : ਰਿਤਿਕ ਰੋਸ਼ਨ ਅਕਬਰ ਦੇ ਰੂਪ ਵਿੱਚ ਫਿੱਟ ਨਹੀਂ ਲੱਗਦੇ. ਉਹ ਪੂਰੀ ਤਰ੍ਹਾਂ ਇਸ ਕਿਰਦਾਰ ਦੇ ਨਾਲ ਇਨਸਾਫ ਨਹੀਂ ਕਰ ਸਕੇ. ਉਹਨਾਂ ਅਭਿਨੈ ਔਸਤ ਕਿਸਮ ਦਾ ਰਿਹਾ ਹੈ. ਜੋਧਾ ਬਣੀ ਐਸ਼ਵਰਿਆ ਦਾ ਇਹ ਸ਼੍ਰੇਸਠ ਅਭਿਨੈ ਹੈ. ਕੁਲਭੂਸ਼ਣ ਖਰਬੰਦਾ, ਸੋਨੂੰ ਸੂਦ, ਇਲਾ ਅਰੁਣ, ਰਜਾ ਮੁਰਾਦ, ਪ੍ਰਮੋਦ ਮਾਓਥੋ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ ਹੈ.
ਹੋਰ ਪੱਖ : ਕਿਰਨ ਦੇਓਹੰਸ ਨੇ ਬੇਹਤਰੀਨ ਢੰਗ ਦੇ ਨਾਲ ਫਿਲਮ ਨੂੰ ਫਿਲਮਾਇਆ ਹੈ. ਯੁੱਧ ਵਾਲੇ ਦ੍ਰਿਸ਼ਾਂ ਵਿੱਚ ਉਹਨਾਂ ਦਾ ਫਿਲਮਾਂਕਨ ਲਾਜਵਾਬ ਹੈ. ਏ ਆਰ ਰਹਿਮਾਨ ਦਾ ਸੰਗੀਤ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਵਿੱਚ ਸਮਰੱਥ ਹੈ. 'ਅਜੀਮ ਓ ਸ਼ਾਨ ਸ਼ਹਿਨਸ਼ਾਹ' ਅਤੇ 'ਜਸ਼ਨ -ਏ-ਬਹਾਰਾਂ' ਦੀ ਕੋਰੀਓਗ੍ਰਾਫ਼ਰੀ ਬਹੁਤ ਹੀ ਸੁੰਦਰ ਅਤੇ ਵੇਖਣ ਯੋਗ ਹੈ.
ਕੁਲ ਮਿਲਾਕੇ 'ਜੋਧਾ ਅਕਬਰ' ਇੱਕ ਵਾਰ ਵੇਖੀ ਜਾ ਸਕਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਰੋਜਾਨਾ ਰਾਸ਼ੀਫਲ - ਅਨਿਸ਼ਚਤਤਾ ਰਹੇਗੀ.ਆਰਥਿਕ ਕਰਾਰ ਅਤੇ ਲੈਣ-ਦੇਣ ਵਿਚ ਚੌਕਸੀ ਵਰਤੋ.ਸੋਚੇ ਕੰਮਾਂ ਵਿਚ ਰੁਕਾਵਟ.... |
| |
|
|
|
|
|
|
|
|
|
| ਨਵੀਂ ਫਿਲਮ - 'ਬਾਜ਼ੀ' ਆਤੇ 'ਪਹਿਲਾ ਨਸ਼ਾ' ਦੀ ਅਸਫ਼ਲਤਾ ਅਤੇ ਆਮਿਰ ਖਾਨ ਦੇ ਅਭਿਨੈ..... |
| |
|
|
|
|
|
|
|