ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਹੱਸਿਆਂ ਦਾ ਪਟਾਰੀ 'ਵੈਲਕਮ'
ਨਿਰਮਾਤਾ : ਫਿਰੋਜ਼ ਏ ਨਾਡੀਆਡਵਾਲਾ
ਨਿਰਦੇਸ਼ਕ : ਅਨੀਸ ਬਜ਼ਮੀ
ਸੰਗੀਤ : ਹਿਮੇਸ਼ ਰੇਸ਼ਮੀਆ, ਆੰਨਦ ਰਾਜ ਆੰਨਦ, ਸਾਜ਼ਿਦ ਵਾਜ਼ਿਦ
ਕਲਾਕਾਰ : ਅਕਸ਼ੈ ਕੁਮਾਰ, ਕੈਟਰੀਨਾ ਕੈਫ, ਨਾਨਾ ਪਾਟੇਕਰ, ਮੱਲਿਕਾ ਸ਼ੇਰਾਵਤ, ਅਨਿਲ ਕਪੂਰ, ਫਿਰੋਜ਼ ਖਾਨ, ਪਰੇਸ਼ ਰਾਵਲ, ਵਿਜੈ ਰਾਜ,

ਇਸ ਸਾਲ ਹਾਸਿਆਂ ਨਾਲ ਭਰਪੂਰ ਫਿਲਮਾਂ ਦਾ ਹੜ੍ਹ ਆ ਗਿਆ, ਇਸ ਸਾਲ ਹਿੱਟ ਹੋਈਆਂ ਫਿਲਮਾਂ ਵਿੱਚ ਜਿਆਦਾਤਰ ਕਾਮੇਡੀ ਫਿਲਮਾਂ ਹਨ. ਨਿਰਮਾਤਾ ਫਿਰੋਜ਼ ਅਤੇ ਨਿਰਦੇਸ਼ਕ ਅਨੀਸ ਨੇ ਸਾਲ ਦੇ ਆਖ਼ਰੀ ਮਹੀਨੇ ਦਸੰਬਰ ਨੂੰ ਦਰਸ਼ਕਾਂ ਖਾਤਿਰ ਸੁਖਦ ਬਣਾਉਣ ਦੇ ਲਈ ਕਾਮੇਡੀ ਫਿਲਮ 'ਵੈਲਕਮ' ਨੂੰ ਪ੍ਰਦਰਸ਼ਿਤ ਕੀਤਾ. ਫਿਲਮ ਦੀ ਕਹਾਣੀ ਇੱਕ ਅਜਿਹੀ ਕੁੜੀ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਬੇਹੱਦ ਖੂਬਸੂਰਤ ਹੈ ਪਰੰਤੂ ਉਸਦਾ ਭਰਾ ਸ਼ਹਿਰ ਦੇ ਗੁੰਡਾ ਹੈ. ਜਿਸਦੇ ਕਾਰਣ ਕੁੜੀ ਦੇ ਨਾਲ ਕੋਈ ਵੀ ਮੁੰਡਾ ਵਿਆਹ ਕਰਨ ਲਈ ਰਾਜੀ ਨਹੀਂ ਹੁੰਦਾ. ਆਪਣੀ ਭੈਣ ਨੂੰ ਡੋਲੀ ਦੇ ਵਿੱਚ ਬਿਠਾਉਣ ਦੇ ਲਈ ਗੁੰਡਾ ਭਰਾ ਕੀ ਕੀ ਪਾਪੜ ਵੇਲਦਾ ਹੈ ਅਤੇ ਕੁੜੀ ਨੂੰ ਵੇਖਣ ਆਏ ਮੁੰਡਿਆਂ ਦੇ ਨਾਲ ਕੀ ਕੀ ਘਟਨਾਵਾਂ ਵਾਪਰਦੀਆਂ ਹਨ ਨੂੰ ਬਹੁਤ ਵਧੀਆ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ.

ਜਿੱਥੇ ਅੰਡਰਵਰਲਡ ਡਾਨ ਉਦੈ ਸ਼ੈਟੀ (ਨਾਨਾ ਪਾਟੇਕਰ) ਆਪਣੀ ਭੈਣ ਸੰਜਨਾ (ਕੈਟਰੀਨਾ ਕੈਫ) ਦਾ ਵਿਆਹ ਭਲੇ ਮਾਣਸ ਮੁੰਡੇ ਨਾਲ ਕਰਨਾ ਚਾਹੁੰਦਾ ਹੈ. ਉੱਥੇ ਹੀ ਡਾ.ਘੁੰਘਰੂ (ਪਰੇਸ਼ ਰਾਵਲ) ਆਪਣੇ ਭਤੀਜੇ ਰਾਜੀਵ (ਅਕਸ਼ੈ ਕੁਮਾਰ) ਦਾ ਵਿਆਹ ਅਜਿਹੀ ਕੁੜੀ ਦੇ ਨਾਲ ਕਰਨਾ ਚਾਹੁੰਦਾ ਹੈ, ਜਿਸਦੇ ਖਾਨਦਾਨ ਦਾ ਜੁਰਮ ਨਾਲ ਕੋਈ ਬਾਵਾਸਤਾ ਨਾ ਹੋਵੇ. ਰਾਜੀਵ ਦਾ ਰਿਸ਼ਤਾ ਸੰਜਨਾ ਦੇ ਨਾਲ ਪੱਕਾ ਹੋਣ ਵਾਲਾ ਹੁੰਦਾ ਹੈ ਕਿ ਡਾ. ਘੁੰਘਰੂ ਦੇ ਸਾਹਮਣੇ ਉਦੈ ਦੀ ਅਸਲੀਅਤ ਆ ਜਾਂਦੀ ਹੈ. ਡਾ. ਘੁੰਘਰੂ ਇਸ ਰਿਸ਼ਤੇ ਤੋਂ ਇਨਕਾਰ ਕਰਦਾ ਹੈ ਪਰੰਤੂ ਇੱਧਰ ਸੰਜਨਾ ਅਤੇ ਰਾਜੀਵ ਇੱਕ ਦੂਜੇ ਨੂੰ ਪਿਆਰ ਕਰ ਬਹਿੰਦੇ ਹਨ. ਇਸਦੇ ਬਾਅਦ ਕਹਾਣੀ ਕਾਫੀ ਦਿਲਚਸਪ ਹੋ ਜਾਂਦੀ ਹੈ ਕਿਉਂਕਿ ਘੁੰਘਰੂ ਰਿਸ਼ਤੇ ਤੋਂ ਇਨਕਾਰ ਕਰਦਾ ਹੈ ਅਤੇ ਡਾਨ ਆਪਣੀ ਭੈਣ ਦਾ ਵਿਆਹ ਰਾਜੀਵ ਨਾਲ ਕਰਨਾ ਚਾਹੁੰਦਾ ਹੈ. ਦੋਵਾਂ ਪਰਿਵਾਰਾਂ ਵਿੱਚ ਸੁਲ੍ਹਾ ਕਰਵਾਉਣ ਦੇ ਲਈ ਕਹਾਣੀ ਵਿੱਚ ਆਰਡੀਐਕਸ (ਫਿਰੋਜ਼ ਖਾਨ), ਮਜਨੂੰ ਭਾਈ (ਅਨਿਲ ਕਪੂਰ) ਅਤੇ ਈਸ਼ਾ(ਮੱਲਿਕਾ ਸ਼ੇਰਾਵਤ) ਆਉਂਦੇ ਹਨ. ਇਸਦੇ ਬਾਅਦ ਦੋਵਾਂ ਪਰਿਵਾਰਾਂ ਵਿੱਚ ਉਤਾਰ ਚੜ੍ਹਾਅ ਆਉਂਦੇ ਹਨ ਅਤੇ ਫਿਲਮ ਦਾ ਅੰਤਿਮ ਸੁਖਦ ਹੁੰਦਾ ਹੈ.

ਅਨੀਸ ਬਜ਼ਮੀ ਆਪਣੇ ਟੀਚੇ ਨੂੰ ਪਾਉਣ ਦੇ ਵਿੱਚ ਸਫ਼ਲ ਹੁੰਦੇ ਹਨ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਹਸਾਉਣ ਦੇ ਲਈ ਜੋ ਕਾਮੇਡੀ ਸੀਨ ਪਾਏ, ਉਹ ਸੀਨ ਲੋਕਾਂ ਨੂੰ ਹੱਸਾਉਣ ਦੇ ਵਿੱਚ ਕਾਮਯਾਬ ਹੋਏ ਹਨ. ਅਨੀਸ ਨੇ ਕਹਾਣੀ ਦੀ ਜਗ੍ਹਾ ਚਰਿੱਤਰਾਂ ਨੂੰ ਬਣਾਉਣ ਵਿੱਚ ਜ਼ਿਆਦਾ ਜ਼ੋਰ ਦਿੱਤਾ ਹੈ. ਹਰ ਚਰਿੱਤਰ ਦੀ ਆਪਣੀ ਆਪਣੀ ਖੂਬੀ ਹੈ. ਖਾਸ ਕਰਕੇ ਨਾਨਾ ਪਾਟੇਕਰ ਅਤੇ ਉਹਨਾਂ ਦੇ ਚਮਚਿਆਂ ਵਿਚਕਾਰ ਕੁੱਝ ਦ੍ਰਿਸ਼ ਚੰਗੇ ਹਨ. ਅਨੀਸ ਦੀ ਇਸ ਗੱਲ ਦੀ ਪ੍ਰਸ਼ੰਸ਼ਾ ਕਰਨੀ ਹੋਵੇਗੀ ਕਿ ਉਹਨਾਂ ਨੇ ਆਪਣੀ ਫਿਲਮ ਨੂੰ ਬੇਕਾਰ ਦੇ ਵਿਖਾਵੇ ਤੋਂ ਬਚਾਕੇ ਰੱਖਿਆ.

ਅਕਸ਼ੈ ਕੁਮਾਰ ਨੇ ਆਪਣੇ ਰੋਲ ਨੂੰ ਬਾਖੂਬੀ ਨਿਭਾਇਆ ਹੈ ਪਰੰਤੂ ਅਕਸ਼ੈ ਨੂੰ ਹੁਣ ਆਪਣੇ ਕਿਰਦਾਰ ਵਿੱਚ ਬਦਲਾਅ ਕਰ ਲੈਣਾ ਚਾਹੀਦਾ ਹੈ. ਕਦੇ ਇਹ ਨਾ ਹੋਵੇ ਕਿ ਅਕਸ਼ੈ ਕੁਮਾਰ ਨੂੰ ਐਕਸ਼ਨ ਹੀਰੋ ਦੇ ਰੂਪ ਵਿੱਚ ਲੋਕ ਵੇਖਣਾ ਹੀ ਬੰਦ ਕਰ ਦੇਣ. ਨਾਨਾ ਪਾਟੇਕਰ ਇਸ ਫਿਲਮ ਦਾ ਸਭ ਤੋਂ ਮਜ਼ਬੂਤ ਪੱਖ ਹੈ. ਅਨਿਲ ਕਪੂਰ 'ਜਕਾਸ' ਵਾਲੇ ਸਟਾਇਲ ਵਿੱਚ ਨਜ਼ਰ ਆਏ. ਨਾਨਾ-ਅਨਿਲ ਦੀ ਜੋੜੀ ਚੰਗੀ ਲੱਗਦੀ ਹੈ. ਫਿਰੋਜ਼ ਖਾਨ 'ਡਾਨ' ਦੇ ਵੀ ਪਿਉ ਬਣੇ. ਕੈਟਰੀਨਾ ਕੈਫ ਸਿਰਫ ਖੂਬਸੂਰਤ ਦਿਖਾਈ ਦਿੱਤੀ. ਮੱਲਿਕਾ ਸ਼ੇਰਾਵਤ ਦੀ ਭੂਮਿਕਾ ਲੰਮੀ ਨਹੀਂ ਸੀ, ਪਰੰਤੂ ਉਹਨਾਂ ਨੇ ਆਤਮਵਿਸ਼ਵਾਸ ਨਾਲ ਐਕਟਿੰਗ ਕੀਤੀ. ਪਰੇਸ਼ ਰਾਵਲ ਹੁਣ ਬੋਰ ਕਰਨ ਲੱਗੇ ਹਨ. ਮਲਾਇਕਾ ਅਰੋੜਾ ਨੇ ਇਕ ਗੀਤ ਉੱਪਰ ਸੈਕਸੀ ਡਾਂਸ ਕੀਤਾ ਹੈ.

ਜੇਕਰ ਕੰਮ ਦੇ ਬੋਝ ਦੇ ਮਾਰੇ ਤੁਸੀ ਪੂਰੀ ਤਰ੍ਹਾਂ ਬੋਰ ਹੋ ਚੁੱਕੇ ਹੋ ਅਤੇ ਸਾਲ ਦੇ ਅੰਤ ਨੂੰ ਖੁਸ਼ਨੁਮਾ ਬਨਾਉਣ ਚਾਹੁੰਦੇ ਹੋ ਤਾਂ ਵੈਲਕਮ ਵੇਖਣਾ ਨਾ ਭੁੱਲੋ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਅਦਾਰਸ਼ ਟੀਚਰ ਦੀ ਕਹਾਣੀ 'ਤਾਰੇ..'
ਰਹੱਸਮਈ ਅਤੇ ਗੰਭੀਰ 'ਸਟਰੇਂਜ਼ਰਸ'
ਦਿਲਾਂ ਨੂੰ ਨਹੀਂ ਛੋਹ ਪਈ ਸਾਂਵਰੀਆ
ਨਵੀਆਂ ਪੁਰਾਣੀਆਂ, ਦਸ ਕਹਾਣੀਆਂ
ਖ਼ੂਬ ਨੱਚਾਉਂਦੀ ਹੈ ਅਜੰਤਾ ਦੀ ਬੁਲਬੁਲ
'ਗੋਲ' ਬਿਲਕੁਲ ਗੋਲ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਬਾਲੀਵੁੱਡ ਦੇ ਸਥਾਪਤ ਅਭਿਨੇਤਾ ਅਨਿਲ ਕਪੂਰ ਦੀ ਪੁੱਤਰੀ ਸੋਨਮ ਕਪੂਰ ਦਾ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਵੀਆਂ ਪੁਰਾਣੀਆਂ, ਦਸ ਕਹਾਣੀਆਂ
ਸਮੇਂ ਦੇ ਨਾਲ ਨਾਲ ਹਰ ਚੀਜ਼ ਵਿੱਚ ਬਦਲਾਅ ਆ...
ਖ਼ੂਬ ਨੱਚਾਉਂਦੀ ਹੈ ਅਜੰਤਾ ਦੀ ਬੁਲਬੁਲ
'ਗੋਲ' ਬਿਲਕੁਲ ਗੋਲ
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace