ਯਾਹੂ! | ਮੇਰਾ ਯਾਹੂ! | ਮੇਲ | ਚਿੱਤਰ
ਖੋਜ
 
   ਮੁੱਖਪੰਨਾ ਮਨੋਰੰਜਨ ਸਮੀਖਿਆ
ਨਕਾਬ..ਹਰ ਚਿਹਰੇ ਤੇ
- ਕੁਲਵੰਤ ਰਾਏ ਸ਼ਰਮਾ
ਸ਼ਨਿਵਾਰ, 14 ਜੁਲਾਈ 2007   ( 11:12 IST )
ਪ੍ਰੋਡਿਊਸਰ : ਕੁਮਾਰ ਐੱਸ ਤੌਰਾਨੀ, ਰਮੇਸ਼ ਐੱਸ ਤੌਰਾਨੀ
ਡਾਇਰੈਕਟਰ : ਅੱਬਾਸ ਮੁਸਤਾਨ
ਸਿਤਾਰੇ : ਬੌਬੀ ਦਿਓਲ, ਅਕਸ਼ੈ ਖੰਨਾ, ਉਰਵਸ਼ੀ ਸ਼ਰਮਾ

ਜੇਕਰ ਇੱਕ ਟੁੱਕ ਸੋਚਿਆ ਜਾਵੇ ਤਾਂ ਫਿਲਮ ਹੋਰਨਾਂ ਹਿੰਦੀ ਫਿਲਮਾਂ ਦੀ ਤਰ੍ਹਾਂ ਹੈ, ਜਿਸ ਵਿੱਚ ਇੱਕ ਹੀਰੋਇਨ ਦੋ ਅਭਿਨੇਤਾਵਾਂ ਦੇ ਨਾਲ ਪਿਆਰ ਦੀ ਖੇਡ ਖੇਡਦੀ ਹੈ, ਪਰੰਤੂ ਜੇਕਰ ਦੂਜੇ ਪੱਖ ਤੋਂ ਵੇਖਿਆ ਜਾਵੇ ਤਾਂ ਅੱਬਾਸ ਮਸਤਾਨ ਦੀ ਜੌੜੀ ਨੇ ਫਿਲਮ ਦੇ ਵਿੱਚ ਹੋਰਨਾਂ ਨਾਲੋਂ ਕਾਫੀ ਕੁੱਝ ਵੱਖਰਾਪਨ ਦਿੱਤਾ ਹੈ. ਇਤਨਾ ਹੀ ਨਹੀਂ ਦਰਸ਼ਕਾਂ ਨੂੰ ਬੰਨ੍ਹਕੇ ਰੱਖਣ ਦੇ ਲਈ ਪੈਰ ਪੈਰ ਤੇ ਧੋਖਾ, ਫਰੇਬ ਅਤੇ ਭਰਮ ਦਾ ਜਾਲ ਵਿਛਾਇਆ, ਉੱਥੇ ਹੀ ਫਿਲਮ ਦੇ ਵਿੱਚ ਹੱਸਾਉਣ ਵਾਲੇ ਸੀਨ ਵੀ ਪਾਏ ਗਏ ਹਨ.

ਕਹਾਣੀ : ਇੱਕ ਕਰੋੜਪਤੀ ਨੌਜਵਾਨ ਦੀ ਹੈ, ਜਿਸਦਾ ਸਪਨਾ ਇੱਕ ਅਜਿਹੀ ਫਿਲਮ ਬਣਾਉਣਾ ਹੁੰਦਾ ਹੈ, ਜਿਸ ਵਿੱਚ ਹਰ ਕਿਰਦਾਰ ਐਕਟਿੰਗ ਕਰਨ ਦੀ ਬਜਾਏ ਅਸਲ ਵਿੱਚ ਕਿਰਦਾਰ ਨਿਭਾਉਂਦਾ ਹੋਇਆ ਨਜ਼ਰ ਆਵੇ. ਇਸ ਮਕਸਦ ਨੂੰ ਪੂਰਾ ਕਰਨ ਦੇ ਲਈ ਉਹ ਕਰੋੜਪਤੀ ਨੌਜਵਾਨ ਰੋਹਿਤ ਸ਼ਰਾਫ (ਬੌਬੀ ਦਿਓਲ) ਇੱਕ ਬੇਰੁਜ਼ਗਾਰ ਨੌਜਵਾਨ ਵਿੱਕੀ (ਅਕਸ਼ੈ ਖੰਨਾ) ਨੂੰ ਤਿਆਰ ਕਰਦਾ ਹੈ. ਜਿਸ ਨੂੰ ਫਿਲਮੀ ਦੁਨੀਆ ਵਿੱਚ ਕਦਮ ਰੱਖਣ ਦੀ ਬੇਤਾਬੀ ਹੁੰਦੀ ਹੈ.

ਉਹ ਰੋਹਿਤ ਦੇ ਕਹਿਣ ਤੇ ਦੁਬਈ ਵਿੱਚ ਆਉਂਦਾ ਹੈ, ਉੱਥੇ ਉਸਦੀ ਮੁਲਾਕਾਤ ਕਰਣ ਖੰਨਾ ਦੀ ਮੰਗੇਤਰ ਇੱਕ ਰੈਸਟੋਂਰੈਂਟ ਵਿੱਚ ਕੰਮ ਕਰਨ ਵਾਲੀ ਸ਼ੋਫੀਆ (ਉਰਵਸ਼ੀ ਸ਼ਰਮਾ) ਨਾਲ ਹੁੰਦੀ ਹੈ. ਇਹ ਮੁਲਾਕਾਤ ਦੋਵਾਂ ਨੂੰ ਇੱਕ ਦੂਜੇ ਦੇ ਕਰੀਬ ਲਿਆਉਂਦੀ ਹੈ ਅਤੇ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ. ਵਿੱਕੀ ਸੋਫੀਆ ਨੂੰ ਦਿਲੋਂ ਪਿਆਰ ਕਰਨ ਲੱਗ ਜਾਂਦਾ ਹੈ ਤਾਂ ਉਹ ਰੋਹਿਤ ਨੂੰ ਉਸਦੇ ਕਹਿਣ ਮੁਤਾਬਿਕ ਕੰਮ ਕਰਨ ਤੋਂ ਇਨਕਾਰ ਕਰਦਾ ਹੈ.

ਸੋਫੀਆ ਵੀ ਕਰਣ ਨੂੰ ਠੁਕਰਾਕੇ ਵਿੱਕੀ ਨੂੰ ਅਪਣਾ ਲੈਂਦੀ ਹੈ. ਇਸ ਗੱਲ ਦਾ ਸਦਮਾ ਸਹਿਣ ਨਾਲ ਕਰਦੇ ਹੋਏ ਕਰਨ ਖੰਨਾ ਮਰਦਾ ਹੈ ਪਰੰਤੂ ਦਰਸ਼ਕ ਉਸ ਵੇਲੇ ਹੈਰਾਨ ਹੋ ਜਾਂਦੇ ਹਨ ਜਦੋਂ ਕਰਨ ਖੰਨਾ ਫਿਰ ਫਿਲਮ ਵਿੱਚ ਐਂਟਰੀ ਮਾਰਦਾ ਹੈ ਅਤੇ ਕਰਣ ਖੰਨਾ ਅਤੇ ਰੋਹਿਤ ਸ਼ਰਾਫ ਦੇ ਦੋ ਕਿਰਦਾਰ ਤੋਂ ਪਰਦਾ ਚੁੱਕਾ ਹੋਇਆ ਵਿੱਕੀ ਅਤੇ ਸੋਫੀਆ ਨੂੰ ਸੱਚ ਦੇ ਰੂਬਰੂ ਕਰਵਾਉਂਦਾ ਹੈ.

ਇੱਥੇ ਰੋਹਿਤ ਦੱਸਦਾ ਹੈ ਕਿ ਉਸਨੇ ਉਨ੍ਹਾਂ ਦੋਵਾਂ ਨੂੰ ਕਿਸ ਤਰ੍ਹਾਂ ਦੇ ਨਾਲ ਇਸਤੇਮਾਲ ਕੀਤਾ ਹੈ ਅਤੇ ਇੱਥੇ ਸੱਚ ਸੁਣਕੇ ਉਹ ਦੋਵੇਂ ਦੰਗ ਰਹਿ ਜਾਂਦੇ ਹਨ ਅਤੇ ਫਿਲਮ ਨਾ ਰਿਲੀਜ਼ ਕਰਨ ਦੀ ਗੱਲ ਕਹਿੰਦੇ ਹਨ ਪਰੰਤੂ ਰੋਹਿਤ ਸ਼ਰਾਫ ਨੇ ਉਨ੍ਹਾਂ ਤੋਂ ਦੋਵਾਂ ਤੋਂ ਕਰਾਰਨਾਮਾ ਸਾਈਨ ਕਰਵਾ ਰੱਖਿਆ ਹੁੰਦਾ ਹੈ .

ਇੱਥੇ ਫਿਲਮ ਦੇ ਵਿੱਚ ਇੱਕ ਵਾਰ ਫਿਰ ਦਰਸ਼ਕ ਦੰਗ ਰਹਿ ਜਾਣਗੇ ਜਦੋਂ ਸੋਫੀਆ ਇੱਕ ਵਾਰ ਫਿਰ ਤੋਂ ਵਿੱਕੀ ਨੂੰ ਛੱਡਕੇ ਰੋਹਿਤ ਦੇ ਹੱਕ 'ਚ ਖੋਲ੍ਹ ਜਾਵੇਗੀ. ਫਿਲਮ ਦੇ ਅੰਤ ਵਿੱਚ ਰੋਹਿਤ ਦੀ ਹੱਤਿਆ ਕਰ ਵਿੱਕੀ ਸੋਫੀਆ ਸੁਪਰ ਸਟਾਰ ਬਣ ਜਾਂਦੇ ਹਨ ਅਤੇ ਰੋਹਿਤ ਦੀ ਹੱਤਿਆ ਦੇ ਆਰੋਪ ਵਿੱਚ ਪ੍ਰੋਡਿਊਸਰਾਂ ਨੂੰ ਸਜਾ ਹੋ ਜਾਂਦੀ ਹੈ.

ਅਭਿਨੈ : ਇਸ ਫਿਲਮ ਦੇ ਵਿੱਚ ਬੌਬੀ ਦਿਓਲ ਨੇ ਦੋ ਕਿਰਦਾਰ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਨਿਭਾਅ ਹੈ, ਜਿੱਥੇ ਉਸਨੇ ਫਿਲਮ ਦੇ ਪਹਿਲੇ ਅੱਧ ਵਿੱਚ ਇੱਕ ਭੋਲੇ ਭਾਲੇ ਕਰੋੜਪਤੀ ਦਾ ਰੋਲ ਅਦਾ ਕੀਤਾ ਉੱਥੇ ਹੀ ਦੂਜੇ ਅੱਧ ਦੇ ਆਖਿਰ ਵਿੱਚ ਤੇਜ਼ ਦਿਮਾਗ ਵਿਅਕਤੀ ਦੇ ਕਿਰਦਾਰ ਬਾਖੂਬ ਨਿਭਾਅ ਹੈ. ਅਕਸ਼ੈ ਖੰਨਾ ਨੇ ਇਸ ਫਿਲਮ ਵਿੱਚ ਫਿਰ ਸਾਬਿਤ ਕਰ ਦਿੱਤਾ ਕਿ ਉਹ ਹੁਣ ਅਭਿਨੈ ਦੀਆਂ ਬਾਰੀਕੀਆਂ ਨੂੰ ਸਿੱਖ ਚੁੱਕਿਆ ਬੇਸ਼ੱਕ ਉਰਵਸ਼ੀ ਦੀ ਇਹ ਪਹਿਲੀ ਫਿਲਮ 'ਚ ਪਰੰਤੂ ਉਸਨੇ ਵੀ ਕਿਰਦਾਰ ਨੂੰ ਕਾਫੀ ਵਿਸ਼ਵਾਸ ਦੇ ਨਾਲ ਅਦਾ ਕੀਤਾ ਹੈ.

ਕੁੱਝ ਹੋਰ ਪੱਖ : ਗੀਤਕਾਰ ਸਮੀਰ ਨੇ ਗੀਤਾਂ ਦੇ ਵਿੱਚ ਚੰਗੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ, ਉੱਥੇ ਪ੍ਰੀਤਮ ਨੇ ਆਪਣੇ ਸੰਗੀਤ ਨਾਲ ਉਨ੍ਹਾਂ ਗੀਤਾਂ 'ਚ ਜਾਨ ਪਾਉਣ ਵਾਲੀ ਕੋਈ ਕਸਰ ਬਾਕੀ ਨਹੀਂ ਛੱਡੀ. ਅੱਬਾਸ ਮਸਤਾਨ ਨੇ ਵੀ ਫਿਲਮ ਤੇ ਕਾਫੀ ਮਿਹਨਤ ਕੀਤੀ ਹੈ, ਇਸ ਗੱਲ ਦਾ ਪਤਾ ਫਿਲਮ ਦੇ ਵਿੱਚ ਪਾਏ ਗਏ ਭਰਮ ਤੋਂ ਚੱਲਦਾ ਹੈ. ਫਿਲਮ ਦੇ ਡਾਈਲਾਗ ਕਾਫੀ ਜ਼ਬਰਦਸਤ ਹਨ,

ਕਿਉਂ ਵੇਖੇਂ : ਜੇਕਰ ਤੁਹਾਨੂੰ ਲੱਗਦਾ ਹੈ ਕਿ ਅੱਬਾਸ ਮਸਤਾਨ ਚੰਗਾ ਕੰਮ ਕਰਨ ਦੀ ਸ਼ਕਤੀ ਰੱਖਦੇ ਹਨ ਤਾਂ ਇਸ ਫਿਲਮ ਨੂੰ ਇੱਕ ਵਾਰ ਜਰੂਰ ਵੇਖੋ ਕਿਉਂਕਿ ਇਸ ਫਿਲਮ ਦੀ ਕਹਾਣੀ ਹੋਰਾ ਫਿਲਮਾਂ ਦੇ ਨਾਲੋ ਕਾਫੀ ਵੱਖਰੀ ਹੈ.
(ਸਰੋਤ - ਵੈਬ ਦੁਨੀਆ)
 
ਹੋਰ ਵੀ...
ਇੱਕ ਦੁੱਖ ਦਾਈ ਸਫਰ 'ਜਰਨੀ ਬੌਂਬੇ ਟੂ ਗੋਆ'
'ਆਪਣੇ ਤਾਂ ਆਪਣੇ ਹੁੰਦੇ ਨੇ' ਦੀ ਪੂਰਕ ਆਪਨੇ
ਚੇਨ ਕੁਲੀ ਕੀ ਮੇਨ ਕੁਲੀ
ਝੂਮ ਬਰਾਬਰ ਝੂਮ-ਖੱਟੀ ਮਿੱਠੀ ਗੋਲੀ
'ਦ ਟਰੈਨ' ਦਾ ਸਫ਼ਰ ਬੇਹੱਦ ਬੋਰ
ਫੂਲ ਐਨ ਫਾਇਨਲ ਬਨਾਮ ਥੋੜਾ ਜਿਹਾ ਮਨੋਰੰਜਨ
ਮਨੋਰੰਜਨ
ਨਵੀਂ ਫਿਲਮ - ਅਨੁਭਵ ਸਿਨ੍ਹਾ ਦੀ ਨਵੀਂ ਥ੍ਰਿਲਰ 'ਕੈਸ਼' ਨੂੰ ਕੈਪਟਾਊਨ ਵਿੱਚ ਫਿਲਮਾਇਆ......
ਅੱਗੇ ਪੜ੍ਹੋ|ਹੋਰ ਵੀ...
ਖਬਰਾਂ
ਮਨਮੋਹਨ ਜੰਮੂ ਜਾਣਗੇ 15 ਨੂੰ
ਪ੍ਰਧਾਨਮੰਤਰੀ ਮਨਮੋਹਨ ਸਿੰਘ ਬੇਘਰ ਹੋਏ ਕਸ਼ਮੀਰੀਆਂ ......
ਭਾਜਪਾ ਦੀ ਟਿੱਪਣੀ ਨੂੰ ਗੈਰਜਿੰਮੇਦਾਰ ਕਿਹਾ
ਕੇਂਦਰ ਨੇ ਬਿਹਾਰ ਸਰਕਾਰ ਤੋਂ ਰਿਪੋਰਟ ਮੰਗੀ
ਗ੍ਰਹਿ-ਨਖੱਤਰ
ਵਾਸਤੁਸ਼ਾਸਤਰ - ਵਰਤਮਾਨ ਵਿਚ ਜਮੀਨ ਦਾ ਚੁੰਬਕੀ ਘੇਰਾ ਜਾਨਣ ਲਈ ਹੋਰਾ ਯੰਤਰ(ਮੈਗਨੇਟਿਕ....
ਅੱਗੇ ਪੜ੍ਹੋ|ਹੋਰ ਵੀ...
Marketplace