ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਅੱਤਿਆਚਾਰ ਵਿਰੁੱਧ 'ਹੱਲਾ ਬੋਲ'
- ਸਮੇਂ ਤਾਮਰਕਰ
ਨਿਰਮਾਤਾ : ਅਬਦੁਲ ਸਾਮੀ ਸਿੱਦਕੀ
ਨਿਰਦੇਸ਼ਨ : ਰਾਜਕੁਮਾਰ ਸੰਤੋਸ਼ੀ
ਸੰਗੀਤ : ਸੁਖਵਿੰਦਰ ਸਿੰਘ
ਕਲਾਕਾਰ : ਅਜੈ ਦੇਵਗਨ, ਵਿੱਦਿਆ ਬਾਲਨ, ਪੰਕਜ ਕਪੂਰ
ਰਾਜਕੁਮਾਰ ਸੰਤੋਸ਼ੀ ਦੀਆਂ ਸ਼ੁਰੂਆਤੀ ਫਿਲਮਾਂ ਦਾ ਵਿਸ਼ਾ ਅੱਤਿਆਚਾਰ ਦੇ ਵਿਰੁੱਧ ਆਵਾਜ਼ ਉਠਾਉਣਾ ਹੁੰਦਾ ਸੀ. 'ਘਾਇਲ' 'ਘਾਤਕ' ਅਤੇ 'ਦਾਮਿਨੀ' ਵਿੱਚ ਉਹਨਾਂ ਨੇ ਇਸ ਗੱਲ ਨੂੰ ਮੁੱਖ ਰੱਖਿਆ ਸੀ ਅਤੇ ਫਿਲਮਾਂ ਨੂੰ ਸਫ਼ਲਤਾ ਮਿਲੀ ਸੀ. ਕਈ ਸਾਲਾਂ ਬਾਅਦ ਇੱਕ ਵਾਰ ਫਿਰ 'ਹੱਲਾ ਬੋਲ' ਦੇ ਰਾਹੀਂ ਰਾਜ ਕੁਮਾਰ ਸੰਤੋਸ਼ੀ ਨੇ ਅੱਤਿਆਚਾਰ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ.

ਅੱਜ ਦੇ ਯੁੱਗ ਵਿੱਚ ਵਿਅਕਤੀ ਨੂੰ ਆਪਣੇ ਗੁਆਂਢੀ ਦੇ ਨਾਲ ਕੋਈ ਮਤਲਬ ਨਹੀਂ, ਜੇਕਰ ਕੋਈ ਉਸਨੂੰ ਕੁੱਟ ਰਿਹਾ ਹੋਵੇ ਤਾਂ ਉਹ ਉਸਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦਾ. ਕਿਉਂਕਿ ਉਹ ਇਹ ਭੁੱਲ ਜਾਂਦਾ ਹੈ ਕਿ ਅਗਲੀ ਵਾਰੀ ਉਸਦੀ ਹੋ ਸਕਦੀ ਹੈ. ਇਸ ਨੂੰ ਆਧਾਰ ਬਣਾਕੇ ਰਾਜਕੁਮਾਰ ਸੰਤੋਸ਼ੀ ਨੇ 'ਹੱਲਾ ਬੋਲ' ਦਾ ਨਿਰਮਾਣ ਕੀਤਾ ਹੈ.

'ਹੱਲਾ ਬੋਲ' ਇੱਕ ਅਜਿਹੇ ਨੌਜਵਾਨ ਦੀ ਕਹਾਣੀ ਹੈ. ਜੋ ਰੰਗਮੰਚ ਤੋਂ ਬਾਲੀਵੁੱਡ ਦੀ ਦੁਨੀਆ ਵਿੱਚ ਪਹੁੰਚ ਜਾਂਦਾ ਹੈ ਅਤੇ ਉਸਨੂੰ ਮਿਹਨਤ ਦੇ ਬਲ ਤੇ ਸਫ਼ਲਤਾ ਮਿਲ ਜਾਂਦੀ ਹੈ. ਪਰੰਤੂ ਇਸ ਸਫ਼ਲਤਾ ਦੇ ਨਸ਼ੇ ਵਿੱਚ ਚੂਰ ਹੋਕੇ ਉਹ ਆਪਣੇ ਗੁਰੂ (ਪੰਕਜ਼ ਕਪੂਰ), ਆਪਣੀ ਪਤਨੀ (ਵਿੱਦਿਆ ਬਾਲਨ) ਅਤੇ ਮਾਤਾ ਪਿਤਾ ਤੋਂ ਦੂਰ ਹੋ ਜਾਂਦਾ ਹੈ. ਉਸਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੌੜ ਆਉਂਦਾ ਹੈ, ਜਦੋਂ ਉਸਨੂੰ ਇਕੱਲੇਪਨ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਮੁੜ ਆਪਣੀ ਦੁਨੀਆ ਵਿੱਚ ਪਰਤਣਾ ਚਾਹੁੰਦਾ ਹੈ. ਉਹ ਆਮ ਲੋਕਾਂ ਦੇ ਵਾਂਗ ਸੜਕਾਂ ਉੱਤੇ ਉਤਾਰ ਇਨਸਾਫ ਦੀ ਪੁਕਾਰ ਕਰਦਾ ਹੈ. ਆਖ਼ਰ ਦੇ ਵਿੱਚ ਬਾਲੀਵੁੱਡ ਦਾ ਸਟਾਰ ਅਸਲ ਜ਼ਿੰਦਗੀ ਵਿੱਚ ਸਟਾਰ ਬਣ ਜਾਂਦਾ ਹੈ.

ਫਿਲਮ ਦੇ ਪਹਿਲੇ ਭਾਗ ਵਿੱਚ ਉਹਨਾਂ ਨੇ ਬਾਲੀਵੁੱਡ ਦੇ ਉਹਨਾਂ ਬਹੁਤ ਸਾਰੇ ਸੁਪਰਸਟਾਰਾਂ ਦੀ ਪੋਲ ਖੋਲ੍ਹੀ ਜੋਕਿ ਪੈਸਿਆਂ ਦੇ ਖਾਤਿਰ ਹੋਰਨਾਂ ਲੋਕਾਂ ਦੇ ਵਿਆਹਾਂ ਵਿੱਚ ਜਾਕੇ ਨੱਚਦੇ ਹਨ. ਫਿਲਮ ਵਿੱਚ ਕਈ ਸੀਨ ਅਜਿਹੇ ਹਨ ਜੋ ਦਰਸ਼ਕਾਂ ਨੂੰ ਤਾੜੀਆਂ ਵਜਾਉਣ ਉੱਤੇ ਮਜ਼ਬੂਰ ਕਰ ਦਿੰਦੇ ਹਨ. ਜਿਵੇਂ ਕਿ ਵਿੱਦਿਆ ਬਾਲਨ ਦਾ ਪ੍ਰੈੱਸ ਦੇ ਸਾਹਮਣੇ ਆਕੇ ਅਜੈ ਦਾ ਸਮਰੱਥਨ ਕਰਨਾ. ਅਜੈ ਦਾ ਬੇਸਟ ਅਭਿਨੇਤਾ ਐਵਾਰਡ ਜਿੱਤਣ ਦੇ ਬਾਅਦ ਭਾਸ਼ਣ ਦੇਣਾ. ਅਜੈ ਦਾ ਮੰਤਰੀ ਦੇ ਘਰ ਜਾਕੇ ਉਸਦਾ ਘਰ ਗੰਦਾ ਕਰਨਾ. ਇਤਨਾ ਹੀ ਨਹੀਂ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੇ ਜਿਆਦਾਤਰ ਸੀਨਾਂ ਦੀ ਸਮਾਪਤੀ ਇੱਕ ਲਾਈਨ ਦੇ ਜੋਸ਼ੀਲੇ ਸੰਵਾਦਾਂ ਨਾਲ ਕੀਤੀ ਹੈ.

ਸੁਪਰਸਟਾਰ ਦੀ ਇਮੇਜ਼ 'ਚ ਕੈਦ ਸਮੀਰ ਦੀ ਬੈਚੇਨੀ ਅਤੇ ਸਫ਼ਲਤਾ ਪਾਉਣ ਦੇ ਲਈ ਕੁੱਝ ਵੀ ਕਰਨ ਵਾਲੇ ਇਨਸਾਨ ਨੂੰ ਅਜੈ ਦੇਵਗਨ ਨੇ ਪਰਦੇ ਉੱਤੇ ਬੇਹੱਦ ਚੰਗੇ ਤਰੀਕੇ ਨਾਲ ਪੇਸ਼ ਕੀਤਾ. ਵਿੱਦਿਆ ਬਾਲਨ ਦੇ ਲਈ ਅਭਿਨੈ ਦਾ ਜਿਆਦਾ ਮੌਕਾ ਨਹੀਂ ਸੀ, ਪਰੰਤੂ ਦੋ ਤਿੰਨ ਸੀਨਾਂ ਵਿੱਚ ਉਹਨਾਂ ਨੇ ਆਪਣੀ ਚਮਕ ਵਿਖਾਈ. ਪੰਕਜ਼ ਕਪੂਰ ਨੇ ਸਿੱਧੂ ਦੇ ਰੂਪ ਵਿੱਚ ਗਜ਼ਬ ਢਾਹ ਦਿੱਤਾ. ਪਤਾ ਨਹੀਂ ਇਹ ਜ਼ਬਰਦਸਤ ਅਭਿਨੇਤਾ ਘੱਟ ਫਿਲਮਾਂ ਵਿੱਚ ਕਿਉਂ ਵਿਖਾਈ ਦਿੰਦਾ ਹੈ. ਦਰਸ਼ਨ ਜਰੀਵਾਲਾ, ਅੰਜਨ ਸ਼੍ਰੀਵਾਸਤਵ ਅਤੇ ਹੋਰਨਾਂ ਕਲਾਕਾਰਾਂ ਨੇ ਵੀ ਚੰਗਾ ਕੰਮ ਕੀਤਾ ਹੈ. ਹੱਲਾ ਬੋਲ ਇੱਕ ਸੰਘਰਸ਼ ਦੀ ਕਹਾਣੀ ਹੈ, ਜੋ ਦਰਸ਼ਕਾਂ ਨੂੰ ਪਸੰਦ ਆਵੇਗੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਵਯੁੱਗ ਦਾ ਹਨੂੰਮਾਨ 'ਰਿਟਰਨ..'
ਹੱਸਿਆਂ ਦਾ ਪਟਾਰੀ 'ਵੈਲਕਮ'
ਅਦਾਰਸ਼ ਟੀਚਰ ਦੀ ਕਹਾਣੀ 'ਤਾਰੇ..'
ਰਹੱਸਮਈ ਅਤੇ ਗੰਭੀਰ 'ਸਟਰੇਂਜ਼ਰਸ'
ਦਿਲਾਂ ਨੂੰ ਨਹੀਂ ਛੋਹ ਪਈ ਸਾਂਵਰੀਆ
ਨਵੀਆਂ ਪੁਰਾਣੀਆਂ, ਦਸ ਕਹਾਣੀਆਂ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace