ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਨਵਯੁੱਗ ਦਾ ਹਨੂੰਮਾਨ 'ਰਿਟਰਨ..'
- ਸਮੇਂ ਤਾਮਰਕਰ
ਸ਼ਨਿਵਾਰ, 29 ਦਿਸੰਬਰ 2007   ( 14:05 IST )
ਨਿਰਮਾਤਾ : ਪਰਸੈਪਟ ਪਿਕਚਰ ਕੰਪਨੀ
ਨਿਰਦੇਸ਼ਕ : ਅਨੁਰਾਗ ਕਸ਼ਅਪ
ਸੰਗੀਤ : ਤਪਸ ਰੇਲੀਆ
'ਰਿਟਰਨ ਆੱਫ ਹਨੂੰਮਾਨ' ਜਿਵੇਂ ਹੀ ਸ਼ੁਰੂ ਹੁੰਦੀ ਹੈ ਤਾਂ ਦੱਸ ਦਿੱਤਾ ਜਾਂਦਾ ਹੈ ਕਿ ਇਹ ਫਿਲਮ ਕਿਸੇ ਵੀ ਫਿਲਮ ਦਾ ਸੀਕਵਲ ਨਹੀਂ ਹੈ. ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਲੋਕਾਂ ਨੇ ਫਿਲਮ 'ਹਨੂੰਮਾਨ' ਨਹੀਂ ਵੇਖੀ. ਉਹ ਵੀ 'ਰਿਟਰਨ ਆੱਫ ਹਨੂੰਮਾਨ' ਵੇਖ ਸਕਦੇ ਹਨ ਕਿਉਂਕਿ 'ਹਨੂੰਮਾਨ' ਦੀ ਕਥਾ ਧਾਰਮਿਕ ਗ੍ਰੰਥਾਂ ਤੇ ਆਧਾਰਿਤ ਸੀ, ਪਰੰਤੂ ਇਸ ਫਿਲਮ ਨੂੰ ਅੱਜ ਦੇ ਜੀਵਨ ਭਾਵ ਕਲਯੁੱਗ ਦੇ ਨਾਲ ਜੋੜਿਆ ਗਿਆ ਹੈ.

ਸਾਰੇ ਦੇਵਤਾ ਏਦਾਂ ਆਪਸ ਵਿੱਚ ਗੱਲਬਾਤ ਕਰਦੇ ਹਨ, ਜਿਵੇਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਮਨੁੱਖ ਬੋਲਦਾ ਹੈ. ਉਹਨਾਂ ਦੀ ਗੱਲਬਾਤ ਵਿੱਚ ਅੰਗਰੇਜ਼ੀ ਸ਼ਬਦਾਂ ਦਾ ਵੀ ਬੋਲਬਾਲਾ ਹੈ. ਚਿੱਤਰਗੁਪਤ ਪਾਪਾਂ ਦਾ ਹਿਸਾਬ ਲੇਪਟਾਪ ਉੱਤੇ ਰੱਖਦੇ ਹਨ. ਬ੍ਰਹਮਾਜੀ ਜਦੋਂ ਚਿੱਤਰਗੁਪਤ ਨੂੰ ਮਨੁੱਖ ਦੇ ਪਾਪਾਂ ਦਾ ਹਿਸਾਬ ਮੰਗਦੇ ਹਨ ਤਾਂ ਉਹ ਆਪਣੇ ਲੇਪਟਾਪ ਉੱਤੇ ਮੇਨਕਾ ਡਾੱਟ ਕਾੱਮ ਨਾਮਕ ਵੈਬਸਾਈਟ ਵੇਖ ਰਹੇ ਹੁੰਦੇ ਹਨ.

ਇੰਦਰਦੇਵ ਮੇਨਕਾ ਦੇ ਨਾਲ ਬੰਦ ਕਮਰਿਆਂ ਵਿੱਚ ਰੋਮਾਂਸ ਕਰਦੇ ਹਨ ਅਤੇ ਨਾਰਦ ਉਹਨਾਂ ਨੂੰ ਵੇਖਣ ਦਾ ਯਤਨ ਕਰਦੇ ਹਨ. ਰਾਖ਼ਸ ਵੀ ਆਧੁਨਿਕ ਤਕਨੀਕਾਂ ਦੇ ਨਾਲ ਲੈੱਸ ਹਨ. ਨਿਰਦੇਸ਼ਕ ਨੇ ਗ੍ਰੰਥਾਂ ਦੇ ਪਾਤਰਾਂ ਨੂੰ ਅੱਜ ਦੇ ਦੌਰ ਦੇ ਨਾਲ ਜੋੜ ਦਿੱਤਾ ਹੈ. ਫਿਲਮ ਬਣਾਉਂਦੇ ਸਮੇਂ ਇਹ ਧਿਆਨ ਰੱਖਿਆ ਗਿਆ ਹੈ ਕਿ ਬੱਚਿਆਂ ਦੇ ਨਾਲ ਨੌਜਵਾਨ ਵੀ ਇਸਦਾ ਆਨੰਦ ਉਠਾ ਸਕਣ. ਇਸ ਲਈ ਖਲਨਾਇਕ ਸੰਜੀਵ ਕੁਮਾਰ, ਸ਼ਤਰੂਘਨ ਸਿਨਹਾ, ਰਾਜਕੁਮਾਰ, ਸ਼ਾਹਰੁਖ਼ ਖਾਨ ਦੀ ਤਰ੍ਹਾਂ ਬੋਲਦੇ ਹਨ.

ਬਾਂਦਰ ਰਜਨੀਕਾਂਤ ਦੀ ਤਰ੍ਹਾਂ ਫਾਈਟਿੰਗ ਕਰਦੇ ਹਨ. ਕੁੱਝ ਸੈਕਿੰਡ ਦੇ ਲਈ ਗਾਂਧੀ ਜੀ ਵੀ ਆ ਜਾਂਦੇ ਹਨ. ਹਨੂੰਮਾਨ ਜੀ ਸਵਰਗ ਲੋਕ ਵਿੱਚ ਉਹੀ ਚਿਹਰੇ ਵੇਖਕੇ ਪੱਕ ਗਏ ਅਤੇ ਉਹਨਾਂ ਦੀ ਇੱਛਾ ਧਰਤੀ ਲੋਕ ਤੇ ਜਾਣ ਦੀ ਹੋਈ. ਬ੍ਰਹਮਾ ਜੀ ਨੇ ਉਹਨਾਂ ਨਾਲ ਕਰਾਰ ਉੱਤੇ ਹਸਤਾਖ਼ਰ ਕਰਵਾਕੇ ਧਰਤੀ ਤੇ ਭੇਜ ਦਿੱਤਾ.

ਇੱਕ ਪੰਡਿਤ ਦੇ ਘਰ ਉਹਨਾਂ ਨੇ ਜਨਮ ਲਿਆ. ਮਾਰੂਤੀ ਨਾਮਕ ਇਹ ਬੱਚਾ ਇਤਨਾ ਹੁਸ਼ਿਆਰ ਅਤੇ ਤੇਜਸਵੀ ਸੀ ਕਿ ਤਿੰਨ ਮਹੀਨੇ ਦੇ ਉਮਰ ਵਿੱਚ ਉਹ ਸਕੂਲ ਜਾਣ ਲੱਗਿਆ. ਖਾਣਾ ਉਹ ਇਤਨਾ ਖਾਂਦਾ ਕਿ ਪੂਰਾ ਪਿੰਡ ਉਸ ਤੋਂ ਪਰੇਸ਼ਾਨ ਹੋ ਗਿਆ.

ਸ਼ੁਕਰ ਗ੍ਰਹਿ ਤੋਂ ਆਏ ਰਾਖਸਾਂ ਦੇ ਨਾਲ ਮੁਕਾਬਲਾ ਕਰਕੇ ਇਸ ਬਾਲ ਹਨੂੰਮਾਨ ਨੇ ਮਨੁੱਖ ਜਾਤੀ ਦੀ ਰੱਖਿਆ ਕੀਤੀ. ਫਿਲਮ ਦਾ ਪਹਿਲਾ ਹਿੱਸਾ ਬਹੁਤ ਵਧੀਆ ਹੈ ਪਰੰਤੂ ਬਾਅਦ ਦੇ ਹਿੱਸੇ ਵਿੱਚ ਫਿਲਮ ਵਿੱਚ ਨੀਰਸਤਾ ਹਾਵੀ ਹੋ ਜਾਂਦੀ ਹੈ.

ਬਾਲ ਹਨੂੰਮਾਨ ਬਹੁਤ ਹੀ ਪਿਆਰਾ ਹੈ. ਫਿਲਮ ਦੇ ਸੰਵਾਦ ਹਸਾਉਣ ਵਾਲੇ ਹਨ ਅਤੇ ਚਿਹਰੇ ਉੱਤੇ ਮੁਸਕਾਨ ਲਿਆਉਂਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹੱਸਿਆਂ ਦਾ ਪਟਾਰੀ 'ਵੈਲਕਮ'
ਅਦਾਰਸ਼ ਟੀਚਰ ਦੀ ਕਹਾਣੀ 'ਤਾਰੇ..'
ਰਹੱਸਮਈ ਅਤੇ ਗੰਭੀਰ 'ਸਟਰੇਂਜ਼ਰਸ'
ਦਿਲਾਂ ਨੂੰ ਨਹੀਂ ਛੋਹ ਪਈ ਸਾਂਵਰੀਆ
ਨਵੀਆਂ ਪੁਰਾਣੀਆਂ, ਦਸ ਕਹਾਣੀਆਂ
ਖ਼ੂਬ ਨੱਚਾਉਂਦੀ ਹੈ ਅਜੰਤਾ ਦੀ ਬੁਲਬੁਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਮਕਰ ਲਗਨ ਮਿਥੁਨ ਨੌਂਵੇਂ ਅੰਸ਼ ਅਤੇ ਮੀਨ ਰਾਸ਼ੀ ਵਿਚ ਨਿਉਯਾਰਕ ਵਿਖੇ 20 ਫਰਵਰੀ 1988 ਵਾਲੇ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
ਹੱਲਾ ਬੋਲ
ਰਾਜਕੁਮਾਰ ਸੰਤੋਸ਼ੀ ਦੀ 'ਹੱਲਾ ਬੋਲ' ਇੱਕ....
ਮਿ.ਵ੍ਹਾਈਟ ਮਿ.ਬਲੈਕ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace