ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਹਾਸਿਆਂ ਦਾ ਬਦਸ਼ਾਹ 'ਪਾਰਟਨਰ'
- ਕੁਲਵੰਤ ਰਾਏ ਸ਼ਰਮਾ
ਸ਼ਨਿਵਾਰ, 21 ਜੁਲਾਈ 2007   ( 16:23 IST )
ਨਿਰਮਾਤਾ : ਸੋਹੇਲ ਖਾਨ
ਨਿਰਦੇਸ਼ਕ : ਡੈਵਿਡ ਧਵਨ
ਸੰਗੀਤ : ਸਾਜਿਦ ਵਾਜਿਦ
ਕਲਾਕਾਰ : ਸਲਮਾਨ ਖਾਨ, ਲਾਰਾ ਦੱਤਾ, ਕੈਟਰੀਨਾ ਕੈਫ, ਗੋਬਿੰਦਾ, ਰਾਜਪਾਲ ਯਾਦਵ

ਸ਼ੋਲੇ ਔਰ ਸ਼ਬਨਮ ਐਕਸ਼ਨ ਫਿਲਮ ਦੇਣ ਦੇ ਬਾਅਦ ਬਾਲੀਵੁੱਡ ਵਿੱਚ ਕਾਮੇਡੀ ਫਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਡੇਵਿਡ ਧਵਨ ਨੇ 'ਪਾਰਟਨਰ' ਦੇ ਰਾਹੀ ਇੱਕ ਵਾਰ ਫਿਰ ਤੋਂ ਆਪਣੇ ਪਿਆਰੇ ਕਲਾਕਾਰ ਮਿੱਤਰ ਗੋਬਿੰਦਾ ਨੂੰ ਫਿਰ ਤੋਂ ਬਾਲੀਵੁੱਡ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ. ਇਤਨਾ ਹੀ ਨਹੀਂ ਉਨ੍ਹਾਂ ਨੇ ਇਸ ਫਿਲਮ ਦੇ ਵਿੱਚ ਸਲਮਾਨ ਖ਼ਾਨ ਨੂੰ ਵੀ ਰੱਖਿਆ ਹੈ.

ਕਹਾਣੀ : ਇਹ ਫਿਲਮ ਇੱਕ ਲਵ ਗੁਰੂ ਤੇ ਬਣੀ ਹੈ ਜੋਕਿ ਪਿਆਰ ਨੂੰ ਪਾਉਣ ਦੇ ਲਈ ਗਲੀਆਂ ਗਲੀਆਂ ਵਿੱਚ ਧੱਕੇ ਖਾ ਰਹੇ ਨੌਜਵਾਨਾਂ ਨੂੰ ਉਨ੍ਹਾਂ ਦੇ ਪਿਆਰ ਨਾਲ ਮਿਲਾਉਂਦਾ ਹੈ. ਇਹ ਲਵ ਗੁਰੂ ਕੋਈ ਹੋਰ ਨਹੀਂ ਪ੍ਰੇਮ (ਸਲਮਾਨ ਖਾਨ) ਹੈ, ਪਰੰਤੂ ਪ੍ਰੇਮ ਜ਼ਿੰਦਗੀ ਦੇ ਵਿੱਚ ਇੱਕ ਨੌਜਵਾਨ ਇੰਝ ਟਪਕਦਾ ਹੈ ਜੋ ਉਸਦਾ ਜੀਣਾ ਮਹਾਲ ਕਰ ਦਿੰਦਾ ਹੈ. ਇਹ ਨੌਜਵਾਨ ਭਾਸਕਰ ਦਿਵਾਕਰ ਚੌਧਰੀ (ਗੋਬਿੰਦਾ) ਇੱਕ ਵੱਡੀ ਕੰਪਨੀ ਦੇ ਵਿੱਚ ਫਾਈਨੈਂਸ ਸਲਾਹਕਾਰ ਹੁੰਦਾ ਹੈ ਅਤੇ ਉਸ ਨੂੰ ਆਪਣੇ ਅਰਬਪਤੀ ਮਾਲਕ ਦੀ ਕੁੜੀ ਪ੍ਰਿਆ (ਕੈਟਰੀਨਾ ਕੈਫ) ਦੇ ਨਾਲ ਪਿਆਰ ਹੋ ਜਾਂਦਾ ਹੈ. ਉਹ ਪ੍ਰਿਆ ਦੇ ਪਿਆਰ ਨੂੰ ਪਾਉਣ ਦੇ ਲਈ ਲਵ ਗੁਰੂ ਦੀ ਸ਼ਰਨ ਜਾਂਦਾ ਹੈ, ਪਰੰਤੂ ਦੋਵਾਂ ਦੇ ਵਿਚਕਾਰ ਦੌਲਤ ਦੀ ਵੱਡੀ ਕੰਧ ਵੇਖਕੇ ਲਵ ਗੁਰੂ ਭਾਸਕਰ ਨੂੰ ਸਮਝਾਉਂਦਾ ਹੈ ਕਿ ਉਹ ਉਸਦੀ ਮਦਦ ਨਹੀਂ ਕਰ ਸਕਦਾ, ਲੇਕਿਨ ਭਾਸਕਰ ਵੀ ਉਸਦਾ ਪਿੱਛਾ ਨਹੀਂ ਛੱਡਦਾ. ਆਖਿਰ ਲਵ ਗੁਰੂ ਨੂੰ ਉਸਦੀ ਮਦਦ ਕਰਨੀ ਹੀ ਪੈਂਦੀ ਹੈ. ਲਵ ਗੁਰੂ ਪ੍ਰਿਯਾ ਅਤੇ ਭਾਸਕਰ ਨੂੰ ਮਿਲਾਉਣ ਵਿੱਚ ਇੱਕ ਚੰਗਾ ਰੋਲ ਅਦਾ ਕਰਦਾ ਹੈ, ਉੱਥੇ ਹੀ ਉਹ ਆਪਣੀ ਪ੍ਰੇਮਿਕਾ ਨੈਨਾ (ਲਾਰਾ ਦੱਤਾ) ਨੂੰ ਕੁੱਝ ਪਲ ਦੇ ਲਈ ਖੋਹ ਲੈਂਦਾ ਹੈ, ਪਰੰਤੂ ਫਿਲਮ ਦੇ ਅੰਤ ਵਿੱਚ ਲਵ ਗੁਰੂ ਆਪਣੇ ਪਿਆਰ ਨੂੰ ਵੀ ਪਾ ਲੈਂਦਾ ਹੈ. ਇਸ ਕਹਾਣੀ ਦੇ ਵਿੱਚ ਹਰ ਮੌੜ ਤੇ ਦਰਸ਼ਕਾਂ ਨੂੰ ਹਾਸਿਆਂ ਦੇ ਗੱਫੇ ਮਿਲਦੇ ਹਨ ਕਦੇ ਭਾਸਕਰ ਦੀਆਂ ਉਟ ਪਟਾਂਗ ਗੱਲਾਂ, ਹਰਕਤਾਂ ਕਰਕੇ ਜਾਂ ਫਿਰ ਛੋਟੇ ਡਾਨ ਦੀ ਭੂਮਿਕਾ ਨਿਭਾਉਣ ਵਾਲੇ ਰਾਜਪਾਲ ਯਾਦਵ ਦੀ ਐਕਟਿੰਗ ਵੇਖਕੇ.

ਨਿਰਦੇਸ਼ਨ : ਡੈਵਿਡ ਧਵਨ ਦੀ ਇਹ ਫਿਲਮ ਉਨ੍ਹਾਂ ਦੀਆਂ ਪਿਛਲੀਆਂ ਦੋ ਫਿਲਮਾਂ 'ਮੁਝਸੇ ਸ਼ਾਦੀ ਕਰੋਗੀ' ਅਤੇ 'ਮੈਂਨੇ ਪਿਆਰ ਕਿਉਂ ਕਿਆ' ਦੀ ਤੁਲਨਾ ਵਿੱਚ ਚੰਗੀ ਹੈ. ਇਸ ਫਿਲਮ ਵਿੱਚ ਡੈਵਿਡ ਧਵਨ ਨੇ ਗੋਬਿੰਦਾ ਨੂੰ ਉਸ ਇਮੇਜ਼ ਵਿੱਚ ਵਿਖਾਇਆ, ਜਿਸ ਵਿੱਚ ਦਰਸ਼ਕ ਗੋਬਿੰਦਾ ਨੂੰ ਪਸੰਦ ਕਰਦੇ ਹਨ.

ਅਭਿਨੈ : ਸਲਮਾਨ ਖ਼ਾਨ ਨੇ ਲਵ ਗੁਰੂ ਦੀ ਭੂਮਿਕਾ ਵਧੀਆ ਨਿਭਾਈ, ਪਰੰਤੂ ਕਿਤੇ ਲੱਗਿਆ ਕਿ ਉਹ ਓਵਰ ਐਕਟਿੰਗ ਕਰ ਰਹੇ ਹਨ. ਗੋਵਿੰਦਾ ਫਿਲਮ ਦੇ ਵਿਚ ਫਿੱਟ ਬੈਠੇ ਲੇਕਿਨ ਉਮਰ ਦੇ ਪ੍ਰਭਾਵ ਨੂੰ ਲੁਕਾਉਣ ਵਿੱਚ ਅਸਫਲ ਰਹੇ. ਕੈਟਰੀਨਾ ਕੈਫ ਨੂੰ ਤਾਂ ਐਕਟਿੰਗ ਕਰਨ ਦਾ ਸਮਾਂ ਹੀ ਨਹੀਂ ਮਿਲਿਆ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਨਕਾਬ..ਹਰ ਚਿਹਰੇ ਤੇ
ਇੱਕ ਦੁੱਖ ਦਾਈ ਸਫਰ 'ਜਰਨੀ ਬੌਂਬੇ ਟੂ ਗੋਆ'
'ਆਪਣੇ ਤਾਂ ਆਪਣੇ ਹੁੰਦੇ ਨੇ' ਦੀ ਪੂਰਕ ਆਪਨੇ
ਚੇਨ ਕੁਲੀ ਕੀ ਮੇਨ ਕੁਲੀ
ਝੂਮ ਬਰਾਬਰ ਝੂਮ-ਖੱਟੀ ਮਿੱਠੀ ਗੋਲੀ
'ਦ ਟਰੈਨ' ਦਾ ਸਫ਼ਰ ਬੇਹੱਦ ਬੋਰ
ਮਨੋਰੰਜਨ
ਸਮੀਖਿਆ - ਜੇਕਰ ਇੱਕ ਟੁੱਕ ਸੋਚਿਆ ਜਾਵੇ ਤਾਂ ਫਿਲਮ ਹੋਰਨਾਂ ਹਿੰਦੀ ਫਿਲਮਾਂ ਦੀ ਤਰ੍ਹਾਂ ਹੈ, ਜਿਸ ਵਿੱਚ
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਮਨਮੋਹਨ ਜੰਮੂ ਜਾਣਗੇ 15 ਨੂੰ
ਪ੍ਰਧਾਨਮੰਤਰੀ ਮਨਮੋਹਨ ਸਿੰਘ ਬੇਘਰ ਹੋਏ ਕਸ਼ਮੀਰੀਆਂ ......
ਭਾਜਪਾ ਦੀ ਟਿੱਪਣੀ ਨੂੰ ਗੈਰਜਿੰਮੇਦਾਰ ਕਿਹਾ
ਕੇਂਦਰ ਨੇ ਬਿਹਾਰ ਸਰਕਾਰ ਤੋਂ ਰਿਪੋਰਟ ਮੰਗੀ
ਗ੍ਰਹਿ-ਨਖੱਤਰ
ਸਿਤਾਰਿਆਂ ਦੇ ਸਿਤਾਰੇ - ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਟੀਵੀ ਕਲਾਕਾਰ ਪੰਕਜ ਕਪੂਰ
ਅੱਗੇ ਪੜ੍ਹੋ|ਹੋਰ ਵੀ...
Marketplace