ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਦਿਲਾਂ ਨੂੰ ਨਹੀਂ ਛੋਹ ਪਈ ਸਾਂਵਰੀਆ
- ਕੁਲਵੰਤ ਹੈਪੀ
ਨਿਰਮਾਤਾ - ਨਿਰਦੇਸ਼ਕ: ਸੰਜੇ ਲੀਲਾ ਭੰਸਾਲੀ
ਸੰਗੀਤ : ਮੋਂਟੀ ਸ਼ਰਮਾ
ਕਲਾਕਾਰ : ਰਣਬੀਰ ਕਪੂਰ, ਸੋਨਮ ਕਪੂਰ, ਸਲਮਾਨ ਖਾਨ, ਰਾਣੀ ਮੁਖਰਜੀ,
ਇਹ ਫਿਲਮ ਇੱਕ ਪ੍ਰੇਮ ਕਹਾਣੀ ਹੈ ਪਰੰਤੂ ਇਸ ਵਿੱਚ ਵੇਖਿਆ ਗਿਆ ਹੈ, ਜਿਸਨੂੰ ਅਸੀਂ ਪਸੰਦ ਕਰਦੇ ਹਾਂ, ਉਹ ਹੋਰ ਕਿਸੇ ਨੂੰ ਪਸੰਦ ਕਰਦਾ ਹੈ ਅਤੇ ਜੋ ਸਾਨੂੰ ਪਸੰਦ ਕਰਦਾ ਹੈ, ਅਸੀਂ ਉਸਨੂੰ ਨਜ਼ਰੰਦਾਜ਼ ਕਰਦੇ ਹਾਂ. ਫਿਲਮ ਦਾ ਵਿਸ਼ਾ ਬੁਰਾ ਨਹੀਂ ਪਰੰਤੂ ਸੰਜੇ ਲੀਲਾ ਭੰਸਾਲੀ ਆਪਣੇ ਰਾਹ ਤੋਂ ਭਟਕ ਗਏ ਅਤੇ ਉਹਨਾਂ ਦੇ ਕਲਾਕਾਰ ਆਪਣੇ ਕਿਰਦਾਰ ਦੇ ਨਾਲ ਇਨਸਾਫ ਨਹੀਂ ਕਰ ਸਕੇ. ਜਿਸਦੇ ਚੱਲਦੇ ਫਿਲਮ ਦਰਸ਼ਕਾਂ ਨੂੰ ਬਹੁਤੀ ਚੰਗੀ ਨਹੀਂ ਲੱਗੀ.

ਫਿਲਮ ਦੀ ਕਹਾਣੀ ਇੱਕ ਬਾਰ ਤੋਂ ਸ਼ੁਰੂ ਹੁੰਦੀ ਹੈ, ਇਸ ਬਾਰ ਵਿੱਚ ਬੈਠੀ ਹੋਈ ਇੱਕ ਵੇਸ਼ਵਾ ਗੁਲਾਬੋ (ਰਾਣੀ ਮੁਖ਼ਰਜੀ) ਹਰ ਵਾਰ ਕੋਈ ਨਾ ਕੋਈ ਕਹਾਣੀ ਸੁਣਾਈ ਹੈ, ਪਰੰਤੂ ਇਸ ਵਾਰ ਵਾਲੀ ਕਹਾਣੀ ਉਸਦੇ ਆਪਣੇ ਹੀ ਆਲੇ ਦੁਆਲੇ ਘੁੰਮਦੀ ਹੈ. ਗੁਲਾਬੋ ਦੀ ਇਸ ਕਹਾਣੀ ਦਾ ਮੁੱਖ ਪਾਤਰ ਉਹ ਨੌਜਵਾਨ (ਰਾਜ) ਹੈ, ਜੋ ਕੰਮ ਦੀ ਤਲਾਸ਼ ਵਿੱਚ ਸ਼ਹਿਰ ਆਉਂਦਾ ਹੈ ਅਤੇ ਉਸਦੀ ਮੁਲਾਕਾਤ ਗੁਲਾਬੋ ਦੇ ਨਾਲ ਹੁੰਦੀ ਹੈ.

ਗੁਲਾਬੋ ਉਸਨੂੰ ਆਪਣਾ ਬਿਸਤਰ ਗਰਮ ਕਰਨ ਦੇ ਲਈ ਆੱਫਰ ਕਰਦੀ ਹੈ, ਪਰੰਤੂ ਇਸ ਨੌਜਵਾਨ ਨੂੰ ਇਸ ਤਰ੍ਹਾਂ ਦੀ ਕੋਈ ਲਾਲਸਾ ਨਹੀਂ ਹੁੰਦੀ. ਇਸ ਤਰ੍ਹਾਂ ਗੁਲਾਬੋ ਇਸ ਨੌਜਵਾਨ ਦੀ ਦੀਵਾਨੀ ਹੋ ਜਾਂਦੀ ਹੈ. ਕੁੱਝ ਸਮੇਂ ਬਾਅਦ ਗੁਲਾਬੋ ਨੂੰ ਪਤਾ ਚੱਲਦਾ ਹੈ ਕਿ ਇਹ ਨੌਜਵਾਨ ਇੱਕ ਸਕੀਨਾ (ਸੋਨਮ) ਨਾਂਅ ਦੀ ਕੁੜੀ ਪਿੱਛੇ ਪਾਗਲ ਹੈ, ਜੋਕਿ ਹੋਰ ਕਿਸੇ ਦੇ ਨਾਲ ਪਿਆਰ ਕਰਦੀ ਹੈ ਅਤੇ ਉਸਦਾ ਇੰਤਜ਼ਾਰ ਕਰਦੀ ਰਹਿੰਦੀ ਹੈ.

ਇਸੀ ਦੌਰਾਨ ਉਸਦੀ ਮੁਲਾਕਾਤ ਰਾਜ ਨਾਲ ਹੁੰਦੀ ਹੈ. ਰਾਜ ਅਤੇ ਸਕੀਨਾ ਦੇ ਵਿਚਕਾਰ ਦੋਸਤੀ ਹੋ ਜਾਂਦੀ ਹੈ, ਸਕੀਨਾ ਰਾਜ ਦੇ ਪਿਆਰ ਪ੍ਰਸਤਾਵ ਨੂੰ ਠੁਕਰਾ ਦਿੰਦੀ ਹੈ ਪਰੰਤੂ ਰਾਜ ਨੂੰ ਉਮੀਦ ਹੈ ਕਿ ਸਕੀਨਾ ਦਾ ਪਿਆਰ ਵਾਪਸ ਨਹੀਂ ਆਵੇਗਾ ਅਤੇ ਸਕੀਨਾ ਰਾਜ ਦੀ ਹੋ ਜਾਵੇਗੀ.

ਇਸ ਫਿਲਮ ਦੀ ਕਹਾਣੀ ਵਿੱਚ ਉਸ ਵੇਲੇ ਬਹੁਤ ਵੱਡਾ ਮੋੜ ਆਉਂਦਾ ਹੈ ਜਦ ਸਕੀਨਾ ਦਾ ਅਜ਼ਨਬੀ ਦਿਲਦਾਰ ਇਰਮਾਨ (ਸਲਮਾਨ ਖ਼ਾਨ) ਮੁੜ ਆਉਂਦਾ ਹੈ ਅਤੇ ਸਕੀਨਾ ਨੂੰ ਲੈਕੇ ਚੱਲਿਆ ਜਾਂਦਾ ਹੈ.

ਸਲਮਾਨ ਉੱਤੇ ਇਰਮਾਨ ਵਾਲਾ ਕਿਰਦਾਰ ਬਿਲਕੁਲ ਫਿੱਟ ਨਹੀਂ ਬੈਠਦਾ ਜਦਕਿ ਸੋਨਮ ਨੂੰ ਬਹੁਤਾ ਖੂਬਸੂਰਤ ਨਹੀਂ ਵੇਖਿਆ ਗਿਆ, ਰਾਣੀ ਮੁਖ਼ਰਜੀ ਦੀ ਅਦਾਕਾਰੀ ਬਹੁਤ ਵਧੀਆ ਸੀ ਪਰੰਤੂ ਉਸਦਾ ਰੋਲ ਕਾਫੀ ਵੱਡਾ ਰਿਹਾ ਹੈ. ਇਸਦੇ ਇਲਾਵਾ ਰਣਬੀਰ ਕਪੂਰ ਫਿਲਮ ਦੇ ਰੋਲ ਮੁਤਾਬਕ ਖੁਦ ਨੂੰ ਢੱਲਣ ਵਿੱਚ ਅਸਫਲ ਸਾਬਤ ਹੋਏ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਵੀਆਂ ਪੁਰਾਣੀਆਂ, ਦਸ ਕਹਾਣੀਆਂ
ਖ਼ੂਬ ਨੱਚਾਉਂਦੀ ਹੈ ਅਜੰਤਾ ਦੀ ਬੁਲਬੁਲ
'ਗੋਲ' ਬਿਲਕੁਲ ਗੋਲ
'ਓਮ ਸ਼ਾਂਤੀ ਓਮ' ਮੋਤੀਚੂਰ ਦਾ ਲੱਡੂ
ਜਬ ਵੀ ਮੇਟ ਇੱਕ ਰੋਮਾਂਚਕ ਮੁਲਾਕਾਤ
'ਸੈਲੂਲਰ' ਵਿਗੜ੍ਹਕੇ ਬਣੀ 'ਸਪੀਡ'
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਬਾਲੀਵੁੱਡ ਦੇ ਸਥਾਪਤ ਅਭਿਨੇਤਾ ਅਨਿਲ ਕਪੂਰ ਦੀ ਪੁੱਤਰੀ ਸੋਨਮ ਕਪੂਰ ਦਾ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਨਵੀਆਂ ਪੁਰਾਣੀਆਂ, ਦਸ ਕਹਾਣੀਆਂ
ਸਮੇਂ ਦੇ ਨਾਲ ਨਾਲ ਹਰ ਚੀਜ਼ ਵਿੱਚ ਬਦਲਾਅ ਆ...
ਖ਼ੂਬ ਨੱਚਾਉਂਦੀ ਹੈ ਅਜੰਤਾ ਦੀ ਬੁਲਬੁਲ
'ਗੋਲ' ਬਿਲਕੁਲ ਗੋਲ
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace