ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
'ਬੰਬੇ ਟੂ ਬੈਂਕਾਕ' ਦੀ ਬੁਰੀ ਯਾਤਰਾ
ਬੈਨਰ : ਮੁਕਤਾ ਸਰਚਲਾਈਟ ਫਿਲਮਜ਼
ਨਿਰਦੇਸ਼ਕ : ਨਾਗੇਸ਼ ਕੁਕੁਨੂਰ
ਕਲਾਕਾਰ : ਸ਼੍ਰੇਅਸ ਤਲਪਦੇ, ਲੈਨਾ, ਵਿਜੈ ਮੋਰਿਆ, ਮਨਜੀਤ ਸਿੰਘ
ਫਿਲਮ ਵਿੱਚ ਬੇਸ਼ੱਕ ਨਾਮੀ ਗ੍ਰਾਮੀ ਕਲਾਕਾਰ ਨਹੀਂ ਹਨ, ਪਰੰਤੂ ਨਿਰਦੇਸ਼ਕ ਦੇ ਰੂਪ ਵਿੱਚ ਨਾਗੇਸ਼ ਕੁਕੁਨੂਰ ਦਾ ਨਾਮ ਸੁਣਦੇ ਹੀ ਫਿਲਮ ਦੇ ਚੰਗੇ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ, ਪਰੰਤੂ 'ਬੰਬੇ ਟੂ ਬੈਂਕਾਕ' ਵਿੱਚ ਨਾਗੇਸ਼ ਪੂਰੀ ਤਰ੍ਹਾਂ ਨਿਰਾਸ਼ ਕਰਦੇ ਹਨ. ਇਸ ਵਾਰ ਨਾਗੇਸ਼ ਨੂੰ ਇਕਬਾਲ ਕਰਨਾ ਹੀ ਪਵੇਗਾ ਕਿ ਉਹਨਾਂ ਦੇ ਨਿਰਦੇਸ਼ਨ ਅਤੇ ਲੇਖਣ ਦੀ ਡੋਰ ਢਿੱਲੀ ਸੀ.

'ਬੰਬੇ ਟੂ ਬੈਂਕਾਕ' ਵਿੱਚ ਹਾਸਾ ਪੈਦਾ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਹੈ. ਸ਼ੰਕਰ (ਸ਼੍ਰੇਅਸ ਤਲਪਦੇ) ਮੁੰਬਈ ਵਿੱਚ ਬਾਵਰਚੀ ਦਾ ਕੰਮ ਕਰਦਾ ਹੈ. ਪੈਸਿਆਂ ਦੇ ਲਾਲਚ ਵਿੱਚ ਉਹ ਇੱਕ ਡਾਨ ਦੇ ਪੈਸੇ ਚੁਰਾ ਲੈਦਾ ਹੈ. ਜਦੋਂ ਡਾਨ ਦੇ ਸਾਥੀ ਉਸਦੇ ਪਿੱਛੇ ਭੱਜਦੇ ਹਨ ਤਾਂ ਉਹ ਉਹਨਾਂ ਡਾਕਟਰਾਂ ਦੇ ਦਲ ਵਿੱਚ ਸ਼ਾਮਲ ਹੋ ਜਾਂਦਾ ਹੈ ਜੋਕਿ ਥਾਈਲੈਂਡ ਜਾਣ ਵਾਲਾ ਹੁੰਦਾ ਹੈ. ਸ਼ੰਕਰ ਆਪਣੇ ਪੈਸਿਆਂ ਦੇ ਨਾਲ ਭਰਿਆ ਬੈਗ ਦਵਾਈਆਂ ਵਾਲੇ ਬਕਸੇ ਵਿੱਚ ਸੁੱਟ ਦਿੱਤਾ ਹੈ.

ਥਾਈਲੈਂਡ ਪਹੁੰਚਣ ਉੱਤੇ ਉਹ ਮਸਾਜ ਗਰਲ ਜਸਮੀਨ (ਲੈਨਾ) ਨੂੰ ਪਸੰਦ ਕਰਨ ਲੱਗਦਾ ਹੈ, ਪਰੰਤੂ ਦੋਵਾਂ ਨੂੰ ਗੱਲ ਕਰਨ ਵਿੱਚ ਪਰੇਸ਼ਾਨੀ ਮਹਿਸੂਸ ਹੁੰਦੀ ਹੈ ਕਿਉਂਕਿ ਸ਼ੰਕਰ ਹਿੰਦੀ ਅਤੇ ਜਸਮੀਨ ਥਾਈ ਭਾਸ਼ਾ ਬੋਲਦੀ ਹੈ. ਇਸ ਕੰਮ ਵਿੱਚ ਉਹ ਆਪਣੇ ਦੁਭਾਸ਼ੀਏ ਦੋਸਤ ਰਚਵਿੰਦਰ (ਮਨਮੀਤ ਸਿੰਘ) ਦੀ ਮਦਦ ਲੈਂਦਾ ਹੈ. ਸ਼ੰਕਰ ਨੂੰ ਪਤਾ ਚੱਲਦਾ ਹੈ ਕਿ ਉਸਦਾ ਬੈਗ ਬੈਂਕਾਕ ਵਿੱਚ ਹੈ, ਉਹ ਜਸਮੀਨ ਦੀ ਸਹਾਇਤਾ ਨਾਲ ਉੱਥੇ ਪਹੁੰਚਦਾ ਹੈ.

ਇਸ ਦੌਰਾਨ ਸ਼ੰਕਰ ਦੇ ਪਿੱਛੇ ਉਹ ਡਾਨ ਵੀ ਆ ਪਹੁੰਚਦਾ ਹੈ, ਜਿਸਦੇ ਸ਼ੰਕਰ ਨੇ ਪੈਸੇ ਚੋਰੀ ਕੀਤੇ ਸਨ. ਥੋੜ੍ਹੇ ਬਹੁਤ ਉਤਾਰ ਚੜ੍ਹਾਅ ਦੇ ਨਾਲ ਫਿਲਮ ਖ਼ਤਮ ਹੋ ਜਾਂਦੀ ਹੈ. ਫਿਲਮ ਦੀ ਕਹਾਣੀ ਬੇਹੱਦ ਕਮਜ਼ੋਰ ਹੈ. ਢੇਰ ਸਾਰੀ ਕਮੀਆਂ ਨਾਲ ਭਰੀ ਪਟਕਥਾ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਲਿਖੀ ਗਈ ਹੈ. ਲੇਖਕ ਨੇ ਕਹਾਣੀ ਦੇ ਬਜਾਏ ਕਿਰਦਾਰਾਂ ਤੇ ਜਿਆਦਾ ਮਿਹਨਤ ਕੀਤੀ ਹੈ.

ਨਿਰਦੇਸ਼ਕ ਅਤੇ ਲੇਖਕ ਦੇ ਰੂਪ ਵਿੱਚ ਨਾਗੇਸ਼ ਕਿਤੇ ਵੀ ਪ੍ਰਭਾਵਿਤ ਨਹੀਂ ਕਰਦੇ. ਫਿਲਮ ਵਿੱਚ ਬਹੁਤ ਹੀ ਸੀਮਤ ਕਿਰਦਾਰ ਹਨ ਅਤੇ ਵਾਰ ਵਾਰ ਉਹਨਾਂ ਚਿਹਰਿਆਂ ਨੂੰ ਵੇਖ ਵੇਖ ਮਨ ਅੱਕਣ ਲੱਗਦਾ ਹੈ. ਫਿਲਮ ਦਾ ਅੰਤ ਬਹੁਤ ਲੰਮਾ ਹੈ. ਸ਼ੰਕਰ ਅਤੇ ਜਸਮੀਨ ਦੀ ਪ੍ਰੇਮ ਕਹਾਣੀ ਵਿੱਚ ਪ੍ਰੇਮ ਗਾਇਬ ਹੈ ਅਤੇ ਫਿਲਮ ਦੇ ਵਿੱਚ ਹਸਾਉਣ ਦੇ ਲੋੜੀਂਦਾ ਮਸਾਲਾ ਨਹੀਂ ਸੀ.

ਸ਼੍ਰੇਅਸ ਤਲਪਦੇ ਦਾ ਅਭਿਨੈ ਚੰਗਾ ਹੈ, ਪਰੰਤੂ ਪੂਰੀ ਫਿਲਮ ਦਾ ਭਾਰ ਉਹ ਨਹੀਂ ਢੋਅ ਸਕਦਾ. ਜਸਮੀਨ ਦੀ ਭੂਮਿਕਾ ਦੇ ਲਈ ਥਾਈ ਅਭਿਨੇਤਰੀ ਲੈਨਾ ਸਹੀ ਲੱਗਦੀ ਹੈ. ਮਨਜੀਤ ਸਿੰਘ ਅਤੇ ਵਿਜੈ ਮੋਰਿਆ ਆਪਣੇ ਆਪਣੇ ਕਿਰਦਾਰਾਂ ਨੂੰ ਨਿਭਾਉਣ ਵਿੱਚ ਸਫ਼ਲ ਹੋਏ. ਕੁਲ ਮਿਲਕੇ ਬੰਬੇ ਟੂ ਬੈਂਕਾਕ ਦਾ ਸਫ਼ਰ ਬਹੁਤ ਬੁਰਾ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅੱਤਿਆਚਾਰ ਵਿਰੁੱਧ 'ਹੱਲਾ ਬੋਲ'
ਨਵਯੁੱਗ ਦਾ ਹਨੂੰਮਾਨ 'ਰਿਟਰਨ..'
ਹੱਸਿਆਂ ਦਾ ਪਟਾਰੀ 'ਵੈਲਕਮ'
ਅਦਾਰਸ਼ ਟੀਚਰ ਦੀ ਕਹਾਣੀ 'ਤਾਰੇ..'
ਰਹੱਸਮਈ ਅਤੇ ਗੰਭੀਰ 'ਸਟਰੇਂਜ਼ਰਸ'
ਦਿਲਾਂ ਨੂੰ ਨਹੀਂ ਛੋਹ ਪਈ ਸਾਂਵਰੀਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace