ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਨਵੀਆਂ ਪੁਰਾਣੀਆਂ, ਦਸ ਕਹਾਣੀਆਂ
- ਸਮੇਂ ਤਾਮਰਕਰ
ਸਮੇਂ ਦੇ ਨਾਲ ਨਾਲ ਹਰ ਚੀਜ਼ ਵਿੱਚ ਬਦਲਾਅ ਆ ਰਿਹਾ ਹੈ, ਜਿਵੇਂ ਕ੍ਰਿਕਟ ਮੈਚ 50-50 ਤੋਂ ਘੱਟ ਹੋਕੇ 20-ਟਵੰਟੀ ਹੋ ਗਿਆ. ਇਸ ਮੈਚ ਦਾ ਆਪਣਾ ਇੱਕ ਵੱਖਰਾ ਹੀ ਮਜਾ ਹੈ. ਉਸ ਪ੍ਰਕਾਰ ਬਾਲੀਵੁੱਡ ਵਿੱਚ ਹੁਣ ਛੋਟੀਆਂ ਛੋਟੀਆਂ ਫਿਲਮਾਂ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਹਿਣ ਦੀ ਰੀਤੀ ਚੱਲੀ ਹੈ. ਯਾਦ ਹੋਵੇਗਾ ਕਿ ਅੱਜ ਤੋਂ ਕੁੱਝ ਸਾਲ ਪਹਿਲਾਂ ਇਸ ਸਾਲ ਸਭ ਤੋਂ ਵੱਧ ਫਲਾਪ ਫਿਲਮਾਂ ਦਾ ਨਿਰਮਾਣ ਕਰਨ ਵਾਲੇ ਰਾਮ ਗੋਪਾਲ ਵਰਮਾ ਨੇ ਛੋਟੀਆਂ ਫਿਲਮਾਂ ਨੂੰ ਜੋੜਕੇ ਇੱਕ ਫਿਲਮ ਵਿੱਚ ਪੇਸ਼ ਕਰਨ ਦਾ ਪ੍ਰਯੋਗ ਕੀਤਾ ਸੀ ਅਤੇ ਉਹਨਾਂ ਦਾ ਇਹ ਪ੍ਰਯੋਗ ਬੇਹੱਦ ਸਫ਼ਲ ਹੋਇਆ ਸੀ. ਇਸ ਵਾਰ ਉਹੀ ਪ੍ਰਯੋਗ ਸੰਜੇ ਗੁਪਤਾ ਨੇ ਕੀਤਾ ਹੈ. ਸੰਜੇ ਗੁਪਤਾ ਨੇ ਦਸ ਕਹਾਣੀਆਂ ਨਾਮਕ ਫਿਲਮ ਵਿੱਚ ਦਸ ਬਾਰ੍ਹਾਂ ਮਿੰਟਾਂ ਦੀਆਂ ਛੋਟੀਆਂ ਛੋਟੀਆਂ ਦਸ ਕਹਾਣੀਆਂ ਪੇਸ਼ ਕੀਤੀਆਂ ਹਨ.

ਇਸ ਫਿਲਮ ਦੀ ਪਹਿਲੀ ਕਹਾਣੀ 'ਰਾਈਸ ਪਲੇਟ' ਤੇ ਆਧਾਰਤ ਹੈ, ਇਸ ਕਹਾਣੀ ਦਾ ਨਿਰਦੇਸ਼ਨ ਰੋਬਿਨ ਰਾਏ ਨੇ ਕੀਤਾ ਜਦਕਿ ਸ਼ਬਾਨਾ ਆਜ਼ਮੀ ਅਤੇ ਨਸੀਰੂਦੀਨ ਸ਼ਾਹ ਨੇ ਕਿਰਦਾਰਾਂ ਵਿੱਚ ਜਾਨ ਪਾਈ ਹੈ. ਇਸ ਕਹਾਣੀ ਦਾ ਨਿਰਦੇਸ਼ਨ ਰੋਬਿਨ ਰਾਏ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਕੀਤਾ ਹੈ ਜਦਕਿ ਸ਼ਬਾਨਾ ਆਜ਼ਮੀ ਨੇ ਸਾਬਤ ਕਰ ਦਿੱਤਾ ਕਿ ਉਹਨਾਂ ਦੇ ਅਭਿਨੈ ਵਿੱਚ ਹਾਲੇ ਵੀ ਦਮ ਬਾਕੀ ਹੈ. ਇਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਆਦਮੀ ਧਰਮ ਕਰਮ ਦੀ ਗੱਲ ਤਦ ਹੀ ਕਰ ਸਕਦਾ ਹੈ, ਜਦ ਉਸ ਦਾ ਢਿੱਡ ਭਰਿਆ ਹੋਵੇ. ਇਸ ਫਿਲਮ ਦੀ ਦੂਜੀ ਕਹਾਣੀ 'ਸੈਕਸ ਆਨ ਦਾ ਬੀਚ' ਤੇ ਆਧਾਰਤ ਹੈ, ਇਸ ਕਹਾਣੀ ਵਿੱਚ ਕੋਈ ਨਵੀਂ ਗੱਲ ਨਜ਼ਰ ਨਹੀਂ ਆਉਂਦੀ, ਇਸ ਤਰ੍ਹਾਂ ਦੀਆਂ ਕਹਾਣੀ ਕਈ ਵਾਰ ਵੱਡੇ ਪਰਦੇ ਤੇ ਵੇਖੀਆਂ ਜਾ ਚੁੱਕੀਆਂ ਹਨ. ਅਸੀਂ ਕਹਿ ਸਕਦੇ ਹਾਂ ਕਿ ਇਸ ਕਹਾਣੀ ਦੇ ਨਿਰਦੇਸ਼ਕ ਅਪੂਰਵ ਲਾਖੀਆ ਆਪਣੇ ਨਿਸ਼ਾਨੇ ਤੋਂ ਉੱਕੇ ਹਨ, ਇਸ ਕਹਾਣੀ ਵਿੱਚ ਡੀਨੋ ਮਾਰੀਆ ਨੇ ਚੰਗਾ ਅਭਿਨੈ ਕੀਤਾ ਜਦਕਿ ਤਰੀਨਾ ਨੇ ਕੇਵਲ ਅੰਗ ਪ੍ਰਦਰਸ਼ਨ ਕੀਤਾ ਹੈ.

ਇਸ ਫਿਲਮ ਦੀ ਤੀਜੀ ਕਹਾਣੀ ਦੱਸੀ ਹੈ ਕਿ ਕਿਸ ਤਰ੍ਹਾਂ ਕਿਸਮਤ ਅਤੇ ਸੰਜੋਗ ਤੁਹਾਡੀ ਜ਼ਿੰਦਗੀ ਬਦਲ ਸਕਦੇ ਹਨ. ਇਸ ਕਹਾਣੀ ਦਾ ਨਿਰਦੇਸ਼ਨ ਜਸਮੀਤ ਨੇ ਕੀਤਾ, ਉਹਨਾਂ ਦੇ ਕੰਮ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ. ਇਸਦੇ ਇਲਾਵਾ ਆਫਤਾਬ ਸ਼ਿਵਦਾਸਨੀ ਨੇ ਅਭਿਨੈ ਕਰਨ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ, ਉਹਨਾਂ ਨੇ ਆਪਣੇ ਕਿਰਦਾਰ ਨੂੰ ਬਾਖੂਬੀ ਨਿਭਾਅ ਹੈ. ਇਸਦੇ ਇਲਾਵਾ ਨੇਹਾ ਉਬਰਾਏ ਨੇ ਆਪਣੇ ਅਭਿਨੈ ਦੇ ਨਾਲ ਇਸ ਕਹਾਣੀ ਹੋਰ ਸੰਵਾਰਿਆ ਹੈ. ਇਸ ਫਿਲਮ ਦੀ ਚੌਥੀ ਕਹਾਣੀ ਮੈਟਰੀਮੋਨੀ ਹੈ, ਜਿਸਦਾ ਨਿਰਦੇਸ਼ਨ ਸੰਜੇ ਗੁਪਤਾ ਨੇ ਕੀਤਾ ਜਦਕਿ ਮੰਦਿਰਾ ਬੇਦੀ, ਸੁਧਾਂਸ਼ੂ ਅਤੇ ਅਰਬਾਜ਼ ਖਾਨ ਨੇ ਅਭਿਨੈ ਕੀਤਾ. ਇਸ ਕਹਾਣੀ ਵਿੱਚ ਪਤੀ ਦੇ ਕੋਲ ਸਮਾਂ ਨਹੀਂ ਹੈ ਅਤੇ ਪਤਨੀ ਦੇ ਕੋਲ ਸਮਾਂ ਹੀ ਸਮਾਂ ਹੈ. ਦੋਹਾਂ ਦੀ ਜ਼ਿੰਦਗੀ ਬੋਰੀਅਤ ਦਾ ਸ਼ਿਕਾਰ ਹੈ.ਆਪਣੀ ਜ਼ਿੰਦਗੀ ਵਿੱਚ ਰੰਗ ਭਰਨ ਦੇ ਲਈ ਉਹ ਆਪਸ ਵਿੱਚ ਪਿਆਰ ਦਾ ਨਾਟਕ ਖੇਡਦੇ ਹਨ ਅਤੇ ਇੱਕ-ਦੂਜੇ ਨੂੰ ਧੋਖਾ ਦਿੰਦੇ ਹਨ.

ਇਸ ਫਿਲਮ ਦੀ ਪੰਜਵੀਂ ਕਹਾਣੀ 'ਗੁਬਾਰੇ' ਹੈ, ਜਿਸ ਵਿੱਚ ਨਾਨਾ ਪਾਟੇਕਰ, ਰੋਹਿਤ ਰਾਏ ਅਤੇ ਅਨੀਤਾ ਨੇ ਅਭਿਨੈ ਕੀਤਾ ਹੈ ਜਦਕਿ ਇਸ ਫਿਲਮ ਦਾ ਨਿਰਦੇਸ਼ਨ ਸੰਜੇ ਗੁਪਤਾ ਨੇ ਕੀਤਾ ਹੈ. ਇਹ ਕਹਾਣੀ ਜ਼ਜ਼ਬਾਤਾਂ ਦੇ ਨਾਲ ਭਰੀ ਹੋਈ ਹੈ. ਇਸਦੀ ਕਹਾਣੀ ਅਤੇ ਡਾਇਲਾਗ ਗੁਲਜਾਰ ਨੇ ਲਿਖੇ ਹਨ. ਪਤੀ-ਪਤਨੀ ਜੇਕਰ ਆਪਣੀ ਜ਼ਿੰਦਗੀ ਦੇ ਗੁਜਰੇ ਹੋਏ ਪਲਾਂ ਦਾ ਹਿਸਾਬ ਲਾਉਣਾ ਸ਼ੁਰੂ ਕਰਨ ਤਾਂ ਇਹ ਸਾਹਮਣੇ ਆਵੇਗਾ ਕਿ ਉਹਨਾਂ ਨੇ ਆਪਣਾ ਅੱਧੇ ਤੋਂ ਜਿਆਦਾ ਜੀਵਨ ਰੁੱਸਣ ਮਨਾਉਣ ਵਿੱਚ ਹੀ ਬਰਬਾਦ ਕੀਤਾ ਹੈ. ਨਾਨਾ ਪਾਟੇਕਰ ਇੱਕ ਡਾਇਲਾਗ ਬੋਲਦੇ ਹਨ 'ਜ਼ਿੰਦਗੀ ਉਤਨੀ ਲੰਬੀ ਨਹੀਂ ਹੈ ਜਿਤਨੀ ਕਿ ਲਗਤੀ ਹੈ. ਇਸ ਕਹਾਣੀ ਦਾ ਕਹਿਣਾ ਹੈ ਕਿ ਪਿਆਰ ਦੇ ਲਈ ਸਾਡੇ ਕੋਲ ਜੋ ਵੀ ਸਮਾਂ ਹੁੰਦਾ ਹੈ ਉਹ ਤਾਂ ਅਸੀਂ ਲੜ੍ਹਨ ਝਗੜ੍ਹਣ ਵਿੱਚ ਹੀ ਗੁਜਾਰ ਦਿੰਦੇ ਹਾਂ. 'ਗੁਬਾਰੇ' ਦਾ ਇਹ ਸੰਦੇਸ਼ ਸਿੱਧਾ ਦਿਲ ਦੀਆਂ ਗਹਿਰਾਈਆਂ ਨੂੰ ਛੋਹ ਲੈਂਦਾ ਹੈ.

ਇਸ ਫਿਲਮ ਦੀ ਛੇਵੀਂ ਕਹਾਣੀ ਹੈ ਪੂਰਨਮਾਸ਼ੀ, ਜਿਸਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਜਦਕਿ ਅਭਿਨੈ ਅੰਮ੍ਰਿਤਾ ਸਿੰਘ, ਮਿਨੀਸ਼ਾ ਲਾਂਬੇ ਅਤੇ ਪਰਮੀਤ ਸੇਠੀ ਨੇ ਕੀਤਾ. ਵਰ੍ਹਿਆਂ ਤੋਂ ਆਪਣੀ ਇੱਛਾ ਨੂੰ ਦਬਾਕੇ ਬੈਠੀ ਮਾਂ ਜਦ ਉਸਨੂੰ ਪੂਰਾ ਕਰਦੀ ਹੈ ਤਾਂ ਉਸਦਾ ਅਸਰ ਉਸਦੀ ਬੇਟੀ ਦੀ ਜ਼ਿੰਦਗੀ ਤੇ ਪੈਂਦਾ ਹੈ. ਔਰਤ ਆਪਣੀ ਪਹਿਚਾਣ ਮਾਂ, ਬੇਟੀ ਅਤੇ ਪਤਨੀ ਦੀ ਭੂਮਿਕਾਵਾਂ ਵਿੱਚ ਗੁਆ ਦਿੰਦੀ ਹੈ. ਫਿਲਮ ਦੀ ਕਹਾਣੀ ਚੰਗੀ ਹੈ ਅਤੇ ਮੇਘਨਾ ਗੁਲਜਾਰ ਨੇ ਇਸਨੂੰ ਪਰਦੇ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤਾ ਹੈ.

ਇਸ ਫਿਲਮ ਦੀ ਸੱਤਵੀਂ ਕਹਾਣੀ ਸਟਰੇਂਜਰਸ ਇਨ ਦਾ ਨਾਇਟ ਕੋਈ ਬਹੁਤ ਦਿਲਚਸਪ ਕਹਾਣੀ ਨਹੀਂ ਹੈ, ਇਸ ਕਹਾਣੀ ਦੇ ਪਾਤਰ ਮਹੇਸ਼ ਮਾਂਜਰੇਕਰ ਅਤੇ ਨੇਹੀਆ ਧੂਪੀਆ ਆਪਣੇ ਆਪਣੇ ਕਿਰਦਾਰਾਂ ਵਿੱਚ ਸਹੀ ਨਹੀਂ ਬੈਠਦੇ. ਇਸ ਕਰਕੇ ਦਰਸ਼ਕਾਂ ਨੂੰ ਕੋਈ ਬਹੁਤਾ ਮਜ਼ਾ ਨਹੀਂ ਆਉਂਦਾ. ਅਸੀਂ ਕਹਿ ਸਕਦੇ ਹਾਂ ਕਿ ਸੰਜੇ ਗੁਪਤਾ ਇਸ ਕਹਾਣੀ ਨੂੰ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਨਹੀਂ ਬਣਾ ਸਕੇ.

ਇਸ ਫਿਲਮ ਦੀ ਅੱਠਵੀਂ ਕਹਾਣੀ ਵਿੱਚ ਸੰਜੇ ਦੱਤ ਅਤੇ ਸੁਨੀਲ ਸ਼ੈਟੀ ਨਜ਼ਰ ਆਉਂਦੇ ਹਨ, ਪਰੰਤੂ ਇਹ ਕਹਾਣੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ 'ਚ ਕਾਫੀ ਕਮਜ਼ੋਰ ਸਾਬਤ ਹੋਈ ਕਿਉਂਕਿ ਕਹਾਣੀ ਤੇ ਤਕਨੀਕ ਕਾਫੀ ਭਾਰੀ ਪੈ ਗਈ. ਇਸ ਕਹਾਣੀ ਦਾ ਨਿਰਦੇਸ਼ਨ ਵੀ ਸੰਜੇ ਗੁਪਤਾ ਨੇ ਕੀਤਾ ਹੈ. ਹਾਈ ਆਨ ਦਾ ਹਾਈਵੇ ਇਹ ਕਹਾਣੀ ਬਹੁਤ ਹੀ ਕਮਜ਼ੋਰ ਹੈ, ਇਸ ਕਹਾਣੀ ਦੇ ਵਿੱਚ ਕੁੱਝ ਵੀ ਚੰਗਾ ਨਹੀਂ, ਗੈਰ ਜਿੰਮੇਵਾਰ ਜ਼ਿੰਦਗੀ ਜਿਉਂਣ ਦੇ ਨਤੀਜਿਆਂ ਤੇ ਆਧਾਰਿਤ ਇਸ ਕਹਾਣੀ ਵਿੱਚ ਜਿੰਮੀ ਸ਼ੇਰਗਿਲ ਅਤੇ ਮਾਸੂਮੀ ਨੇ ਵੀ ਆਪਣੇ ਕਿਰਦਾਰ ਨੂੰ ਗੈਰਜਿੰਮੇਵਾਰਨ ਤਰੀਕੇ ਨਾਲ ਪੇਸ਼ ਕੀਤਾ. ਜ਼ਹਿਰ ਦਸ ਕਹਾਣੀਆਂ ਫਿਲਮ ਦੀ ਇਹ ਆਖ਼ਰੀ ਕਹਾਣੀ ਹੈ, ਇਸ ਵਿੱਚ ਦਿਆ ਮਿਰਜ਼ਾ ਅਤੇ ਮਨੋਜ ਵਾਜਪਈ ਕੰਮ ਕਰਦੇ ਹੋਏ ਨਜ਼ਰ ਆਉਂਦੇ ਹਨ. ਇਸ ਫਿਲਮ ਦਾ ਨਿਰਦੇਸ਼ਨ ਸੰਜੇ ਗੁਪਤਾ ਨੇ ਕੀਤਾ ਅਤੇ ਫਿਲਮ ਵੇਖਕੇ ਲੱਗਦਾ ਹੈ ਕਿ ਸੰਜੇ ਗੁਪਤਾ ਫਿਲਮ ਬਣਾਉਂਦੇ ਬਣਾਉਂਦੇ ਥੱਕ ਗਏ ਸਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਖ਼ੂਬ ਨੱਚਾਉਂਦੀ ਹੈ ਅਜੰਤਾ ਦੀ ਬੁਲਬੁਲ
'ਗੋਲ' ਬਿਲਕੁਲ ਗੋਲ
'ਓਮ ਸ਼ਾਂਤੀ ਓਮ' ਮੋਤੀਚੂਰ ਦਾ ਲੱਡੂ
ਜਬ ਵੀ ਮੇਟ ਇੱਕ ਰੋਮਾਂਚਕ ਮੁਲਾਕਾਤ
'ਸੈਲੂਲਰ' ਵਿਗੜ੍ਹਕੇ ਬਣੀ 'ਸਪੀਡ'
'ਭੂਲ ਭਲੱਈਆ' 'ਚ ਫੱਸੇ ਦਰਸ਼ਕ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਬਾਲੀਵੁੱਡ ਦੇ ਸਥਾਪਤ ਅਭਿਨੇਤਾ ਅਨਿਲ ਕਪੂਰ ਦੀ ਪੁੱਤਰੀ ਸੋਨਮ ਕਪੂਰ ਦਾ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
'ਆਜਾ ਨੱਚ ਲੈ' ਅਜੰਤਾ ਬਚਾਓ ਸੰਘਰਸ਼
ਮਾਧੁਰੀ ਦੀਕਸ਼ਿਤ ਭਲੇ ਹੀ ਵਿਆਹ ਦੇ ਬਾਅਦ ਅਮਰੀਕਾ ਚੱਲੀ..
ਜ਼ਿੰਦਗੀ ਦੇ ਕੌੜੇ ਸੱਚ ਦਸ ਕਹਾਣੀਆਂ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace