|
| ਤੌਬਾ ਤੌਬਾ ਵਿਕਟੋਰੀਆ ਨੰ 203 | | - ਸਮੇਂ ਤਾਮਰਕਰ |
| ਵੀਰਵਾਰ, 6 ਸਿਤੰਬਰ 2007 ( 09:44 IST ) |
|
ਨਿਰਮਾਤਾ : ਕਮਲ ਸਦਾਨਾ ਨਿਰਦੇਸ਼ਕ : ਅਨੰਤ ਮਹਾਦੇਵਨ ਕਲਾਕਾਰ : ਜਿੰਮੀ ਸ਼ੇਰਗਿਲ, ਪ੍ਰੀਤੀ ਝੰਗਿਆਨੀ, ਓਮਪੁਰੀ, ਅਨੁਪਮ ਖੇਰ,
ਪੁਰਾਣੀ ਹਿੱਟ ਫਿਲਮ ਦਾ ਰੀਮੇਕ ਬਣਾਉਣਾ ਅੱਜਕੱਲ੍ਹ ਦੇ ਨਿਰਮਾਤਾਵਾਂ ਨੂੰ ਬਾਲਾ ਜੀ ਦਾ ਵਾੜਾ ਨਜ਼ਰ ਆਉਂਦਾ ਹੈ ਕਿਉਂਕਿ ਉਨ੍ਹਾਂ ਦੇ ਕੋਲ ਇੱਕ ਵਧੀਆ ਕਹਾਣੀ ਪਹਿਲਾਂ ਤੋਂ ਹੀ ਤਿਆਰ ਹੁੰਦੀ ਹੈ ਪਰੰਤੂ ਜ਼ਰੂਰਤ ਹੁੰਦੀ ਹੈ ਚੰਗੇ ਕਲਾਕਾਰਾਂ ਅਤੇ ਨਿਰਦੇਸ਼ਕਾਂ ਦੀ.
ਪੁਰਾਣੀ 'ਵਿਕਟੋਰੀਆ ਨੰ.203' ਬਣਾਉਣ ਦਾ ਇਰਾਦਾ ਕੋਈ ਬੁਰਾ ਨਹੀਂ ਸੀ, ਪਰੰਤੂ 2007 ਦੀ ਇਸ ਫਿਲਮ ਵਿੱਚ ਉਹ ਗੱਲ ਨਹੀਂ ਜਿਹੜੀ ਪੁਰਾਣੀ ਵਿੱਚ ਸੀ ਬੇਸ਼ੱਕ ਦੋਵਾਂ ਫਿਲਮਾਂ ਦੀ ਕਹਾਣੀ ਇੱਕੋ ਵਰਗੀ ਹੈ.
ਪੁਰਾਣੀ ਫਿਲਮ ਵਿੱਚ ਵਧੀਆ ਸੰਗੀਤ, ਬੇਹਤਰੀਨ ਐਕਟਿੰਗ ਅਤੇ ਪਿਆਰ ਨਾਲ ਭਰਿਆ ਰੋਮਾਂਸ ਵਰਗੇ ਮਸਾਲੇ ਮੌਜੂਦ ਸਨ, ਜਿਹੜੇ ਇੱਕ ਆਮ ਦਰਸ਼ਕ ਨੂੰ ਪਸੰਦ ਆਉਂਦੇ ਹਨ ਪਰੰਤੂ ਰੀਮੇਕ ਵਿੱਚ ਇਹ ਸਾਰਾ ਕੁੱਝ ਅਲੋਪ ਹੈ.
ਰਾਜਾ ਅਤੇ ਰਾਣਾ ਦੀ ਜੋੜੀ ਵਿੱਚ ਅਸ਼ੋਕ ਕੁਮਾਰ ਅਤੇ ਪ੍ਰਾਣ ਵਾਲੀ ਗੱਲਬਾਤ ਨਹੀਂ ਹੈ. ਰੀਮੇਕ ਦੀ ਸ਼ੁਰੂਆਤ ਬੜੇ ਹੀ ਜ਼ਬਰਦਸਤ ਤਰੀਕੇ ਨਾਲ ਹੁੰਦੀ ਹੈ, ਪਰੰਤੂ ਵੀਹ ਮਿੰਟਾਂ ਬਾਅਦ ਫਿਲਮ ਦੀ ਹਵਾ ਨਿਕਲ ਜਾਂਦੀ ਹੈ ਅਤੇ ਦਰਸ਼ਕਾਂ ਦਾ ਧਿਆਨ ਸਕ੍ਰੀਨ ਤੋਂ ਹੱਟਣਾ ਸ਼ੁਰੂ ਹੋ ਜਾਂਦਾ ਹੈ.
ਫਿਲਮ ਵੇਖਣ ਤੇ ਮਹਿਸੂਸ ਹੁੰਦਾ ਹੈ ਕਿ ਨਿਰਦੇਸ਼ਕ ਅਨੰਤ ਮਹਾਦੇਵਨ ਨੇ ਫਿਲਮ ਬਣਾਉਂਦੇ ਸਮੇਂ ਕੋਈ ਖਾਸ ਧਿਆਨ ਨਹੀਂ ਦਿੱਤਾ. ਫਿਲਮ ਦੇ ਵਿੱਚ ਦੋ ਗੀਤ ਪੁਰਾਣੇ ਹਨ ਜੋਕਿ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦੇ ਹਨ ਪਰੰਤੂ ਬਾਕੀ ਗੀਤ ਦਾ ਕੂੜ ਕਬਾੜ ਹੀ ਨਜ਼ਰ ਆਉਂਦਾ ਹੈ.
ਫਿਲਮ ਦੇ ਵਿੱਚ ਓਮਪੁਰੀ ਨੇ ਆਪਣੇ ਕਿਰਦਾਰ ਨੂੰ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ ਪਰੰਤੂ ਅਨੁਪਮ ਖੇਰ ਨਿਰਾਸ਼ ਕਰਦੇ ਹਨ. ਇਸ ਕਾਰਣ ਦੋਵਾਂ ਦੀ ਜੋੜੀ ਜਮਦੀ ਨਹੀਂ ਹੈ. ਉੱਥੇ ਹੀ ਜਿੰਮੀ ਸ਼ੇਰਗਿੱਲ ਨੂੰ ਘੱਟ ਫੁਟੇਜ਼ ਮਿਲਿਆ ਹੈ.
ਇਸਦੇ ਇਲਾਵਾ ਕਮਲ ਸਦਾਨਾ ਅਤੇ ਪ੍ਰੀਤੀ ਝੰਗਿਆਨੀ ਫਿਲਮ ਦੇ ਵਿੱਚ ਬੱਸ ਖਾਨਾਪੂਰਤੀ ਕਰਦੇ ਹੋਏ ਨਜ਼ਰ ਆਉਂਦੇ ਹਨ ਪਰੰਤੂ ਸੋਨੀਆ ਵਿਨੋਦ ਮੇਹਰਾ ਨੂੰ ਐਕਟਿੰਗ ਸਿੱਖਣ ਦੇ ਲਈ ਲੰਬਾ ਰਾਸਤਾ ਤੈਹ ਕਰਨਾ ਹੋਵੇਗਾ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ
ਬਦਲਣ... |
| |
|
|
|
|
 | | PR |
| | |
| |
|
|
|
|
|
|
|
|
|
|
|