|
| ਰਾਮੂ ਦੀ 'ਆਗ' ਪਈ ਠੰਡੀ |
| ਸ਼ੁਕਰਵਾਰ, 21 ਸਿਤੰਬਰ 2007 ( 12:21 IST ) | |
ਨਿਰਮਾਤਾ : ਰਾਮਗੋਪਾਲ ਵਰਮਾ ਨਿਰਦੇਸ਼ਕ : ਰਾਮ ਗੋਪਾਲ ਵਰਮਾ ਕਲਾਕਾਰ : ਅਮਿਤਾਭ ਬੱਚਨ, ਅਜੈ ਦੇਵਗਨ, ਮੋਹਨ ਲਾਲ, ਸੁਸ਼ਮਿਤਾ ਸੈਨ ਅਤੇ ਨਿਸ਼ਾ ਕੋਠਾਰੀ, ਪ੍ਰਸ਼ਾਂਤ ਰਾਜ
ਅੱਜ ਤੋਂ ਕਈ ਦਹਾਕੇ ਪਹਿਲਾਂ ਆਈ ਅਮਿਤਾਭ ਅਤੇ ਧਰਮਿੰਦਰ ਦੇ ਅਭਿਨੈ ਵਾਲੀ ਫਿਲਮ ਸ਼ੋਅਲੇ ਦੇ ਡਾਇਲਾਗ ਅੱਜ ਵੀ ਲੋਕਾਂ ਦੀ ਜ਼ੁਬਾਨ ਉੱਤੇ ਚੜ੍ਹੇ ਹੋਏ ਹਨ ਪਰੰਤੂ ਰਾਮ ਗੋਪਾਲ ਦੀ 'ਆਗ' ਨੂੰ ਵੀ ਦਰਸ਼ਕ ਯਾਦ ਰੱਖਣਗੇ ਪਰੰਤੂ ਇੱਕ ਚੰਗੀ ਨਹੀਂ ਬੁਰੀ ਫਿਲਮ ਦੇ ਤੌਰ ਤੇ.
ਕਹਾਣੀ : ਇੰਸਪੈਕਟਰ ਨਰਸਿੰਹਾ (ਮੋਹਨ ਲਾਲ) ਮਸ਼ਹੂਰ ਅਪਰਾਧੀ ਬੱਬਨ (ਅਮਿਤਾਭ ਬੱਚਨ) ਨੂੰ ਗ੍ਰਿਫਤਾਰ ਕਰ ਲੈਂਦਾ ਹੈ ਅਤੇ ਬੱਬਨ ਜੇਲ੍ਹ ਦੇ ਵਿੱਚੋਂ ਫਰਾਰ ਹੋਣ ਤੋਂ ਬਾਅਦ ਨਰਸਿੰਹਾ ਦੇ ਘਰ ਵਾਲਿਆਂ ਨੂੰ ਮਾਰ ਅਤੇ ਨਰਸਿੰਹਾ ਦੀਆਂ ਉਂਗਲਾਂ ਕੱਟ ਦਿੰਦਾ ਹੈ. ਨਰਸਿੰਹਾ ਆਪਣਾ ਬਦਲਾ ਲੈਣ ਦੇ ਲਈ ਰਾਜ (ਪ੍ਰਸ਼ਾਂਤ ਰਾਜ) ਅਤੇ ਹੀਰੂ (ਅਜੈ ਦੇਵਗਨ) ਨੂੰ ਪੈਸੇ ਦਿੰਦਾ ਹੈ.ਰਾਜ ਅਤੇ ਹੀਰੂ ਦੋ ਬਹਾਦੁਰ ਨੌਜਵਾਨ ਹਨ. ਉਹ ਬੱਬਨ ਦੀ ਗੈਂਗ ਦੇ ਵਿਰੁੱਧ ਲੜਦੇ ਹਨ. ਅੰਤ ਵਿੱਚ ਨਰਸਿੰਹਾ ਹੀਰੂ ਅਤੇ ਰਾਜ ਦੀ ਮੱਦਦ ਤੋਂ ਆਪਣਾ ਬਦਲਾ ਲੈਣ ਵਿੱਚ ਕਾਮਯਾਬ ਹੁੰਦਾ ਹੈ.
ਨਿਰਦੇਸ਼ਨ : ਰਾਮਗੋਪਾਲ ਵਰਮਾ ਤੋਂ ਅਜਿਹੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ, ਉਨ੍ਹਾਂ ਨੇ ਆਪਣਾ ਪੂਰਾ ਧਿਆਨ ਬੱਬਨ ਦੇ ਕਿਰਦਾਰ ਨੂੰ ਨਿਖ਼ਾਰਨ ਵਿੱਚ ਲਗਾਇਆ ਅਤੇ ਹੋਰਨਾਂ ਕਿਰਦਾਰਾਂ ਨੂੰ ਅਹਿਮੀਅਤ ਨਹੀਂ ਦਿੱਤੀ ਗਈ. ਇਸਦੇ ਕਾਰਣ ਰਾਜ ਅਤੇ ਹੀਰੂ ਦੇ ਚਰਿੱਤਰ ਵੀ ਦੱਬੇ ਦੱਬੇ ਰਹਿ ਗਏ. ਬੱਬਨ ਦਾ ਕਿਰਦਾਰ ਵੀ ਉਨ੍ਹਾਂ ਨੇ ਕਾਰਟੂਨਨੁਮਾ ਰੱਖਿਆ ਹੈ.ਮੂਲ 'ਸ਼ੋਅਲੇ' ਦੇ ਉਨ੍ਹਾਂ ਨੇ ਕੁੱਝ ਦ੍ਰਿਸ਼ ਰੱਖੇ ਹਨ ਅਤੇ ਉਨ੍ਹਾਂ ਨੇ ਆਪਣੇ ਹਿਸਾਬ ਨਾਲ ਬਦਲ ਦਿੱਤਾ ਹੈ.ਪਿਛਲੀ ਸ਼ੋਅਲੇ 'ਚ ਟੈਂਕੀ ਵਾਲਾ ਸੀਨ ਤਾਂ ਹਰੇਕ ਵਿਅਕਤੀ ਨੂੰ ਯਾਦ ਹੈ ਪਰੰਤੂ ਰਾਮੂ ਨੇ ਇਸ ਦ੍ਰਿਸ਼ ਦੀ ਪਰਿਭਾਸ਼ਾ ਹੀ ਬਦਲਕੇ ਰੱਖ ਦਿੱਤੀ ਹੈ. ਉਨ੍ਹਾਂ ਨੇ ਫਿਲਮ ਸ਼ੋਅਲੇ ਦੇ ਸਵਰੂਪ ਨੂੰ ਵਿਗਾੜਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ.
ਅਭਿਨੈ : ਅਮਿਤਾਭ ਬੱਚਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਹੈ, ਬੱਬਨ ਦੇ ਰੂਪ ਵਿੱਚ ਉਨ੍ਹਾਂ ਨੇ ਖੂਬ ਹਿੰਸਾ ਕੀਤੀ ਹੈ ਪਰੰਤੂ ਗੱਬਰ ਵਰਗੀ ਦਹਿਸ਼ਤ ਨਹੀਂ ਫੈਲਾ ਪਾਏ. ਕਈ ਦ੍ਰਿਸ਼ਾਂ ਵਿੱਚ ਉਨ੍ਹਾਂ ਨੇ ਓਵਰ ਐਕਟਿੰਗ ਕੀਤੀ. ਅਜੈ ਦੇਵਗਨ ਵੀ ਕੈਸ਼ ਦੀ ਤਰ੍ਹਾਂ ਇਸ ਵਿੱਚ ਸੰਘਰਸ਼ ਕਰਦੇ ਹੀ ਨਜ਼ਰ ਆਏ ਜਦੋਂਕਿ ਪ੍ਰਸ਼ਾਂਤ ਰਾਜ ਨੂੰ ਉਭਰਨ ਦਾ ਮੌਕਾ ਹੀ ਨਹੀਂ ਮਿਲਿਆ. ਘੂੰਘਰੂ ਦੇ ਰੂਪ ਵਿੱਚ ਨਿਸ਼ਾ ਕੋਠਾਰੀ ਦਾ ਯਤਨ ਨਾਕਾਮਯਾਬ ਰਹੇ ਜਦੋਂਕਿ ਸੁਸ਼ਮਿਤਾ ਸੈਨ ਨੇ ਆਪਣੇ ਕਿਰਦਾਰ ਨੂੰ ਬਾਖ਼ੂਬੀ ਨਿਭਾਇਆ ਹੈ. ਰਾਜਪਾਲ ਯਾਦਵ ਨੇ ਬੋਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ... |
| |
|
|
|
|
 | | AP |
| | | ਜਬ ਵੀ ਮੇਟ..ਫਿਰ ਕੀ ਹੋਇਆ | | ਸ਼ਾਹਿਦ ਅਤੇ ਕਰੀਨਾ ਕਪੂਰ ਇੱਕ ਦੂਜੇ ਨੂੰ ਬੇਹੱਦ ਪਿਆਰ ਕਰਦੇ ਹਨ ਪਰੰਤੂ ਇਹ ਜੋੜੀ ਫਿਲਮੀ ਪਰਦੇ ਉੱਤੇ ਪਹਿਲੀ ਵਾਰ ਰੋਮਾਂਸ ਕਰਦੀ ਨਜ਼ਰ.... |
|
| |
|
|
|
|
|
|
|
|
|
|
|