ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
'ਮੈਰੀਗੋਲਡ' ਸਟੋਰੀ ਓਲਡ
- ਸਮੇਂ ਤਾਮਰਕਰ
ਬੁੱਧਵਾਰ, 22 ਅਗਸਤ 2007   ( 12:59 IST )
ਨਿਰਦੇਸ਼ਕ : ਵਿਲਾਰਡ ਕੈਰੋਲ
ਸੰਗੀਤ : ਸ਼ੰਕਰ ਮਹਾਦੇਵਨ, ਅਹਿਸਾਨ ਨੂਰਾਨੀ, ਗ੍ਰੈਮੀ ਰਿਵੈਲ
ਕਲਾਕਾਰ : ਸਲਮਾਨ ਖ਼ਾਨ, ਅਲੀ ਲਾਰਟਰ, ਨੰਦਨਾ ਸੈਨ, ਇਯਾਨ ਬੋਹੇਨ

ਹਾਲੀਵੁੱਡ ਫਿਲਮਾਂ ਨੂੰ ਅੱਖਾਂ ਬੰਦ ਕਰਕੇ ਸਾਈਨ ਕਰਨ ਵਾਲੇ ਕਲਾਕਾਰਾਂ ਦੇ ਲਈ ‘ਮੈਰੀਗੋਲਡ’ ਇੱਕ ਨਸੀਹਤ ਹੈ. ਹੁਣ ਉਨ੍ਹਾਂ ਨੂੰ ਸਮਝ ਆ ਗਿਆ ਹੋਵੇਗਾ ਕਿ ਹਾਲੀਵੁੱਡ ਦੇ ਨਿਰਮਾਤਾ ਨਿਰਦੇਸ਼ਕ ਵੀ ਘਟੀਆਂ ਫਿਲਮਾਂ ਬਣਾਉਂਦੇ ਹਨ. ’ਮੈਰੀਗੋਲਡ’ ਸਲਮਾਨ ਦੀ ਸਭ ਤੋਂ ਘਟੀਆ ਫਿਲਮਾਂ ਵਿੱਚੋਂ ਇੱਕ ਹੈ,ਫਿਲਮ ਦਾ ਇੱਕ ਵੀ ਪੱਖ ਜ਼ਿਕਰ ਕਰਨ ਯੋਗ ਨਹੀਂ ਹੈ.

ਕਹਾਣੀ : ਅਮਰੀਕੀ ਅਭਿਨੇਤਰੀ ਮੈਰੀਗੋਲਡ ਲੈਕਸਟਨ (ਅਲੀ ਆਰਟਰ) ਭਾਰਤ ਵਿੱਚ ਇੱਕ ਫਿਲਮ ਵਿੱਚ ਕੰਮ ਕਰਨ ਆਉਂਦੀ ਹੈ. ਉਸ ਫਿਲਮ ਦਾ ਨਿਰਮਾਤਾ ਗ੍ਰਿਫ਼ਤਾਰ ਹੋ ਜਾਂਦਾ ਹੈ. ਗੋਆ ਵਿੱਚ ਘੁੰਮਦੇ ਹੋਏ ਮੈਰੀਗੋਲਡ ਨੂੰ ਬਾਲੀਵੁੱਡ ਦੀ ਇੱਕ ਫਿਲਮ ਵਿੱਚ ਕੰਮ ਮਿਲ ਜਾਂਦਾ ਹੈ. ਸੈੱਟ ਉੱਤੇ ਉਸਦੀ ਮੁਲਾਕਾਤ ਪ੍ਰੇਮ (ਸਲਮਾਨ ਖ਼ਾਨ) ਨਾਲ ਹੁੰਦੀ ਹੈ. ਦੋਵੇਂ ਇੱਕ ਦੂਜੇ ਨੂੰ ਪਿਆਰ ਕਰਨ ਲੱਗ ਜਾਂਦੇ ਹਨ.

ਪ੍ਰੇਮ ਸ਼ਾਹੀ ਘਰਾਣੇ ਨਾਲ ਸਬੰਧ ਰੱਖਦਾ ਹੈ ਪਰੰਤੂ ਫਿਲਮਾਂ ਵਿੱਚ ਕੰਮ ਕਰਨ ਦੀ ਜਿੱਦ ਦੇ ਕਾਰਣ ਉਹ ਆਪਣਾ ਘਰ ਛੱਡਕੇ ਮੁੰਬਈ ਆ ਜਾਂਦਾ ਹੈ. ਜਦੋਂ ਪੇਮ ਮੈਰੀਗੋਲਡ ਨੂੰ ਲੈਕੇ ਜਦੋਂ ਆਪਣੀ ਭੈਣ ਦੇ ਵਿਆਹ ਵਿੱਚ ਜਾਂਦਾ ਹੈ ਤਾਂ ਉੱਥੇ ਮੈਰੀਗੋਲਡ ਨੂੰ ਪਤਾ ਚੱਲਦਾ ਹੈ ਕਿ ਪ੍ਰੇਮ ਅਤੇ ਜਾਹਨਵੀਂ (ਨੰਦਨਾ ਸੈਨ) ਦਾ ਵਿਆਹ ਹੋਣ ਵਾਲਾ ਹੈ. ਜਾਹਨਵੀ ਨੂੰ ਜਿਵੇਂ ਹੀ ਪਤਾ ਚੱਲਦਾ ਹੈ ਕਿ ਪ੍ਰੇਮ ਮੈਰੀਗੋਲਡ ਨੂੰ ਪਿਆਰ ਕਰਦਾ ਹੈ ਤਾਂ ਉਹ ਉਨ੍ਹਾਂ ਦੇ ਰਾਸਤੇ ਦੇ ਵਿੱਚੋਂ ਹੱਟ ਜਾਂਦੀ ਹੈ.

ਨਿਰਦੇਸ਼ਨ : ਬਿਲਾਰਡ ਕੈਰੋਲ ਨੇ ਇਸ ਫਿਲਮ ਨੂੰ ਇਤਨਾ ਘਟੀਆ ਤਰੀਕੇ ਨਾਲ ਬਣਾਇਆ ਹੈ ਕਿ ਫਿਲਮ ਵੇਖਦੇ ਸਮੇਂ ਦਰਸ਼ਕਾਂ ਦੀ ਫਿਲਮ ਵਿੱਚ ਰੱਤੀ ਭਰ ਵੀ ਰੁੱਚੀ ਨਹੀਂ ਰਹਿੰਦੀ. ਫਿਲਮ ਦੇ ਵਿੱਚ ਕਲਾਕਾਰ ਵੀ ਆਪਣੀ ਕਲਾ ਦਾ ਜੌਹਰ ਨਹੀਂ ਵਿਖਾ ਪਾਏ. ਲੇਖਨ ਵੀ ਨਿਰਦੇਸ਼ਨ ਦੀ ਤਰ੍ਹਾਂ ਬਹੁਤ ਬੁਰਾ ਸੀ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਸਫ਼ਲਤਾ ਦੀ ਕਹਾਣੀ'ਚੱਕਦੇ ਇੰਡੀਆ'
'ਕੈਸ਼' 'ਚ ਨਹੀਂ ਹੁੰਦੇ ਪੈਸੇ ਕੈਸ਼
ਹਾਸਿਆਂ ਦਾ ਬਦਸ਼ਾਹ 'ਪਾਰਟਨਰ'
ਨਕਾਬ..ਹਰ ਚਿਹਰੇ ਤੇ
ਇੱਕ ਦੁੱਖ ਦਾਈ ਸਫਰ 'ਜਰਨੀ ਬੌਂਬੇ ਟੂ ਗੋਆ'
'ਆਪਣੇ ਤਾਂ ਆਪਣੇ ਹੁੰਦੇ ਨੇ' ਦੀ ਪੂਰਕ ਆਪਨੇ
ਸਾਹਿਤ ਖੇਤਰ
ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ ਬਦਲਣ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਪਿਆਰ ਜਾਂ ਕੈਰੀਅਰ 'ਕੈਸੇ ਕਹੇਂ'
'ਕੈਸੇ ਕਹੇਂ' ਕਹਾਣੀ ਹੈ ਅਦਿੱਤਿਆ (ਰਾਜਵੀਰ) ਨਾਮਕ ਨੌਜਵਾਨ ਇੱਕ ਬੈਂਕ ਵਿੱਚ ਕੰਮ ਕਰਦਾ....
'ਮੈਰੀਗੋਲਡ' ਰੱਬ ਨੇ ਬਣਾਈਆਂ ਜੌੜੀਆਂ
ਡਾਰਲਿੰਗ: ਜਦੋਂ ਡਾਰਲਿੰਗ ਬਣ ਗਈ ਭੂਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace