ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਹੇ ਬੇਬੀ: ਹੱਸਾਉਂਦਾ ਘੱਟ, ਰੁਲਾਉਂਦਾ ਜ਼ਿਆਦਾ ਹੈ
- ਸਮੇਂ ਤਾਮਰਕਰ
ਨਿਰਮਾਤਾ : ਸਾਜ਼ੀਦ ਨਾਡੀਆਡਵਾਲਾ
ਨਿਰਦੇਸ਼ਕ : ਸਾਜ਼ੀਦ ਖਾਨ
ਸੰਗੀਤ : ਸ਼ੰਕਰ-ਅਹਿਸਾਨ-ਲਾਏ
ਕਲਾਕਾਰ: ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ, ਫਰਦੀਨ ਖਾਨ, ਵਿੱਦਿਆ ਬਾਲਨ, ਬੋਮਨ ਈਰਾਨੀ

ਫਰਹਾ ਖਾਨ ਦੇ ਭਰਾ ਸਾਜ਼ਿਦ ਖਾਨ 'ਡਰਨਾ ਜਰੂਰੀ ਹੈ' ਵਿੱਚ 15 ਮਿੰਟ ਦੀ ਛੋਟੀ ਫ਼ਿਲਮ ਬਣਾ ਚੁੱਕੇ ਹਨ, ਲੇਕਿਨ 'ਹੇ ਬੇਬੀ' ਦੇ ਜ਼ਰੀਏ ਪੂਰ੍ਹੀ ਫ਼ੀਚਰ ਫ਼ਿਲਮ ਬਨਾਉਣ ਦਾ ਇਹ ਉਨ੍ਹਾਂ ਦਾ ਪਹਿਲਾ ਮੌਕਾ ਹੈ. 'ਹੇ ਬੇਬੀ' ਤਿੰਨ ਮਨਚਲੇ ਅਤੇ ਇੱਕ ਬੱਚੀ ਦੀ ਕਹਾਣੀ ਹੈ. ਇੱਕ ਬੱਚੀ ਦੇ ਉਨ੍ਹਾਂ ਦੇ ਜੀਵਣ ਵਿੱਚ ਆ ਜਾਣ ਦੇ ਬਾਅਦ ਕੀ ਪਰਿਵਰਤਨ ਹੁੰਦਾ ਹੈ, ਇਹ ਇਸ ਫ਼ਿਲਮ ਵਿੱਚ ਦਿਖਾਇਆ ਗਿਆ ਹੈ.

ਕਹਾਣੀ:
ਅਕਸ਼ੈ,ਫਰਦੀਨ ਅਤੇ ਰਿਤੇਸ਼ ਪਿਆਰ-ਮੁਹੱਬਤ ਵਰਗੇ ਸ਼ਬਦਾਂ ਵਿੱਚ ਵਿਸ਼ਵਾਸ ਨਹੀਂ ਕਰਦੇ. ਲੜਕੀ ਪਟਾਉਣਾ, ਉਸ ਦੇ ਨਾਲ ਰਾਤ ਗੁਜ਼ਾਰਨਾ ਅਤੇ ਫ਼ਿਰ ਸਵੇਰੇ ਭੁੱਲ ਜਾਣਾ ਉਨ੍ਹਾਂ ਦੇ ਲਈ ਆਮ ਗੱਲ ਸੀ. ਇੱਕ ਦਿਨ ਉਨ੍ਹਾਂ ਨੂੰ ਆਪਣੇ ਘਰ ਦੇ ਦਰਵਾਜ਼ੇ ਦੇ ਬਾਹਰ ਦੋ ਦੰਦਾਂ ਵਾਲੀ ਅੱਠ ਮਹੀਨੇ ਦੀ ਬੱਚੀ ਮਿਲਦੀ
ਹੈ. ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਬੱਚੀ ਦੇ ਲਈ ਉਨ੍ਹਾਂ ਤਿੰਨਾਂ ਵਿੱਚੋਂ ਕੋਈ ਇੱਕ ਜਿੰਮੇਦਾਰ ਹੈ. ਤਿੰਨੋ ਉਸ ਦੀ ਮਾਂ ਦੀ ਤਲਾਸ਼ ਕਰਦੇ ਹਨ, ਲੇਕਿਨ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲਦੀ. ਸ਼ੁਰੂਆਤੀ ਨਫ਼ਰਤ ਦੇ ਬਾਅਦ ਉਨ੍ਹਾਂ ਤਿੰਨਾਂ ਨੂੰ ਉਸ ਬੱਚੀ ਨਾਲ ਬੇਪਨਾਹ ਮੁਹੱਬਤ ਹੋ ਜਾਂਦੀ ਹੈ ਅਤੇ ਉਹ ਉਸ ਨੂੰ ਪਿਤਾ ਦੀ ਤਰ੍ਹਾਂ ਪਿਆਰ ਕਰਨ ਲੱਗਦੇ ਹਨ. ਲੜਕੀਆਂ ਦੇ ਪਿੱਛੇ ਭੱਜਣ ਦੀ ਉਨ੍ਹਾਂ ਦੀ ਆਦਤ ਵੀ ਬਦਲ ਜਾਂਦੀ ਹੈ.
ਇੱਕ ਦਿਨ ਬੱਚੀ ਦੀ ਮਾਂ ਵਿੱਦਿਆ ਬਾਲਨ ਆ ਕੇ ਉਸ ਨੂੰ ਲੈ ਜਾਂਦੀ ਹੈ. ਵਿੱਦਿਆ ਉੱਹੀ ਲੜਕੀ ਹੈ, ਜਿਸ ਨਾਲ ਉਨ੍ਹਾਂ ਤਿੰਨਾਂ ਵਿੱਚੋਂ ਇੱਕ ਨੇ ਰਾਤ ਗੁਜ਼ਾਰੀ ਸੀ ਅਤੇ ਬਾਅਦ ਵਿੱਚ ਧੋਖਾ ਦੇ ਦਿੱਤਾ ਸੀ. ਫ਼ਿਰ ਸ਼ੁਰੂ ਹੁੰਦਾ ਹੈ, ਵਿੱਦਿਆ ਦਾ ਦਿਲ ਜਿੱਤਣਾ ਅਤੇ ਬੱਚੀ ਨੂੰ ਵਾਪਸ ਲਿਆਉਣ ਦਾ ਸਿਲਸਿਲਾ.

ਨਿਰਦੇਸ਼ਨ : ਸਾਜ਼ਿਦ ਖਾਨ ਦਾ ਨਿਰਦੇਸ਼ਨ ਪਹਿਲੀ ਫ਼ਿਲਮ ਦੀ ਗਤੀ ਤੇਜ਼ ਰੱਖੀ ਹੈ. ਕਮਜ਼ੋਰ ਪਟਕਦਾ ਹੋਣ ਦੇ ਕਾਰਣ ਬਾਅਦ ਵਿੱਚ ਕਿਤੇ-ਕਿਤੇ ਫ਼ਿਲਮ ਬੋਰ ਵੀ ਕਰਦੀ ਹੈ. ਫੂਹੜਤਾ ਦੇ ਨਾਲ-ਨਾਲ ਸਾਜ਼ਿਦ ਨੇ ਪਰਿਵਾਰਕ ਦਰਸ਼ਕਾਂ ਦਾ ਖਿਆਲ ਰੱਖਣ ਦੀ ਵੀ ਕੋਸ਼ਿਸ ਕੀਤੀ ਹੈ. ਬੱਚੀ ਦੇ ਮਾਧਿਅਮ ਤੋਂ ਉਨ੍ਹਾਂ ਨੇ ਕੁੱਝ ਭਾਵੁਕ ਦ੍ਰਿਸ਼ ਵੀ ਰੱਖੇ ਹਨ. 'ਚੁੱਪਕੇ-ਚੁੱਪਕੇ' ਦਾ ਪਰਿਮਲ ਵਾਲਾ ਕਿਰਦਾਰ ਅਤੇ 'ਦਿਲਵਾਲੇ ਦੁਲਹਨੀਆ ਲੈ ਜਾਣਗੇ' ਦੇ ਰਾਜ ਦਾ ਕਿਰਦਾਰ ਉਨ੍ਹਾਂ ਨੇ ਜਿਵੇਂ ਦਾ ਤਿਵੇਂ ਰੱਖਿਆ ਹੈ. ਸਾਜ਼ਿਦ ਦਾ ਇਹ ਪ੍ਰਯੋਗ ਚੰਗਾ ਲੱਗਦਾ ਹੈ .

ਅਦਾਕਾਰੀ: ਫ਼ਿਲਮ ਦੇ ਕਲਾਕਾਰਾਂ ਦੀ ਵਿਲੱਖਣ ਅਦਾਕਾਰੀ ਦੇ ਕਾਰਣ ਦਰਸ਼ਕਾਂ ਦੀ ਫ਼ਿਲਮ ਵਿੱਚ ਰੁੱਚੀ ਕਾਇਮ ਰਹਿੰਦੀ ਹੈ. ਅਕਸ਼ੈ ਕੁਮਾਰ ਸਾਰਿਆਂ ਤੇ ਭਾਰੀ ਪੈਂਦੇ ਹਨ. ਉਨ੍ਹਾਂ ਦਾ ਅਲੱਗ ਹੀ ਸਟਾਈਲ ਹੈ,ਲੇਕਿਨ ਉਨ੍ਹਾਂ ਨੂੰ ਟਾਈਪਡ ਹੋਣ ਤੋਂ ਬੱਚਣਾ ਚਾਹੀਦਾ. ਰਿਤੇਸ਼ ਤਾਂ ਮੰਨੋ ਕਮੇਡੀ ਫ਼ਿਲਮਾਂ ਦੇ ਲਈ ਹੀ ਬਣੇ ਹਨ. ਫ਼ਰਦੀਨ ਖਾਨ ਨੂੰ ਅਦਾਕਾਰੀ ਸੁਧਾਰਨੀ ਚਾਹੀਦੀ ਹੈ, ਖਾਸਤੌਰ ਉੱਤੇ ਡਾਇਲੋਵਧੀਆ ਹਨ. ਵਿੱਦਿਆ ਬਾਲਨ ਨੇ ਆਪਣੇ ਆਪ ਨੂੰ ਗਲੈਮਰਸ ਅੰਦਾਜ਼ ਵਿੱਚ ਪ੍ਰਸਤੁਤ ਕੀਤਾ ਹੈ, ਲੇਕਿਨ ਗੱਲ ਨਹੀਂ ਬਣੀ. ਅਦਾਕਾਰੀ ਵਿੱਚ ਉਨ੍ਹਾਂ ਦੇ ਲਈ ਜ਼ਿਆਦਾ ਕੁੱਝ ਕਰਨ ਨੂੰ ਨਹੀਂ ਸੀ.

ਹੋਰ ਪੱਖ: ਹਾਸ ਫ਼ਿਲਮਾਂ ਵਿੱਚ ਜਿਸ ਤਰ੍ਹਾ ਦੇ ਡਾਇਲੋਗ ਦੀਆਂ ਉਮੀਦਾਂ ਹੁੰਦੀਆਂ ਹਨ. ਉਸ ਸਤਰ ਦੇ ਡਾਇਲਾਗ ਨਹੀਂ ਹਨ. ਪਟਕਥਾ ਥੋੜੀ ਅਤੇ ਸਸ਼ਕਤ ਹੁੰਦੀ ਤਾਂ ਫ਼ਿਲਮ ਔਸਤ ਤੋਂ ਬਿਹਤਰ ਬਣ ਜਾਂਦੀ. ਫ਼ਿਲਮ ਦਾ ਸੰਗੀਤ ਚੰਗਾ ਹੈ, ਖਾਸਤੌਰ ਉੱਤੇ ਵਧੀਆ ਗੀਤ. ਨਿਰਮਾਤਾ ਸਾਜ਼ਿਦ ਨਾਡੀਆਵਾਲਾ ਨੇ ਪੈਸੇ ਖਰਚ ਕਰਨ ਵਿੱਚ ਕੋਈ ਕੰਜੂਸੀ ਨਹੀਂ ਵਰਤੀ ਹੈ. ਪੂਰ੍ਹੀ ਫ਼ਿਲਮ ਨੂੰ ਆਸਟ੍ਰੇਲੀਆ ਵਿੱਚ ਫ਼ਿਲਮਾਇਆ ਗਿਆ ਹੈ .

ਕੁੱਲਮਿਲਾਕੇ 'ਹੇ ਬੇਬੀ' ਸਿਰਫ਼ ਟਾਈਮਪਾਸ ਫ਼ਿਲਮ ਬਣ ਕੇ ਰਹਿ ਗਈ ਹੈ.


(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਮੈਰੀਗੋਲਡ' ਸਟੋਰੀ ਓਲਡ
ਸਫ਼ਲਤਾ ਦੀ ਕਹਾਣੀ'ਚੱਕਦੇ ਇੰਡੀਆ'
'ਕੈਸ਼' 'ਚ ਨਹੀਂ ਹੁੰਦੇ ਪੈਸੇ ਕੈਸ਼
ਹਾਸਿਆਂ ਦਾ ਬਦਸ਼ਾਹ 'ਪਾਰਟਨਰ'
ਨਕਾਬ..ਹਰ ਚਿਹਰੇ ਤੇ
ਇੱਕ ਦੁੱਖ ਦਾਈ ਸਫਰ 'ਜਰਨੀ ਬੌਂਬੇ ਟੂ ਗੋਆ'
ਸਾਹਿਤ ਖੇਤਰ
ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ ਬਦਲਣ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਪਿਆਰ ਜਾਂ ਕੈਰੀਅਰ 'ਕੈਸੇ ਕਹੇਂ'
'ਕੈਸੇ ਕਹੇਂ' ਕਹਾਣੀ ਹੈ ਅਦਿੱਤਿਆ (ਰਾਜਵੀਰ) ਨਾਮਕ ਨੌਜਵਾਨ ਇੱਕ ਬੈਂਕ ਵਿੱਚ ਕੰਮ ਕਰਦਾ....
'ਮੈਰੀਗੋਲਡ' ਰੱਬ ਨੇ ਬਣਾਈਆਂ ਜੌੜੀਆਂ
ਡਾਰਲਿੰਗ: ਜਦੋਂ ਡਾਰਲਿੰਗ ਬਣ ਗਈ ਭੂਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace