ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
'ਓਮ ਸ਼ਾਂਤੀ ਓਮ' ਮੋਤੀਚੂਰ ਦਾ ਲੱਡੂ
- ਕੁਲਵੰਤ ਹੈਪੀ
ਨਿਰਮਾਤਾ : ਗੌਰੀ ਖ਼ਾਨ
ਨਿਰਦੇਸ਼ਕ : ਫਰਹਾ ਖ਼ਾਨ
ਸੰਗੀਤ : ਵਿਸ਼ਾਲ ਸ਼ੇਖਰ
ਕਲਾਕਾਰ : ਸ਼ਾਹਰੁਖ਼ ਖ਼ਾਨ, ਦੀਪਿਕਾ ਪਾਦੁਕੋਣ, ਸ਼੍ਰੇਅਸ ਤਲਪਦੇ, ਅਰਜੁਨ ਰਾਮਪਾਲ, ਕਿਰਨ ਖੇਰ
ਕੁੱਝ ਸਾਲ ਪਹਿਲਾਂ ਸੁਭਾਸ ਘਈ ਨੇ ਰਿਸ਼ੀ ਕਪੂਰ ਨੂੰ ਲੈਕੇ 'ਕਰਜ਼' ਨਾਮਕ ਫਿਲਮ ਦਾ ਨਿਰਮਾਣ ਕੀਤਾ ਸੀ ਜੋਕਿ ਆਪਣੇ ਸਮੇਂ ਦੀ ਸੁਪਰ ਡੁਪਰ ਹਿੱਟ ਫਿਲਮ ਰਹੀ ਸੀ, ਇਸ ਫਿਲਮ ਤੋਂ ਪ੍ਰੇਰਿਤ ਹੈ ਫਰਹਾ ਖ਼ਾਨ ਦੀ ਨਿਰਦੇਸ਼ਿਤ ਫਿਲਮ 'ਓਮ ਸ਼ਾਂਤੀ ਓਮ' ਪਰੰਤੂ ਇਸ ਵਿੱਚ ਨਵੀਂ ਗੱਲ ਹੈ ਕਿ ਉਹ ਕਹਾਣੀ ਕੇਵਲ ਇੱਕ ਨੌਜਵਾਨ ਪ੍ਰੇਮੀ ਜੌੜੇ ਦੀ ਸੀ ਜਦਕਿ ਇਸ ਫਿਲਮ ਦੀ ਕਹਾਣੀ ਬਾਲੀਵੁੱਡ ਦੇ ਆਲੇ ਦੁਆਲੇ ਘੁੰਮਦੀ ਹੈ.

ਕਹਾਣੀ : ਫਿਲਮ ਦੀ ਕਹਾਣੀ ਪੁਰਾਣੀ ਫਿਲਮ 'ਕਰਜ' ਦੇ ਹਿੱਟ ਗੀਤ ਸ਼ਾਂਤੀ ਓਮ ਸ਼ਾਂਤੀ ਦੇ ਨਾਲ ਸ਼ੁਰੂ ਹੁੰਦੀ ਹੈ ਪਰੰਤੂ ਇਹ ਗੀਤ ਪੂਰਾ ਨਹੀਂ ਬਲਕਿ ਇੱਕ ਅੰਤਰਾ ਹੈ, ਜਿਸਨੂੰ ਵੇਖਕੇ ਜੂਨੀਅਰ ਕਲਾਕਾਰ ਓਮ ਪ੍ਰਕਾਸ਼ ਮੱਖੀਜਾ (ਸ਼ਾਹਰੁਖ਼ ਖਾਨ) ਕਾਫੀ ਪ੍ਰਭਾਵਿਤ ਹੁੰਦਾ ਹੈ. ਉਹ ਵੀ ਬਾਲੀਵੁੱਡ ਦਾ ਸੁਪਰ ਸਟਾਰ ਬਣਨ ਦਾ ਸੁਪਨਾ ਵੇਖਦਾ ਹੈ ਪਰੰਤੂ ਘਰ ਦੀ ਗਰੀਬੀ ਉਸਨੂੰ ਉੱਭਰਦਾ ਮੌਕਾ ਨਹੀਂ ਦਿੰਦੀ. ਇਸ ਜੂਨੀਅਰ ਕਲਾਕਾਰ ਨੂੰ ਬਾਲੀਵੁੱਡ ਦੀ ਸਭ ਤੋਂ ਹਿੱਟ ਹੀਰੋਇਨ ਸ਼ਾਂਤੀ ਪ੍ਰਿਯਾ (ਦੀਪਿਕਾ ਪਾਦੁਕੋਣ) ਦੇ ਨਾਲ ਪਿਆਰ ਹੈ, ਕਿਸਮਤ ਓਮ ਪ੍ਰਕਾਸ਼ ਦਾ ਮੇਲ ਕਿਸੇ ਨਾ ਕਿਸੇ ਬਹਾਨੇ ਉਸ ਹੀਰੋਇਨ ਦੇ ਨਾਲ ਕਰਾਉਂਦੀ ਹੈ.

ਇੱਕ ਵਾਰੀ ਮੱਖੀਜਾ ਨੂੰ ਸ਼ਾਂਤੀ ਦੀ ਫਿਲਮ ਦੇ ਵਿੱਚ ਜੂਨੀਅਰ ਕਲਾਕਾਰ ਦਾ ਰੋਲ ਮਿਲਦਾ ਹੈ ਪਰੰਤੂ ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੀਰੋਇਨ ਅੱਗ ਦੀ ਲਪੇਟ ਵਿੱਚ ਆ ਜਾਂਦੀ ਹੈ ਅਤੇ ਮੱਖੀਜਾ ਜਾਨ ਦੀ ਬਾਜ਼ੀ ਲਗਾਕੇ ਹੀਰੋਇਨ ਨੂੰ ਬਾਹਰ ਕੱਢ ਲਿਆਉਂਦਾ ਹੈ. ਇਸ ਘਟਨਾ ਦੇ ਬਾਅਦ ਪ੍ਰਿਆ ਓਮ ਦੇ ਨਾਲ ਦੋਸਤੀ ਕਰਦੀ ਹੈ. ਓਮ ਪ੍ਰਿਆ ਨੂੰ ਦਿਲੋਂ ਪਿਆਰ ਕਰਦਾ ਹੈ ਲੇਕਿਨ ਉਸ ਵੇਲੇ ਓਮ ਪੂਰੀ ਤਰ੍ਹਾਂ ਟੁੱਟਕੇ ਬਿਖ਼ਰ ਜਾਂਦਾ ਹੈ, ਜਿਸ ਵੇਲੇ ਓਮ ਨੂੰ ਪਤਾ ਚੱਲਦਾ ਹੈ ਕਿ ਪ੍ਰਿਆ ਸ਼ਾਦੀਸ਼ੁਦਾ ਹੈ.

ਪ੍ਰਿਆ ਦਾ ਵਿਆਹ ਫਿਲਮ ਨਿਰਮਾਤਾ ਮੁਕੇਸ਼ ਮੇਹਰਾ ਦੇ ਨਾਲ ਹੋਇਆ ਹੁੰਦਾ ਹੈ, ਲੇਕਿਨ ਮੁਕੇਸ਼ ਪ੍ਰਿਆ ਦੀ ਸਫ਼ਲਤਾ ਨੂੰ ਬਰਕਰਾਰ ਰੱਖਣ ਦੇ ਲਈ ਇਸ ਗੱਲ ਦਾ ਜ਼ਿਕਰ ਨਹੀਂ ਕਰਦਾ. ਇੱਕ ਦਿਨ ਪ੍ਰਿਆ ਅਤੇ ਮੁਕੇਸ਼ ਦੇ ਵਿੱਚ ਅਣਬਣ ਹੋ ਜਾਂਦੀ ਹੈ, ਜਿਸਦੇ ਚੱਲਦੇ ਮੁਕੇਸ਼ ਪ੍ਰਿਆ ਨੂੰ ਖ਼ਤਮ ਕਰਨ ਦੀ ਸਾਜਿਸ਼ ਬਣਾਉਂਦਾ ਹੈ. ਪਰੰਤੂ ਇਸ ਘਟਨਾ ਦੇ ਵਿੱਚ ਪ੍ਰਿਆ ਦੀ ਜਾਨ ਬਚਾਉਂਦੇ ਹੋਏ ਮੱਖੀਜਾ ਦੀ ਜਾਨ ਚੱਲੀ ਜਾਂਦੀ ਹੈ. ਇਸਦੇ ਬਾਅਦ ਮੱਖੀਜਾ ਸੁਪਰ ਸਟਾਰ ਰਾਜੇਸ਼ ਕਪੂਰ ਦੇ ਘਰ ਓਮ ਕਪੂਰ ਬਣਕੇ ਜਨਮ ਲੈਂਦਾ ਹੈ ਜੋਕਿ ਉਸ ਘਟਨਾਕ੍ਰਮ ਤੋਂ ਪਰਦਾ ਚੁੱਕਣ ਦੇ ਕੰਮ ਨੂੰ ਅੰਜਾਮ ਤੱਕ ਪਹੁੰਚਾਉਂਦਾ ਹੈ.

ਅਭਿਨੈ : ਸ਼ਾਹਰੁਖ਼ ਖ਼ਾਨ ਨੇ ਆਪਣੇ ਅਭਿਨੈ ਦੇ ਰੰਗਾਂ ਨਾਲ ਫਿਲਮ ਨੂੰ ਰੰਗਦਾਰ ਬਣਾਕੇ ਰੱਖਿਆ ਹੈ, ਇਤਨਾ ਹੀ ਨਹੀਂ ਫਿਲਮ ਦੀ ਮੁੱਖ ਭੂਮਿਕਾ ਨਿਭਾਉਣ ਵਾਲੀ ਦੀਪਿਕਾ ਪਾਦੁਕੋਣ ਵੀ ਕਿੰਗ ਖ਼ਾਨ ਦੇ ਅਭਿਨੈ ਕਾਰਣ ਦਰਸ਼ਕਾਂ ਨੂੰ ਆਪਣੇ ਰੂਬਰੂ ਨਹੀਂ ਕਰਵਾ ਸਕੀ. ਇਸ ਫਿਲਮ ਵਿੱਚ ਸਾਈਡ ਰੋਲ ਅਦਾ ਕਰਨ ਵਾਲੇ ਸ੍ਰੇਅਸ਼ ਤਲਪਦੇ ਨੇ ਸਾਬਤ ਕੀਤਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਇੱਕ ਸਫ਼ਲ ਅਭਿਨੇਤਾ ਹੋਵੇਗਾ. ਕਿਰਨ ਖੇਰ ਨੇ ਫਿਲਮ ਦੇ ਵਿੱਚ ਓਵਰ ਐਕਟਿੰਗ ਬਹੁਤ ਕੀਤੀ ਹੈ ਜਦਕਿ ਅਰਜੁਨ ਰਾਮਗੋਪਾਲ ਨੇ ਆਪਣੇ ਰੋਲ ਨੂੰ ਇਮਾਨਦਾਰੀ ਦੇ ਨਾਲ ਨਿਭਾਉਣ ਦੀ ਪੂਰੀ ਕੋਸ਼ਿਸ਼ ਕੀਤੀ.

ਨਿਰਦੇਸ਼ਨ : ਫਰਹਾ ਖ਼ਾਨ ਨੂੰ ਸ਼ਾਬਾਸ਼ ਤਾਂ ਦਿੱਤੀ ਜਾ ਸਕਦੀ ਹੈ ਕਿਉਂਕਿ ਉਹਨਾਂ ਨੇ ਜ਼ਬਰਦਸਤ ਮਿਊਜ਼ਿਕ ਜੋ ਤਿਆਰ ਕਰਵਾਇਆ, ਇਸਦੇ ਇਲਾਵਾ ਇੱਕ ਫਿਲਮ ਐਵਾਰਡ ਸੀਨ ਅਤੇ ਬਹੁਤੇਰੇ ਅਭਿਨੇਤਾ ਅਭਿਨੇਤਰੀਆਂ ਦੇ ਨਾਲ ਸਜਾਇਆ ਗੀਤ ਫਿਲਮ ਦੇ ਨਾਲ ਜੋੜਕੇ ਫਿਲਮ ਨੂੰ ਮਜ਼ਬੂਤੀ ਪ੍ਰਦਾਨ ਕੀਤੀ. ਫਿਲਮ ਐਵਾਰਡ ਸੀਨ ਦੇ ਦੌਰਾਨ ਅਭਿਸ਼ੇਕ ਅਤੇ ਅਕਸ਼ੈ ਕੁਮਾਰ ਤੋਂ ਫਰਹਾ ਖ਼ਾਨ ਨੇ ਬਹੁਤ ਚੰਗਾ ਕੰਮ ਲਿਆ.

ਨਿਚੋੜ : ਓਮ ਸ਼ਾਂਤੀ ਓਮ ਮੋਤੀਚੂਰ ਦੇ ਲੱਡੂ ਦੀ ਤਰ੍ਹਾਂ ਹੈ ਜੋ ਖਾਵੇ ਉਹ ਵੀ ਪਛਤਾਵੇ ਜੋ ਨਾ ਖਾਵੇ ਉਹ ਵੀ ਪਛਤਾਵੇ.

(ਸਰੋਤ - ਵੈਬ ਦੁਨੀਆ)
 
ਹੋਰ ਵੀ...
ਜਬ ਵੀ ਮੇਟ ਇੱਕ ਰੋਮਾਂਚਕ ਮੁਲਾਕਾਤ
'ਸੈਲੂਲਰ' ਵਿਗੜ੍ਹਕੇ ਬਣੀ 'ਸਪੀਡ'
'ਭੂਲ ਭਲੱਈਆ' 'ਚ ਫੱਸੇ ਦਰਸ਼ਕ
ਗੋ ਕਹਿੰਦੀ ਹੈ ਭੱਜੋ ਬਈ ਭੱਜੋ
'ਢੋਲ' ਨੂੰ ਸੀ ਹੋਰ ਕੱਸਣ ਦੀ ਲੋੜ
ਸਿਨੇਮਾ ਹਾਲ ਪੈਂਦੀ ਹੈ 'ਧਮਾਲ'
ਸਾਹਿਤ ਖੇਤਰ
ਕਵਿਤਾਵਾਂ - ਭੁੱਲਕੇ ਨਾ ਲੰਘੀ ਸੱਜਣਾ, ਨਗਰੀ ਇਸ਼ਕ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਬਾਲੀਵੁੱਡ ਦਾ ਅਸਲੀ ਖਿਡਾਰੀ ਅਕਸ਼ੈ
ਅਸਲੀ ਖਿਡਾਰੀ ਤਾਂ ਉਹੀ ਹੁੰਦਾ ਹੈ ਜੋ ਸਮੇਂ ਦੀਆਂ...
ਅਰਸ਼ਦ ਵੀ ਫਿਲਮ ਨਿਰਮਾਣ ਮੈਦਾਨ 'ਚ
ਸ਼ਾਹਰੁੱਖ ਪਾਸ ਨਹੀਂ ਹੈ ਕੰਮ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace