ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
'ਕੈਸ਼' 'ਚ ਨਹੀਂ ਹੁੰਦੇ ਪੈਸੇ ਕੈਸ਼
- ਸਮੇਂ ਤਾਮਰਕਰ
ਬੁੱਧਵਾਰ, 8 ਅਗਸਤ 2007   ( 23:46 IST )
ਨਿਰਮਾਤਾ : ਅਨੀਸ਼
ਨਿਰਦੇਸ਼ਕ : ਅਨੁਭਵ ਸਿਨਹਾ
ਸੰਗੀਤ : ਵਿਸ਼ਾਲ-ਸ਼ੇਖਰ
ਕਲਾਕਾਰ : ਅਜੈ ਦੇਵਗਨ, ਰਿਤੇਸ਼ ਦੇਸ਼ਮੁਖ, ਜਾਇਦ ਖਾਨ, ਸ਼ਮਿਤਾ ਸ਼ੈੱਟੀ, ਈਸ਼ਾ ਦਿਉਲ, ਦਿਯਾ ਮਿਰਜ਼ਾ, ਸੁਨੀਲ ਸ਼ੈੱਟੀ

ਜੋ ਸਫਲਤਾ ਅਨੁਭਵ ਸਿਨਹਾ ਨੇ 'ਦਸ' ਵਿੱਚ ਹਾਸਿਲ ਕੀਤੀ ਸੀ, ਉਸ ਨੂੰ ਦੁਹਰਾਉਣ ਦੀ ਕੋਸ਼ਿਸ਼ ਉਹਨਾਂ ਨੇ 'ਕੈਸ਼' ਵਿੱਚ ਕੀਤੀ ਹੈ. 'ਦਸ ਦੇ ਮੁਕਾਬਲੇ 'ਕੈਸ਼' ਸੱਤ ਵੀ ਨਹੀਂ ਹੈ. ਇਸ ਫਿਲਮ ਨੂੰ ਸਟਾਈਲਿਸ਼ ਬਣਾਉਣ ਦੇ ਚੱਕਰ ਵਿੱਚ ਉਹਨਾਂ ਨੇ ਕਹਾਣੀ ਨੂੰ ਡਰਾਈਵਿੰਗ ਸੀਟ ਦੀ ਥਾਂ ਤੇ ਪਿਛਲੀ ਸੀਟ ਤੇ ਬੈਠਾ ਦਿੱਤਾ.

ਇਹ ਇੱਕ ਚੋਰ ਮੰਡਲੀ ਦੀ ਕਹਾਣੀ ਹੈ, ਜੋ ਕਰੋੜਾਂ-ਅਰਬਾਂ ਦੀ ਚੋਰੀ ਕਰਦੀ ਹਨ. ਇਹ ਮੰਡਲੀ ਦੇ ਚੋਰ ਬਹੁਤ ਹੀ ਆਧੁਨਿਕ ਅਤੇ ਸਮਝਦਾਰ ਹਨ.ਉਹ ਚੋਰੀ ਕਰਦੇ ਵੇਲੇ ਆਪਣਾ ਤਕਨੀਕੀ ਹੁਨਰ ਇਸਤੇਮਾਲ ਕਰਦੇ ਹਨ.ਕੀਮਤੀ ਹੀਰਿਆਂ ਦੇ ਪਿੱਛੇ ਅਜੈ ਦੇਵਗਨ ਦੀ ਗੈਂਗ ਅਤੇ ਸੁਨੀਲ ਸ਼ੈਟੀ ਪਏ ਰਹਿੰਦੇ ਹਨ.

ਇਹਨਾਂ ਹੀਰਿਆਂ ਦੀ ਰੱਖਿਆ ਦੀ ਜਿੰਮੇਵਾਰੀ ਸ਼ਮੀਤਾ ਸ਼ੈਟੀ ਦੀ ਹੁੰਦੀ ਹੈ. ਸਮਿਤਾ ਅਤੇ ਅਜੈ ਇੱਕ-ਦੂਜੇ ਨੂੰ ਪਸੰਦ ਕਰਦੇ ਹਨ ਅਤੇ ਸ਼ਮਿਤਾ ਨੂੰ ਅਜੈ ਦਾ ਰਾਜ ਪਤਾ ਨਹੀਂ ਹੁੰਦਾ ਹੈ. ਸ਼ਮਿਤਾ ਦੀ ਹੁਸ਼ਿਆਰੀ ਦਾ ਪਤਾ ਇਸ ਗੱਲ ਨਾਲ ਚਲਦਾ ਜਾਂਦਾ ਹੈ ਜਦੋਂ ਉਸ ਨੂੰ ਕਰੋੜਾਂ ਰੁਪਿਆਂ ਦੇ ਹੀਰੇ ਦੀ ਰੱਖਿਆ ਦੀ ਜਿੰਮੇਵਾਰੀ ਦਿੱਤੀ ਜਾਂਦੀ ਹੈ, ਪਰੰਤੂ ਉਸ ਨੂੰ ਆਪਣੇ ਪ੍ਰੇਮੀ ਦੇ ਬਾਰੇ ਨਾਲ ਰਹਿੰਦੇ ਹੋਏ ਵੀ ਕੁੱਝ ਨਹੀਂ ਜਾਣਦੀ.

ਨਿਰਦੇਸ਼ਕ ਅਨੁਭਵ ਸਿਨਹਾ ਨੇ ਹੁਸ਼ਿਆਰੀ ਦਿਖਾਈ ਹੈ, ਪਰੰਤੂ ਕਮੀਆਂ ਨੂੰ ਲੁਕਾਉਣ ਵਿੱਚ ਕਹਾਣੀ ਨੂੰ ਕਮਜ਼ੋਰਰ ਦੇਖਦੇ ਹੋਏ ਉਹਨਾਂ ਨੇ ਫਿਲਮ ਦੀ ਗਤੀ ਇਤਨੀ ਤੇਜ਼ ਰੱਖੀ ਹੈ ਕਿ ਦਰਸ਼ਕ ਕੁੱਝ ਵੀ ਸੋਚ ਨਾ ਸਕਣ. ਪਹਿਲੇ ਅੱਧ ਵਿੱਚ ਫਿਲਮ ਇਤਨੀ ਤੇਜੀ ਨਾਲ ਭੱਜਦੀ ਹੈ ਕਿ ਦਰਸ਼ਕਾਂ ਨੂੰ ਉਸ ਨਾਲ ਤਾਲਮੇਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ.

ਦੂਜੀ ਹੁਸ਼ਿਆਰੀ ਉਹਨਾਂ ਨੇ ਸਟੰਟ ਦ੍ਰਿਸ਼ਾਂ ਵਿੱਚ ਦਿਖਾਈ ਹੈ. ਫਿਲਮ ਵਿੱਚ ਜੋ ਵੀ ਸਟੰਟ ਦ੍ਰਿਸ਼ ਦਿਖਾਏ ਸੋਚੇ ਗਏ ਹਨ, ਉਹ ਇਤਨੇ ਮੁਸ਼ਕਿਲ ਸਨ ਕਿ ਉਹਨਾਂ ਨੂੰ ਫਿਲਮਾਉਣਾ ਕਠਿਨ ਸੀ. ਜੇਕਰ ਫਿਲਮਾਏ ਵੀ ਜਾ ਸਕਦੇ ਤੇ ਉਹਨਾਂ ਵਿੱਚ ਇਹਨਾਂ ਪੈਸਾ ਲੱਗ ਜਾਂਦਾ ਕਿ ਉਹਨੇ ਪੈਸਿਆਂ ਵਿੱਚ ਤੇ 'ਕੈਸ਼' ਜਿਹੀ ਦਸ ਫਿਲਮਾਂ ਬਣ ਜਾਂਦੀ.

ਇਸ ਲਈ ਉਹਨਾਂ ਸਟੰਟ ਨੂੰ ਐਨੀਮੇਸ਼ਨ ਦੇ ਤਾਲਮੇਲ ਨਾਲ ਦਿਖਾਇਆ. ਅਜੈ ਜਿਸ ਤਰ੍ਹਾਂ ਪੈਸੇ ਲੁੱਟਦਾ ਹੈ ਉਹ ਦ੍ਰਿਸ਼ ਕਾਫੀ ਹਾਸੇ ਵਾਲਾ ਹੈ. ਫਿਲਮ ਵਿੱਚ ਸ਼ਾਟ ਬਹੁਤ ਛੇਤੀ ਬਦਲੇ ਗਏ ਹਨ. ਕੋਈ ਵੀ ਸ਼ਾਟ ਦਸ ਸਕਿੰਟ ਤੋਂ ਜਿਆਦਾ ਦਾ ਨਹੀਂ ਹੈ. ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫਿਲਮ ਸਟਾਈਲਿਸ਼ ਨਹੀਂ ਹੈ, ਪਰ ਇਹ ਸਟਾਈਲ ਉਸ ਵੇਲੇ ਬੇਕਾਰ ਹੋ ਜਾਂਦਾ ਹੈ, ਜਦੋਂ ਉਸ ਦੇ ਪਿੱਛੇ ਕੋਈ ਠੋਸ ਅਧਾਰ ਨਹੀਂ ਹੋਵੇ.

ਫਿਲਮ ਵਿੱਚ ਰੋਮਾਂਸ ਗਾਇਬ ਹੈ. ਕੁੱਝ ਹਾਸੇ ਵਾਲੇ ਦ੍ਰਿਸ਼ ਹਨ ਜੋ ਹਸਾਉਂਦੇ ਹਨ, ਖਾਸਕਰ ਅਜੈ ਅਤੇ ਸ਼ਮਿਤਾ ਵਾਲਾ ਸੀਨ ਜਿਸ ਵਿੱਚ ਸ਼ਮਿਤਾ ਦੀ ਗੱਡੀ ਖਰਾਬ ਹੋ ਜਾਂਦੀ ਹੈ. ਅਜੈ ਦੇਵਗਨ ਆਪਣੇ ਰੰਗ ਵਿੱਚ ਨਹੀਂ ਦਿਖੇ. ਸ਼ਾਇਦ ਉਹਨਾਂ ਨੂੰ ਵੀ ਦ੍ਰਿਸ਼ ਸਮਝਣ ਵਿੱਚ ਕਠਿਨਾਈ ਮਹਿਸੂਸ ਹੋਈ ਹੋਵੇਗੀ. ਉਹਨਾਂ ਨੇ ਇੱਕ ਚੁਟਕੁਲਾ ਦੋ ਵਾਰੀ ਸੁਣਾਇਆ, ਪਰ ਦੋਵੇਂ ਹੀ ਵਾਰੀ ਉਹਨਾਂ ਦੇ ਖਰਾਬ ਉਚਾਰਨ ਦੇ ਕਾਰਨ ਕਿਸੇ ਨੂੰ ਸਮਝ ਵਿੱਚ ਆਇਆ ਹੋਵੇ.

ਰਿਤੇਸ਼ ਦਾ ਤਾਂ ਹੁਲੀਆ ਹੀ ਵਿਗਾੜ ਦਿੱਤਾ. ਪੂਰੀ ਫਿਲਮ ਵਿੱਚ ਇਹ ਲੱਗ ਰਿਹਾ ਸੀ ਕਿ ਨੀਂਦ ਤੋਂ ਜਾਗ ਕੇ ਉਹ ਸਿੱਧੇ ਸੈਟ ਤੇ ਚੱਲਿਆ ਆ ਹੋਵੇ. ਜਾਇਦ ਠੀਕ ਰਿਹਾ ਹੈ. ਸੁਨੀਲ ਸ਼ੈਟੀ ਹਰ ਫਿਲਮ ਵਿੱਚ ਇੱਕ ਜਿਹੇ ਰਹਿੰਦੇ ਹਨ ਅਤੇ ਬੋਰ ਕਰਦੇ ਹਨ. ਨਾਇਕਾਵਾਂ ਵਿੱਚ ਸਭ ਤੋਂ ਜਿਆਦਾ ਫੁਟੇਜ ਸ਼ਮਿਤਾ ਨੂੰ ਮਿਲਿਆ.

ਸ਼ਮਿਤਾ ਨੇ ਆਪਣਾ ਰੋਲ ਚੰਗੀ ਤਰ੍ਹਾਂ ਨਿਭਾਇਆ. ਦੀਆ ਸੁੰਦਰ ਦਿਖਾਈ ਦਿੱਤੀ, ਪਰ ਈਸ਼ਾ ਦਾ ਮੇਕਅੱਪ ਖਰਾਬ ਸੀ. ਵਿਸ਼ਾਲ-ਸ਼ੇਖਰ ਦਾ ਸੰਗੀਤ ਫਿਲਮ ਦੇ ਮੂਡ ਨੂੰ ਸੂਟ ਕਰਦਾ ਹੈ. 'ਮਾਈਂਡ ਬਲੋਇੰਗ ਮਾਹੀਆ' ਗੀਤ ਚੰਗਾ ਹੈ.ਰੇਮੋ ਅਤੇ ਰਾਜੀਵ ਗੋਸੁਆਮੀ ਦੀ ਕੋਰੀਉਗ੍ਰਾਫੀ ਵਰਣਨਯੋਗ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਹਾਸਿਆਂ ਦਾ ਬਦਸ਼ਾਹ 'ਪਾਰਟਨਰ'
ਨਕਾਬ..ਹਰ ਚਿਹਰੇ ਤੇ
ਇੱਕ ਦੁੱਖ ਦਾਈ ਸਫਰ 'ਜਰਨੀ ਬੌਂਬੇ ਟੂ ਗੋਆ'
'ਆਪਣੇ ਤਾਂ ਆਪਣੇ ਹੁੰਦੇ ਨੇ' ਦੀ ਪੂਰਕ ਆਪਨੇ
ਚੇਨ ਕੁਲੀ ਕੀ ਮੇਨ ਕੁਲੀ
ਝੂਮ ਬਰਾਬਰ ਝੂਮ-ਖੱਟੀ ਮਿੱਠੀ ਗੋਲੀ
ਖਬਰਾਂ
ਰਾਸ਼ਟਰੀ - ਰਾਸ਼ਟਰਪਤੀ ਭਵਨ ਵਿੱਚ ਆਪਣਾ ਪੰਜ ਸਾਲ ਦਾ ਕਾਰਜਕਾਲ ਬੇਹੱਦ ਸਰਗਰਮ....
ਅੱਗੇ ਪੜ੍ਹੋ|ਹੋਰ ਵੀ...
ਮਨੋਰੰਜਨ
AP
 
ਹਾਸਿਆਂ ਦਾ ਬਦਸ਼ਾਹ 'ਪਾਰਟਨਰ'
ਸ਼ੋਲੇ ਔਰ ਸ਼ਬਨਮ ਐਕਸ਼ਨ ਫਿਲਮ ਦੇਣ ਦੇ ਬਾਅਦ ਬਾਲੀਵੁੱਡ ਵਿੱਚ ਕਾਮੇਡੀ ਫਿਲਮਾਂ
ਇੱਕ ਦੁੱਖ ਦਾਈ ਸਫਰ 'ਜਰਨੀ ਬੌਂਬੇ ਟੂ ਗੋਆ'
ਨਕਾਬ..ਹਰ ਚਿਹਰੇ ਤੇ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace