ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
'ਭੂਲ ਭਲੱਈਆ' 'ਚ ਫੱਸੇ ਦਰਸ਼ਕ
ਨਿਰਮਾਤਾ : ਭੂਸ਼ਨ ਕੁਮਾਰ -ਕਿਸ਼ਨ ਕੁਮਾਰ
ਨਿਰਦੇਸ਼ਕ : ਪ੍ਰਿਅਦਰਸ਼ਨ
ਗੀਤਕਾਰ : ਪ੍ਰੀਤਮ
ਕਲਾਕਾਰ : ਅਕਸ਼ੈ ਕੁਮਾਰ, ਵਿੱਦਿਆ ਬਾਲਨ, ਸ਼ਾਇਨੀ ਆਹੂਜਾ, ਅਮੀਸ਼ਾ ਪਟੇਲ

ਹਿੰਦੀ ਸਿਨੇਮਾ ਪ੍ਰੇਮੀਆਂ ਦੀ ਝੋਲੀ ਵਿੱਚ ਕਾਮੇਡੀ ਫਿਲਮਾਂ ਪਾਉਣ ਵਾਲੇ ਪ੍ਰਿਆਦਰਸ਼ਨ ਅੱਜਕੱਲ੍ਹ ਆਪਣੀ ਨਵੀਂ ਰਿਲੀਜ਼ ਹੋਈ ਫਿਲਮ 'ਭੂਲ ਭਲੱਈਆ' ਨੂੰ ਲੈਕੇ ਚਰਚਾ ਦੇ ਵਿੱਚ ਹਨ ਕਿਉਂਕਿ ਇਸ ਫਿਲਮ ਦੇ ਵਿੱਚ ਅਕਸ਼ੈ ਕੁਮਾਰ ਮੁੱਖ ਭੂਮਿਕਾ ਨਿਭਾਅ ਰਿਹਾ ਹੈ.

ਫਿਲਮ ਦੀ ਸ਼ੁਰੂਆਤ ਵਿੱਚ ਚਤੁਰਵੇਦੀ ਪਰਿਵਾਰ ਦੀ ਇੱਕ ਹਵੇਲੀ ਵਿਖਾਈ ਗਈ ਹੈ, ਜਿਸ ਦੇ ਬਾਰੇ ਲੋਕਾਂ ਦਾ ਮੰਨਣਾ ਹੈ ਕਿ ਉਸ ਵਿੱਚ ਭੂਤ-ਪ੍ਰੇਤ ਰਹਿੰਦੇ ਹਨ. ਹਵੇਲੀ ਖਾਲੀ ਹੈ ਅਤੇ ਪੂਜਾ ਪਾਠ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ.

ਅਮਰੀਕਾ ਤੋਂ ਵਾਪਿਸ ਆਇਆ ਸਿਧਾਰਥ (ਸ਼ਾਈਨੀ ਆਹੂਜਾ) ਆਪਣੀ ਪਤਨੀ ਅਵਨੀ (ਵਿੱਦਿਆ ਬਾਲਨ) ਦੇ ਨਾਲ ਇਸ ਹਵੇਲੀ ਵਿੱਚ ਰਹਿਣ ਦੀ ਜ਼ਿੱਦ ਕਰਦਾ ਹੈ. ਉਹ ਨਵੇਂ ਵਿਚਾਰਾਂ ਵਾਲਾ ਹੈ ਅਤੇ ਇਸ ਤਰ੍ਹਾਂ ਦੇ ਅੰਧਵਿਸ਼ਵਾਸਾਂ ਤੇ ਉਸ ਦਾ ਯਕੀਨ ਨਹੀਂ ਹੈ. ਜਦਕਿ ਉਸ ਦੇ ਪਰਿਵਾਰ ਦੇ ਸਾਰੇ ਲੋਕ ਕਰਮਕਾਂਡ ਤੇ ਵਿਸ਼ਵਾਸ ਰੱਖਦੇ ਹਨ.

ਆਪਣੇ ਪਰਿਵਾਰ ਦੇ ਲੱਖ ਮਨ੍ਹਾਂ ਕਰਨ ਦੇ ਬਾਵਜੂਦ ਵੀ ਉਹ ਹਵੇਲੀ ਵਿੱਚ ਆਪਣੀ ਪਤਨੀ ਦੇ ਨਾਲ ਰਹਿਣ ਦੇ ਲਈ ਜਾਂਦਾ ਹੈ ਅਤੇ ਅਣਹੋਣੀ ਘਟਨਾਵਾਂ ਹੋਣ ਲੱਗ ਜਾਂਦੀਆਂ ਹਨ. ਜਦੋਂ ਗੱਲ ਅੱਗੇ ਵੱਧ ਜਾਂਦੀ ਹੈ ਤਾਂ ਸਿਧਾਰਥ ਇਸ ਮਾਮਲੇ ਵਿੱਚ ਆਪਣੇ ਮਿੱਤਰ ਮਨੋਵਿਗਿਆਨੀ ਆਦਿੱਤ (ਅਕਸ਼ੈ ਕੁਮਾਰ) ਦੀ ਮਦਦ ਲੈਣ ਦਾ ਫੈਸਲਾ ਕਰਦਾ ਹੈ. ਆਦਿੱਤ ਕਿਸ ਤਰ੍ਹਾਂ ਇਸ ਮਾਮਲੇ ਨੂੰ ਸੁਲਝਾਉਂਦਾ ਹੈ ਇਹ ਫਿਲਮ ਵਿੱਚ ਵਿਖਾਇਆ ਗਿਆ ਹੈ.

ਫਿਲਮ ਦੀ ਕਹਾਣੀ ਅਨੋਖੀ ਜ਼ਰੂਰ ਹੈ, ਪਰੰਤੂ ਸਾਰਿਆਂ ਨੂੰ ਇਸ ਘਟਨਾ ਤੇ ਯਕੀਨ ਹੋਵੇ ਇਹ ਜਰੂਰੀ ਨਹੀਂ ਹੈ. ਕਈ ਘਟਨਾਵਾਂ ਤੇ ਵਿਸ਼ਵਾਸ ਹੀ ਨਹੀਂ ਹੁੰਦਾ ਹੈ, ਫਿਲਮ ਦਾ ਮੁੱਖ ਘਟਨਾਕ੍ਰਮ ਆਖ਼ਰੀ ਅੱਧੇ ਘੰਟੇ ਵਿੱਚ ਹੁੰਦਾ ਹੈ ਅਤੇ ਉਸ ਵੇਲੇ ਤੱਕ ਦਰਸ਼ਕ ਆਪਣਾ ਆਪਾ ਖੋਹ ਬਹਿੰਦੇ ਹਨ.

ਫਿਲਮ ਦੇ ਅੱਧ ਤਕ ਫਿਲਮ ਵਿੱਚ ਕੇਵਲ ਰਹੱਸਮਈ ਘਟਨਾਵਾਂ ਹੁੰਦੀ ਰਹਿੰਦੀਆਂ ਹਨ ਅਤੇ ਕਹਾਣੀ ਬਿਲਕੁਲ ਵੀ ਅੱਗੇ ਨਹੀਂ ਖਿਸਕਦੀ.ਇਸ ਹਿੱਸੇ ਵਿੱਚ ਸ਼ਾਈਨੀ ਆਹੂਜਾ, ਮਨੋਜ ਜੋਸ਼ੀ ਅਤੇ ਪਰੇਸ਼ ਰਾਵਲ ਨੂੰ ਮਹੱਤਵ ਦਿੱਤਾ ਗਿਆ ਹੈ.

ਅੱਧ ਦੇ ਕੁੱਝ ਮਿੰਟਾਂ ਪਹਿਲਾਂ ਹੀ ਅਕਸ਼ੈ ਕੁਮਾਰ ਫਿਲਮ ਦੇ ਵਿੱਚ ਪ੍ਰਵੇਸ਼ ਕਰਦੇ ਹਨ. ਅਕਸ਼ੈ ਦੇ ਆਉਣ ਨਾਲ ਉਮੀਦ ਹੁੰਦੀ ਹੈ ਕਿ ਕਹਾਣੀ ਅੱਗੇ ਵੱਧੇਗੀ, ਪਰੰਤੂ ਛੇਤੀ ਹੀ ਉਮੀਦ ਟੁੱਟ ਜਾਂਦੀ ਹੈ. ਅਕਸ਼ੈ ਦੇ ਆਉਣ ਦੇ ਬਾਅਦ ਸਾਰੇ ਕਿਰਦਾਰਾਂ ਨੂੰ ਸਾਈਡਲਾਈਨ ਕਰ ਦਿੱਤਾ ਗਿਆ ਹੈ.

ਅਕਸ਼ੈ ਇੱਕ ਮਨੋਵਿਗਿਆਨੀ ਹਨ ਅਤੇ ਇਸ ਤਰ੍ਹਾਂ ਦੀ ਘਟਨਾਵਾਂ ਦੇ ਲਈ ਉਹ ਕਿਸੇ ਮਾਨਸਿਕ ਰੋਗੀ ਨੂੰ ਜਿੰਮੇਵਾਰ ਕਰਾਰ ਦਿੰਦੇ ਹਨ. ਉਹ ਕੰਮ ਕਰਦੇ ਹੋਏ ਘੱਟ ਅਤੇ ਮਜਾਕ ਮਸਤੀ ਕਰਦੇ ਹੋਏ ਜਿਆਦਾ ਦਿਖਾਈ ਦਿੰਦੇ ਹਨ. ਅਕਸ਼ੈ ਬਹੁਤ ਛੇਤੀ ਅਤੇ ਸੌਖੇ ਤਰੀਕੇ ਨਾਲ ਹੀ ਉਸ ਵਿਅਕਤੀ ਤਕ ਪੁੱਜ ਜਾਂਦੇ ਹਨ ਅਤੇ ਇਸ ਨਾਲ ਅਕਸ਼ੈ ਦੀ ਭੂਮਿਕਾ ਦਾ ਮਹੱਤਵ ਘੱਟ ਜਾਂਦਾ ਹੈ.

ਨਿਰਦੇਸ਼ਨ : ਪ੍ਰਿਅਦਰਸ਼ਨ ਨੇ ਬਤੌਰ ਨਿਰਦੇਸ਼ਕ ਕਲਾਕਾਰਾਂ ਤੋਂ ਚੰਗਾ ਕੰਮ ਲਿਆ ਹੈ, ਪਰੰਤੂ ਉਹ ਪੂਰੇ ਸਮੇਂ ਦਰਸ਼ਕਾਂ ਨੂੰ ਬੰਨ੍ਹਕੇ ਰੱਖ ਨਹੀਂ ਸਕੇ ਕਿਉਂਕਿ ਫਿਲਮ ਦੇ ਕੁੱਝ ਹਿੱਸੇ ਬਹੁਤ ਹੀ ਘਟੀਆ ਹਨ, ਜਿਨ੍ਹਾਂ ਨੂੰ ਬਿਨ੍ਹਾਂ ਗੱਲ ਦੇ ਹੀ ਜੋੜ੍ਹਿਆ ਗਿਆ ਹੈ. ਪ੍ਰਿਅਦਰਸ਼ਨ ਨੇ ਫਿਲਮ ਦੀ ਲੰਬਾਈ ਵਿੱਚ ਜਿਆਦਾ ਰੱਖੀ ਹੈ. ਫਿਲਮ ਹੋਰ ਵੀ ਵਧੀਆ ਬਣ ਸਕਦੀ ਸੀ, ਜੇਕਰ ਉਹ ਫਿਲਮ ਦੀ ਆਡੀਟਿੰਗ ਕਰਕੇ ਅੱਧਾ ਘੰਟੇ ਦੀ ਫਿਲਮ ਉਡਾ ਦਿੰਦੇ. 'ਹਰੇ ਕ੍ਰਿਸ਼ਨਾ ਹਰੇ ਰਾਮ' ਜਿਹੇ ਸੁਪਰਹਿਟ ਗਾਣੇ ਨੂੰ ਵੀ ਬਰਬਾਦ ਕਰ ਦਿੱਤਾ ਗਿਆ ਹੈ. ਇਹ ਗੀਤ ਫਿਲਮ ਵਿੱਚ ਉਸ ਵੇਲੇ ਆਉਂਦਾ ਹੈ ਜਦੋਂ ਆਖਿਰੀ ਵਿੱਚ ਪਰਦੇ ਤੇ ਨਾਮ ਆਉਂਦੇ ਹਨ. ਇਸ ਗੀਤ ਨੂੰ ਅਕਸ਼ੈ ਕੁਮਾਰ ਦੀ ਐਂਟਰੀ ਵੇਲੇ ਵਿਖਾਇਆ ਜਾਣਾ ਚਾਹੀਦਾ ਸੀ.

ਅਭਿਨੈ : ਅਕਸ਼ੈ ਕੁਮਾਰ ਕਾਮੇਡੀ ਰੋਲ ਵਿੱਚ ਆਪਣੀ ਪਕੜ ਮਜਬੂਤ ਕਰਦੇ ਜਾ ਰਹੇ ਹਨ. ਉਹਨਾਂ ਨੇ ਆਪਣੀ ਐਕਟਿੰਗ ਦੇ ਜ਼ਰੀਏ ਹੀ ਕਈ ਦ੍ਰਿਸ਼ਾਂ ਨੂੰ ਵੇਖਣ ਲਾਇਕ ਬਣਾਇਆ ਹੈ. ਇਸਦੇ ਇਲਾਵਾ ਰਾਜਪਾਲ ਯਾਦਵ, ਪਰੇਸ਼ ਰਾਵਲ, ਅਸਰਾਨੀ ਅਤੇ ਮਨੋਜ਼ ਜੋਸ਼ੀ ਨੇ ਵੀ ਆਪਣੇ ਅਭਿਨੈ ਦੇ ਨਾਲ ਇਨਸਾਫ ਕੀਤਾ ਹੈ.

ਵਿੱਦਿਆ ਬਾਲਨ ਨੂੰ ਆਖ਼ਰੀ ਅੱਧੇ ਘੰਟੇ ਵਿੱਚ ਐਕਟਿੰਗ ਕਰਨ ਦਾ ਮੌਕਾ ਮਿਲਿਆ ਅਤੇ ਉਹਨਾਂ ਨੇ ਆਪਣਾ ਰੋਲ ਬਖੂਬੀ ਨਿਭਾਇਆ. ਜਿੱਥੇ ਅਹੂਜਾ ਨੇ ਓਵਰ ਐਕਟਿੰਗ ਕੀਤੀ, ਉੱਥੇ ਅਮੀਸ਼ਾ ਪਟੇਲ ਦਾ ਮਹੱਤਵਹੀਣ ਸੀ ਪਤਾ ਨਹੀਂ ਉਸਨੇ ਇਸ ਰੋਲ ਦੇ ਲਈ ਕਿਵੇਂ ਹਾਂ ਕੀਤੀ.

ਕਿਉਂ ਵੇਖੀਏ : ਜੇਕਰ ਤੁਸੀ ਅਕਸ਼ੈ ਕੁਮਾਰ ਦੀ ਕਲਾ ਤੇ ਵਿਸ਼ਵਾਸ ਕਰਦੇ ਤਾਂ ਵੇਖੋ 'ਭੂਲ ਭਲੱਈਆ'
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਗੋ ਕਹਿੰਦੀ ਹੈ ਭੱਜੋ ਬਈ ਭੱਜੋ
'ਢੋਲ' ਨੂੰ ਸੀ ਹੋਰ ਕੱਸਣ ਦੀ ਲੋੜ
ਸਿਨੇਮਾ ਹਾਲ ਪੈਂਦੀ ਹੈ 'ਧਮਾਲ'
ਰਾਮੂ ਦੀ 'ਆਗ' ਪਈ ਠੰਡੀ
ਤੌਬਾ ਤੌਬਾ ਵਿਕਟੋਰੀਆ ਨੰ 203
ਹੇ ਬੇਬੀ: ਹੱਸਾਉਂਦਾ ਘੱਟ, ਰੁਲਾਉਂਦਾ ਜ਼ਿਆਦਾ ਹੈ
ਸਾਹਿਤ ਖੇਤਰ
ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ ਬਦਲਣ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਰੋਮਾਂਚ ਭਰਪੂਰ 'ਭੂਲ ਭੁੱਲਈਆ'
ਪ੍ਰਿਆਦਰਸ਼ਨ ਦੀ 'ਢੋਲ' ਬੇਸ਼ੱਕ ਬਾਕਸ ਆਫਿਸ ਉੱਤੇ ਕੋਈ ਖਾਸ ਕਮਾਲ ਨਹੀਂ ਵਿਖਾ ਸਕੀ ਪਰੰਤੂ ਉਨ੍ਹਾਂ ਦੇ ਦੁਆਰਾ ਆਉਣ ਵਾਲੀ ਨਿਰਦੇਸ਼ਿਤ ਫਿਲਮ..
ਘਰੋਂ ਭੱਜੇ ਆਸ਼ਿਕਾਂ ਦੀ ਦਸਤਾਨ 'ਗੋ'
ਜਬ ਵੀ ਮੇਟ..ਫਿਰ ਕੀ ਹੋਇਆ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace