|
| ਅਦਾਰਸ਼ ਟੀਚਰ ਦੀ ਕਹਾਣੀ 'ਤਾਰੇ..' | |
ਨਿਰਮਾਤਾ ਨਿਰਦੇਸ਼ਕ : ਆਮਿਰ ਖਾਨ ਸੰਗੀਤ: ਸ਼ੰਕਰ- ਅਹਿਸਾਨ- ਲਾਏ ਕਲਾਕਾਰ: ਆਮਿਰ ਖਾਨ, ਦਰਸ਼ੀਲ ਸਫਾਰੀ, ਤਾਨੀਆ ਛੇਡਾ, ਸਚੇਤ ਇੰਜੀਨੀਅਰ, ਟਿਸਕਾ ਚੋਪੜਾ, ਵਿਪਿਨ ਸ਼ਰਮਾ
ਬੱਚੇ ਬਾਗਾਂ ਦੇ ਵਿੱਚ ਖਿੜ੍ਹਦੇ ਹੋਏ ਫੁੱਲਾਂ ਵਰਗੇ ਨਾਜ਼ੁਕ ਅਤੇ ਕੋਮਲ ਹੁੰਦੇ ਹਨ, ਉਹਨਾਂ ਦਾ ਮਨ ਕੋਰੇ ਪੰਨਿਆਂ ਵਰਗਾ ਹੁੰਦਾ ਹੈ. ਉਹ ਵੀ ਕੁੱਝ ਬਣਨ ਦੇ ਸਪਨੇ ਵੇਖਦੇ ਹਨ ਪਰੰਤੂ ਮਾਪਿਆਂ ਦੀਆਂ ਬੰਦਿਸ਼ਾਂ ਦੇ ਕਾਰਣ ਉਹ ਖੁਦ ਨੂੰ ਕੈਦੀਆਂ ਵਾਂਗ ਮਹਿਸੂਸ ਕਰਨ ਲੱਗ ਪੈਂਦੇ ਹਨ. ਬੱਚਿਆਂ ਦੀ ਇਸ ਵੇਦਨਾ ਨੂੰ ਅਭਿਨੇਤਾ ਆਮਿਰ ਖ਼ਾਨ ਨੇ ਵੱਡੇ ਪਰਦੇ ਉੱਤੇ ਉਤਾਰਨ ਦੀ ਕੋਸ਼ਿਸ਼ ਕੀਤੀ. ਆਮਿਰ ਦੀ ਨਵੀਂ ਫਿਲਮ 'ਤਾਰੇ ਜ਼ਮੀਨ ਪਰ' ਮਾਪਿਆਂ ਨੂੰ ਬੱਚਿਆਂ ਦੀ ਮਾਨਸਕਿਤਾ ਦੇ ਰੂਬਰੂ ਕਰਵਾਉਂਦੀ ਹੈ.
ਫਿਲਮ ਦੀ ਕਹਾਣੀ ਇੱਕ ਅਜਿਹੇ ਬੱਚੇ ਦੇ ਆਲੇ ਦੁਆਲੇ ਘੁੰਮਦੀ ਹੈ, ਜਿਸਦਾ (ਇਸ਼ਾਨ) ਮਨ ਪੜ੍ਹਾਈ ਵਿੱਚ ਘੱਟ ਲੱਗਦਾ ਹੈ ਪਰੰਤੂ ਉਸਦੇ ਮਾਤਾ ਪਿਤਾ ਵੀ ਦੂਜੇ ਮਾਪਿਆਂ ਦੀ ਤਰ੍ਹਾਂ ਚਾਹੁੰਦੇ ਹਨ ਕਿ ਉਹਨਾਂ ਦਾ ਪੁੱਤਰ ਕਲਾਸ ਵਿੱਚੋਂ ਪਹਿਲੇ ਨੰਬਰ ਤੇ ਆਵੇ. ਇਸਦੇ ਲਈ ਇਸ਼ਾਨ ਪੂਰੀ ਕੋਸ਼ਿਸ਼ ਵੀ ਕਰਦਾ ਹੈ, ਪਰੰਤੂ ਹਰ ਵਾਰ ਅਸਫ਼ਲਤਾ ਦਾ ਸ਼ਿਕਾਰ ਹੋਣਾ ਪੈਂਦਾ ਹੈ. ਮਾਤਾ ਪਿਤਾ ਵੀ ਨਹੀਂ ਚਾਹੁੰਦੇ ਕਿ ਉਹ ਆਪਣੇ ਬੱਚੇ ਨੂੰ ਹਰ ਵੇਲੇ ਝਿੜਕਦੇ ਰਹਿਣ, ਇਸ ਲਈ ਉਹ ਇਸ਼ਾਨ ਨੂੰ ਇੱਕ ਬੋਰਡਿੰਗ ਸਕੂਲ ਵਿੱਚ ਭੇਜ ਦਿੰਦੇ ਹਨ. ਇੱਥੇ ਵੀ ਇਸ਼ਾਨ ਦਾ ਦਿਲ ਨਹੀਂ ਲੱਗਦਾ, ਇਸ ਦੌਰਾਨ ਉਸਦੀ ਕਲਾਸ ਵਿੱਚ ਨਵੇਂ ਅਧਿਆਪਕ ਰਾਮ ਸ਼ੰਕਰ ਨਿਕੁੰਭ (ਆਮਿਰ ਖ਼ਾਨ) ਦਾ ਪ੍ਰਵੇਸ਼ ਹੁੰਦਾ ਹੈ. ਜਿਸਦੇ ਪੜ੍ਹਾਉਣ ਦਾ ਢੰਗ ਹੋਰਨਾਂ ਟੀਚਰਾਂ ਨਾਲੋਂ ਕਾਫੀ ਵੱਖਰਾ ਹੈ. ਨਿਕੁੰਭ ਦੀ ਨਜ਼ਰ ਇਸ ਉਦਾਸ ਅਤੇ ਜ਼ਿੰਦਗੀ ਤੋਂ ਤੰਗ ਬੱਚੇ ਉੱਤੇ ਪੈਂਦੀ ਹੈ. ਨਿਕੁੰਭ ਨੂੰ ਪਤਾ ਲੱਗਦਾ ਹੈ ਕਿ ਇਸ਼ਾਨ ਬਹੁਤ ਪ੍ਰਤਿਭਾਵਾਨ ਹੈ ਪਰੰਤੂ ਡਿਸਲੈਕਸਿਆ ਬਿਮਾਰੀ ਨਾਲ ਪੀੜਿਤ ਹੈ. ਉਸਨੂੰ ਅੱਖਰਾਂ ਨੂੰ ਪੜ੍ਹਨ ਵਿੱਚ ਤਕਲੀਫ ਹੁੰਦੀ ਹੈ. ਨਿਕੁੰਭ ਆਪਣੇ ਪਿਆਰ ਅਤੇ ਦੁਲਾਰ ਦੇ ਨਾਲ ਇਸ਼ਾਨ ਦੇ ਅੰਦਰ ਦੀ ਪ੍ਰਤਿਭਾ ਨੂੰ ਸਭ ਦੇ ਸਾਹਮਣੇ ਲਿਆਉਂਦਾ ਹੈ. ਫਿਲਮ ਦੀ ਕਹਾਣੀ ਬਹੁਤ ਸਰਲ ਹੈ, ਜਿਸਨੂੰ ਆਮਿਰ ਖ਼ਾਨ ਨੇ ਬਹੁਤ ਵਧੀਆ ਪ੍ਰਭਾਵਸ਼ਾਲੀ ਢੰਗ ਨਾਲ ਪਰਦੇ ਉੱਤੇ ਉਤਾਰਿਆ ਹੈ. ਫਿਲਮ ਦੇ ਛੋਟੇ ਛੋਟੇ ਦ੍ਰਿਸ਼ ਵੀ ਭਾਵਨਾਤਮਕ ਹਨ ਜੋ ਦਰਸ਼ਕਾਂ ਦੇ ਦਿਲਾਂ ਤੇ ਸਿੱਧਾ ਅਸਰ ਕਰਦੇ ਹਨ. ਆਮਿਰ ਖ਼ਾਨ ਤਾਂ ਅਭਿਨੈ ਕਰਨ ਵਿੱਚ ਮਾਹਿਰ ਹੀ ਹਨ ਪਰੰਤੂ ਇਸ ਫਿਲਮ ਦੇ ਮੁੱਖ ਪਾਤਰ ਦਰਸ਼ੀਲ ਸਫਾਰੀ ਨੇ ਵੀ ਅਭਿਨੈ ਦਾ ਲੋਹਾ ਮੰਨਵਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ. ਇਸਦੇ ਇਲਾਵਾ ਟਿਸਕਾ ਚੋਪੜਾ (ਇਸ਼ਾਨ ਦੀ ਮੰਮੀ)ਅਤੇ ਵਿਪਿਨ ਸ਼ਰਮਾ (ਇਸ਼ਾਨ ਦੇ ਪਿਤਾ) ਨੇ ਵੀ ਅਭਿਨੈ ਕਰਨ ਵਿੱਚ ਕੋਈ ਲਾਪਰਵਾਹੀ ਨਹੀਂ ਵਰਤੀ. ਜੇਕਰ ਫਿਲਮ ਦੇ ਗੀਤ ਸੰਗੀਤ ਦੀ ਗੱਲ ਕਰੀਏ ਤਾਂ ਪ੍ਰਸੂਨ ਜੋਸ਼ੀ ਵੱਲੋਂ ਲਿਖੇ ਗੀਤ ਬਹੁਤ ਕੁੱਝ ਕਹਿੰਦੇ ਹਨ ਅਤੇ ਪਰਦੇ ਉੱਤੇ ਵੀਡੀਓ ਦੇ ਨਾਲ ਵੇਖਣ ਤੇ ਇਹਨਾਂ ਗੀਤਾਂ ਦਾ ਪ੍ਰਭਾਵ ਹੋਰ ਵੱਧ ਜਾਂਦਾ ਹੈ. ਸ਼ੰਕਰ-ਅਹਿਸਾਨ- ਲਾਏ ਦਾ ਸੰਗੀਤ ਵੀ ਚੰਗਾ ਹੈ. ਫਿਲਮ ਦੀ ਫੋਟੋਗ੍ਰਾਫੀ ਵੀ ਪ੍ਰਸ਼ੰਸਾਯੋਗ ਹੈ.
ਜੇਕਰ ਤੁਸੀ ਇੱਕ ਆਦਰਸ਼ ਮਾਤਾ ਪਿਤਾ ਜਾਂ ਟੀਚਰ ਬਣਨਾ ਹੈ ਤਾਂ ਫਿਲਮ ਨੂੰ ਵੇਖਣਾ ਨਾ ਭੁੱਲਿਓ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
|
|
|
 | | PR |
| | |
| |
|
|
|
|
|
| ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ... |
| |
|
|
|
|
|
|
|