|
| ਹੱਸਾਉਣ ਵਾਲਾ 'ਮਿਥਯਾ' |
ਨਿਰਮਾਤਾ : ਅਰਿੰਦਮ ਚੌਧਰੀ ਨਿਰਦੇਸ਼ਕ : ਰਜਤ ਕਪੂਰ ਸੰਗੀਤ : ਸਾਗਰ ਦੇਸਾਈ ਕਲਾਕਾਰ : ਰਣਵੀਰ ਸ਼ੌਰੀ, ਨੇਹਾ ਧੂਪੀਆ, ਨਸੀਰੂਦੀਨ ਸ਼ਾਹ, ਵਿਨੈ ਪਾਠਕ
ਰਜਤ ਕਪੂਰ ਦੀ 'ਮਿਥਯਾ' ਇੱਕ ਕਾਮੇਡੀ ਥ੍ਰਿਲਰ ਫਿਲਮ ਹੈ. ਇਹ ਆਮ ਫਾਰਮੂਲਾ ਫਿਲਮਾਂ ਨਾਲੋਂ ਕਾਫੀ ਹੱਟਕੇ ਹੈ ਅਤੇ ਇੱਕ ਖਾਸ ਦਰਸ਼ਕ ਵਰਗ ਦੇ ਲਈ ਬਣਾਈ ਗਈ ਹੈ. ਉਹਨਾਂ ਦਰਸ਼ਕਾਂ ਨੂੰ ਇਹ ਫਿਲਮ ਕਾਫੀ ਚੰਗੀ ਲੱਗੇਗੀ ਜੋ ਫਿਲਮਾਂ ਦੇ ਵਿੱਚ ਕੁੱਝ ਨਵਾਂਪਨ ਵੇਖਣੇ ਸ਼ੌਂਕੀ ਹਨ.
ਕਹਾਣੀ : ਵੀਕੇ ਮੁੰਬਈ ਬਣਨ ਆਇਆ ਸੀ ਹੀਰੋ ਅਤੇ ਬਣ ਜਾਂਦਾ ਹੈ ਜੂਨੀਅਰ ਕਲਾਕਾਰ. ਵੀਕੇ ਦਾ ਚਿਹਰਾ ਅੰਡਰਵਰਲਡ ਦੇ ਸਰਗਨਾ ਦੇ ਨਾਲ ਮੇਲ ਖਾਂਦਾ ਹੈ. ਇਹ ਗੱਲ ਜਦੋਂ ਦੂਜੀ ਗੈਂਗ ਵਾਲਿਆਂ ਨੂੰ ਪਤਾ ਚੱਲਦੀ ਹੈ ਤਾਂ ਉਹ ਉਸ ਡਾਨ ਦੀ ਹੱਤਿਆ ਕਰਕੇ ਵੀਕੇ ਨੂੰ ਉਸਦੀ ਥਾਂ 'ਤੇ ਬੈਠਾ ਦਿੰਦੇ ਹਨ. ਅਚਾਨਕ ਇੱਕ ਦਿਨ ਵੀਕੇ ਦੇ ਨਾਲ ਦੁਰਘਟਨਾ ਵਪਰਦੀ ਹੈ ਅਤੇ ਉਸਦੀ ਯਾਦਦਾਸ਼ਤ ਚਲੀ ਜਾਂਦੀ ਹੈ. ਵੀਕੇ ਉਸ ਡਾਨ ਦੀ ਪਤਨੀ ਅਤੇ ਬੱਚਿਆਂ ਨੂੰ ਪਿਆਰ ਕਰਨ ਲੱਗਦਾ ਹੈ ਅਤੇ ਆਪਣੇ ਆਪ ਨੂੰ ਡਾਨ ਸਮਝ ਬਹਿੰਦਾ ਹੈ ਅਤੇ ਇੱਥੇ ਹੀ ਕਹਾਣੀ ਦਾ ਯੂ ਟਰਨ ਆਉਂਦਾ ਹੈ.
ਨਿਰਦੇਸ਼ਨ : ਰਜਤ ਕਪੂਰ ਦਾ ਨਿਰਦੇਸ਼ਨ ਬਿਲਕੁਲ ਲਾਜਵਾਬ ਹੈ. ਪੂਰੀ ਫਿਲਮ ਵਿੱਚ ਉਹ ਹਰ ਫਰੇਮ ਅੰਦਰ ਫਿੱਟ ਬੈਠਦੇ ਹਨ. ਕਹਾਣੀ ਵਿੱਚ ਨਵਾਪਨ ਨਹੀਂ ਹੈ, ਪਰੰਤੂ ਉਸਨੂੰ ਪਰਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ. ਉਹਨਾਂ ਨੇ ਦ੍ਰਿਸ਼ਾਂ ਦੇ ਰਾਹੀਂ ਕਈ ਗੱਲਾਂ ਦੱਸੀਆਂ ਜੋਕਿ ਸੰਵਾਦਾਂ ਵਿੱਚ ਨਹੀਂ ਹਨ. ਪਟਕਥਾ ਦੀਆਂ ਕੁੱਝ ਕਮਜ਼ੋਰੀਆਂ ਨੂੰ ਉਹਨਾਂ ਨੇ ਆਪਣੇ ਨਿਰਦੇਸ਼ਨ ਦੇ ਨਾਲ ਲੁਕੋ ਲਿਆ.
ਅਭਿਨੈ : ਰਣਵੀਰ ਸ਼ੌਰੀ ਫਿਲਮ ਦੇ ਕੇਂਦਰੀ ਪਾਤਰ ਹਨ ਅਤੇ ਉਹਨਾਂ ਨੇ ਵੀਕੇ ਦਾ ਕਿਰਦਾਰ ਪੂਰੇ ਜੋਸ਼ ਦੇ ਨਾਲ ਪਰਦੇ ਉੱਤੇ ਉਤਰਿਆ ਹੈ. ਫਿਲਮ ਵਿੱਚ ਨੇਹਾ ਧੂਪੀਆ ਦੇ ਲਈ ਸਕੋਪ ਘੱਟ ਸੀ, ਪਰੰਤੂ ਪਹਿਲਾਂ ਵਾਲੀਆਂ ਫਿਲਮਾਂ ਨਾਲੋਂ ਵਧੇਰੇ ਚੰਗਾ ਸੀ. ਨਸੀਰੂਦੀਨ ਸ਼ਾਹ, ਸੌਰਵ ਸ਼ੁਕਲਾ, ਵਿਨੈ ਪਾਠਕ ਬ੍ਰਿਜੇਂਦਰ ਕਾਲਾ ਨੇ ਬਹੁਤ ਚੰਗਾ ਸਹਿਯੋਗ ਦਿੱਤਾ ਹੈ.
ਹੋਰ ਪੱਖ : ਗੀਤ ਸੰਗੀਤ ਦੀ ਫਿਲਮ ਵਿੱਚ ਗੁੰਜਾਇਸ਼ ਨਹੀਂ ਸੀ. ਫਿਲਮ ਦਾ ਕੈਮਰਾਵਰਕ ਬਹੁਤ ਵਧੀਆ ਹੈ ਅਤੇ ਫਿਲਮ ਨੂੰ ਇੱਕ ਅਲਗ ਹੀ ਰੂਪ ਪ੍ਰਦਾਨ ਕਰਦਾ ਹੈ. ਬੈਕਗ੍ਰਾਉਂਡ ਮਿਊਜ਼ਿਕ ਦੇ ਕਾਰਣ ਹਰ ਦ੍ਰਿਸ਼ ਜੀਵੰਤ ਹੋ ਉੱਠਦਾ ਹੈ.
ਕੁੱਲ ਮਿਲਾਕੇ ਆਖਿਆ ਜਾਵੇ ਤਾਂ ਘੱਟ ਖਰਚ ਦੇ ਨਾਲ ਬਹੁਤ ਵਧੀਆ ਫਿਲਮ ਤਿਆਰ ਕੀਤੀ ਗਈ ਹੈ, ਜੋ ਦਰਸ਼ਕਾਂ ਦੇ ਪੈਸੇ ਵਸੂਲ ਕਰਵਾਉਂਦੀ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
| ਸੰਘਰਸ਼ ਦੀ ਕਹਾਣੀ ਸੁਪਰਸਟਾਰ | | ਬਾਲੀਵੁੱਡ ਦੇ ਪਿਛੋਕੜ ਉੱਪਰ ਬਣੀਆਂ ਫਿਲਮਾਂ 'ਓਮ ਸ਼ਾਂਤੀ ਓਮ, ਖੋਇਆ ਖੋਇਆ ਚਾਂਦ, ਸ਼ੋਬਿਜ਼, ਹੱਲਾ ਬੋਲ ਜਿਹੀਆਂ ਮਗਰੋਂ ਨਵੀਂ ਫਿਲਮ 'ਸੁਪਰ ਸਟਾਰ' |
|
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|