ਯਾਹੂ! | ਮੇਰਾ ਯਾਹੂ! | ਮੇਲ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਖ਼ੂਬ ਨੱਚਾਉਂਦੀ ਹੈ ਅਜੰਤਾ ਦੀ ਬੁਲਬੁਲ
- ਸਮੇਂ ਤਾਮਰਕਰ
4 ਦਿਸੰਬਰ 2007   ( 00:18 IST )
ਨਿਰਮਾਤਾ : ਆਦਿੱਤਿਆ ਚੌਪੜਾ
ਨਿਰਦੇਸ਼ਕ : ਅਨਿਲ ਮਹਿਤਾ
ਸੰਗੀਤ : ਸਲੀਮ-ਸੁਲੇਮਾਨ
ਕਲਾਕਾਰ : ਮਾਧੁਰੀ ਦੀਕਸ਼ਿਤ, ਕੋਂਕਣਾ ਸੈਨ, ਕੁਣਾਲ ਕਪੂਰ,
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਯਸ਼ਰਾਜ ਫਿਲਮਜ਼ ਬੈਨਰ ਅੱਜਕੱਲ੍ਹ ਅਜਿਹੀਆਂ ਫਿਲਮਾਂ ਬਣਾ ਰਿਹਾ ਹੈ, ਜਿਸ ਵਿੱਚ ਮੁੱਖ ਪਾਤਰ ਸੰਘਰਸ਼ ਕਰਨ ਦੇ ਬਾਅਦ ਸਫ਼ਲ ਹੁੰਦਾ ਹੈ, ਭਾਵੇਂ ਯਸ਼ਰਾਜ ਫਿਲਮਜ਼ ਦੀ ਫਿਲਮ 'ਤਾਰਾ ਰਮ ਪਮ' ਹੋਵੇ, ਭਾਵੇਂ ਉਸਦੇ ਬਾਅਦ ਆਈ 'ਚੱਕਦੇ ਇੰਡੀਆ ਹੋਵੇ' ਇਹ ਫਿਲਮਾਂ ਦੇ ਮੁੱਖ ਕਿਰਦਾਰ ਸੰਘਰਸ਼ ਕਰਦੇ ਹੋਏ ਹੀ ਨਜ਼ਰ ਆਏ ਹਨ ਅਤੇ 'ਆਜਾ ਨੱਚ ਲੈ' ਫਿਲਮ ਵਿੱਚ ਵੀ ਮਾਧੁਰੀ ਦੀਕਸ਼ਿਤ ਆਪਣੇ ਗੁਰੂ ਦੇ ਸੰਸਥਾਨ ਨੂੰ ਸਲਾਮਤ ਰੱਖਣ ਦੇ ਲਈ ਜੱਦੋਜਹਿਦ ਕਰਦੀ ਹੋਈ ਨਜ਼ਰ ਆਉਂਦੀ ਹੈ. ਹਰ ਫਿਲਮ ਦੀ ਤਰ੍ਹਾਂ ਇਸ ਫਿਲਮ ਦੇ ਕਿਰਦਾਰਾਂ ਨੂੰ ਵੀ ਅੰਤ ਦੇ ਵਿੱਚ ਉਸ ਵੇਲੇ ਬਹੁਤ ਵੱਡੀ ਖੁਸ਼ੀ ਦਾ ਅਨੁਭਵ ਹੁੰਦਾ ਹੈ, ਜਦੋਂ ਉਹ ਸਾਰੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ.

ਇਸ ਫਿਲਮ ਦੀ ਕਹਾਣੀ ਇੱਕ ਅਜਿਹੀ ਕੋਰੀਓਗ੍ਰਾਫਰ ਦੇ ਆਲੇ ਦੁਆਲੇ ਘੁੰਮਦੀ ਹੈ ਜੋਕਿ ਭਾਰਤ ਨੂੰ ਛੱਡਕੇ ਪਹਿਲਾਂ ਵਿਦੇਸ਼ ਵਿੱਚ ਚੱਲੀ ਜਾਂਦੀ ਹੈ ਅਤੇ ਕੁੱਝ ਸਮੇਂ ਬਾਅਦ ਉਸਨੂੰ ਪਤਾ ਚੱਲਦਾ ਹੈ ਕਿ ਉਸਦੇ ਗੁਰੂ ਦੀ ਹਾਲਤ ਨਾਜ਼ੁਕ ਹੈ. ਉਹ ਆਪਣੇ ਗੁਰੂ ਦਾ ਪਤਾ ਲੈਣ ਦੇ ਲਈ ਸ਼ਾਮਲੀ ਨਾਮਕ ਪਿੰਡ ਦੇ ਵਿੱਚ ਆਉਂਦੀ ਹੈ, ਪਰੰਤੂ ਉਸਦੇ ਆਉਂਦੇ ਹੀ ਉਸਦੇ ਗੁਰੂ ਦੀ ਮੌਤ ਹੋ ਜਾਂਦੀ ਹੈ. ਇਸ ਦੌਰਾਨ ਉਸਨੂੰ ਪਤਾ ਚੱਲਦਾ ਹੈ ਕਿ ਉਸਦੇ ਗੁਰੂ ਜੀ ਦੇ ਸੰਸਥਾਨ ਦੀ ਹੋਂਦ ਨੂੰ ਖ਼ਤਰਾ ਹੈ ਅਤੇ ਉਹ ਆਪਣਾ ਸਭ ਕੁੱਝ ਭੁੱਲਕੇ ਇਸ ਸੰਸਥਾਨ ਨੂੰ ਬਚਾਉਣ ਦੇ ਵਿੱਚ ਰੁੱਝ ਜਾਂਦੀ ਹੈ ਅਤੇ ਉਸਦੇ ਨਾਲ ਰਾਹ ਵਿੱਚ ਕਾਫੀ ਰੁਕਾਵਟਾਂ ਆਉਂਦੀਆਂ ਹਨ. ਪਰੰਤੂ ਉਹ ਹਰ ਮੁਸੀਬਤ ਨੂੰ ਸਹਿਣ ਕਰਦੀ ਹੋਈ, ਅੱਗੇ ਵੱਧਦੀ ਹੈ ਅਤੇ ਇਸ ਸਾਹਸ ਨੂੰ ਵੇਖਦੇ ਹੋਏ ਉਸਦੇ ਨਾਲ ਕੁੱਝ ਹੋਰ ਲੋਕ ਹੌਲੀ ਹੌਲੀ ਜੁੜ੍ਹਣ ਲੱਗ ਪੈਂਦੇ ਹਨ.

ਇਸ ਤਰ੍ਹਾਂ ਹੌਲੀ ਹੌਲੀ ਉਹ ਆਪਣੇ ਮਕਸਦ ਵਿੱਚ ਕਾਮਯਾਬੀ ਹੁੰਦੀ ਹੈ. ਕੋਰੀਓਗ੍ਰਾਫ਼ਰ ਦਿਆ ਦਾ ਮੁਕਾਬਲਾ ਸਥਾਨਕ ਸੰਸਦ ਮੈਂਬਰ ਅਤੇ ਬਿਲਡਰ ਦੇ ਨਾਲ ਹੁੰਦਾ ਹੈ. ਇਸਦੇ ਇਲਾਵਾ ਦਿਯਾ ਦੇ ਵਿਰੁੱਧ ਸ਼ਾਮਲੀ ਵਾਸੀ ਵੀ ਹਨ ਕਿਉਂਕਿ ਕਰੀਬਨ ਇੱਕ ਦਹਾਕਾ ਪਹਿਲਾਂ ਉਹ ਇੱਕ ਅੰਗਰੇਜ਼ ਦੇ ਨਾਲ ਵਿਆਹ ਕਰਕੇ ਇੱਥੋਂ ਚੱਲੀ ਜਾਂਦੀ ਹੈ. ਇਸ ਲਈ ਸ਼ਾਮਲੀ ਦੇ ਲੋਕਾਂ ਦੀਆਂ ਨਜ਼ਰਾਂ ਵਿੱਚ ਦਿਆ ਦਾ ਚਰਿੱਤਰ ਠੀਕ ਨਹੀਂ ਸੀ. ਦਿਆ ਵਾਪਸ ਆਕੇ ਅਜੰਤਾ ਥਿਏਟਰ ਨੂੰ ਮੁੜ ਸੰਵਾਰਣਾ ਚਾਹੁੰਦੀ ਹੈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਲੜਾਈ ਜਿੱਤਦੀ ਹੈ.ਫਿਲਮ ਦੀ ਸ਼ੁਰੂਆਤ ਥੋੜ੍ਹੀ ਕਮਜ਼ੋਰ ਹੈ, ਕਿਉਂਕਿ ਗਤੀ ਥੋੜ੍ਹੀ ਤੇਜ਼ ਰੱਖੀ ਗਈ ਹੈ ਅਤੇ ਇਸ ਕਾਰਣ ਕਹਾਣੀ ਸੈੱਟ ਨਹੀਂ ਹੋ ਪਾਉਂਦੀ ਹੈ.

ਦਿਆ ਜਿਵੇਂ ਹੀ ਨਿਊਯਾਰਕ ਤੋਂ ਵਾਪਸ ਪਰਤਦੀ ਹੈ, ਉਵੇਂ ਹੀ ਫੌਰਨ ਲੜਾਈ ਸ਼ੁਰੂ ਕਰ ਦਿੰਦੀ ਹੈ. ਉਹ ਜਿਵੇਂ ਚਾਹੁੰਦੀ ਹੈ, ਸਭ ਕੁਝ ਉਸਦੇ ਮੁਤਾਬਿਕ ਹੀ ਹੁੰਦਾ ਹੈ. ਉਸਦੇ ਕੋਲ ਪੈਸਾ ਕਿੱਥੋਂ ਆਉਂਦਾ ਹੈ? ਇਹ ਗੱਲਾਂ ਥੋੜ੍ਹੀ ਅਜੀਬ ਲੱਗਦੀ ਹੈ, ਪਰੰਤੂ ਬਾਅਦ ਵਿੱਚ ਹੌਲੀ-ਹੌਲੀ ਫਿਲਮ ਆਪਣੀ ਮਜ਼ਬੂਤੀ ਬਣਾ ਲੈਂਦੀ ਹੈ. ਕੁੱਝ ਤਰੁੱਟੀਆਂ ਦੇ ਬਾਵਜੂਦ ਵੀ ਦਰਸ਼ਕ ਫਿਲਮ ਦੇ ਨਾਲ ਜੁੜ੍ਹੇ ਰਹਿੰਦੇ ਹਨ. ਅਜੰਤਾ ਥਿਏਟਰ ਨੂੰ ਬਚਾਉਣ ਲਈ ਦਿਆ ਇੱਕ ਡਾਂਸ ਨਾਟਕ 'ਲੈਲਾ ਮਜਨੂੰ' ਤਿਆਰ ਕਰਦੀ ਹੈ. ਇਹ ਨਾਟਕ ਫਿਲਮ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ.

ਵੀਹ ਮਿੰਟ ਦਾ ਇਹ ਨਾਟਕ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਗਿਆ ਹੈ. ਨਿਰਦੇਸ਼ਕ ਅਨਿਲ ਮਹਿਤਾ ਨੇ ਫਿਲਮ ਨੂੰ ਫੀਲ ਗੁਡ ਅਤੇ ਮਸਤੀ ਭਰੇ ਮੂਡ ਵਿੱਚ ਪੇਸ਼ ਕੀਤਾ ਹੈ. ਭਾਵੇਂ ਅਨਿਲ ਦੀ ਨਿਰਦੇਸ਼ਕ ਦੇ ਤੌਰ ਤੇ ਇਹ ਪਹਿਲੀ ਫਿਲਮ ਹੋਵੇ, ਪਰੰਤੂ ਉਨ੍ਹਾਂ ਦਾ ਕੰਮ ਕਿਸੇ ਅਨੁਭਵੀ ਤੋਂ ਘੱਟ ਨਹੀਂ ਵਿਖਾਈ ਦਿੰਦਾ ਹੈ. ਫਿਲਮ ਦੀ ਕਹਾਣੀ ਅਤੇ ਸੰਵਾਦ ਜੈਦੀਪ ਸਾਹਨੀ ਨੇ ਲਿਖਕੇ ਹਨ, ਬੇਸ਼ੱਕ ਉਹਨਾਂ ਦੀ ਫਿਲਮ ਦੀ ਕਹਾਣੀ ਤਾਂ ਕਮਜ਼ੋਰ ਸੀ ਪਰੰਤੂ ਸੰਵਾਦਾਂ ਵਿੱਚ ਤਾਜ਼ਗੀ ਅਤੇ ਜੋਸ਼ ਝੱਲਕ ਰਿਹਾ ਸੀ. ਜਿੱਥੇ ਫਿਲਮ ਦਾ ਸੰਗੀਤ ਸਲੀਮ ਸੁਲੇਮਾਨ ਨੇ ਬਹੁਤ ਹੀ ਮਿਹਨਤ ਦੇ ਨਾਲ ਤਿਆਰ ਕੀਤਾ ਹੈ, ਉੱਥੇ ਹੀ ਕੋਰੀਓਗ੍ਰਾਫਰ ਵੈਭਵੀ ਮਰਚੈਂਟ ਨੇ ਵੀ ਆਪਣੀ ਕਲਾ ਦੇ ਅਜੋਕੇ ਜੌਹਰ ਵਿਖਾਕੇ ਦਰਸ਼ਕਾਂ ਨੂੰ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ ਹੈ.

ਬਾਲੀਵੁੱਡ ਦੀ ਸੁੰਦਰੀ ਮਾਧੁਰੀ ਦੀਕਸ਼ਿਤ ਨੇ ਪੰਜ ਸਾਲ ਦੇ ਬਾਅਦ ਬਾਲੀਵੁੱਡ ਵੱਲ ਰੁੱਖ ਕਰਦੇ ਹੋਏ ਇਸ ਫਿਲਮ ਦੇ ਨਾਲ ਇੱਕ ਚੰਗੀ ਵਾਪਸੀ ਕੀਤੀ ਹੈ. ਇਸ ਫਿਲਮ ਦਾ ਕਿਰਦਾਰ ਮਾਧੁਰੀ ਦੀਕਸ਼ਿਤ ਦੀ ਉਮਰ ਦੇ ਮੁਤਾਬਕ ਬਿਲਕੁਲ ਫਿੱਟ ਬੈਠਦਾ ਹੈ. ਇਸਦੇ ਇਲਾਵਾ ਕੋਂਕਣਾ ਸੈਨ, ਰਘੁਬੀਰ ਯਾਦਵ, ਕੁਣਾਲ ਕਪੂਰ, ਅਖਿਲੇਂਦਰ ਮਿਸ਼ਰਾ, ਇਰਫਾਨ ਖਾਨ, ਦਰਸ਼ਨ ਜਰੀਵਾਲਾ ਨੇ ਵੀ ਵਧੀਆ ਕਿਰਦਾਰ ਨਿਭਾਇਆ ਹੈ ਜਦਕਿ ਅਕਸ਼ੈ ਖੰਨਾ ਦਾ ਰੋਲ ਛੋਟਾ ਸੀ ਪਰੰਤੂ ਉਸਨੇ ਵੀ ਆਪਣੇ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਓਮ ਸ਼ਾਂਤੀ ਓਮ' ਮੋਤੀਚੂਰ ਦਾ ਲੱਡੂ
ਜਬ ਵੀ ਮੇਟ ਇੱਕ ਰੋਮਾਂਚਕ ਮੁਲਾਕਾਤ
'ਸੈਲੂਲਰ' ਵਿਗੜ੍ਹਕੇ ਬਣੀ 'ਸਪੀਡ'
'ਭੂਲ ਭਲੱਈਆ' 'ਚ ਫੱਸੇ ਦਰਸ਼ਕ
ਗੋ ਕਹਿੰਦੀ ਹੈ ਭੱਜੋ ਬਈ ਭੱਜੋ
'ਢੋਲ' ਨੂੰ ਸੀ ਹੋਰ ਕੱਸਣ ਦੀ ਲੋੜ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਬਾਲੀਵੁੱਡ ਦੇ ਸਥਾਪਤ ਅਭਿਨੇਤਾ ਅਨਿਲ ਕਪੂਰ ਦੀ ਪੁੱਤਰੀ ਸੋਨਮ ਕਪੂਰ ਦਾ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
'ਆਜਾ ਨੱਚ ਲੈ' ਅਜੰਤਾ ਬਚਾਓ ਸੰਘਰਸ਼
ਮਾਧੁਰੀ ਦੀਕਸ਼ਿਤ ਭਲੇ ਹੀ ਵਿਆਹ ਦੇ ਬਾਅਦ ਅਮਰੀਕਾ ਚੱਲੀ..
ਜ਼ਿੰਦਗੀ ਦੇ ਕੌੜੇ ਸੱਚ ਦਸ ਕਹਾਣੀਆਂ
ਕਾੱਲ ਸੈਂਟਰ ਮੁਲਾਜ਼ਮਾਂ ਦੀ ਕਹਾਣੀ 'ਹੈਲੋ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
Marketplace