|
| ਨਸਮਤੇ ਲੰਦਨ- ਸੱਚੇ ਪਿਆਰ ਦੀ ਜਿੱਤ | |
ਨਿਦੇਸ਼ਨ-ਵਿਪੁਲ ਅਮਰੁਤ ਸ਼ਾਹ ਕਹਾਣੀ - ਸ਼ੁਰੇਸ਼ ਨਾਇਰ ਸੰਗੀਤ- ਹਿਮੇਸ਼ ਰੇਸ਼ਮੀਆ ਕਲਾਕਾਰ- ਅਕਸ਼ੈ ਕੁਮਾਰ, ਕੈਟਰੀਨਾ ਕੈਫ਼, ਰਿਸ਼ੀ ਕਪੂਰ, ਉਪੇਨ ਪਟੇਲ, ਨੀਨਾ ਵਾਡੀਆ
ਸੱਚੇ ਪਿਆਰ ਨੂੰ ਹਾਸਿਲ ਕਰਨ ਦੇ ਲਈ ਧੱਕੇਸ਼ਾਹੀ ਦੀ ਨਹੀਂ ਬਲਕਿ ਧੀਰਜ ਅਤੇ ਵਿਸ਼ਵਾਸ ਦੀ ਜਰੂਰਤ ਹੁੰਦੀ ਹੈ. ਇਸ ਗੱਲ ਦੀ ਗਵਾਹੀ ਵਿਪੁਲ ਅਮਰੁਤਪਾਲ ਸ਼ਾਹ ਦੀ ਫਿਲਮ 'ਨਸਮਤੇ ਲੰਦਨ' ਭਰਦੀ ਹੈ. ਇਸ ਫਿਲਮ ਦੀ ਕਹਾਣੀ ਲਿਖਣ ਵੇਲੇ ਸੁਰੇਸ਼ ਨਾਇਰ ਨੇ ਸ਼ਾਇਦ ਹੀ ਕਿਤੇ ਕੋਈ ਗਲਤੀ ਕੀਤੀ ਹੋਵੇ. ਉਨ੍ਹਾਂ ਨੇ ਆਪਣੀ ਕਹਾਣੀ ਵਿੱਚ ਰੋਮਾਂਸ, ਡਰਾਮਾ ਅਤੇ ਹਾਸਾ ਇਸ ਤਰ੍ਹਾਂ ਭਰਿਆ ਕਿ ਦਰਸ਼ਕ ਫਿਲਮ ਦੇਖਦੇ ਹੋਏ ਕਿਤੇ ਵੀ ਅੱਕਦੇ ਨਹੀਂ.
ਇਸ ਫਿਲਮ ਦੇ ਵਿੱਚ ਵਿਪੁਲ ਸ਼ਾਹ ਨੇ ਭਾਰਤ ਛੱਡਕੇ ਵਿਦੇਸ਼ਾਂ ਦੇ ਵਿੱਚ ਵਸੇ ਭਾਰਤੀ ਲੋਕਾਂ ਦੀ ਸੋਚ ਨੂੰ ਦਰਸਾਉਣ ਦਾ ਯਤਨ ਕੀਤਾ ਹੈ, ਜੋ ਲੋਕ ਉੱਥੇ ਜਾਕੇ ਵੀ ਆਪਣੇ ਬੱਚਿਆਂ ਨੂੰ ਭਾਰਤੀ ਸੱਭਿਅਤਾ ਦੇ ਨਾਲ ਜੌੜੇ ਰੱਖਣ ਲਈ ਅੰਤਾਂ ਦੇ ਯਤਨ ਕਰਦੇ ਹਨ. ਪਰੰਤੂ ਅੰਗਰੇਜਾਂ ਦੇ ਨਾਲ ਖੇਡਣ, ਪੜ੍ਹਨ ਕਾਰਣ ਉਨ੍ਹਾਂ ਦੇ ਬੱਚੇ ਕਿੰਝ ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਖਿਲਾਫ ਜਾਂਦੇ ਹਨ. ਇਸ ਫਿਲਮ ਵਿੱਚ ਇੱਕ ਭਾਰਤੀ ਪੜ੍ਹਿਆ ਲਿਖਿਆ ਨੌਜਵਾਨ ਇੱਕ ਭਾਰਤ ਨਾਲ ਸਬੰਧ ਰੱਖਣ ਅਤੇ ਵਿਦੇਸ਼ ਰਹਿਣ ਵਾਲੀ ਕੁੜੀ ਨਾਲ ਵਿਆਹ ਕਰਵਾਕੇ ਵਿਦੇਸ਼ ਜਾਂਦਾ ਹੈ.
ਜਿੱਥੇ ਉਹ ਨਰਮ ਸੁਭਾਅ ਦਾ ਨੌਜਵਾਨ, ਉੱਥੇ ਹੀ ਬਹੁਤ ਸਮਝਦਾਰ ਅਤੇ ਆਪਣੇ ਦੇਸ਼ ਨੂੰ ਪਿਆਰ ਕਰਨ ਵਾਲਾ ਹੈ ਅਤੇ ਇੱਕ ਵਾਰ ਇੱਕ ਅੰਗਰੇਜ ਭਾਰਤੀਆਂ ਉੱਤੇ ਵਿਅੰਗ ਕੱਸਦਾ ਹੈ. ਜਿਸਦੇ ਬਾਅਦ ਉਹ ਉਸ ਅੰਗਰੇਜ ਦੀ ਗੱਲਾਂ ਗੱਲਾਂ ਵਿੱਚ ਅਜਿਹੀ ਲਹਿਰ ਲਗਾਉਂਦਾ ਹੈ ਕਿ ਅੰਗਰੇਜਾਂ ਦੀ ਜ਼ੁਬਾਨ ਨੂੰ ਜਿੰਦੇ ਲੱਗ ਜਾਂਦੇ ਹਨ. ਇਸਦੇ ਬਾਅਦ ਉਹ ਨੌਜਵਾਨ ਭਾਰਤੀ ਪਾਕਿਸਤਾਨੀ ਟੀਮ ਦੀ ਅਗਵਾਈ ਕਰਦਾ ਹੋਇਆ ਰਿਗਬੀ ਮੈਚ ਦੇ ਵਿੱਚ ਅੰਗਰੇਜਾਂ ਨੂੰ ਹਰਾਉਂਦਾ ਹੈ.
ਭਾਰਤ ਛੱਡ ਵਿਦੇਸ਼ ਵਿੱਚ ਜਾਕੇ ਵੱਸਿਆ ਮਨਮੋਹਨ (ਰਿਸ਼ੀ ਕਪੂਰ) ਆਪਣੀ ਵਿਦੇਸ਼ ਦੇ ਵਿੱਚ ਜੰਮੀ ਪਲੀ ਕੁੜੀ ਦੇ ਲਈ ਇੱਕ ਭਾਰਤੀ ਮੁੰਡੇ ਦੀ ਤਲਾਸ਼ ਕਰਦਾ ਹੈ ਜਦੋਂਕਿ ਜਸਮੀਤ ਉਰਫ਼ ਜੈਜ (ਕੈਟਰੀਨਾ ਕੈਫ਼) ਨੂੰ ਭਾਰਤੀਆਂ ਤੋਂ ਸਖ਼ਤ ਨਫ਼ਰਤ ਹੈ. ਇਸ ਦੌਰਾਨ ਮਨਮੋਹਨ ਸਿੰਘ ਆਪਣੀ ਕੁੜੀ ਅਤੇ ਆਪਣੀ ਪਤਨੀ ਦੇ ਨਾਲ ਭਾਰਤ ਆਉਂਦਾ ਹੈ. ਜਿੱਥੇ ਉਹ ਆਪਣੀ ਕੁੜੀ ਦਾ ਵਿਆਹ ਅਰਜੁਨ (ਅਕਸ਼ੈ ਕੁਮਾਰ) ਨਾਲ ਕਰਵਾ ਦਿੰਦਾ ਹੈ.
ਜਦੋਂ ਅਰਜੁਨ ਅਤੇ ਮਨਮੋਹਨ ਦਾ ਪਰਿਵਾਰ ਵਿਦੇਸ਼ ਪਹੁੰਚਦਾ ਹੈ ਤਾਂ ਜਸਮੀਤ ਪੰਜਾਬ ਦੇ ਵਿੱਚ ਰਚਾਏ ਗਏ ਇਸ ਵਿਆਹ ਨੂੰ ਇੱਕ ਡਰਾਮਾ ਦੱਸਦੀ ਹੈ. ਇਸ ਤੋਂ ਬਾਅਦ ਹੋਲੀ ਹੋਲੀ ਅਰਜੁਨ ਜਸਮੀਤ ਦੇ ਦਿਲ ਵਿੱਚ ਭਰੀ ਹੋਈ ਨਫ਼ਰਤ ਨੂੰ ਆਪਣੀ ਗੱਲਾਂ ਦੇ ਨਾਲ ਦੂਰ ਕਰਦਾ ਹੈ ਜਦੋਂਕਿ ਜਸਮੀਤ ਤਿੰਨ ਸ਼ਾਦੀਆਂ ਕਰ ਚੁੱਕੇ ਚਾਰਲੀ ਬ੍ਰਾਉਨ (ਕਲਾਈਡ ਸਟੈਡਨ) ਦੇ ਨਾਲ ਸ਼ਾਦੀ ਕਰਨ ਵਾਲੀ ਹੁੰਦੀ ਹੈ. ਪਰੰਤੂ ਪੰਜਾਬ ਦਾ ਪੁੱਤਰ ਉਸਦੇ ਦਿਲ ਉੱਤੇ ਆਪਣੇ ਪਿਆਰ ਦੀ ਅਜਿਹੀ ਛਾਪ ਛੱਡਦਾ ਹੈ ਕਿ ਉਹ ਚਾਰਲੀ ਨੂੰ ਚਰਚ ਵਿੱਚ ਛੱਡਕੇ ਅਰਜੁਨ ਦੇ ਨਾਲ ਪੰਜਾਬ ਪਰਤ ਆਉਂਦੀ ਹੈ.
ਇਸ ਫਿਲਮ ਦਾ ਸੰਗੀਤ ਵੀ ਬਹੁਤ ਵਧੀਆ ਹੈ, ਇਸ ਦੇ ਲਈ ਹਿਮੇਸ਼ ਰੇਸ਼ਮੀਆ ਵਧਾਈ ਦਾ ਪਾਤਰ ਹੈ. ਜੋਨਾਥਨ ਬਲਾਮ ਨੇ ਫਿਲਮ ਦੇ ਫਿਲਮਾਂਕਣ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ. ਜਿੱਥੇ ਲੰਦਨ ਦੀਆਂ ਸੋਹਣੀਆਂ ਥਾਂਵਾਂ ਨੂੰ ਵਿਖਾਇਆ, ਉੱਥੇ ਹੀ ਪੰਜਾਬ ਦੀ ਹਰੀ ਭਰੀ ਧਰਤੀ ਦਾ ਫਿਲਮਾਂਕਣ ਵੀ ਬਹੁਤ ਖੂਬਸੂਰਤ ਕੀਤਾ. ਇਸ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਹਰ ਕਲਾਕਾਰ ਨੇ ਆਪਣੀ ਕਲਾ ਨੂੰ ਲੋਕਾਂ ਦੇ ਸਾਹਮਣੇ ਪੂਰੀ ਇਮਾਨਦਾਰੀ ਦੇ ਨਾਲ ਪੇਸ਼ ਕੀਤਾ ਹੈ.
ਫਿਲਮ ਦੇ ਵਿੱਚ ਮਹਿਮਾਨ ਕਲਾਕਾਰ ਦੇ ਤੌਰ ਤੇ ਵਿਖਾਈ ਦੇਣ ਵਾਲੇ ਰਿਤੇਸ਼ ਦੇਸ਼ਮੁਖ ਨੇ ਆਪਣੀ ਹਾਜ਼ਰੀ ਵੀ ਬਹੁਤ ਵਧੀਆ ਢੰਗ ਨਾਲ ਦਰਜ਼ ਕਰਵਾਈ. ਜਸਮੀਤ ਕੌਰ ਦੀ ਮਾਂ ਦੇ ਕਿਰਦਾਰ ਨੂੰ ਨੀਨਾ ਵਾਡੀਆ ਨੇ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ. ਉਪੇਨ ਪਟੇਲ ਨੇ ਵੀ ਆਪਣੇ ਕਿਰਦਾਰ ਦੇ ਵਿੱਚ ਜਾਣ ਪਾਉਣ ਵਾਲੀ ਕੋਈ ਕਸਰ ਬਾਕੀ ਨਹੀਂ ਛੱਡੀ.
| | (ਸਰੋਤ - ਵੈਬ ਦੁਨੀਆ) |
| |
| | | |
|
|
|
|
|
| ਬਾਲੀਵੁਡ ਤੋਂ - ਸ਼ਾਦ ਅਲੀ ਦੀ ਫਿਲਮ ' ਬੰਟੀ ਅਤੇ ਬਬਲੀ ' ਵਿਚ ਅਮਿਤਾਬ... |
| |
|
|
|
|
|
|
|
|
|
|
|
|
|
|
|