ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਸਫ਼ਲਤਾ ਦੀ ਕਹਾਣੀ'ਚੱਕਦੇ ਇੰਡੀਆ'
- ਕੁਲਵੰਤ ਹੈਪੀ
ਸ਼ਨਿਵਾਰ, 11 ਅਗਸਤ 2007   ( 14:17 IST )
ਨਿਰਮਾਤਾ : ਅਦਿੱਤਿਆ ਚੌਪੜਾ
ਨਿਰਦੇਸ਼ਕ : ਸ਼ਿਮੀਤ ਅਮੀਨ
ਸੰਗੀਤ : ਸਲੀਮ-ਸੁਲੇਮਾਨ
ਕਲਾਕਾਰ : ਸ਼ਾਹਰੁਖ਼ ਖਾਨ, ਵਿੱਦਿਆ ਮਲਵਦੇ,
ਯਸ਼ ਬੈਨਰ ਥੱਲੇ ਬਣੀ 'ਝੂਮ ਬਰਾਬਰ ਝੂਮ' ਨੇ ਬਾਕਸ ਆਫਿਸ ਤੇ ਕੋਈ ਧਮਾਲ ਨਹੀਂ ਮਚਾਈ, ਜਿਸਦੇ ਬਾਅਦ ਯਸ਼ ਬੈਨਰ ਨੂੰ ਸਮਝ ਆ ਗਈ ਕਿ ਦਰਸ਼ਕ ਉਨ੍ਹਾਂ ਦੇ ਬੈਨਰ ਹੇਠ ਬਣੀ ਹਰ ਫਿਲਮ ਨੂੰ ਵੇਖਣਾ ਪਸੰਦ ਨਹੀਂ ਕਰਨਗੇ, ਜੇਕਰ ਉਨ੍ਹਾਂ ਦੀ ਫਿਲਮ 'ਚ ਕੋਈ ਦਮ ਨਾ ਹੋਇਆ.

ਇਸ ਲਈ ਯਸ਼ ਬੈਨਰ ਨੇ ਬਾਲੀਵੁੱਡ ਦੇ ਕਿੰਗ ਖਾਨ ਨੂੰ ਲੈਕੇ ਬਣਾਈ 'ਚੱਕ ਦੇ ਇੰਡੀਆ' ਦੇ ਹਰ ਸੀਨ ਉੱਤੇ ਗੰਭੀਰਤਾ ਦੇ ਨਾਲ ਵਿਚਾਰ ਕੀਤਾ ਲੱਗਦਾ ਹੈ. ਇਹ ਫਿਲਮ ਇੱਕ ਅਜਿਹੇ ਕੋਚ ਦੀ ਕਹਾਣੀ ਹੈ ਜਿਸਦੇ ਉੱਤੇ ਵਿਰੋਧੀ ਟੀਮ ਨੂੰ ਜਿਤਾਉਣ ਦਾ ਆਰੋਪ ਲੱਗਦਾ ਹੈ ਕਿਉਂਕਿ ਉਹ ਮੁਸਲਮਾਨ ਸੁਮਦਾਇ ਨਾਲ ਸਬੰਧਿਤ ਹੈ.

ਇਸ ਧੱਬੇ ਨੂੰ ਮਿਟਾਉਣ ਦੇ ਲਈ ਉਹ ਪੂਰੀ ਜਾਨ ਲਗਾਉਂਦਾ ਹੈ ਪਰੰਤੂ ਉਸਨੂੰ ਆਪਣੇ ਸਖ਼ਤ ਵਰਤਾਓ ਦੇ ਕਾਰਣ ਟੀਮ ਦੇ ਖਿਡਾਰੀ ਦਾ ਗੁੱਸਾ ਵੀ ਸਹਿਣ ਕਰਨਾ ਪੈਂਦਾ ਹੈ. ਫਿਲਮ ਦੇ ਵਿੱਚ ਵਿਖਾਇਆ ਗਿਆ ਹੈ ਕਿ ਆਖਿਰੀ ਇੱਕ ਕੋਚ ਕਿਸ ਤਰ੍ਹਾਂ ਆਪਣੀ ਟੀਮ ਨੂੰ ਇੱਕਜੁਟ ਕਰਕੇ ਰੱਖ ਸਕਦਾ ਹੈ.

ਇਹ ਫਿਲਮ ਲੋਕਾਂ ਦੇ ਲਈ ਸੰਦੇਸ਼ ਛੱਡਦੀ ਹੈ ਕਿ ਆਪਸੀ ਮਿਲਵਰਤਨ ਦੇ ਬਿਨ੍ਹਾਂ ਕੋਈ ਵੀ ਸਫ਼ਲਤਾ ਦੀ ਸਿਖ਼ਰ ਨੂੰ ਨਹੀਂ ਚੁੰਮ ਸਕਦਾ. ਕੋਚ ਕਬੀਰ ਖਾਨ (ਸ਼ਾਹਰੁਖ਼ ਖਾਨ) ਨੂੰ ਔਰਤ ਹਾਕੀ ਟੀਮ ਦਾ ਜਿੰਮਾ ਸੌਂਪਿਆ ਜਾਂਦਾ ਹੈ ਪਰੰਤੂ ਟੀਮ ਦੇ ਵਿੱਚ ਵੱਖ-ਵੱਖ ਪ੍ਰਾਂਤਾਂ ਦੀਆਂ ਖਿਡਾਰਨ ਹੋਣ ਦੇ ਕਾਰਣ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ.

ਜਿੱਥੇ ਕਬੀਰ ਖਾਨ ਇੱਕ ਮਜ਼ਬੂਤ ਕੋਚ ਦੀ ਤਰ੍ਹਾਂ ਟੀਮ ਨੂੰ ਇੱਕਮੁੱਠ ਕਰਨ ਵਿੱਚ ਸਫ਼ਲ ਹੁੰਦੇ ਹਨ. ਉੱਥੇ ਹੀ ਹਾਕੀ ਫਾਊਂਡੇਸ਼ਨ ਕੁੜੀਆਂ ਦੀ ਟੀਮ ਨੂੰ ਵਿਸ਼ਵ ਚੈਂਪੀਅਨਸ਼ਿਪ ਵਿੱਚ ਭੇਜਣ ਦੇ ਲਈ ਰਾਜੀ ਨਹੀਂ ਹੁੰਦੀ. ਇਸ ਗੱਲ ਤੋਂ ਗੁੱਸੇ ਦੇ ਵਿੱਚ ਆਕੇ ਕਬੀਰ ਖਾਨ ਨੂੰ ਫਾਊਂਡੇਸ਼ਨ ਨੂੰ ਕੁੜੀਆਂ ਤੇ ਮੁੰਡਿਆਂ ਦੀ ਟੀਮ ਦੇ ਵਿਚਕਾਰ ਮੈਚ ਕਰਵਾਉਣ ਦਾ ਚੈਲੇਂਜ ਕਰਦਾ ਹੈ.

ਬੇਸ਼ੱਕ ਕੁੜੀਆਂ ਮੁੰਡਿਆਂ ਦੇ ਵਿਰੁੱਧ ਖੇਡੇ ਗਏ ਮੈਚ ਵਿੱਚ ਹਾਰ ਜਾਂਦੀ ਹਨ ਪਰੰਤੂ ਫਾਊਂਡੇਸ਼ਨ ਉਨ੍ਹਾਂ ਦੇ ਜ਼ਜ਼ਬੇ ਅੱਗੇ ਝੁਕ ਜਾਂਦੀ ਹੈ. ਇਸਦੇ ਬਾਅਦ ਕੁੜੀਆਂ ਦੀ ਟੀਮ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲੈਂਦੀ ਹੈ, ਚੈਂਪੀਅਨਸ਼ਿਪ ਵਿੱਚ ਪਹਿਲਾ ਮੈਚ ਹਾਰਣ ਦੇ ਬਾਅਦ ਇੱਕ ਵਾਰ ਭਾਰਤੀ ਟੀਮ ਪੂਰੀ ਤਰ੍ਹਾਂ ਟੁੱਟ ਜਾਂਦੀ ਹੈ, ਪਰੰਤੂ ਕਬੀਰ ਖਾਨ ਉਨ੍ਹਾਂ ਦੇ ਅੰਦਰ ਜੋਸ਼ ਭਰਦਾ ਹੈ ਅਤੇ ਟੀਮ ਜੋਸ਼ ਨਾਲ ਅੱਗੇ ਵੱਧਦੀ ਹੋਈ ਵਿਸ਼ਵ ਵਿਜੇਤਾ ਟੀਮ ਬਣਦੀ ਹੈ.

ਜਿੱਥੇ ਇਸ ਨਾਲ ਭਾਰਤੀ ਔਰਤ ਹਾਕੀ ਟੀਮ ਦੇ ਹੌਂਸਲੇ ਬੁਲੰਦ ਹੁੰਦੇ ਹਨ, ਉੱਥੇ ਹੀ ਕਬੀਰ ਖਾਨ ਤੇ ਲੱਗੇ ਆਰੋਪ ਵੀ ਧੋਤੇ ਜਾਂਦੇ ਹਨ. ਜੇਕਰ ਫਿਲਮ ਵਿੱਚ ਅਭਿਨੈ ਦੀ ਗੱਲ ਕਰੀਏ ਤਾਂ ਕਿੰਗ ਖਾਨ ਨੇ ਇੱਕ ਸਹੀ ਕੋਚ ਦੀ ਭੂਮਿਕਾ ਨੂੰ ਬਾਖੂਬੀ ਨਿਭਾਇਆ ਹੈ, ਉੱਥੇ ਹੀ ਫਿਲਮ ਦੇ ਦੂਜੇ ਕਲਾਕਾਰਾਂ ਨੇ ਵੀ ਆਪਣੇ ਕਾਬਲੀਅਤ ਦਾ ਸਾਬੂਤ ਦਿੱਤਾ ਹੈ.

ਫਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਫਿਲਮ ਦੇ ਵਿੱਚ ਇੱਕ ਗੀਤ ਚੱਕਦੇ ਇੰਡੀਆ ਹੈ, ਜਿਸਨੂੰ ਸੁਣਦੇ ਹੀ ਤਨ ਦੇ ਵਿੱਚ ਜੋਸ਼ ਭਰ ਜਾਂਦਾ ਹੈ. ਗਾਇਕ ਸੁਖਵਿੰਦਰ ਸਿੰਘ ਦੇ ਗਾਉਣ ਦਾ ਸਾਈਟਲ ਹੀ ਕੁੱਝ ਹੈ ਜੋਕਿ ਸਰੋਤਿਆਂ ਨੂੰ ਖਿੱਚ ਲੈਂਦਾ ਹੈ. ਸਿਮੀਤ ਅਮੀਨ ਦੇ ਨਿਰਦੇਸ਼ਨ ਤੇ ਕੋਈ ਸਵਾਲ ਹੀ ਨਹੀਂ ਉੱਠਦਾ ਕਿਉਂਕਿ ਇੱਕ ਹਾਕੀ ਮੈਚ ਦੇ ਦੌਰਾਨ ਦਰਸ਼ਕਾਂ ਨੂੰ ਬੰਨ੍ਹਕੇ ਰੱਖਣਾ ਆਪਣੇ ਆਪ ਦੇ ਵਿੱਚ ਕਲਾ ਹੈ.

ਯਸ਼ ਬੈਨਰ ਅਤੇ ਸ਼ਾਹਰੁਖ ਖਾਨ ਦਾ ਤਾਲਮੇਲ ਤਾਂ ਦੁਨੀਆ ਜਾਣਦੀ ਹੈ ਚਾਹੇ ਉਹ ਮੁਹੱਬਤੇਂ ਜਾਂ ਫਿਰ ਵੀਰਜ਼ਾਰਾ. ਇਸ ਫਿਲਮ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਯਸ਼ ਬੈਨਰ ਅਤੇ ਕਿੰਗ ਖਾਨ ਦੇ ਵਿੱਚ ਤਾਲਮੇਲ ਬਰਕਰਾਰ ਹੈ. ਇਹ ਫਿਲਮ ਖਿਡਾਰੀਆਂ ਦੇ ਲਈ ਹੀ ਨਹੀਂ ਬਲਕਿ ਹਰ ਇਨਸਾਨ ਦੇ ਲਈ ਸੰਦੇਸ਼ ਛੱਡਦੀ ਹੈ ਕਿ ਏਕਤਾ ਅਤੇ ਹੌਂਸਲੇ ਹੀ ਮਨੁੱਖ ਨੂੰ ਸਫ਼ਲਤਾ ਦੀ ਸਿਖ਼ਰ ਤੇ ਪਹੁੰਚਾਉਂਦੇ ਹਨ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
'ਕੈਸ਼' 'ਚ ਨਹੀਂ ਹੁੰਦੇ ਪੈਸੇ ਕੈਸ਼
ਹਾਸਿਆਂ ਦਾ ਬਦਸ਼ਾਹ 'ਪਾਰਟਨਰ'
ਨਕਾਬ..ਹਰ ਚਿਹਰੇ ਤੇ
ਇੱਕ ਦੁੱਖ ਦਾਈ ਸਫਰ 'ਜਰਨੀ ਬੌਂਬੇ ਟੂ ਗੋਆ'
'ਆਪਣੇ ਤਾਂ ਆਪਣੇ ਹੁੰਦੇ ਨੇ' ਦੀ ਪੂਰਕ ਆਪਨੇ
ਚੇਨ ਕੁਲੀ ਕੀ ਮੇਨ ਕੁਲੀ
ਸਾਹਿਤ ਖੇਤਰ
ਕਵਿਤਾਵਾਂ - ਤੇਰੀ ਨਫ਼ਰਤ ਦਾ ਪਿਆਰ ਵਿੱਚ ਬਦਲਣ...
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
PR
 
ਪਿਆਰ ਜਾਂ ਕੈਰੀਅਰ 'ਕੈਸੇ ਕਹੇਂ'
'ਕੈਸੇ ਕਹੇਂ' ਕਹਾਣੀ ਹੈ ਅਦਿੱਤਿਆ (ਰਾਜਵੀਰ) ਨਾਮਕ ਨੌਜਵਾਨ ਇੱਕ ਬੈਂਕ ਵਿੱਚ ਕੰਮ ਕਰਦਾ....
'ਮੈਰੀਗੋਲਡ' ਰੱਬ ਨੇ ਬਣਾਈਆਂ ਜੌੜੀਆਂ
ਡਾਰਲਿੰਗ: ਜਦੋਂ ਡਾਰਲਿੰਗ ਬਣ ਗਈ ਭੂਤ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace