|
| ਸਿਨੇਮਾ ਹਾਲ ਪੈਂਦੀ ਹੈ 'ਧਮਾਲ' | | - ਸਮੇਂ ਤਾਮਰਕਰ |
| ਸ਼ਨਿਵਾਰ, 8 ਸਿਤੰਬਰ 2007 ( 15:21 IST ) |
|
ਨਿਰਮਾਤਾ : ਅਸ਼ੋਕ ਠਾਕਰੀਆ, ਇੰਦਰ ਕੁਮਾਰ ਨਿਰਦੇਸ਼ਕ : ਇੰਦਰ ਕੁਮਾਰ ਸੰਗੀਤ : ਅਦਨਾਨ ਸਾਮੀ ਕਲਾਕਾਰ : ਸੰਜੇ ਦੱਤ, ਅਰਸ਼ਦ ਵਾਰਸੀ, ਰਿਤੇਸ਼ ਦੇਸ਼ਮੁਖ, ਜਾਵੇਦ ਜਾਫਰੀ, ਆਸ਼ੀਸ਼ ਚੌਧਰੀ 'ਪਾਰਟਨਰ' 'ਹੇ ਬੇਬੀ' ਦੇ ਬਾਅਦ 'ਧਮਾਲ' ਦੇ ਰੂਪ ਵਿੱਚ ਇੱਕ ਹੋਰ ਕਾਮੇਡੀ ਫਿਲਮ ਆਈ ਹੈ. ਖਾਸ ਗੱਲ ਇਹ ਹੈ ਕਿ 'ਧਮਾਲ' ਦੀ ਕਾਮੇਡੀ ਅਸ਼ਲੀਲਤਾ ਤੋਂ ਪਰੇ ਹੈ. ਫਿਲਮ ਨੂੰ ਬਹੁਤ ਜ਼ਬਰਦਸਤ ਤਾਂ ਨਹੀਂ ਕਿਹਾ ਜਾ ਸਕਦਾ ਹੈ ਪਰੰਤੂ ਫਿਲਮ ਵਿੱਚ ਤਨਾਅਮੁਕਤ ਮਨੋਰੰਜਨ ਹੁੰਦਾ ਹੈ. 'ਪਿਆਰੇ ਮੋਹਨ' ਵਰਗੀ ਫਿਲਮ ਦੇ ਬਾਅਦ ਇੰਦਰ ਕੁਮਾਰ ਨੇ ਇੱਕ ਚੰਗੀ ਵਾਪਸੀ ਕੀਤੀ ਹੈ.
ਫਿਲਮ ਦੀ ਕਹਾਣੀ ਚਾਰ ਦੋਸਤਾਂ ਦੇ ਆਲੇ ਦੁਆਲੇ ਘੁੰਮਦੀ ਹੈ. ਮਾਨਵ ਸ੍ਰੀਵਾਸਤਵ (ਜਾਵੇਦ ਜਾਫਰੀ) ਨੂੰ ਦੁਨੀਆ ਦਾ ਸਭ ਤੋਂ ਵੱਡਾ ਮੁਰਖ਼ ਕਿਹਾ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ. ਉਹ ਕਿਤਨਾ ਵੱਡਾ ਮੁਰਖ਼ ਹੈ ਇਹ ਖੁਦ ਉਸ ਨੂੰ ਵੀ ਪਤਾ ਨਹੀਂ ਹੈ. ਉਸਦੇ ਵੱਡੇ ਭਾਈ ਆਦਿੱਤਿਆ ਸ੍ਰੀਵਾਸਤਵ ਉਰਫ ਆਦਿ (ਅਰਸ਼ਦ ਵਾਰਸੀ) ਨੂੰ ਇਨ੍ਹਾਂ ਚਾਰਾਂ ਦੇ ਵਿੱਚੋਂ ਸਭ ਤੋਂ ਵੱਧ ਬੁੱਧੀਮਾਨ ਮੰਨਿਆ ਜਾਂਦਾ ਹੈ. ਉਸ ਨੂੰ ਸਭ ਕੁੱਝ ਪਤਾ ਹੈ ਪਰੰਤੂ ਅੱਧਾ ਅਧੂਰਾ, ਅਧੂਰੇ ਗਿਆਨ ਵਾਲਾ ਆਦੀ ਤਾਂ ਮੁਰਖ਼ ਤੋਂ ਵੀ ਜਿਆਦਾ ਖ਼ਤਰਨਾਕ ਹੈ. ਦੇਸ਼ਬੰਧੂ ਰਾਏ ਉਰਫ਼ ਰਾਏ (ਰਿਤੇਸ਼ ਦੇਸ਼ਮੁੱਖ) ਭੁਲੇਖਿਆਂ ਵਿੱਚ ਜੀਵਨ ਬਤੀਤ ਕਰਨ ਵਾਲਾ ਵਿਅਕਤੀ ਹੈ. ਉਸਨੂੰ ਭਰਮ ਹੈ ਕਿ ਦੁਨੀਆ ਵਿੱਚ ਉਸਤੋਂ ਹੁਸ਼ਿਆਰ ਜਾਸੂਸ ਹੋਰ ਕੋਈ ਨਹੀਂ ਹੈ. ਬੋਮਨ ਕੰਟਰੈਕਟਰ (ਆਸ਼ੀਸ਼ ਚੌਧਰੀ) ਨੂੰ ਮਿਸਟਰ ਡਰਪੋਕ ਕਿਹਾ ਜਾਂਦਾ ਹੈ. ਹਰ ਸਮੇਂ ਡਰਨ ਵਾਲੇ ਬੋਮਨ ਆਪਣੇ ਪਿਤਾ ਨਾਰੀ ਕੰਟਰੈਕਟਰ (ਅਸਰਾਨੀ) ਸਭ ਤੋਂ ਵੱਧ ਡਰਦਾ ਹੈ. ਹੁਣ ਉਨ੍ਹਾਂ ਨੂੰ ਕੋਈ ਅਮੀਰ ਬਨਣ ਤੋਂ ਨਹੀਂ ਰੋਕ ਸਕਦਾ. ਪਰੰਤੂ ਮਾੜੀ ਕਿਸਮਤ ਇੰਸਪੈਕਟਰ ਕਬੀਰ ਨਾਇਕ (ਸੰਜੇ ਦੱਤ) ਉੱਥੇ ਆ ਪਹੁੰਚਦਾ ਹੈ. ਉਹ ਬੋਸ ਨੂੰ ਪਕੜ੍ਹਣ ਦੇ ਲਈ ਪਿਛਲੇ ਦਸ ਸਾਲ ਤੋਂ ਕੋਸ਼ਿਸ਼ ਕਰ ਰਿਹਾ ਹੈ. ਇਨ੍ਹਾਂ ਚਾਰਾਂ ਨੂੰ ਬੋਸ ਦੀ ਲਾਸ਼ ਕੋਲ ਖੜ੍ਹਾ ਵੇਖ ਉਹ ਇਨ੍ਹਾਂ ਨੂੰ ਅਪਰਾਧੀ ਸਮਝ ਬਹਿੰਦਾ ਹੈ ਅਤੇ ਪਰੰਤੂ ਉਹ ਉਸਨੂੰ ਚਕਮਾ ਦੇਕੇ ਭੱਜ ਜਾਂਦੇ ਹਨ. ਪੈਸੇ ਦੀ ਵੰਡ ਨੂੰ ਲੈਕੇ ਚਾਰਾਂ ਦੇ ਵਿੱਚ ਝਗੜਾ ਹੋ ਜਾਂਦਾ ਹੈ ਅਤੇ ਉਹ ਇਕੱਲੇ ਉਸ ਸਥਾਨ ਉੱਤੇ ਪਹੁੰਚਦੇ ਹਨ, ਜਿੱਥੇ ਪੈਸੇ ਛੁਪਾਏ ਹੁੰਦੇ ਹਨ. ਇਨ੍ਹਾਂ ਦਾ ਪਿੱਛਾ ਕਰਦਾ ਕਰਦਾ ਕਬੀਰ ਵਿੱਚ ਉੱਥੇ ਪਹੁੰਚ ਜਾਂਦਾ ਹੈ.
ਨਿਰਦੇਸ਼ਨ : ਨਿਰਦੇਸ਼ਕ ਇੰਦਰ ਕੁਮਾਰ ਨੇ ਆਪਣੇ ਮਕਸਦ ਦੇ ਵਿੱਚ ਪੂਰੀ ਤਰ੍ਹਾਂ ਸਫ਼ਲ ਹੋਏ ਹਨ ਕਿਉਂਕਿ ਉਹ ਚਾਹੁੰਦੇ ਸਨ ਕਿ ਦਰਸ਼ਕ ਜਦੋਂ ਸਿਨੇਮਾ ਹਾਲ ਵਿੱਚੋਂ ਨਿਕਲਣ ਤਾਂ ਹੱਸਦੇ ਹੋਣ. ਉਨ੍ਹਾਂ ਦੀ ਫਿਲਮ ਦਰਸ਼ਕਾਂ ਨੂੰ ਹਸਾਉਣ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋਈ ਹੈ. ਉਨ੍ਹਾਂ ਨੇ ਨਿਰਦੇਸ਼ਨ ਬਹੁਤ ਹੀ ਵਧੀਆ ਢੰਗ ਨਾਲ ਕੀਤਾ, ਇਸ ਗੱਲ ਦੀ ਪੁਸ਼ਟੀ ਉਸ ਵੇਲੇ ਹੁੰਦੀ ਹੈ ਜਦੋਂ ਸਿਨੇਮਾ ਹਾਲ ਦੇ ਵਿੱਚ ਬੈਠੇ ਦਰਸ਼ਕਾਂ ਨੂੰ ਫਿਲਮ ਦੇ ਵਿੱਚ ਨਾਇਕਾ ਦੀ ਗੈਰਮੌਜੂਦਗੀ ਦਾ ਅਹਿਸਾਸ ਹੀ ਨਹੀਂ ਹੁੰਦਾ ਹੈ.
ਅਭਿਨੈ : ਮੁਰਖ਼ ਬਣੇ ਜਾਵੇਦ ਜਾਫਰੀ ਨੇ ਸਭ ਤੋਂ ਵਧੀਆ ਅਭਿਨੈ ਕੀਤਾ ਹੈ. ਅਰਸ਼ਦ ਉੱਤੇ ਕੁੱਝ ਦ੍ਰਿਸ਼ਾਂ ਵਿੱਚ ਸਰਕਿਟ ਦਾ ਭੂਤ ਸਵਾਰ ਹੋ ਜਾਂਦਾ ਹੈ. ਰਿਤੇਸ਼ ਦੇਸ਼ਮੁੱਖ ਤਾਂ ਕਾਮੇਡੀ ਦੇ ਵਿੱਚ ਉਸਤਾਦ ਹੈ. ਇਸਦੇ ਇਲਾਵਾ ਅਸ਼ੀਸ਼ ਨੇ ਵੀ ਚੰਗਾ ਅਭਿਨੈ ਕੀਤਾ ਹੈ. ਜੋ ਭੂਮਿਕਾ ਸੰਜੇ ਦੱਤ ਨੂੰ ਸੌਂਪੀ ਗਈ ਸੀ ਉਹ ਉਨ੍ਹਾਂ ਦੇ ਪੱਧਰ ਦੀ ਨਹੀਂ ਸੀ ਪਰੰਤੂ ਸੰਜੇ ਨੇ ਉਸ ਰੋਲ ਨੂੰ ਵੀ ਚੰਗੀ ਤਰ੍ਹਾਂ ਨਿਭਾਇਆ ਹੈ.
ਹੋਰ ਪੱਖ : ਤਕਨੀਕੀ ਪੱਧਰ ਉੱਤੇ ਫਿਲਮ ਥੋੜੀ ਜਿਹੀ ਕਮਜ਼ੋਰ ਹੈ, ਫੋਟੋਗ੍ਰਾਫੀ ਅਤੇ ਸੰਪਾਦਨ ਔਸਤ ਪੱਧਰ ਦਾ ਹੈ. ਫਿਲਮ ਦੇ ਡਾਈਲਾਗ ਕੁੱਝ ਦ੍ਰਿਸ਼ ਚੰਗੇ ਹਨ. ਫਿਲਮ ਦਾ ਸੰਗੀਤ ਵੀ ਕਾਫੀ ਚੰਗਾ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ... |
| |
|
|
|
|
 | | AP |
| | | ਜਬ ਵੀ ਮੇਟ..ਫਿਰ ਕੀ ਹੋਇਆ | | ਸ਼ਾਹਿਦ ਅਤੇ ਕਰੀਨਾ ਕਪੂਰ ਇੱਕ ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ ਪਰੰਤੂ ਇਹ ਜੋੜੀ ਫਿਲਮੀ ਪਰਦੇ ਉੱਤੇ ਪਹਿਲੀ ਵਾਰ ਰੋਮਾਂਸ ਕਰਦੀ ਨਜ਼ਰ.... |
|
| |
|
|
|
|
|
|
|
|
|
|
|