|
| ਇੱਕ ਦੁੱਖ ਦਾਈ ਸਫਰ 'ਜਰਨੀ ਬੌਂਬੇ ਟੂ ਗੋਆ' | |
ਨਿਰਮਾਤਾ : ਹੁਮਾਯੂੰ ਰੰਗੀਲਾ ਨਿਰਦੇਸ਼ਕ : ਰਾਜ ਪੇਂਡੁਰਕਰ ਸੰਗੀਤਕਾਰ : ਨਿਤਿਨ ਸ਼ੰਕਰ-ਰਵੀ ਮੀਤ ਕਲਾਕਾਰ : ਸੁਨੀਲ ਪਾਲ, ਰਾਜੂ ਸ਼੍ਰੀਵਾਸਤਵ, ਵਿਜੇ ਰਾਜ, ਇਹਸਾਨ ਕੁਰੈਸ਼ੀ, ਦੀਪਕ ਸ਼ਿਰਕੇ
ਕਾਫੀ ਸਾਰੇ ਕੌਮੇਡੀ ਕਲਾਕਾਰਾਂ ਨੂੰ ਲੈ ਕੇ ਨਿਰਦੇਸ਼ਕ ਰਾਜ ਪੇਂਡੁਰਕਰ ਨੇ 'ਜਰਨੀ ਬੌਂਬੇ ਟੂ ਗੋਆ' ਨਾਮੀ ਫਿਲਮ ਬਣਾਈ ਜਿਸ ਵਿਚ ਛੋਟੇ-ਛੋਟੇ ਚੁਟਕਲਿਆਂ ਦਾ ਕੁੱਝ ਮਿੰਟਾਂ ਤੱਕ ਮਜ਼ਾ ਲਿਆ ਜਾ ਸਕਦਾ ਹੈ ਪਰ ਢਾਈ ਘੰਟਿਆਂ ਤੱਕ ਉਹਨਾਂ ਨੂੰ ਝੱਲਿਆ ਨਹੀਂ ਜਾ ਸਕਦਾ.ਫਿਲਮ ਦੀ ਕਹਾਣੀ ਅਤੇ ਪਟਕਥਾ ਬੇਹੱਦ ਲਚਰ ਹੈ.ਸਿਰਫ ਛੋਟੇ-ਛੋਟੇ ਡਾਇਲਾਗਾਂ ਨੂੰ ਸੁਣ ਕੇ ਕੁੱਝ ਪਲਾਂ ਲਈ ਹਾਸਾ ਆਉਂਦਾ ਹੈ.ਫਿਲਮ ਵਿਚ ਕਾਫੀ ਸਾਰੇ ਬੇਮਤਲਬ ਦੇ ਦ੍ਰਿਸ਼ ਵੀ ਹਨ ਜੋ ਫਿਲਮ ਦੀ ਲੰਬਾਈ ਨੂੰ ਵਧਾਉਂਦੇ ਹਨ.
ਕਹਾਣੀ: ਲਾਲ ਅਤੇ ਰਾਜ ਮਿਲ ਕੇ ਸੁਫ਼ਨੇ ਵੇਖਦੇ ਰਹਿੰਦੇ ਹਨ.ਇੱਕ ਦਿਨ ਅਚਾਨਕ ਹੀ ਉਹਨਾਂ ਪਾਸ ਦੋ ਲੱਖ ਰੁਪਏ ਆ ਜਾਂਦੇ ਹਨ ਜਿਸ ਰਾਹੀਂ ਉਹ ਇੱਕ ਬੱਸ ਬਣਵਾ ਲੈਂਦੇ ਹਨ ਜੋ ਖਟਾਰਾ ਹੁੰਦੀ ਹੈ ਅਤੇ ਜਿਸ ਵਿਚ ਉਹ ਯਾਤਰੀਆਂ ਨੂੰ ਬੌਂਬੇ ਤੋਂ ਗੋਵਾ ਲੈ ਕੇ ਜਾਂਦੇ ਹਨ.ਇਸ ਸਫਰ ਦੌਰਾਨ ਇੱਕ ਅਜਿਹੇ ਯਾਤਰੀ ਦੀ ਮੌਤ ਹੋ ਜਾਂਦੀ ਹੈ ਜੋ ਮਰਨ ਪਹਿਲਾਂ ਇੱਕ ਖਜਾਨੇ ਬਾਰੇ ਦੱਸਦਾ ਹੈ ਅਤੇ ਉਹ ਖਜਾਨੇ ਤੱਕ ਪੁੱਜਣ ਦਾ ਇੱਕ ਨਕਸ਼ਾ ਵੀ ਦੇ ਦਿੰਦਾ ਹੈ.ਸਾਰਿਆਂ ਅੰਦਰ ਲਾਲਚ ਜਾਗ ਉੱਠਦਾ ਹੈ.ਉਹ ਸਾਰੇ ਅਲੱਗ-ਅਲੱਗ ਉਸ ਸਥਾਨ ਉੱਪਰ ਪੁੱਜਦੇ ਹਨ ਅਤੇ ਫੇਰ ਸ਼ੁਰੂ ਹੁੰਦੀ ਹੈ ਇੱਕ ਦੌੜ ਖਜਾਨਾ ਹਾਸਲ ਕਰਨ ਦੀ.
ਨਿਰਦੇਸ਼ਨ: ਸਾਰੇ ਕਲਾਕਾਰਾਂ ਨੇ ਉਹੋ ਜਿਹਾ ਹੀ ਅਭਿਨੈ ਕਰਨਾ ਸੀ ਜਿਹੋ ਜਿਹਾ ਕਿ ਉਹ ਟੀਵੀ ਉੱਪਰ ਕਰਦੇ ਹਨ, ਇਸ ਲਈ ਰਾਜ ਦਾ ਕੰਮ ਆਸਾਨ ਹੋ ਗਿਆ.ਡਾਇਲਾਗ ਵੀ ਜਿਆਦਾਤਰ ਇਹਨਾਂ ਕਲਾਕਾਰਾਂ ਨੇ ਹੀ ਤਿਆਰ ਕੀਤੇ ਹੋਣਗੇ.ਪਟਕਥਾ ਵਿਚ ਕਈ ਕਮੀਆਂ ਹਨ ਜਿੰਨ੍ਹਾਂ ਉੱਪਰ ਨਿਰਦੇਸ਼ਕ ਨੇ ਗੌਰ ਹੀ ਨਹੀਂ ਕੀਤਾ ਹੈ.ਫਿਲਮ ਦਾ ਤਕਨੀਕੀ ਰੂਪ ਨਾਲ ਕਮਜੋਰ ਹੋਣਾ ਵੀ ਨਿਰਦੇਸ਼ਕ ਦੀਆਂ ਕਮੀਆਂ ਨੂੰ ਉਜਾਗਰ ਕਰਦਾ ਹੈ.
ਅਭਿਨੈ: ਰਾਜੂ ਸ਼੍ਰੀਵਾਸਤਵ, ਸੁਨੀਲ ਪਾਲ, ਇਹਸਾਨ ਕੁਰੈਸ਼ੀ ਨੇ ਟੀਵੀ ਵਾਲੀਆਂ ਅਦਾਵਾਂ ਇੱਥੇ ਵੀ ਦੁਹਰਾਈਆਂ ਹਨ.ਆਸਿਫ ਸ਼ੇਖ, ਸੁਧੀਰ ਪਾਂਡੇ, ਵਿਜੇ ਰਾਜ, ਦੀਪਕ ਸ਼ਿਰਕੇ ਅਤੇ ਹੋਰਨਾਂ ਕਲਾਕਾਰਾਂ ਨੇ ਵੀ ਆਪਣੇ-ਆਪਣੇ ਚਰਿੱਤਰਾਂ ਨਾਲ ਨਿਆਂ ਕੀਤਾ ਹੈ.
ਹੋਰ ਪੱਖ: ਫਿਲਮ ਦੀ ਫੋਟੋਗ੍ਰਾਫੀ ਬੇਹੱਦ ਖਰਾਬ ਹੈ ਜਿਸ ਵਿਚ ਕੈਮਰਾ ਕਈ ਵਾਰੀ ਲੰਮੇਂ ਸ਼ਾਟਾਂ ਦੌਰਾਨ ਆਊਟ ਆਫ ਫੌਕਸ ਹੋ ਗਿਆ ਹੈ.ਸੰਪਾਦਨ ਵੀ ਚੰਗਾ ਨਹੀਂ ਹੈ.ਸੰਗੀਤ ਦੇ ਨਾਂ ਉੱਪਰ ਸਿਰਫ ਇੱਕ ਗਾਣਾ ਹੈ.ਹੋਰ ਤਕਨੀਕੀ ਪੱਖ ਵੀ ਕਮਜ਼ੋਰ ਹਨ.
ਇਸ ਸੱਭ ਨੂੰ ਵੇਖਦੇ ਹੋਏ ਫਿਲਮ 'ਜਰਨੀ ਬੌਂਬੇ ਟੂ ਗੋਆ' ਵੇਖਣਾ ਇੱਕ ਖਟਾਰਾ ਬੱਸ ਵਿਚ ਸਫਰ ਕਰਨ ਵਾਂਗ ਹੀ ਦੁਖਦਾਈ ਹੈ.
| | (ਸਰੋਤ - ਵੈਬ ਦੁਨੀਆ) |
| |
| | | |
|